ਅਗਲੇ ਮਹੀਨੇ ਭਾਰਤ ਆ ਰਹੀਆਂ ਇਹ ਧਾਕੜ ਕਾਰਾਂ, ਜਾਣੋ ਸਾਰੀਆਂ ਡਿਟੇਲਜ਼
ਸਤੰਬਰ ਮਹੀਨੇ ਤੋਂ ਭਾਰਤ ਵਿੱਚ ਤਿਓਹਾਰਾਂ ਦੀ ਰੁੱਤ ਦੀ ਸ਼ੁਰੂਆਤ ਹੋ ਜਾਂਦੀ ਹੈ, ਅਜਿਹੇ ਵਿੱਚ ਕਾਰ ਕੰਪਨੀਆਂ ਨਵੀਆਂ ਗੱਡੀਆਂ ਲੌਂਚ ਕਰਕੇ ਲੋਕਾਂ ਨੂੰ ਆਪਣੇ ਵੱਲ ਖਿੱਚਣਾ ਚਾਹੁੰਦੀਆਂ ਹਨ ਤੇ ਆਪਣੇ ਗਾਹਕਾਂ ਦੀ ਗਿਣਤੀ ਵਧਾਉਣਾ ਚਾਹੁੰਦੀਆਂ ਹਨ।
ਅਗਲਾ ਮਹੀਨਾ ਯਾਨੀ ਕਿ ਸਤੰਬਰ ਕਾਰ ਪ੍ਰੇਮੀਆਂ ਲਈ ਬੇਹੱਦ ਖ਼ਾਸ ਰਹਿਣ ਵਾਲਾ ਹੈ। ਇਸ ਮਹੀਨੇ ਕਈ ਆਟੋ ਕੰਪਨੀਆਂ ਆਪਣੀਆਂ ਕਾਰਾਂ ਭਾਰਤ ਵਿੱਚ ਉਤਾਰ ਰਹੀਆਂ ਹਨ। ਇਨ੍ਹਾਂ ਵਿੱਚ Volkswagen ਦੀ ਮੋਸਟ ਅਵੇਟਿਡ Taigun ਤੋਂ ਲੈ ਕੇ MG ਦੀ Astor ਵੀ ਸ਼ਾਮਲ ਹਨ। ਆਓ ਤੁਹਾਨੂੰ ਇਨ੍ਹਾਂ ਬਾਰੇ ਦੱਸਦੇ ਹਾਂ ਕੁਝ ਖ਼ਾਸ ਗੱਲਾਂ
Volkswagen Taigun
ਜਰਮਨ ਕਾਰ ਬ੍ਰਾਂਡ Volkswagen ਦੀ ਚਿਰਾਂ ਤੋਂ ਉਡੀਕੀ ਜਾ ਰਹੀ ਕਾਰ Taigun ਸਤੰਬਰ ਵਿੱਚ ਆਖ਼ਰ ਭਾਰਤ ਪਹੁੰਚ ਰਹੀ ਹੈ। ਇਸ ਦੇ ਕੈਬਿਨ ਵਿੱਚ ਡੂਅਲ ਟੋਨ ਬਲੈਕ ਤੇ ਗ੍ਰੇਅ ਕਲਰ ਅਤੇ ਕੇਂਦਰ ਵਿੱਚ 10 ਇੰਚ ਦਾ ਇਨਫ਼ੋਟੇਨਮੈਂਟ ਦਿੱਤਾ ਗਿਆ ਹੈ। Taigun ਵਿੱਚ ਟੂ-ਟੋਨ ਫੈਬ੍ਰਿਕ ਤੇ ਫੌਕਸ ਲੈਦਰ ਅਪਹੋਲਸਟ੍ਰੀ ਹੋਵੇਗੀ ਅਤੇ ਇਸ ਦੀਆਂ ਅਗਲੀਆਂ ਦੋਵੇਂ ਸੀਟਾਂ ਹਵਾਦਾਰ ਯਾਨੀ ਕਿ ਵੈਂਟੀਲੇਟਿਡ ਹੋ ਸਕਦੀਆਂ ਹਨ। ਇਸ ਤੋਂ ਇਲਾਵਾ ਕਾਰ ਵਿੱਚ ਸਨਰੂਫ, LED ਹੈੱਡਲੈਂਪਸ, ਆਟੋਮੈਟਿਕ ਕਲਾਈਮੇਟ ਕੰਟਰੋਲ ਆਦਿ ਸੁਵਿਧਾਵਾਂ ਮਿਲਣਗੀਆਂ। Taigun 1.0 ਲੀਟਰ ਟਰਬੋਚਾਰਜਡ TSI ਤੇ 1.5 ਲੀਟਰ TSI ਇੰਜਣ ਵਿਕਲਪ ਨਾਲ ਉਪਲਬਧ ਹੋਵੇਗੀ, ਜੋ ਕਿ ਮੈਨੂਅਲ ਤੇ ਆਟੋਮੈਟਿਕ ਗੀਅਰਬਾਕਸ, ਦੋਵਾਂ ਨਾਲ ਮਿਲਣਗੇ।
MG Astor
