ਪੜਚੋਲ ਕਰੋ

Ola ਇਲੈਕਟ੍ਰਿਕ ਸਕੂਟਰ ਦੀ ਖ਼ਤਮ ਹੋਈ ਉਡੀਕ, 500 ਰੁਪਏ ਤੋਂ ਵੀ ਘੱਟ ਨਾਲ ਕਰ ਸਕਦੇ ਹੋ ਬੁੱਕ

ਓਲਾ (OLA) ਦੇ ਇਲੈਕਟ੍ਰਿਕ ਸਕੂਟਰ (Electric Scooter) ਦੀ ਸ਼ੁਰੂਆਤ ਇਸ ਮਹੀਨੇ ਹੋ ਸਕਦੀ ਹੈ। ਇਸ ਦੇ ਨਾਲ ਹੀ ਕੰਪਨੀ ਨੇ ਆਪਣੀ ਬੁਕਿੰਗ ਵੀ ਸ਼ੁਰੂ ਕਰ ਦਿੱਤੀ ਹੈ।

ਨਵੀਂ ਦਿੱਲੀ: ਓਲਾ (OLA) ਦੇ ਇਲੈਕਟ੍ਰਿਕ ਸਕੂਟਰ (Electric Scooter) ਦੀ ਸ਼ੁਰੂਆਤ ਇਸ ਮਹੀਨੇ ਹੋ ਸਕਦੀ ਹੈ। ਇਸ ਦੇ ਨਾਲ ਹੀ ਕੰਪਨੀ ਨੇ ਆਪਣੀ ਬੁਕਿੰਗ ਵੀ ਸ਼ੁਰੂ ਕਰ ਦਿੱਤੀ ਹੈ। ਇਹ ਸਕੂਟਰ ਆਉਣ ਵਾਲੇ ਦਿਨਾਂ ਵਿਚ ਵਿਕਰੀ ਲਈ ਉਪਲਬਧ ਹੋਵੇਗਾ। ਜੇ ਤੁਸੀਂ ਵੀ ਇਸ ਦੀ ਉਡੀਕ ਕਰ ਰਹੇ ਹੋ ਅਤੇ ਇਸ ਇਲੈਕਟ੍ਰਿਕ ਸਕੂਟਰ ਨੂੰ ਖਰੀਦਣਾ ਚਾਹੁੰਦੇ ਹੋ, ਤਾਂ ਤੁਸੀਂ ਕੰਪਨੀ ਦੀ ਅਧਿਕਾਰਤ ਵੈਬਸਾਈਟ 'ਤੇ ਜਾ ਕੇ ਬੁੱਕ ਕਰ ਸਕਦੇ ਹੋ। ਕੰਪਨੀ ਦਾ ਦਾਅਵਾ ਹੈ ਕਿ ਇਸ ਸਕੂਟਰ ਨੂੰ ਐਡਵਾਂਸਡ ਫੀਚਰ ਨਾਲ ਬਾਜ਼ਾਰ 'ਚ ਲਾਂਚ ਕੀਤਾ ਜਾਵੇਗਾ।


ਓਲਾ ਦੇ CEO ਨੇ ਕੀਤਾ ਖੁਲਾਸਾ
ਓਲਾ ਦੇ ਸੀਈਓ ਭਾਵਿਸ਼ ਅਗਰਵਾਲ ਨੇ ਬੀਤੇ ਦਿਨੀਂ ਇਸ ਇਲੈਕਟ੍ਰਿਕ ਸਕੂਟਰ ਦੀਆਂ ਕੁਝ ਵਿਸ਼ੇਸ਼ਤਾਵਾਂ ਬਾਰੇ ਜਾਣਕਾਰੀ ਦਿੱਤੀ ਸੀ। ਉਨ੍ਹਾਂ ਟਵਿੱਟਰ 'ਤੇ ਪੋਸਟ ਕੀਤਾ ਸੀ ਕਿ ਆਉਣ ਵਾਲੇ ਸਕੂਟਰ ਨੂੰ ਸਭ ਤੋਂ ਵੱਡੀ ਬੂਟ ਸਪੇਸ, ਐਪ ਅਧਾਰਤ ਕੀਲੈੱਸ ਐਕਸੈਸ ਤੇ ਸੈਗਮੈਂਟ-ਪ੍ਰਮੁੱਖ ਰੇਂਜ ਵਰਗੀਆਂ ਵਿਸ਼ੇਸ਼ਤਾਵਾਂ ਦਿੱਤੀਆਂ ਜਾਣਗੀਆਂ। ਤੁਸੀਂ ਇਸ ਸਕੂਟਰ ਨੂੰ ਸਿਰਫ 499 ਰੁਪਏ ਦੇ ਕੇ ਬੁੱਕ ਕਰ ਸਕਦੇ ਹੋ।



