ਜੇਕਰ ਟ੍ਰੈਫ਼ਿਕ ਕਾਂਸਟੇਬਲ ਤੁਹਾਡੇ ਵਾਹਨ ਦੀ ਕੱਢ ਲਵੇ ਚਾਬੀ ਤਾਂ ਤੁਸੀਂ ਇਸ ਬਾਰੇ ਕਰ ਸਕਦੇ ਹੋ ਸ਼ਿਕਾਇਤ ; ਆਪਣੇ ਇਨ੍ਹਾਂ ਜ਼ਰੂਰੀ ਹੱਕਾਂ ਬਾਰੇ ਜਾਣੋ
ਤੇਜ਼ ਰਫ਼ਤਾਰ ਜ਼ਿੰਦਗੀ 'ਚ ਕਈ ਵਾਰ ਅਸੀਂ ਡਰਾਈਵਿੰਗ ਕਰਦੇ ਸਮੇਂ ਗ਼ਲਤੀ ਕਰ ਬੈਠਦੇ ਹਾਂ। ਜਿਵੇਂ ਕਾਰ ਚਲਾਉਂਦੇ ਸਮੇਂ ਸੀਟ ਬੈਲਟ ਲਗਾਉਣਾ ਭੁੱਲ ਗਏ। ਬਾਈਕ ਚਲਾਉਂਦੇ ਸਮੇਂ ਹੈਲਮੇਟ ਪਾਉਣਾ ਭੁੱਲ ਗਏ। ਜੇਕਰ ਵਾਹਨ ਦੀ ਲਾਈਟ ਜਾਂ ਹਾਰਨ ਠੀਕ ਤਰ੍ਹਾਂ
Trattefic rule: ਇਸ ਤੇਜ਼ ਰਫ਼ਤਾਰ ਜ਼ਿੰਦਗੀ 'ਚ ਕਈ ਵਾਰ ਅਸੀਂ ਡਰਾਈਵਿੰਗ ਕਰਦੇ ਸਮੇਂ ਗ਼ਲਤੀ ਕਰ ਬੈਠਦੇ ਹਾਂ। ਜਿਵੇਂ ਕਾਰ ਚਲਾਉਂਦੇ ਸਮੇਂ ਸੀਟ ਬੈਲਟ ਲਗਾਉਣਾ ਭੁੱਲ ਗਏ। ਬਾਈਕ ਚਲਾਉਂਦੇ ਸਮੇਂ ਹੈਲਮੇਟ ਪਾਉਣਾ ਭੁੱਲ ਗਏ। ਜੇਕਰ ਵਾਹਨ ਦੀ ਲਾਈਟ ਜਾਂ ਹਾਰਨ ਠੀਕ ਤਰ੍ਹਾਂ ਨਾਲ ਕੰਮ ਨਹੀਂ ਕਰ ਰਿਹਾ ਹੈ ਤਾਂ ਇਹ ਵੀ ਡਰਾਈਵਿੰਗ ਦੀ ਗਲਤੀ ਮੰਨਿਆ ਜਾਂਦਾ ਹੈ।
ਹਾਲਾਂਕਿ ਇਸ ਦਾ ਮਤਲਬ ਇਹ ਬਿਲਕੁਲ ਨਹੀਂ ਹੈ ਕਿ ਕੋਈ ਟ੍ਰੈਫ਼ਿਕ ਕਾਂਸਟੇਬਲ ਤੁਹਾਡਾ ਚਲਾਨ ਕੱਟ ਸਕਦਾ ਹੈ। ਜੇਕਰ ਕਾਂਸਟੇਬਲ ਤੁਹਾਡੀ ਕਾਰ ਦੀ ਚਾਬੀ ਕੱਢ ਰਿਹਾ ਹੈ ਤਾਂ ਇਹ ਵੀ ਨਿਯਮਾਂ ਦੇ ਖ਼ਿਲਾਫ਼ ਹੈ। ਕਾਂਸਟੇਬਲ ਨੂੰ ਤੁਹਾਨੂੰ ਗ੍ਰਿਫ਼ਤਾਰ ਕਰਨ ਜਾਂ ਵਾਹਨ ਜ਼ਬਤ ਕਰਨ ਦਾ ਅਧਿਕਾਰ ਨਹੀਂ ਹੈ। ਹਾਲਾਂਕਿ ਬਹੁਤ ਸਾਰੇ ਲੋਕ ਇਹ ਨਹੀਂ ਜਾਣਦੇ ਹਨ। ਲੋਕ ਗਲਤੀ ਕਰਨ 'ਤੇ ਟ੍ਰੈਫ਼ਿਕ ਪੁਲਿਸ ਦੀ ਦੇਖ ਕੇ ਡਰ ਜਾਂਦੇ ਹਨ। ਜਦਕਿ ਅਜਿਹੇ ਮੌਕੇ ਤੁਹਾਨੂੰ ਆਪਣੇ ਹੱਕਾਂ ਬਾਰੇ ਪਤਾ ਹੋਣਾ ਚਾਹੀਦਾ ਹੈ।
ਟ੍ਰੈਫ਼ਿਕ ਕਾਂਸਟੇਬਲ ਨੂੰ ਵਾਹਨ ਦੀ ਚਾਬੀ ਕੱਢਣ ਦਾ ਅਧਿਕਾਰ ਨਹੀਂ
ਇੰਡੀਅਨ ਮੋਟਰ ਵਹੀਕਲ ਐਕਟ-1932 ਦੇ ਤਹਿਤ ਸਿਰਫ਼ ASI ਪੱਧਰ ਦਾ ਅਧਿਕਾਰੀ ਹੀ ਟ੍ਰੈਫ਼ਿਕ ਉਲੰਘਣਾ ਕਰਨ 'ਤੇ ਤੁਹਾਡਾ ਚਲਾਨ ਕੱਟ ਸਕਦਾ ਹੈ। ਏਐਸਆਈ, ਐਸਆਈ, ਇੰਸਪੈਕਟਰ ਨੂੰ ਸਪੋਟ ਫ਼ਾਈਨ ਕਰਨ ਦਾ ਅਧਿਕਾਰ ਹੁੰਦਾ ਹੈ। ਟ੍ਰੈਫਿਕ ਕਾਂਸਟੇਬਲ ਸਿਰਫ਼ ਉਨ੍ਹਾਂ ਦੀ ਮਦਦ ਲਈ ਮੌਜੂਦ ਹੁੰਦਾ ਹੈ। ਉਨ੍ਹਾਂ ਨੂੰ ਕਿਸੇ ਦੀ ਕਾਰ ਦੀਆਂ ਚਾਬੀਆਂ ਕੱਢਣ ਦਾ ਅਧਿਕਾਰ ਨਹੀਂ ਹੈ। ਇੰਨਾ ਹੀ ਨਹੀਂ, ਉਹ ਤੁਹਾਡੀ ਕਾਰ ਦੇ ਟਾਇਰ ਦੀ ਹਵਾ ਵੀ ਨਹੀਂ ਕੱਢ ਸਕਦੇ। ਉਹ ਤੁਹਾਡੇ ਨਾਲ ਗਲਤ ਤਰੀਕੇ ਨਾਲ ਗੱਲ ਜਾਂ ਦੁਰਵਿਵਹਾਰ ਵੀ ਨਹੀਂ ਕਰ ਸਕਦੇ ਹਨ। ਜੇਕਰ ਕੋਈ ਟ੍ਰੈਫ਼ਿਕ ਪੁਲਿਸ ਮੁਲਾਜ਼ਮ ਤੁਹਾਨੂੰ ਬਗੈਰ ਕਿਸੇ ਕਾਰਨ ਪ੍ਰੇਸ਼ਾਨ ਕਰ ਰਿਹਾ ਹੈ ਤਾਂ ਤੁਸੀਂ ਉਸ ਖ਼ਿਲਾਫ਼ ਵੀ ਕਾਰਵਾਈ ਕਰ ਸਕਦੇ ਹੋ।
ਇਨ੍ਹਾਂ ਗੱਲਾਂ ਦਾ ਰੱਖੋ ਧਿਆਨ
