Auto News: ਹੁੰਡਈ, ਮਹਿੰਦਰਾ ਸਮੇਤ ਇਨ੍ਹਾਂ 8 ਕੰਪਨੀਆਂ ਨੂੰ ਲੱਗ ਸਕਦਾ 7300 ਕਰੋੜ ਰੁਪਏ ਦਾ ਜੁਰਮਾਨਾ, ਜਾਣੋ ਕੀ ਹੈ ਵਜ੍ਹਾ ?
ਕੋਰੀਅਨ ਕਾਰ ਨਿਰਮਾਤਾ ਹੁੰਡਈ 'ਤੇ ਸਭ ਤੋਂ ਵੱਧ 2,800 ਕਰੋੜ ਰੁਪਏ ਦਾ ਜੁਰਮਾਨਾ ਹੈ। ਇਸ ਤੋਂ ਬਾਅਦ ਮਹਿੰਦਰਾ (ਲਗਭਗ 1,800 ਕਰੋੜ ਰੁਪਏ) ਤੇ ਕੀਆ (1,300 ਕਰੋੜ ਰੁਪਏ ਤੋਂ ਵੱਧ) ਦਾ ਨੰਬਰ ਆਉਂਦਾ ਹੈ।
Auto News: ਕੇਂਦਰ ਸਰਕਾਰ ਹੁੰਡਈ, ਕੀਆ, ਮਹਿੰਦਰਾ ਤੇ ਹੌਂਡਾ ਸਮੇਤ 8 ਕਾਰ ਨਿਰਮਾਤਾ ਕੰਪਨੀਆਂ 'ਤੇ 7,300 ਕਰੋੜ ਰੁਪਏ ਦਾ ਜੁਰਮਾਨਾ ਲਗਾ ਸਕਦੀ ਹੈ। ਕੇਂਦਰ ਨੇ ਪਾਇਆ ਹੈ ਕਿ ਫਲੀਟ ਲਈ ਨਿਕਾਸ ਦਾ ਪੱਧਰ ਵਿੱਤੀ ਸਾਲ 2022-23 ਵਿੱਚ ਲਾਜ਼ਮੀ ਪੱਧਰਾਂ ਨਾਲੋਂ ਵੱਧ ਹੈ।
ਇੰਡੀਅਨ ਐਕਸਪ੍ਰੈਸ ਦੇ ਅਨੁਸਾਰ, ਕੋਰੀਅਨ ਕਾਰ ਨਿਰਮਾਤਾ ਹੁੰਡਈ 'ਤੇ ਸਭ ਤੋਂ ਵੱਧ 2,800 ਕਰੋੜ ਰੁਪਏ ਦਾ ਜੁਰਮਾਨਾ ਹੈ। ਇਸ ਤੋਂ ਬਾਅਦ ਮਹਿੰਦਰਾ (ਲਗਭਗ 1,800 ਕਰੋੜ ਰੁਪਏ) ਤੇ ਕੀਆ (1,300 ਕਰੋੜ ਰੁਪਏ ਤੋਂ ਵੱਧ) ਦਾ ਨੰਬਰ ਆਉਂਦਾ ਹੈ। ਇਨ੍ਹਾਂ ਤੋਂ ਬਾਅਦ ਇਸ ਸੂਚੀ 'ਚ ਰੇਨੋ (438.3 ਕਰੋੜ ਰੁਪਏ), ਸਕੋਡਾ (248.3 ਕਰੋੜ ਰੁਪਏ), ਨਿਸਾਨ (172.3 ਕਰੋੜ ਰੁਪਏ) ਤੇ ਫੋਰਸ ਮੋਟਰ (1.8 ਕਰੋੜ ਰੁਪਏ) ਸ਼ਾਮਲ ਹਨ।