18 ਮਿੰਟ ਵਿੱਚ 50 ਪ੍ਰਤੀਸ਼ਤ ਤੱਕ ਹੋ ਜਾਵੇਗਾ ਚਾਰਜ
ਓਲਾ (OLA) ਅਨੁਸਾਰ, ਇਨ੍ਹਾਂ ਇਲੈਕਟ੍ਰਿਕ ਵਾਹਨਾਂ ਨੂੰ ਇੱਕ ਮਜ਼ਬੂਤ ਚਾਰਜਿੰਗ ਨੈਟਵਰਕ ਦੀ ਜ਼ਰੂਰਤ ਹੈ ਅਤੇ ਕੰਪਨੀ ਨੇ ਦਾਅਵਾ ਕੀਤਾ ਹੈ ਕਿ ਸਾਡਾ ਹਾਈਪਰ-ਚਾਰਜਰ ਨੈਟਵਰਕ ਸਭ ਤੋਂ ਵੱਡਾ ਚਾਰਜਿੰਗ ਨੈਟਵਰਕ ਹੋਵੇਗਾ; ਜਿਸ ਵਿੱਚ ਦੋ ਪਹੀਆ ਵਾਹਨ ਚਾਰਜ ਕੀਤੇ ਜਾ ਸਕਣਗੇ।

ਇਹ ਚਾਰਜਿੰਗ ਨੈੱਟਵਰਕ ਦੇਸ਼ ਭਰ ਦੇ 400 ਸ਼ਹਿਰਾਂ ਵਿੱਚ ਹੋਵੇਗਾ ਜਿਸ ਵਿਚ ਇਹ ਇਲੈਕਟ੍ਰਿਕ ਸਕੂਟਰ ਚਾਰਜ ਕੀਤੇ ਜਾ ਸਕਣਗੇ। ਇਸ ਵਿਚ 1,00,000 ਚਾਰਜਿੰਗ ਪੁਆਇੰਟ ਹੋਣਗੇ। ਇਹ ਚਾਰਜਿੰਗ ਨੈਟਵਰਕ ਇੰਨਾ ਮਜ਼ਬੂਤ ਹੋਵੇਗਾ ਕਿ ਓਲਾ ਇਲੈਕਟ੍ਰਿਕ ਸਕੂਟਰਾਂ ਨੂੰ ਸਿਰਫ 18 ਮਿੰਟਾਂ ਵਿੱਚ 50 ਪ੍ਰਤੀਸ਼ਤ ਤੱਕ ਚਾਰਜ ਕੀਤਾ ਜਾ ਸਕਦਾ ਹੈ। ਜਿਸ ਤੋਂ ਬਾਅਦ ਇਹ 75 ਕਿਲੋਮੀਟਰ ਤੱਕ ਦੀ ਰੇਂਜ ਦੇਵੇਗਾ। ਕੰਪਨੀ ਨੇ ਹਾਲੇ ਇਸਦੀ ਕੀਮਤ ਬਾਰੇ ਕੁਝ ਨਹੀਂ ਕਿਹਾ ਹੈ।

Bajaj Chetak ਨਾਲ ਹੋਵੇਗਾ ਮੁਕਾਬਲਾ
ਓਲਾ ਇਲੈਕਟ੍ਰਿਕ ਸਕੂਟਰ ਭਾਰਤ ਵਿਚ ਬਜਾਜ ਚੇਤਕ (Bajaj Chetak) ਨਾਲ ਮੁਕਾਬਲਾ ਕਰੇਗਾ। ਇਹ ਸਕੂਟਰ ਬਾਜ਼ਾਰ ਵਿਚ ਦੋ ਵੇਰੀਐਂਟਸ ਵਿਚ ਉਪਲਬਧ ਹੈ। ਇਸ ਦੀ ਕੀਮਤ 1 ਲੱਖ ਰੁਪਏ ਰੱਖੀ ਗਈ ਹੈ। ਇਸ ਸਕੂਟਰ ਵਿਚ 3 ਕਿਲੋਵਾਟ ਸਮਰੱਥਾ ਦਾ ਬੈਟਰੀ ਪੈਕ ਇਸਤੇਮਾਲ ਕੀਤਾ ਗਿਆ ਹੈ। ਇਹ ਇਲੈਕਟ੍ਰਿਕ ਮੋਟਰ 5.36 ਬੀਐਚਪੀ ਪਾਵਰ ਅਤੇ 16 ਐਨਐਮ ਦਾ ਟੌਰਕ ਜਨਰੇਟ ਕਰਦੀ ਹੈ। ਪੂਰੇ ਚਾਰਜ ਤੋਂ ਬਾਅਦ, ਇਹ ਸਕੂਟਰ 95 ਕਿਲੋਮੀਟਰ ਦੀ ਰੇਂਜ ਈਕੋ ਮੋਡ ਵਿੱਚ ਤੇ 85 ਕਿਲੋਮੀਟਰ ਸਪੋਰਟ ਮੋਡ ਵਿੱਚ ਦਿੰਦਾ ਹੈ।

