TVS Apache RTR 160: TVS ਮੋਟਰ ਨੇ ਲਾਂਚ ਕੀਤਾ Apache RTR 160 ਦਾ ਰੇਸਿੰਗ ਐਡੀਸ਼ਨ, ਜਾਣੋ ਕੀਮਤ
TVS Apache : ਜਿਹੜੇ ਲੋਕ ਲਗਜ਼ਰੀ ਅਤੇ ਸਪੋਰਟੀ ਬਾਈਕ ਦੇ ਸ਼ੌਕੀਨ ਹਨ ਉਨ੍ਹਾਂ ਦੇ ਲਈ ਅਹਿਮ ਖਬਰ ਨਿਕਲ ਕੇ ਆਈ ਸਾਹਮਣੇ ਆਈ ਹੈ। VS ਮੋਟਰ ਨੇ ਭਾਰਤੀ ਬਾਜ਼ਾਰ 'ਚ Apache RTR 160 ਦਾ ਨਵਾਂ ਐਡੀਸ਼ਨ ਲਾਂਚ ਕਰ ਦਿੱਤਾ ਹੈ। Apache RTR 160 ਦਾ
TVS Apache RTR 160 Racing Edition: ਜਿਹੜੇ ਲੋਕ ਲਗਜ਼ਰੀ ਅਤੇ ਸਪੀਡ ਵਾਲੀ ਬਾਈਕ ਦਾ ਸ਼ੌਕ ਰੱਖਦੇ ਹਨ। ਉਨ੍ਹਾਂ ਦੇ ਲਈ ਇਹ ਖਬਰ ਫਾਇਦੇਮੰਦ ਸਾਬਿਤ ਹੋ ਸਕਦੀ ਹੈ। TVS ਮੋਟਰ ਨੇ ਭਾਰਤੀ ਬਾਜ਼ਾਰ 'ਚ Apache RTR 160 ਦਾ ਨਵਾਂ ਐਡੀਸ਼ਨ ਲਾਂਚ ਕਰ ਦਿੱਤਾ ਹੈ। Apache RTR 160 ਦਾ ਰੇਸਿੰਗ ਐਡੀਸ਼ਨ 10 ਜੁਲਾਈ ਨੂੰ ਬਾਜ਼ਾਰ 'ਚ ਲਾਂਚ ਕੀਤਾ ਗਿਆ ਹੈ। ਇਸ ਬਾਈਕ ਦੀ ਐਕਸ-ਸ਼ੋਰੂਮ ਕੀਮਤ 1.28 ਲੱਖ ਰੁਪਏ ਰੱਖੀ ਗਈ ਹੈ।
TVS Apache ਦੇ ਨਵੇਂ ਐਡੀਸ਼ਨ ਦੀ ਬੁਕਿੰਗ ਸ਼ੁਰੂ ਹੋ ਗਈ ਹੈ
TVS Apache ਦਾ ਇਹ ਨਵਾਂ ਐਡੀਸ਼ਨ ਕਈ ਅਪਡੇਟਸ ਦੇ ਨਾਲ ਆਇਆ ਹੈ। ਬਾਈਕ ਦੇ ਡਿਜ਼ਾਈਨ, ਕਲਰ ਅਤੇ ਫੀਚਰਸ 'ਚ ਕਈ ਬਦਲਾਅ ਕੀਤੇ ਗਏ ਹਨ। ਕੰਪਨੀ ਨੇ ਇਸ ਰੇਸਿੰਗ ਐਡੀਸ਼ਨ ਦੀ ਬੁਕਿੰਗ ਵੀ ਸ਼ੁਰੂ ਕਰ ਦਿੱਤੀ ਹੈ।
TVS ਨੇ ਇਸ ਰੇਸਿੰਗ ਐਡੀਸ਼ਨ ਦੇ ਲਾਂਚ ਹੋਣ ਤੋਂ ਕਰੀਬ ਇੱਕ ਮਹੀਨਾ ਪਹਿਲਾਂ ਅਪਾਚੇ RTR 160 4V ਮੋਟਰਸਾਈਕਲ ਦਾ ਬਲੈਕ ਐਡੀਸ਼ਨ ਬਾਜ਼ਾਰ ਵਿੱਚ ਲਾਂਚ ਕੀਤਾ ਸੀ। ਹੁਣ ਕੰਪਨੀ ਬਾਜ਼ਾਰ 'ਚ ਰੇਸਿੰਗ ਐਡੀਸ਼ਨ ਲੈ ਕੇ ਆਈ ਹੈ। ਇਹ ਅਪਾਚੇ ਲਾਈਨ-ਅੱਪ ਦੀ ਸਭ ਤੋਂ ਮਹਿੰਗੀ ਬਾਈਕ ਹੈ। ਇਸ ਬਾਈਕ ਦੀ ਕੀਮਤ ਬਲੈਕ ਐਡੀਸ਼ਨ ਤੋਂ ਕਰੀਬ 9 ਹਜ਼ਾਰ ਰੁਪਏ ਜ਼ਿਆਦਾ ਹੈ।
ਰੇਸਿੰਗ ਐਡੀਸ਼ਨ ਵਿੱਚ ਕੀ ਖਾਸ ਹੈ?