ਤੁਹਾਡਾ ਚਲਾਨ ਕੱਟਣ ਲਈ ਟ੍ਰੈਫ਼ਿਕ ਪੁਲਿਸ ਕੋਲ ਚਲਾਨ ਬੁੱਕ ਜਾਂ ਈ-ਚਲਾਨ ਮਸ਼ੀਨ ਹੋਣੀ ਜ਼ਰੂਰੀ ਹੈ। ਜੇਕਰ ਇਨ੍ਹਾਂ ਦੋਵਾਂ ਵਿੱਚੋਂ ਕੋਈ ਵੀ ਉਨ੍ਹਾਂ ਕੋਲ ਨਹੀਂ ਹੈ ਤਾਂ ਤੁਹਾਡਾ ਚਲਾਨ ਨਹੀਂ ਕੱਟਿਆ ਜਾ ਸਕਦਾ।
ਟ੍ਰੈਫ਼ਿਕ ਪੁਲਿਸ ਦਾ ਵਰਦੀ 'ਚ ਹੋਣਾ ਵੀ ਜ਼ਰੂਰੀ ਹੈ। ਵਰਦੀ 'ਚ ਬਕਲ ਨੰਬਰ ਅਤੇ ਉਸ ਦਾ ਨਾਮ ਹੋਣਾ ਚਾਹੀਦਾ ਹੈ। ਵਰਦੀ ਨਾ ਹੋਣ ਦੀ ਹਾਲਤ 'ਚ ਪੁਲਿਸ ਕਰਮਚਾਰੀ ਨੂੰ ਆਪਣਾ ਪਛਾਣ ਪੱਤਰ ਦਿਖਾਉਣ ਲਈ ਕਿਹਾ ਜਾ ਸਕਦਾ ਹੈ।
ਟ੍ਰੈਫ਼ਿਕ ਪੁਲਿਸ ਦਾ ਹੈੱਡ ਕਾਂਸਟੇਬਲ ਤੁਹਾਨੂੰ ਸਿਰਫ਼ 100 ਰੁਪਏ ਜੁਰਮਾਨਾ ਹੀ ਕਰ ਸਕਦਾ ਹੈ। ਇਸ ਤੋਂ ਵੱਧ ਦਾ ਜੁਰਮਾਨਾ ਸਿਰਫ਼ ਟ੍ਰੈਫ਼ਿਕ ਅਧਿਕਾਰੀ ਮਤਲਬ ਏਐਸਆਈ ਜਾਂ ਐਸਆਈ ਕਰ ਸਕਦਾ ਹੈ। ਮਤਲਬ ਉਹ 100 ਰੁਪਏ ਤੋਂ ਵੱਧ ਦਾ ਚਲਾਨ ਕਰ ਸਕਦੇ ਹਨ।
ਜੇ ਟ੍ਰੈਫ਼ਿਕ ਕਾਂਸਟੇਬਲ ਤੁਹਾਡੀ ਕਾਰ ਦੀ ਚਾਬੀ ਕੱਢ ਰਿਹਾ ਹੈ ਤਾਂ ਤੁਸੀਂ ਉਸ ਘਟਨਾ ਦੀ ਵੀਡੀਓ ਬਣਾ ਲਓ। ਤੁਸੀਂ ਇਸ ਵੀਡੀਓ ਦੀ ਸ਼ਿਕਾਇਤ ਉਸ ਇਲਾਕੇ ਦੇ ਪੁਲਿਸ ਸਟੇਸ਼ਨ ਜਾ ਕੇ ਕਿਸੇ ਸੀਨੀਅਰ ਅਧਿਕਾਰੀ ਨੂੰ ਦਿਖਾ ਕੇ ਕਰ ਸਕਦੇ ਹੋ।
ਡਰਾਈਵਿੰਗ ਕਰਦੇ ਸਮੇਂ ਤੁਹਾਡੇ ਕੋਲ ਡਰਾਈਵਿੰਗ ਲਾਇਸੈਂਸ, ਪ੍ਰਦੂਸ਼ਣ ਅੰਡਰ ਕੰਟਰੋਲ ਸਰਟੀਫ਼ਿਕੇਟ ਦੀ ਅਸਲ ਕਾਪੀ ਹੋਣੀ ਚਾਹੀਦੀ ਹੈ। ਇਸ ਦੇ ਨਾਲ ਹੀ ਵਾਹਨ ਰਜਿਸਟ੍ਰੇਸ਼ਨ ਅਤੇ ਬੀਮੇ ਦੀ ਫ਼ੋਟੋਕਾਪੀ ਨਾਲ ਵੀ ਕੰਮ ਚੱਲ ਸਕਦਾ ਹੈ।