MG Motor ਨੇ ਭਾਰਤ ਵਿੱਚ ਆਪਣੀ ਨਵੀਂ SUV, MG Astor ਨੂੰ ਸਤੰਬਰ ਵਿੱਚ ਲੌਂਚ ਕਰਨਾ ਹੈ। ਇਹ ਮਿਡ ਸਾਈਜ਼ ਐਸਯੂਵੀ ਤਕਨੀਕੀ ਤੌਰ 'ਤੇ ਕਾਫੀ ਵਿਕਸਤ ਮਿਲੇਗੀ। ਇਹ ਕਾਰ ਤੁਹਾਨੂੰ Wikipedia ਦੇ ਟੌਪਿਕ ਨਾਲ ਵੀ ਪੂਰੀ ਜਾਣਕਾਰੀ ਦੇਣ ਦੇ ਸਮਰੱਥ ਹੈ। ਐਮਜੀ ਨੇ ਇਸ ਕਾਰ ਵਿੱਚ ਇੰਜਣ ਵਿਕਲਪ ਹਾਲੇ ਉਜਾਗਰ ਨਹੀਂ ਕੀਤੇ ਹਨ।
Hyundai i20 N Line
Hyundai ਨੇ ਹਾਲ ਹੀ ਵਿੱਚ i20 N Line ਤੋਂ ਪਰਦਾ ਚੁੱਕ ਦਿੱਤਾ ਹੈ, ਜੋ ਕਿ ਸਪੋਰਟੀਅਰ ਡ੍ਰਾਈਵਿੰਗ ਦਾ ਆਨੰਦ ਦੇਵੇਗੀ। i20 N Line ਉਂਝ ਤਾਂ ਆਮ i20 'ਤੇ ਹੀ ਆਧਾਰਤ ਹੈ ਪਰ ਇਸ ਦਾ ਇੰਜਣ ਬੇਹੱਦ ਕਮਾਲ ਦਾ ਹੈ। i20 N Line ਵਿੱਚ 1.0 ਲੀਟਰ ਟਰਬੋ ਪੈਟਰੋਲ ਇੰਜਣ ਹੈ ਜੋ ਕਿ 120 bhp ਦੀ ਪਾਵਰ ਦਿੰਦਾ ਹੈ। ਕਾਰ ਵਿੱਚ ਪੈਡਲ ਸ਼ਿਫ਼ਟਰਜ਼ ਵੀ ਮੌਜੂਦ ਹੋਣਗੇ ਅਤੇ ਇਸ ਵਿੱਚ DCT ਜਾਂ iMT ਗੀਅਰਬਾਕਸ ਦਾ ਵਿਕਲਪ ਵੀ ਮੌਜੂਦ ਹੋਵੇਗਾ। ਕੰਪਨੀ ਨੇ i20 N Line ਦੀ ਦਿੱਖ ਵਿੱਚ ਕਈ ਤਰ੍ਹਾਂ ਦੀਆਂ ਤਬਦੀਲੀਆਂ ਵੀ ਕੀਤੀਆਂ ਹਨ।
Kia Seltos X Line
Kia Seltos X Line ਵੀ ਸਤੰਬਰ ਵਿੱਚ ਹੀ ਬਾਜ਼ਾਰ ਵਿੱਚ ਉਤਾਰੀ ਜਾ ਰਹੀ ਹੈ। X Line ਪਹਿਲਾਂ ਤੋਂ ਹੀ ਬਾਜ਼ਾਰ ਵਿੱਚ ਮੌਜੂਦ Seltos 'ਤੇ ਆਧਾਰਤ ਹੈ ਪਰ ਇਸ ਦੀ ਦਿੱਖ ਨੂੰ ਕਾਫੀ ਬਦਲਿਆ ਗਿਆ ਹੈ। ਕੰਪਨੀ ਨੇ ਕਾਰ ਨੂੰ ਡਾਰਕ ਥੀਮ ਦੇਣ ਦੀ ਕੋਸ਼ਿਸ਼ ਕੀਤੀ ਹੈ, ਜਦਕਿ ਇਹ ਕਾਰ ਆਪਣੇ ਬਾਕੀ ਫੀਚਰ ਸੈਲਟੋਸ ਤੋਂ ਹੀ ਲਵੇਗੀ। Kia Seltos ਪਹਿਲਾਂ ਤੋਂ ਹੀ ਫੀਚਰ ਰਿੱਚ ਕਾਰ ਮੰਨੀ ਜਾਂਦੀ ਹੈ ਇਸ ਲਈ ਕੰਪਨੀ ਇਸ ਦੇ X Line ਵਰਸ਼ਨ ਵਿੱਚ ਤਬਦੀਲੀਆਂ ਨਹੀਂ ਕਰ ਸਕਦੀ। ਪਰ ਇਹ ਦੇਖਣਾ ਹੋਵੇਗਾ ਕਿ ਕੀ Kia ਨਵੀਂ Seltos X Line ਦੇ ਇੰਜਣ ਵਿੱਚ ਕੋਈ ਤਬਦੀਲੀ ਕਰਦੀ ਹੈ, ਜਾਂ ਨਹੀਂ।