Vladimir Putin ਨੇ Kim Jong ਨੂੰ ਗਿਫ਼ਟ ਕੀਤੀ ਲਗਜ਼ਰੀ ਕਾਰ, ਬੰਬ ਧਮਾਕਿਆਂ ਦਾ ਵੀ ਨਹੀਂ ਪਵੇਗਾ ਕੋਈ ਅਸਰ
Putin Gifted Limousine to Kim Jong Un: ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਦੱਖਣੀ ਕੋਰੀਆ ਦੇ ਕਿਮ ਜੋਂਗ ਉਨ ਨੂੰ ਔਰਸ ਸੈਨੇਟ ਗਿਫਟ ਕੀਤੀ ਹੈ। ਇਹ ਕਾਰ ਕਿਸੇ ਵੀ ਗੋਲੀ ਜਾਂ ਬੰਬ ਹਮਲੇ ਨੂੰ ਝੱਲਣ ਦੇ ਸਮਰੱਥ ਹੈ।
Limousine Aurus Senat: ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਅਤੇ ਦੱਖਣੀ ਕੋਰੀਆ ਦੇ ਕਿਮ ਜੋਂਗ ਉਨ ਵਿਚਕਾਰ ਮੁਲਾਕਾਤ ਹੋਈ ਹੈ। ਇਸ ਮੁਲਾਕਾਤ ਦੌਰਾਨ ਵਲਾਦੀਮੀਰ ਪੁਤਿਨ ਨੇ ਕਿਮ ਜੋਂਗ ਉਨ ਨੂੰ ਇੱਕ ਖੂਬਸੂਰਤ ਅਤੇ ਖਾਸ ਤੋਹਫਾ ਦਿੱਤਾ। ਰੂਸ ਦੇ ਰਾਸ਼ਟਰਪਤੀ ਨੇ ਕਿਮ ਜੋਂਗ ਨੂੰ ਆਪਣੇ ਦੇਸ਼ ਵਿੱਚ ਬਣੀ ਇੱਕ ਆਲੀਸ਼ਾਨ ਲਿਮੋਜ਼ਿਨ ਔਰਸ ਸੈਨੇਟ ਕਾਰ ਤੋਹਫੇ ਵਿੱਚ ਦਿੱਤੀ ਹੈ। ਇਹ ਜਾਣਕਾਰੀ ਰੂਸੀ ਮੀਡੀਆ ਨੇ ਕ੍ਰੇਮਲਿਨ ਦੇ ਸਹਿਯੋਗੀ ਯੂਰੀ ਉਸ਼ਾਕੋਵ ਦੇ ਹਵਾਲੇ ਨਾਲ ਦਿੱਤੀ ਹੈ।
ਵਲਾਦੀਮੀਰ ਪੁਤਿਨ ਪਹਿਲਾਂ ਹੀ ਕਿਮ ਜੋਂਗ ਉਨ ਨੂੰ ਇੱਕ ਆਲੀਸ਼ਾਨ ਕਾਰ ਗਿਫਟ ਕਰ ਚੁੱਕੇ ਹਨ। ਪੁਤਿਨ ਨੇ ਫਰਵਰੀ 'ਚ ਕਿਮ ਜੋਂਗ ਨੂੰ ਇਹ ਕਾਰ ਗਿਫਟ ਕੀਤੀ ਸੀ, ਜਿਸ ਦੀ ਵਰਤੋਂ ਖੁਦ ਰੂਸ ਦੇ ਰਾਸ਼ਟਰਪਤੀ ਕਰਦੇ ਹਨ। ਹੁਣ ਰੂਸ ਦੇ ਰਾਸ਼ਟਰਪਤੀ ਨੇ ਇੱਕ ਹੋਰ ਕਾਰ ਗਿਫਟ ਕੀਤੀ ਹੈ ਪਰ, ਔਰਸ ਦਾ ਕਿਹੜਾ ਮਾਡਲ ਤੋਹਫੇ ਵਜੋਂ ਦਿੱਤਾ ਗਿਆ ਹੈ, ਇਸ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ ਹੈ।
ਲਿਮੋਜ਼ਿਨ ਓਰਸ ਸੈਨੇਟ 'ਚ ਦੋਵਾਂ ਅੰਤਰਰਾਸ਼ਟਰੀ ਨੇਤਾਵਾਂ ਦੇ ਇਕੱਠੇ ਘੁੰਮਣ ਦੀ ਤਸਵੀਰ ਵੀ ਸਾਹਮਣੇ ਆਈ ਹੈ। ਇਸ ਫੋਟੋ 'ਚ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਸਟੀਅਰਿੰਗ ਵ੍ਹੀਲ ਨੂੰ ਸੰਭਾਲ ਰਹੇ ਹਨ ਅਤੇ ਕਿਮ ਜੋਂਗ ਉਨ ਦੇ ਨਾਲ ਵਾਲੀ ਸੀਟ 'ਤੇ ਬੈਠੇ ਨਜ਼ਰ ਆ ਰਹੇ ਹਨ। ਇਸ ਕਾਰ ਦੇ ਨਾਲ ਹੀ ਕਿਮ ਜੋਂਗ ਉਨ ਦੇ ਕਲੈਕਸ਼ਨ 'ਚ ਇਕ ਹੋਰ ਲਗਜ਼ਰੀ ਕਾਰ ਜੁੜ ਗਈ ਹੈ।
ਕਾਰ 'ਚ ਬੁਲੇਟ ਪਰੂਫ ਫੀਚਰ
ਲਿਮੋਜ਼ਿਨ ਔਰਸ ਸੈਨੇਟ ਇੱਕ ਬੁਲੇਟਪਰੂਫ ਕਾਰ ਹੈ, ਜੋ ਕਿਸੇ ਵੀ ਗੋਲੀ ਜਾਂ ਬੰਬ ਨਾਲ ਪ੍ਰਭਾਵਿਤ ਨਹੀਂ ਹੋ ਸਕਦੀ। ਇਸ ਕਾਰ ਨੂੰ ਸਖ਼ਤ ਸੁਰੱਖਿਆ ਨੂੰ ਧਿਆਨ 'ਚ ਰੱਖਦੇ ਹੋਏ ਤਿਆਰ ਕੀਤਾ ਗਿਆ ਹੈ। ਇਸ ਕਾਰ ਦਾ ਡਿਜ਼ਾਈਨ ਰੂਸੀ ਕੰਪਨੀ NAMI ਨੇ ਬਣਾਇਆ ਹੈ। ਇਹ ਕਾਰ ਪਹਿਲੀ ਵਾਰ ਸਾਲ 2018 ਵਿੱਚ ਰੂਸ ਦੇ ਰਾਸ਼ਟਰਪਤੀ ਲਈ ਆਈ ਸੀ। ਸਾਲ 2021 ਵਿੱਚ, ਇਸਨੂੰ ਆਮ ਲੋਕਾਂ ਲਈ ਵੀ ਲਾਂਚ ਕੀਤਾ ਗਿਆ ਸੀ।
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।