TVS Apache ਦਾ ਇਹ ਨਵਾਂ ਰੇਸਿੰਗ ਐਡੀਸ਼ਨ ਨਵੀਂ ਕਲਰ ਸਕੀਮ ਅਤੇ ਗ੍ਰਾਫਿਕਸ ਐਲੀਮੈਂਟਸ ਦੇ ਨਾਲ ਆਉਂਦਾ ਹੈ। ਇਹ ਮੋਟਰਸਾਈਕਲ ਐਕਸਕਲੂਸਿਵ ਮੈਟ ਬਲੈਕ ਬਾਡੀ ਕਲਰ ਦੇ ਨਾਲ ਆਉਂਦਾ ਹੈ, ਜੋ ਇਸ ਬਾਈਕ ਨੂੰ ਸਪੋਰਟੀ ਲੁੱਕ ਦਿੰਦਾ ਹੈ। ਇਸ ਬਾਈਕ 'ਚ ਕਾਰਬਨ ਫਾਈਬਰ ਗ੍ਰਾਫਿਕਸ ਦੀ ਵਰਤੋਂ ਕੀਤੀ ਗਈ ਹੈ। ਬਾਈਕ 'ਤੇ ਰੇਸਿੰਗ ਐਡੀਸ਼ਨ ਦਾ ਲੋਗੋ ਵੀ ਲਗਾਇਆ ਗਿਆ ਹੈ। ਅਪਾਚੇ ਦੇ ਨਵੇਂ ਐਡੀਸ਼ਨ ਨੂੰ ਲਾਲ ਰੰਗ ਦੇ ਅਲਾਏ ਵ੍ਹੀਲ ਨਾਲ ਫਿੱਟ ਕੀਤਾ ਗਿਆ ਹੈ।
ਅਪਾਚੇ RTR 160 ਰੇਸਿੰਗ ਐਡੀਸ਼ਨ ਦੀ ਪਾਵਰਟ੍ਰੇਨ
TVS Apache RTR 160 ਦੇ ਰੇਸਿੰਗ ਐਡੀਸ਼ਨ ਵਿੱਚ 160cc, ਏਅਰ-ਕੂਲਡ ਇੰਜਣ ਹੈ। ਇਸ ਇੰਜਣ ਨਾਲ 5-ਸਪੀਡ ਗਿਅਰ ਬਾਕਸ ਵੀ ਜੋੜਿਆ ਗਿਆ ਹੈ। ਇਹ ਇੰਜਣ 8,750 rpm 'ਤੇ 15.8 bhp ਦੀ ਪਾਵਰ ਦਿੰਦਾ ਹੈ ਅਤੇ 6,500 rpm 'ਤੇ 12.7 Nm ਦਾ ਟਾਰਕ ਜਨਰੇਟ ਕਰਦਾ ਹੈ। ਇਹ ਬਾਈਕ 107 kmph ਦੀ ਟਾਪ-ਸਪੀਡ ਦੇ ਨਾਲ ਆਉਂਦੀ ਹੈ। ਘੱਟ ਸਪੀਡ ਰਾਈਡਿੰਗ ਲਈ ਇਸ ਬਾਈਕ 'ਚ ਗਲਾਈਡ ਥ੍ਰੋ ਤਕਨੀਕ ਦੀ ਵਰਤੋਂ ਕੀਤੀ ਗਈ ਹੈ।
ਇਹ ਵਿਸ਼ੇਸ਼ਤਾਵਾਂ ਨਵੇਂ ਐਡੀਸ਼ਨ ਵਿੱਚ ਉਪਲਬਧ ਹੋਣਗੀਆਂ
TVS Apache ਦੇ ਨਵੇਂ ਐਡੀਸ਼ਨ 'ਚ ਇਸ ਦੇ ਹੋਰ ਵੇਰੀਐਂਟ ਦੇ ਫੀਚਰਸ ਨੂੰ ਰੱਖਿਆ ਗਿਆ ਹੈ। ਇਸ ਬਾਈਕ ਨੂੰ ਤਿੰਨ ਰਾਈਡਿੰਗ ਮੋਡਸ ਸਪੋਰਟ, ਅਰਬਨ ਅਤੇ ਰੇਨ 'ਚ ਚਲਾਇਆ ਜਾ ਸਕਦਾ ਹੈ। ਇਹ ਬਾਈਕ ਡਿਜਿਟ LCD ਕਲੱਸਟਰ ਦੇ ਨਾਲ TVS Smart Xonnect ਨਾਲ ਵੀ ਲੈਸ ਹੈ।