ਜੇਕਰ ਤੁਹਾਡੇ ਕੋਲ ਮੌਕੇ 'ਤੇ ਪੈਸੇ ਨਹੀਂ ਹਨ ਤਾਂ ਤੁਸੀਂ ਬਾਅਦ 'ਚ ਜੁਰਮਾਨਾ ਭਰ ਸਕਦੇ ਹੋ। ਅਜਿਹੇ 'ਚ ਅਦਾਲਤ ਚਲਾਨ ਜਾਰੀ ਕਰਦੀ ਹੈ, ਜਿਸ ਨੂੰ ਅਦਾਲਤ 'ਚ ਜਾ ਕੇ ਵੀ ਭਰਨਾ ਹੋਵੇਗਾ। ਇਸ ਸਮੇਂ ਦੌਰਾਨ ਟ੍ਰੈਫ਼ਿਕ ਅਧਿਕਾਰੀ ਤੁਹਾਡਾ ਡਰਾਈਵਿੰਗ ਲਾਇਸੰਸ ਆਪਣੇ ਕੋਲ ਰੱਖ ਸਕਦਾ ਹੈ।
ਧਾਰਾ 183,184, 185 ਤਹਿਤ ਕੀਤੀ ਜਾਵੇਗੀ ਕਾਰਵਾਈ
ਇਸ ਮਾਮਲੇ 'ਚ ਜਾਣਕਾਰੀ ਦਿੰਦਿਆਂ ਐਡਵੋਕੇਟ ਗੁਲਸ਼ਨ ਬਗੋਰੀਆ ਨੇ ਕਿਹਾ ਸੀ ਕਿ ਮੋਟਰ ਵਹੀਕਲ ਐਕਟ 1988 'ਚ ਪੁਲਿਸ ਮੁਲਾਜ਼ਮ ਨੂੰ ਵਾਹਨਾਂ ਦੀ ਚੈਕਿੰਗ ਦੌਰਾਨ ਵਾਹਨ ਦੀ ਚਾਬੀ ਕੱਢਣ ਦਾ ਅਧਿਕਾਰ ਨਹੀਂ ਦਿੱਤਾ ਗਿਆ ਹੈ। ਪੁਲਿਸ ਮੁਲਾਜ਼ਮਾਂ ਵੱਲੋਂ ਚੈਕਿੰਗ ਦੌਰਾਨ ਵਾਹਨ ਮਾਲਕ ਨੂੰ ਡਰਾਈਵਿੰਗ ਲਾਇਸੈਂਸ ਮੰਗਣ 'ਤੇ ਤੁਰੰਤ ਵਾਹਨ ਨਾਲ ਸਬੰਧਤ ਦਸਤਾਵੇਜ਼ ਦਿਖਾਉਣੇ ਚਾਹੀਦੇ ਹਨ। ਮੋਟਰ ਵਹੀਕਲ ਐਕਟ-1988 ਦੀ ਧਾਰਾ 3, 4 ਦੇ ਤਹਿਤ ਸਾਰੇ ਡਰਾਈਵਰਾਂ ਕੋਲ ਆਪਣਾ ਡਰਾਈਵਿੰਗ ਲਾਇਸੈਂਸ ਹੋਣਾ ਜ਼ਰੂਰੀ ਹੈ। ਧਾਰਾ 183, 184, 185 ਅਧੀਨ ਵਾਹਨ ਦੀ ਗਤੀ ਸੀਮਾ ਸਹੀ ਹੋਣੀ ਚਾਹੀਦੀ ਹੈ। ਐਕਟ ਤਹਿਤ ਸ਼ਰਾਬ ਪੀ ਕੇ ਗੱਡੀ ਚਲਾਉਣ, ਲਾਪਰਵਾਹੀ ਨਾਲ ਗੱਡੀ ਚਲਾਉਣ ਆਦਿ ਵਰਗੀਆਂ ਧਾਰਾਵਾਂ ਤਹਿਤ 1000 ਰੁਪਏ ਤੋਂ ਲੈ ਕੇ 2000 ਰੁਪਏ ਤੱਕ ਦੇ ਜੁਰਮਾਨੇ ਦਾ ਪ੍ਰਬੰਧ ਹੈ।