 

 

ਟਾਪ ਹੈਡਲਾਈਨ

ADAS ਵਿਸ਼ੇਸ਼ਤਾਵਾਂ ਵਾਲੀ ਕਾਰ ਖਰੀਦਣ ਤੋਂ ਪਹਿਲਾਂ, ਇਸ ਸੱਚਾਈ ਨੂੰ ਜਾਣੋ; ਇਹ ਹਰ ਸੜਕ 'ਤੇ ਇੱਕੋ ਜਿਹਾ ਕੰਮ ਨਹੀਂ ਕਰਦਾ।
ADAS ਵਿਸ਼ੇਸ਼ਤਾਵਾਂ ਵਾਲੀ ਕਾਰ ਖਰੀਦਣ ਤੋਂ ਪਹਿਲਾਂ, ਇਸ ਸੱਚਾਈ ਨੂੰ ਜਾਣੋ; ਇਹ ਹਰ ਸੜਕ 'ਤੇ ਇੱਕੋ ਜਿਹਾ ਕੰਮ ਨਹੀਂ ਕਰਦਾ।
ਨਵੀਂ Maruti Brezza ਪ੍ਰਤੀ ਲੀਟਰ ਬਾਲਣ ਕਿੰਨਾ ਮਾਈਲੇਜ ਦਿੰਦੀ ਹੈ? ਪਤਾ ਕਰੋ ਕਿ CNG ਅਤੇ ਪੈਟਰੋਲ ਦੋਵਾਂ ਲਈ ਕਿੰਨਾ ਬਾਲਣ ਵਰਤਿਆ ਜਾਂਦਾ ਹੈ।
ਨਵੀਂ Maruti Brezza ਪ੍ਰਤੀ ਲੀਟਰ ਬਾਲਣ ਕਿੰਨਾ ਮਾਈਲੇਜ ਦਿੰਦੀ ਹੈ? ਪਤਾ ਕਰੋ ਕਿ CNG ਅਤੇ ਪੈਟਰੋਲ ਦੋਵਾਂ ਲਈ ਕਿੰਨਾ ਬਾਲਣ ਵਰਤਿਆ ਜਾਂਦਾ ਹੈ।
2 ਲੱਖ ਰੁਪਏ ਦੇ ਕੇ ਘਰ ਲੈ ਆਓ Maruti Brezza ਦੀ ਚਾਬੀ, ਜਾਣੋ ਹਰ ਮਹੀਨੇ ਕਿੰਨੀ ਦੇਣੀ ਪਵੇਗੀ EMI?
2 ਲੱਖ ਰੁਪਏ ਦੇ ਕੇ ਘਰ ਲੈ ਆਓ Maruti Brezza ਦੀ ਚਾਬੀ, ਜਾਣੋ ਹਰ ਮਹੀਨੇ ਕਿੰਨੀ ਦੇਣੀ ਪਵੇਗੀ EMI?
ਮਾਈਲੇਜ ਵਧਾਉਣ ਵਾਲੇ, ਸ਼ਕਤੀਸ਼ਾਲੀ ਇੰਜਣ: ਇਹ 350cc ਬਾਈਕ ਦਫ਼ਤਰ ਜਾਣ ਵਾਲਿਆਂ ਲਈ ਇੱਕ ਵਧੀਆ ਵਿਕਲਪ ਹਨ।
ਮਾਈਲੇਜ ਵਧਾਉਣ ਵਾਲੇ, ਸ਼ਕਤੀਸ਼ਾਲੀ ਇੰਜਣ: ਇਹ 350cc ਬਾਈਕ ਦਫ਼ਤਰ ਜਾਣ ਵਾਲਿਆਂ ਲਈ ਇੱਕ ਵਧੀਆ ਵਿਕਲਪ ਹਨ।