ਹੁੰਡਈ ਲਈ ਜੁਰਮਾਨਾ ਕੰਪਨੀ ਦੁਆਰਾ ਵਿੱਤੀ ਸਾਲ 23 ਵਿੱਚ ਹੋਏ ਮੁਨਾਫੇ (4,709 ਕਰੋੜ ਰੁਪਏ) ਦਾ ਲਗਭਗ 60 ਪ੍ਰਤੀਸ਼ਤ ਹੈ। 2021-22 ਲਈ ਸਲਾਨਾ ਬਾਲਣ ਖਪਤ ਦੀ ਪਾਲਣਾ ਰਿਪੋਰਟ ਉਪਲਬਧ ਹੈ, ਜਦੋਂ ਕਿ 2022-23 ਲਈ ਇੱਕ ਸਾਲ ਤੋਂ ਵੱਧ ਦੇਰੀ ਹੋਈ ਹੈ ਤੇ ਅਜੇ ਤੱਕ ਪ੍ਰਕਾਸ਼ਿਤ ਨਹੀਂ ਕੀਤੀ ਗਈ ਹੈ। 2021-22 ਵਿੱਚ ਸਾਰੇ 19 ਕਾਰ ਨਿਰਮਾਤਾਵਾਂ ਨੇ ਨਿਕਾਸੀ ਨਿਯਮਾਂ ਦੀ ਪਾਲਣਾ ਕੀਤੀ। ਅੱਠ ਆਟੋ ਕੰਪਨੀਆਂ ਅਤੇ ਬਿਜਲੀ, ਸੜਕੀ ਆਵਾਜਾਈ, ਪੈਟਰੋਲੀਅਮ ਅਤੇ ਭਾਰੀ ਉਦਯੋਗ ਮੰਤਰਾਲਿਆਂ ਨੂੰ ਭੇਜੇ ਗਏ ਸਵਾਲਾਂ ਦੇ ਪ੍ਰਕਾਸ਼ਨ ਦੇ ਸਮੇਂ ਤੱਕ ਕੋਈ ਜਵਾਬ ਨਹੀਂ ਮਿਲਿਆ।
ਕੇਂਦਰੀ ਊਰਜਾ ਮੰਤਰਾਲੇ ਦੇ ਅਧੀਨ ਬਿਊਰੋ ਆਫ਼ ਐਨਰਜੀ ਐਫੀਸ਼ੈਂਸੀ ਨੇ ਕਾਰ ਕੰਪਨੀਆਂ ਨੂੰ ਸਾਲ 2022-23 ਲਈ ਸਾਲ ਦੌਰਾਨ ਵੇਚੀਆਂ ਗਈਆਂ ਸਾਰੀਆਂ ਇਕਾਈਆਂ ਲਈ ਭਾਰਤ ਦੇ ਕਾਰਪੋਰੇਟ ਔਸਤ ਬਾਲਣ ਕੁਸ਼ਲਤਾ (CAFE) ਮਾਪਦੰਡਾਂ ਨੂੰ ਪ੍ਰਾਪਤ ਕਰਨ ਲਈ ਕਿਹਾ ਹੈ। ਇਸਦਾ ਮਤਲਬ ਹੈ ਕਿ ਪ੍ਰਤੀ 100 ਕਿਲੋਮੀਟਰ ਬਾਲਣ ਦੀ ਖਪਤ 4.78 ਲੀਟਰ ਤੋਂ ਵੱਧ ਨਹੀਂ ਹੋਣੀ ਚਾਹੀਦੀ ਤੇ ਕਾਰਬਨ ਡਾਈਆਕਸਾਈਡ ਦਾ ਨਿਕਾਸ 113 ਗ੍ਰਾਮ ਪ੍ਰਤੀ ਕਿਲੋਮੀਟਰ ਤੋਂ ਵੱਧ ਨਹੀਂ ਹੋਣਾ ਚਾਹੀਦਾ ਹੈ। CAFE ਨਿਯਮਾਂ ਨੂੰ ਵਿੱਤੀ ਸਾਲ 2022-23 ਤੋਂ ਸਖ਼ਤ ਕਰ ਦਿੱਤਾ ਗਿਆ ਸੀ। ਜੁਰਮਾਨੇ ਦੀ ਮਾਤਰਾ ਕੇਂਦਰ ਤੇ ਆਟੋ ਉਦਯੋਗਾਂ ਵਿਚਕਾਰ ਵਿਵਾਦ ਦਾ ਵਿਸ਼ਾ ਬਣ ਗਈ ਹੈ।
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