ਇੰਨੀ ਡਾਊਨ ਪੇਮੈਂਟ ਕਰਨ 'ਤੇ ਮਿਲੇਗੀ 8 ਸੀਟਰ ਕਾਰ, ਇੱਥੇ ਦੇਖੋ ਕਿੰਨੀ ਦੇਣੀ ਪਵੇਗੀ ਮਹੀਨੇ ਦੀ ਕਿਸ਼ਤ?
Toyota Innova Crysta On EMI: ਟੋਇਟਾ ਇਨੋਵਾ ਕ੍ਰਿਸਟਾ ਦਾ ਸਭ ਤੋਂ ਸਸਤਾ ਮਾਡਲ ਖਰੀਦਣ ਲਈ 21.52 ਲੱਖ ਰੁਪਏ ਦਾ ਕਰਜ਼ਾ ਲੈਣਾ ਪਵੇਗਾ। ਬੈਂਕ ਤੋਂ ਤੁਹਾਨੂੰ ਮਿਲਣ ਵਾਲਾ ਕਰਜ਼ਾ ਤੁਹਾਡੇ ਕ੍ਰੈਡਿਟ ਸਕੋਰ 'ਤੇ ਨਿਰਭਰ ਕਰਦਾ ਹੈ।

Toyota Innova Crysta On Down Payment and EMI: ਟੋਇਟਾ (Toyota) ਕਾਰਾਂ ਭਾਰਤੀ ਬਾਜ਼ਾਰ ਵਿੱਚ ਬਹੁਤ ਮਸ਼ਹੂਰ ਹਨ। ਕੰਪਨੀ ਦੀ ਟੋਇਟਾ ਇਨੋਵਾ ਕ੍ਰਿਸਟਾ ਇੱਕ ਵੱਡੀ ਕਾਰ ਹੈ, ਜੋ ਕਿ 8-ਸੀਟਰ ਕੌਂਫਿਗਰੇਸ਼ਨ ਦੇ ਨਾਲ ਆਉਂਦੀ ਹੈ। ਡੀਜ਼ਲ ਇੰਜਣ ਦੇ ਨਾਲ ਆਉਣ ਵਾਲੀ ਇਸ ਕਾਰ ਦੀ ਐਕਸ-ਸ਼ੋਰੂਮ ਕੀਮਤ 19.99 ਲੱਖ ਰੁਪਏ ਤੋਂ ਸ਼ੁਰੂ ਹੁੰਦੀ ਹੈ ਅਤੇ 26.55 ਲੱਖ ਰੁਪਏ ਤੱਕ ਜਾਂਦੀ ਹੈ।
ਕਾਰ ਦੇ ਸਭ ਤੋਂ ਸਸਤੇ ਮਾਡਲ ਦੀ ਗੱਲ ਕਰੀਏ ਤਾਂ ਇਹ 2.4 GX 7Str ਹੈ। ਦਿੱਲੀ ਵਿੱਚ ਇਸ ਮਾਡਲ ਦੀ ਆਨ-ਰੋਡ ਕੀਮਤ 23.91 ਲੱਖ ਰੁਪਏ ਹੈ। ਟੋਇਟਾ ਇਨੋਵਾ ਕ੍ਰਿਸਟਾ ਦੇ ਇਸ ਮਾਡਲ ਨੂੰ ਖਰੀਦਣ ਲਈ ਇਕ ਵਾਰ ਵਿੱਚ ਸਾਰੇ ਪੈਸੇ ਦੇਣ ਦੀ ਲੋੜ ਨਹੀਂ ਹੈ, ਇਸ ਨੂੰ ਲੋਨ 'ਤੇ ਖਰੀਦਿਆ ਜਾ ਸਕਦਾ ਹੈ।
Toyota Innova Crysta ਖਰੀਦਣ ਲਈ ਦੇਣੀ ਪਵੇਗੀ ਕਿੰਨੀ EMI?