ਵੀਡੀਓਜ਼

ਪੇਪਰ ਲੀਕ 'ਤੇ ਕਾਂਗਰਸ ਦਾ ਹੱਲਾ ਬੋਲ! ਰਾਜਪੁਰਾ 'ਚ ਸੜਕਾਂ 'ਤੇ ਉਤਰੇ ਕਾਂਗਰਸੀ
ਪੰਜਾਬ 'ਚ 3 ਦਿਨ ਭਾਰੀ ਮੀਂਹ ਦਾ ਅਲਰਟ! ਮੌਸਮ ਵਿਭਾਗ ਦੀ ਵੱਡੀ ਚੇਤਾਵਨੀ
PM ਮੋਦੀ ਨੇ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਨੂੰ ਦਿੱਤਾ ਇਹ ਜਵਾਬ!
2 ਮਹੀਨੇ ਪਹਿਲਾਂ ਬਣੀ ਡਿਸਪੈਂਸਰੀ ਦੀ ਛੱਤ ਤੋੜਨੀ ਪਈ! ਵੱਡੀ ਲਾਪਰਵਾਹੀ ਬੇਨਕਾਬ
10 ਹਜ਼ਾਰ 'ਚ ਨਹੀਂ ਚੱਲਦਾ ਘਰ! ਕਰਮਚਾਰੀਆਂ ਨੇ CM ਮਾਨ ਦਾ ਪੁਤਲਾ ਫੂਕਿਆ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab Weather Update: ਪੰਜਾਬ 'ਚ ਤੇਜ਼ ਤੂਫਾਨ ਸਣੇ ਭਾਰੀ ਮੀਂਹ ਦਾ ਅਲਰਟ, ਦੋ ਦਿਨ ਆਫਤ ਬਣ ਟੁੱਟੇਗਾ ਮੌਸਮ; ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ...
ਪੰਜਾਬ 'ਚ ਤੇਜ਼ ਤੂਫਾਨ ਸਣੇ ਭਾਰੀ ਮੀਂਹ ਦਾ ਅਲਰਟ, ਦੋ ਦਿਨ ਆਫਤ ਬਣ ਟੁੱਟੇਗਾ ਮੌਸਮ; ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ...
Big News: ਵੱਡੀ ਖਬਰ, ਧਰਮਿੰਦਰ ਪ੍ਰਧਾਨ ਦੇ ਅਸਤੀਫ਼ੇ ਤੋਂ ਬਾਅਦ ਨਵੇਂ ਸਿੱਖਿਆ ਮੰਤਰੀ ਬਣੇ ਇਹ ਸਿਆਸਤਦਾਨ; RSS ਨਾਲ ਰਿਹਾ ਸਬੰਧ...
ਵੱਡੀ ਖਬਰ, ਧਰਮਿੰਦਰ ਪ੍ਰਧਾਨ ਦੇ ਅਸਤੀਫ਼ੇ ਤੋਂ ਬਾਅਦ ਨਵੇਂ ਸਿੱਖਿਆ ਮੰਤਰੀ ਬਣੇ ਇਹ ਸਿਆਸਤਦਾਨ; RSS ਨਾਲ ਰਿਹਾ ਸਬੰਧ...
Punjab News: ਪੰਜਾਬ 'ਚ ਆਮ ਆਦਮੀ ਦੇ 884 ਕਲੀਨਿਕਾਂ ਦੀਆਂ ਸੇਵਾਵਾਂ ਸੋਮਵਾਰ ਤੋਂ ਠੱਪ, ਹੜਤਾਲ 'ਤੇ ਜਾਣਗੇ ਕਰਮਚਾਰੀ; ਜਾਣੋ ਸਰਕਾਰ ਵਿਰੁੱਧ ਕਿਉਂ ਖੋਲ੍ਹਿਆ ਮੋਰਚਾ...
