ਇਹ ਹੈ ਦੁਨੀਆ ਦੀ ਪਹਿਲੀ ਸੋਲਰ ਇਲੈਕਟ੍ਰਿਕ ਕਾਰ, 805km ਦੀ ਰੇਂਜ ਦਾ ਦਾਅਵਾ, ਜਾਣੋ ਹੋਰ ਖਾਸੀਅਤ
Electric SUV : ਈਂਧਨ ਦੀਆਂ ਵਧਦੀਆਂ ਕੀਮਤਾਂ ਅਤੇ ਪ੍ਰਦੂਸ਼ਣ ਦੀ ਸਮੱਸਿਆ ਦੇ ਦੌਰ 'ਚ ਇਹ ਕਾਰ ਉਮੀਦ ਦੀ ਨਵੀਂ ਕਿਰਨ ਲੈ ਕੇ ਆਈ ਹੈ। Humble Motors ਦਾ ਦਾਅਵਾ ਹੈ।
World First Electric Car : ਕਾਰਾਂ ਦੀ ਦੁਨੀਆ 'ਚ ਸੋਲਰ ਪਾਵਰ 'ਤੇ ਚੱਲਣ ਵਾਲੀ ਕਾਰ ਨੇ ਐਂਟਰੀ ਕੀਤੀ ਹੈ। ਜੀ ਹਾਂ, ਇਸ ਦਾ ਨਾਮ ਹੰਬਲ ਵਨ ਹੈ। ਕੈਲੀਫੋਰਨੀਆ ਦੀ ਸਟਾਰਟਅੱਪ ਕੰਪਨੀ ਹੰਬਲ ਮੋਟਰਜ਼ ਨੇ ਸੌਰ ਊਰਜਾ ਨਾਲ ਚੱਲਣ ਵਾਲੀ ਕਾਰ ਲਾਂਚ ਕੀਤੀ ਹੈ। ਇਸ SUV ਦੀ ਛੱਤ 'ਤੇ ਸੋਲਰ ਪੈਨਲ ਲਗਾਏ ਗਏ ਹਨ। ਹੰਬਲ ਵਨ ਕਾਰ ਦੀ ਬੈਟਰੀ ਨੂੰ ਸੂਰਜ ਦੀ ਰੌਸ਼ਨੀ ਅਤੇ ਬਿਜਲੀ ਨਾਲ ਵੀ ਚਾਰਜ ਕੀਤਾ ਜਾ ਸਕਦਾ ਹੈ। ਇਸ ਨੂੰ ਪਾਵਰ ਸਾਕਟ ਸਟੈਂਡਰਡ EV ਚਾਰਜਿੰਗ ਪੁਆਇੰਟ ਅਤੇ EV ਫਾਸਟ ਚਾਰਜ ਤੋਂ ਵੀ ਚਾਰਜ ਕੀਤਾ ਜਾ ਸਕਦਾ ਹੈ।
ਇਸ ਦੀ ਕੀਮਤ ਦੀ ਗੱਲ ਕਰੀਏ ਤਾਂ ਇਸ ਦੀ ਕੀਮਤ 1,09,000 ਡਾਲਰ ਯਾਨੀ ਕਰੀਬ 80 ਲੱਖ ਰੁਪਏ ਰੱਖੀ ਗਈ ਹੈ। ਤੁਸੀਂ ਇਸ ਇਲੈਕਟ੍ਰਿਕ SUV ਨੂੰ 300 ਡਾਲਰ ਯਾਨੀ ਲਗਭਗ 22,000 ਰੁਪਏ 'ਚ ਬੁੱਕ ਕਰ ਸਕਦੇ ਹੋ। ਇਸ ਕਾਰ 'ਤੇ ਪਿਛਲੇ ਦੋ ਸਾਲਾਂ ਤੋਂ ਕੰਮ ਚੱਲ ਰਿਹਾ ਸੀ। ਕੰਪਨੀ ਦਾ ਕਹਿਣਾ ਹੈ ਕਿ ਇਸ ਦਾ ਉਤਪਾਦਨ 2024 'ਚ ਸ਼ੁਰੂ ਹੋਵੇਗਾ ਅਤੇ 2025 'ਚ ਡਿਲੀਵਰੀ ਸ਼ੁਰੂ ਹੋਵੇਗੀ।
