Royal Enfield Bullet: 74 ਸਾਲ ਪਹਿਲਾਂ ਅਜਿਹੀ ਦਿਸਦੀ ਸੀ Royal Enfield Bullet, ਦੇਖ ਕੇ ਨਹੀਂ ਰੱਜਦੀਆਂ ਅੱਖਾਂ ! ਦੇਖੋ ਵੀਡੀਓ
ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਵੀਡੀਓ 'ਚ ਦੱਸਿਆ ਜਾ ਰਿਹਾ ਹੈ ਕਿ ਇਹ ਰਾਇਲ ਐਨਫੀਲਡ ਬੁਲੇਟ 1950 ਦੀ ਹੈ। ਅੱਜ ਵੀ ਇਹ ਬਹੁਤ ਮਜ਼ਬੂਤ ਤੇ ਚੰਗੀ ਹਾਲਤ ਵਿੱਚ ਹੈ।
Royal Enfield Bullet: ਦੇਸ਼ ਵਿੱਚ ਰਾਇਲ ਐਨਫੀਲਡ ਬਾਈਕਸ ਨੂੰ ਕਾਫੀ ਪਸੰਦ ਕੀਤਾ ਜਾਂਦਾ ਹੈ। ਖ਼ਾਸ ਕਰਕੇ ਦੇਸ਼ ਦੇ ਨੌਜਵਾਨ ਰਾਇਲ ਐਨਫੀਲਡ ਬਾਈਕਸ ਦੇ ਬਹੁਤ ਪ੍ਰਸ਼ੰਸਕ ਹਨ, ਪਰ ਕੀ ਤੁਸੀਂ ਜਾਣਦੇ ਹੋ ਕਿ 74 ਸਾਲ ਪਹਿਲਾਂ ਰਾਇਲ ਐਨਫੀਲਡ ਬੁਲੇਟ ਕਿਹੋ ਜਿਹਾ ਦਿਖਾਈ ਦਿੰਦਾ ਸੀ ?
ਦਰਅਸਲ, ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਵਿਚ 1950 ਵਿੱਚ ਇੰਗਲੈਂਡ 'ਚ ਬਣੀ ਰਾਇਲ ਐਨਫੀਲਡ ਬੁਲੇਟ ਦਿਖਾਈ ਦੇ ਰਹੀ ਹੈ ਜੋ ਅਜੇ ਵੀ ਸ਼ਾਨਦਾਰ ਹਾਲਤ ਵਿਚ ਹੈ। ਆਓ ਵਿਸਥਾਰ ਵਿੱਚ ਜਾਣੀਏ।
ਸਮੇਂ ਦੇ ਨਾਲ ਬਾਈਕ ਬਣਾਉਣ ਵਾਲੀਆਂ ਕੰਪਨੀਆਂ ਵੀ ਆਪਣੀਆਂ ਬਾਈਕ 'ਚ ਬਦਲਾਅ ਕਰਦੀਆਂ ਰਹਿੰਦੀਆਂ ਹਨ। ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਵੀਡੀਓ 'ਚ ਦੱਸਿਆ ਜਾ ਰਿਹਾ ਹੈ ਕਿ ਇਹ ਰਾਇਲ ਐਨਫੀਲਡ ਬੁਲੇਟ 1950 ਦੀ ਹੈ। ਅੱਜ ਵੀ ਇਹ ਬਹੁਤ ਮਜ਼ਬੂਤ ਤੇ ਚੰਗੀ ਹਾਲਤ ਵਿੱਚ ਹੈ।
View this post on Instagram
ਤੁਹਾਨੂੰ ਦੱਸ ਦੇਈਏ ਕਿ ਲੋਕ ਰਾਇਲ ਐਨਫੀਲਡ ਬੁਲੇਟ ਨੂੰ ਸਟੇਟਸ ਸਿੰਬਲ ਦੇ ਤੌਰ 'ਤੇ ਵੀ ਖ਼ਰੀਦਣਾ ਪਸੰਦ ਕਰਦੇ ਹਨ। ਨਾਲ ਹੀ ਇਸ 'ਤੇ ਬੈਠਣ ਅਤੇ ਸਵਾਰੀ ਕਰਨ ਵਿੱਚ ਲੋਕਾਂ ਨੂੰ ਇੱਕ ਵੱਖਰਾ ਭਰੋਸਾ ਮਿਲਦਾ ਹੈ।
ਤੁਹਾਡੀ ਜਾਣਕਾਰੀ ਲਈ ਤੁਹਾਨੂੰ ਦੱਸ ਦੇਈਏ ਕਿ ਰਾਇਲ ਐਨਫੀਲਡ ਬੁਲੇਟ ਦੇ ਮਾਲਕ ਦੱਸ ਰਹੇ ਹਨ ਕਿ ਇਹ ਬਾਈਕ ਸਾਲ 1950 ਦੀ ਹੈ ਜੋ ਉਸ ਸਮੇਂ ਇੰਗਲੈਂਡ ਤੋਂ ਇੰਪੋਰਟ ਕੀਤੀ ਗਈ ਸੀ। ਇਸ ਰਾਇਲ ਐਨਫੀਲਡ ਬੁਲੇਟ ਦਾ ਫਿਊਲ ਟੈਂਕ ਕਾਫੀ ਵੱਡਾ ਤੇ ਆਕਰਸ਼ਕ ਹੈ। ਨਾਲ ਹੀ ਇਸ ਬਾਈਕ ਦਾ ਸਪੀਡੋਮੀਟਰ ਤੇ ਫਿਊਲ ਲਿਡ ਵੀ ਬਹੁਤ ਹੀ ਕਲਾਸਿਕ ਲੁੱਕ 'ਚ ਮੌਜੂਦ ਹੈ। ਇਸ ਦੇ ਨਾਲ ਹੀ ਇਸ ਬੁਲੇਟ ਦਾ ਹਾਰਨ ਵੀ ਪੁਰਾਣੇ ਸਮੇਂ ਦੀ ਯਾਦ ਦਿਵਾਉਂਦਾ ਹੈ।
ਦਰਅਸਲ, ਇਸ ਵੀਡੀਓ ਨੂੰ @d_biker_ninja ਯੂਜ਼ਰ ਅਕਾਊਂਟ ਤੋਂ ਇੰਸਟਾਗ੍ਰਾਮ 'ਤੇ ਪੋਸਟ ਕੀਤਾ ਗਿਆ ਹੈ। ਪੋਸਟ ਦੇ ਨਾਲ ਲਿਖਿਆ ਹੈ ਕਿ ਇਹ ਰਾਇਲ ਐਨਫੀਲਡ ਬੁਲੇਟ ਹੈ ਜੋ 1950 ਦੀ ਹੈ। ਇਸ ਤੋਂ ਇਲਾਵਾ ਬਾਈਕ ਦੇ ਇੰਜਣ 'ਚੋਂ ਪਤਲਾ ਜਿਹਾ ਸਾਇਲੈਂਸਰ ਦਿੱਤਾ ਗਿਆ ਹੈ ਜਿਸ ਕਾਰਨ ਧੂੰਆਂ ਨਿਕਲਦਾ ਹੈ। ਨਾਲ ਹੀ ਇਸ ਬੁਲੇਟ ਨੂੰ ਦੇਖ ਕੇ ਲੋਕ ਵੱਖ-ਵੱਖ ਪ੍ਰਤੀਕਿਰਿਆਵਾਂ ਦੇ ਰਹੇ ਹਨ।