ਪੰਜਾਬ 'ਚ ਆਮ ਆਦਮੀ ਦੇ 884 ਕਲੀਨਿਕਾਂ ਦੀਆਂ ਸੇਵਾਵਾਂ ਸੋਮਵਾਰ ਤੋਂ ਠੱਪ, ਹੜਤਾਲ 'ਤੇ ਜਾਣਗੇ ਕਰਮਚਾਰੀ; ਜਾਣੋ ਸਰਕਾਰ ਵਿਰੁੱਧ ਕਿਉਂ ਖੋਲ੍ਹਿਆ ਮੋਰਚਾ...
Big News: ਵੱਡੀ ਖਬਰ, ਮੋਹਾਲੀ ਪੁਲਿਸ 'ਤੇ ਅੰਨ੍ਹੇਵਾਹ ਫਾਇਰਿੰਗ, ਇੱਕ ਕਾਂਸਟੇਬਲ ਨੂੰ ਲੱਗੀ ਗੋਲੀ, ਦੂਜੇ 'ਤੇ ਤਲਵਾਰ ਨਾਲ ਹਮਲਾ; ਨਸ਼ਾ ਤਸਕਰ ਇੰਝ ਹੋਏ ਫਰਾਰ...
ਵੱਡੀ ਖਬਰ, ਮੋਹਾਲੀ ਪੁਲਿਸ 'ਤੇ ਅੰਨ੍ਹੇਵਾਹ ਫਾਇਰਿੰਗ, ਇੱਕ ਕਾਂਸਟੇਬਲ ਨੂੰ ਲੱਗੀ ਗੋਲੀ, ਦੂਜੇ 'ਤੇ ਤਲਵਾਰ ਨਾਲ ਹਮਲਾ; ਨਸ਼ਾ ਤਸਕਰ ਇੰਝ ਹੋਏ ਫਰਾਰ...
Punjab Public Holiday: ਪੰਜਾਬ 'ਚ ਜਨਤਕ ਛੁੱਟੀ ਦਾ ਐਲਾਨ, ਸਕੂਲ-ਕਾਲਜ ਅਤੇ ਸਰਕਾਰੀ ਅਦਾਰੇ 3 ਦਿਨ ਰਹਿਣਗੇ ਬੰਦ; ਜਾਣੋ ਕਿਉਂ?
ਪੰਜਾਬ 'ਚ ਜਨਤਕ ਛੁੱਟੀ ਦਾ ਐਲਾਨ, ਸਕੂਲ-ਕਾਲਜ ਅਤੇ ਸਰਕਾਰੀ ਅਦਾਰੇ 3 ਦਿਨ ਰਹਿਣਗੇ ਬੰਦ; ਜਾਣੋ ਕਿਉਂ?
Big News: ਵੱਡੀ ਖਬਰ, ਸਿੱਖਿਆ ਮੰਤਰੀ ਨੇ ਦਿੱਤਾ ਅਸਤੀਫ਼ਾ; ਸਿਆਸੀ ਜਗਤ 'ਚ ਮੱਚਿਆ ਹੜਕੰਪ...
Big News: ਵੱਡੀ ਖਬਰ, ਸਿੱਖਿਆ ਮੰਤਰੀ ਨੇ ਦਿੱਤਾ ਅਸਤੀਫ਼ਾ; ਸਿਆਸੀ ਜਗਤ 'ਚ ਮੱਚਿਆ ਹੜਕੰਪ...
Punjab News: ਪੰਜਾਬ ਤੋਂ ਮੰਦਭਾਗੀ ਖਬਰ, ASI ਦੀ ਦਰਦਨਾਕ ਮੌਤ: ਅਣਪਛਾਤੇ ਵਾਹਨ ਨੇ...
Punjab News: ਪੰਜਾਬ ਤੋਂ ਮੰਦਭਾਗੀ ਖਬਰ, ASI ਦੀ ਦਰਦਨਾਕ ਮੌਤ: ਅਣਪਛਾਤੇ ਵਾਹਨ ਨੇ...
Punjab News: ਪੰਜਾਬ ਚੋਣਾਂ ਤੋਂ ਪਹਿਲਾਂ ਕਾਂਗਰਸ ਦਾ ਸਾਥ ਛੱਡਣਗੇ ਸੰਸਦ ਮੈਂਬਰ? ਸੀਨੀਅਰ ਆਗੂ ਬੋਲਿਆ-
ਪੰਜਾਬ ਚੋਣਾਂ ਤੋਂ ਪਹਿਲਾਂ ਕਾਂਗਰਸ ਦਾ ਸਾਥ ਛੱਡਣਗੇ ਸੰਸਦ ਮੈਂਬਰ? ਸੀਨੀਅਰ ਆਗੂ ਬੋਲਿਆ- "ਹੁਣ ਤੱਕ ਤਾਂ, ਮੈਂ..."
Embed widget