ਫਿਰ ਆ ਗਈ 90ਵਿਆਂ ਦੀ ਧਮਾਕੇਦਾਰ ਗੱਡੀ ਟਾਟਾ ਸਫ਼ਾਰੀ, ਹੁਣ ਕਾਰ 'ਚ ਬਹੁਤ ਕੁਝ ਬਦਲਿਆ
1990ਵਿਆਂ ਦੇ ਦਹਾਕੇ ਦੌਰਾਨ ਭਾਰਤੀ ਬਾਜ਼ਾਰ ਵਿੱਚ ਆਪਣਾ ਜਲਵਾ ਵਿਖਾ ਚੁੱਕੀ Tata Safari ਇੱਕ ਵਾਰ ਫਿਰ ਆਪਣੇ ਨਵੇਂ ਤੇ ਦਮਦਾਰ ਅੰਦਾਜ਼ ਨਾਲ ਧੁੰਮਾਂ ਪਾਉਣ ਲਈ ਤਿਆਰ ਹੈ। ਕੰਪਨੀ ਆਪਣੀ ਐਸਯੂਵੀ ਭਲਕੇ ਭਾਵ 22 ਫ਼ਰਵਰੀ ਨੂੰ ਵਿਕਰੀ ਲਈ ਲਾਂਚ ਕਰੇਗੀ।
1990ਵਿਆਂ ਦੇ ਦਹਾਕੇ ਦੌਰਾਨ ਭਾਰਤੀ ਬਾਜ਼ਾਰ ਵਿੱਚ ਆਪਣਾ ਜਲਵਾ ਵਿਖਾ ਚੁੱਕੀ Tata Safari ਇੱਕ ਵਾਰ ਫਿਰ ਆਪਣੇ ਨਵੇਂ ਤੇ ਦਮਦਾਰ ਅੰਦਾਜ਼ ਨਾਲ ਧੁੰਮਾਂ ਪਾਉਣ ਲਈ ਤਿਆਰ ਹੈ। ਕੰਪਨੀ ਆਪਣੀ ਐਸਯੂਵੀ ਭਲਕੇ ਭਾਵ 22 ਫ਼ਰਵਰੀ ਨੂੰ ਵਿਕਰੀ ਲਈ ਲਾਂਚ ਕਰੇਗੀ। ਇਸ ਨਵੀਂ ਐੱਸਯੂਵੀ ਤੋਂ ਨਾ ਸਿਰਫ਼ ਕੰਪਨੀ ਨੂੰ ਸਗੋਂ ਗਾਹਕਾਂ ਨੂੰ ਵੀ ਬਹੁਤ ਸਾਂ ਹਨ। ਇਸ ਦੀ ਬੁਕਿੰਗ ਬੀਤੀ 4 ਫ਼ਰਵਰੀ ਤੋਂ ਹੀ ਸ਼ੁਰੂ ਹੋ ਗਈ ਸੀ। ਇਸ ਲਈ 30,000 ਰੁਪਏ ਦੀ ਰਕਮ ਜਮ੍ਹਾ ਕਰਵਾਉਣੀ ਹੋਵੇਗੀ।
ਇਸ SUV ਵਿੱਚ ਕੰਪਨੀ ਨੇ 2.0 ਲਿਟਰ ਦੀ ਸਮਰੱਥਾ ਦਾ ਦਮਦਾਰ Kryotec ਟਰਬੋ ਡੀਜ਼ਲ ਇੰਜਣ ਦਿੱਤਾ ਹੈ, ਜੋ 170hp ਦੀ ਪਾਵਰ ਜੈਨਰੇਟ ਕਰਦਾ ਹੈ। ਇਸ ਵਿੱਚ 6 ਸਪੀਡ ਮੈਨੂਅਲ ਟ੍ਰਾਂਸਮਿਸ਼ਨ ਤੇ 6 ਸਪੀਡ ਟੌਰਕ ਕਨਵਰਟਰ ਆਟੋਮੈਟਿਕ ਗੀਅਰ ਬਾਕਸ ਦਿੱਤਾ ਜਾਵੇਗਾ। ਕੰਪਨੀ ਭਵਿੱਖ ’ਚ ਇਸ ਨੂੰ ਫ਼ੋਰ ਵ੍ਹੀਲ ਡ੍ਰਾਈਵ ਸਿਸਟਮ ਨਾਲ ਵੀ ਬਾਜ਼ਾਰ ਵਿੱਚ ਲਾਂਚ ਕਰ ਸਕਦੀ ਹੈ।
ਕੰਪਨੀ ਨੇ ਇਸ SUV ਦਾ ਨਿਰਮਾਣ Land Rover ਦੇ OMEGARC ਪਲੇਟਫ਼ਾਰਮ ਉੱਤੇ ਕੀਤਾ ਹੈ। ਇਸੇ ਪਲੇਟਫ਼ਾਰਮ ਦੀ ਵਰਤੋਂ ਮਸ਼ਹੂਰ SUV ਟਾਟਾ ਹੈਰੀਅਰ ਦੇ ਨਿਰਮਾਣ ਲਈ ਵੀ ਕੀਤੀ ਗਈ ਸੀ। ਇਹ ਲੈਂਡ ਰੋਵਰ ਦਾ D8 ਪਲੇਟਫ਼ਾਰਮ ਹੈ; ਜੋ ਇਸ ਦੇ ਬਾੱਡੀ ਫ਼੍ਰੇਮ ਤੇ ਚੈਸਿਸ ਕਾਰਣ ਇਸ SUV ਨੂੰ ਖ਼ਾਸ ਬਣਾਉਂਦਾ ਹੈ। ਸਾਈਜ਼ ਵਿੱਚ ਨਵੀਂ Safari ਮੌਜੂਦਾ ਹੈਰੀਅਰ ਮਾੱਡਲ ਤੋਂ 63 ਮਿਲੀਮੀਟਰ ਲੰਬੀ ਅਤੇ 80 ਮਿਲੀਮੀਟਰ ਉੱਚੀ ਅਤੇ 72 ਮਿਲੀਮੀਟਰ ਚੌੜੀ ਹੈ।
ਇਸ ਨਵੀਂ ਸਫ਼ਾਰੀ ਦੇ ਇੰਟੀਰੀਅਰ ਨੂੰ Oyster White ਥੀਮ ਉੱਤੇ ਸਜਾਇਆ ਗਿਆ ਹੈ। ਇਸ ਵਿੱਚ ਐਸ਼ਵੁੱਡ ਡੈਸ਼ਬੋਰਡ ਵੀ ਦਿੱਤਾ ਗਿਆ ਹੈ। ਇਸ SUV ਵਿੱਚ ਡਿਜੀਟਲ ਇੰਸਟਰੂਮੈਂਟ ਕਲੱਸਟਰ ਦੇ ਨਾਲ ਹੀ ਮਾਊਂਟਿਡ ਸਟੀਅਰਿੰਗ ਵ੍ਹੀਲ ਤੇ ਟੱਚਸਕ੍ਰੀਨ ਇਨਫ਼ੋਟੇਨਮੈਂਟ ਸਿਸਟਮ ਦਿੱਤਾ ਗਿਆ ਹੈ। ਇਸ ਦੀ ਕੀਮਤ 14.49 ਲੱਖ ਰੁਪਏ ਤੋਂ ਲੈ ਕੇ 21.49 ਲੱਖ ਰੁਪਏ ਹੋ ਸਕਦੀ ਹੈ।