ਟੋਇਟਾ ਇਨੋਵਾ ਕ੍ਰਿਸਟਾ (Toyota Innova Crysta) ਦਾ ਸਭ ਤੋਂ ਸਸਤਾ ਮਾਡਲ ਖਰੀਦਣ ਲਈ 21.52 ਲੱਖ ਰੁਪਏ ਕਰਜ਼ਾ ਲੈਣਾ ਪਵੇਗਾ। ਬੈਂਕ ਤੋਂ ਤੁਹਾਨੂੰ ਮਿਲਣ ਵਾਲਾ ਕਰਜ਼ਾ ਤੁਹਾਡੇ ਕ੍ਰੈਡਿਟ ਸਕੋਰ 'ਤੇ ਨਿਰਭਰ ਕਰਦਾ ਹੈ। ਜੇਕਰ ਤੁਹਾਡਾ ਕ੍ਰੈਡਿਟ ਸਕੋਰ ਵਧੀਆ ਹੈ ਤਾਂ ਤੁਹਾਨੂੰ ਲੋਨ ਦੀ ਜ਼ਿਆਦਾ ਅਮਾਊਂਟ ਮਿਲ ਸਕਦੀ ਹੈ। ਇਨੋਵਾ ਕ੍ਰਿਸਟਾ ਖਰੀਦਣ ਲਈ ਤੁਹਾਨੂੰ 2.39 ਲੱਖ ਰੁਪਏ ਡਾਊਨ ਪੇਮੈਂਟ ਵਜੋਂ ਜਮ੍ਹਾ ਕਰਵਾਉਣੇ ਪੈਣਗੇ। ਜੇਕਰ ਤੁਸੀਂ ਚਾਰ ਸਾਲਾਂ ਵਿੱਚ ਲੋਨ ਲੈਕੇ ਕਿਸ਼ਤਾਂ ਉਤਾਰਦੇ ਹੋ ਤਾਂ ਤੁਹਾਨੂੰ 9 ਫੀਸਦੀ ਵਿਆਜ ਪਵੇਗਾ ਅਤੇ ਤੁਹਾਨੂੰ 48 ਮਹੀਨਿਆਂ ਤੱਕ ਹਰ ਮਹੀਨੇ ਲਗਭਗ 53,600 ਰੁਪਏ ਦੀ EMI ਦੇਣੀ ਪਵੇਗੀ।
ਕਿੰਨੀ ਰੁਪਏ ਭਰਨੀ ਪਵੇਗੀ ਕਿਸ਼ਤ?
ਜੇਕਰ ਇਨੋਵਾ ਕ੍ਰਿਸਟਾ ਖਰੀਦਣ ਲਈ ਪੰਜ ਸਾਲਾਂ ਲਈ ਲੋਨ ਲੈਂਦੇ ਹੋ, ਤਾਂ ਹਰ ਮਹੀਨੇ 44,700 ਰੁਪਏ ਦੀ EMI ਦੇਣੀ ਪਵੇਗੀ। ਉੱਥੇ ਹੀ ਜੇਕਰ ਤੁਸੀਂ ਛੇ ਸਾਲਾਂ ਲਈ ਲੋਨ ਲੈਂਦੇ ਹੋ ਤਾਂ ਤੁਹਾਨੂੰ ਹਰ ਮਹੀਨੇ 38,800 ਰੁਪਏ ਦੀ EMI ਭਰਨੀ ਪਵੇਗੀ। ਇਸ ਦੇ ਨਾਲ ਹੀ ਜੇਕਰ ਤੁਸੀਂ ਛੇ ਸਾਲਾਂ ਲਈ ਲੋਨ ਲੈਂਦੇ ਹੋ ਤਾਂ ਤੁਹਾਨੂੰ ਹਰ ਮਹੀਨੇ 34,700 ਰੁਪਏ ਦੀ EMI ਭਰਨੀ ਪਵੇਗੀ। ਕਿਸੇ ਵੀ ਬੈਂਕ ਤੋਂ ਲੋਨ 'ਤੇ ਕਾਰ ਖਰੀਦਣ ਵੇਲੇ ਸਾਰੇ ਦਸਤਾਵੇਜ਼ਾਂ ਨੂੰ ਧਿਆਨ ਨਾਲ ਪੜ੍ਹਨਾ ਜ਼ਰੂਰੀ ਹੈ। ਬੈਂਕ ਦੀ ਨੀਤੀ ਅਨੁਸਾਰ ਇਨ੍ਹਾਂ ਅੰਕੜਿਆਂ ਵਿੱਚ ਫਰਕ ਹੋ ਸਕਦਾ ਹੈ।






