ਇਸ ਕਾਰ ਨੂੰ ਇਲੈਕਟ੍ਰਿਕ ਕਾਰਾਂ ਦੀ ਦੁਨੀਆ 'ਚ ਇਕ ਵੱਡੀ ਕਾਢ ਮੰਨਿਆ ਜਾਂਦਾ ਹੈ। ਹੰਬਲ ਵਨ ਕਾਰ ਇੱਕ ਪੰਜ ਸੀਟਰ SUV ਹੈ। ਕਾਰ ਦੀ ਛੱਤ 'ਤੇ ਫੋਟੋਵੋਲਟੇਇਕ ਸੈੱਲਾਂ ਨਾਲ ਬਣਿਆ 82.35 ਵਰਗ ਫੁੱਟ ਦਾ ਸੋਲਰ ਪੈਨਲ ਹੈ। ਹੰਬਲ ਵਨ ਕਾਰ ਦੀ ਮੋਟਰ 1020hp ਜਨਰੇਟ ਕਰਦੀ ਹੈ।
ਈਂਧਨ ਦੀਆਂ ਵਧਦੀਆਂ ਕੀਮਤਾਂ ਅਤੇ ਪ੍ਰਦੂਸ਼ਣ ਦੀ ਸਮੱਸਿਆ ਦੇ ਦੌਰ 'ਚ ਇਹ ਕਾਰ ਉਮੀਦ ਦੀ ਨਵੀਂ ਕਿਰਨ ਲੈ ਕੇ ਆਈ ਹੈ। Humble Motors ਦਾ ਦਾਅਵਾ ਹੈ ਕਿ Humble One ਇਲੈਕਟ੍ਰਿਕ SUV ਸਿੰਗਲ ਚਾਰਜ 'ਤੇ 805 ਕਿਲੋਮੀਟਰ ਤਕ ਦਾ ਸਫਰ ਤੈਅ ਕਰੇਗੀ। ਸਿਰਫ ਸੋਲਰ ਮੋਡ 'ਚ ਇਹ ਕਾਰ ਲਗਭਗ 96 ਕਿਲੋਮੀਟਰ ਤੱਕ ਚੱਲ ਸਕਦੀ ਹੈ।
ਜ਼ਿਕਰਯੋਗ ਹੈ ਕਿ ਵਿਸ਼ਵ ਪੱਧਰ 'ਤੇ ਇਲੈਕਟ੍ਰਿਕ ਕਾਰਾਂ ਦੀ ਮੰਗ ਵਧੀ ਹੈ। ਦੁਨੀਆ ਭਰ ਵਿੱਚ ਇਲੈਕਟ੍ਰਿਕ ਕਾਰਾਂ ਨੂੰ ਤੇਜ਼ੀ ਨਾਲ ਅਪਣਾਇਆ ਜਾ ਰਿਹਾ ਹੈ। ਜੇਕਰ ਫਰਾਂਸ ਦੀ ਗੱਲ ਕਰੀਏ ਤਾਂ ਫਰਾਂਸ ਦੇ ਇਤਿਹਾਸ ਵਿੱਚ ਪਹਿਲੀ ਵਾਰ ਪੈਟਰੋਲ ਨਾਲੋਂ ਇਲੈਕਟ੍ਰਿਕ ਕਾਰਾਂ ਦੀ ਵਿਕਰੀ ਹੋਈ ਹੈ।
ਫ੍ਰੈਂਚ ਉਦਯੋਗ ਨੇ ਜਨਵਰੀ ਅਤੇ ਮਾਰਚ ਦੇ ਵਿਚਕਾਰ ਇਹ ਵੱਡਾ ਮੀਲ ਪੱਥਰ ਪ੍ਰਾਪਤ ਕੀਤਾ ਕਿਉਂਕਿ ਸਰਕਾਰ ਨੇ ਪੈਟਰੋਲ ਦੀਆਂ ਉੱਚੀਆਂ ਕੀਮਤਾਂ ਦੇ ਵਿਚਕਾਰ ਸਬਸਿਡੀਆਂ ਰਾਹੀਂ EVs ਲਈ ਜ਼ੋਰ ਦਿੱਤਾ।