(Source: ECI/ABP News/ABP Majha)
Xiaomi SU7: 800 ਤੋਂ ਜਿਆਦਾ ਦੀ ਰੇਂਜ ਨਾਲ ਇਸ ਦਿਨ ਐਂਟਰੀ ਮਾਰੇਗੀ Xiaomi ਦੀ ਇਹ ਇਲੈਕਟ੍ਰਿਕ ਕਾਰ
Xiaomi ਜਲਦ ਹੀ ਭਾਰਤੀ ਬਾਜ਼ਾਰ 'ਚ ਆਪਣੀ ਨਵੀਂ ਇਲੈਕਟ੍ਰਿਕ ਕਾਰ SU7 ਨੂੰ ਲਾਂਚ ਕਰਨ ਜਾ ਰਹੀ ਹੈ। ਇਹ ਕਾਰ 810 ਕਿਲੋਮੀਟਰ ਦੀ ਰੇਂਜ ਦੇਵੇਗੀ। ਇਸ ਕਾਰ ਦੀ ਲੁੱਕ ਵੀ ਕਾਫੀ ਅਨੋਖੀ ਅਤੇ ਸਟਾਈਲਿਸ਼ ਹੋਣ ਵਾਲੀ ਹੈ।
Xiaomi Electric Car: ਸਮਾਰਟਫੋਨ ਨਿਰਮਾਤਾ ਕੰਪਨੀ Xiaomi ਹੁਣ ਇਲੈਕਟ੍ਰਿਕ ਕਾਰ ਬਾਜ਼ਾਰ 'ਚ ਆਪਣੀ ਮੌਜੂਦਗੀ ਦਰਜ ਕਰਵਾਉਣ ਜਾ ਰਹੀ ਹੈ। ਜਾਣਕਾਰੀ ਮੁਤਾਬਕ Xiaomi ਜਲਦ ਹੀ ਭਾਰਤੀ ਬਾਜ਼ਾਰ 'ਚ ਆਪਣੀ ਇਲੈਕਟ੍ਰਿਕ ਕਾਰ ਨੂੰ ਲਾਂਚ ਕਰਨ ਜਾ ਰਹੀ ਹੈ। ਇਸ ਕਾਰ ਦਾ ਨਾਮ Xiaomi SU7 ਹੋਣ ਜਾ ਰਿਹਾ ਹੈ। ਇਹ ਕਾਰ 800 ਕਿਲੋਮੀਟਰ ਤੋਂ ਜ਼ਿਆਦਾ ਦੀ ਰੇਂਜ ਲੈਣ ਜਾ ਰਹੀ ਹੈ।
Xiaomi ਦੀ ਨਵੀਂ ਇਲੈਕਟ੍ਰਿਕ ਕਾਰ
Xiaomi ਆਪਣੀ ਨਵੀਂ ਇਲੈਕਟ੍ਰਿਕ ਕਾਰ ਨੂੰ 4 ਵੱਖ-ਵੱਖ ਵੇਰੀਐਂਟ 'ਚ ਬਾਜ਼ਾਰ 'ਚ ਲਾਂਚ ਕਰਨ ਜਾ ਰਹੀ ਹੈ। ਇਸ 'ਚ ਐਂਟਰੀ ਲੈਵਲ ਮਾਡਲ ਤੋਂ ਲੈ ਕੇ ਲਿਮਟਿਡ ਫਾਊਂਡਰਜ਼ ਮਾਡਲ ਤੱਕ ਸਭ ਕੁਝ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਇਸ ਕਾਰ ਦਾ ਡਿਜ਼ਾਈਨ ਕਾਫੀ ਵਿਲੱਖਣ ਅਤੇ ਆਕਰਸ਼ਕ ਹੋਵੇਗਾ। Xiaomi ਦੀ ਇਲੈਕਟ੍ਰਿਕ ਕਾਰ ਦੀ ਲੰਬਾਈ 4997 mm, ਉਚਾਈ 1455 mm ਅਤੇ ਚੌੜਾਈ 1963 mm ਹੋਵੇਗੀ।
ਮਜ਼ਬੂਤ ਬੈਟਰੀ ਪੈਕ
Xiaomi ਦੀ ਨਵੀਂ ਇਲੈਕਟ੍ਰਿਕ ਕਾਰ ਨੂੰ ਦੋ ਬੈਟਰੀ ਪੈਕ ਨਾਲ ਲਾਂਚ ਕੀਤਾ ਜਾ ਸਕਦਾ ਹੈ। ਇਸ ਕਾਰ ਦੇ ਐਂਟਰੀ ਲੈਵਲ ਵੇਰੀਐਂਟ 'ਚ 73.6 kWh ਦੀ ਬੈਟਰੀ ਪੈਕ ਦਿੱਤੀ ਜਾਵੇਗੀ। ਇਸ ਦੇ ਟਾਪ ਮਾਡਲ ਵਿੱਚ 101 kWh ਦਾ ਵੱਡਾ ਬੈਟਰੀ ਪੈਕ ਹੋਵੇਗਾ। ਕੰਪਨੀ ਦੇ ਮੁਤਾਬਕ, ਐਂਟਰੀ ਲੈਵਲ ਵੇਰੀਐਂਟ ਸਿੰਗਲ ਫੁੱਲ ਚਾਰਜ 'ਤੇ 700 ਕਿਲੋਮੀਟਰ ਤੱਕ ਦੀ ਰੇਂਜ ਪ੍ਰਦਾਨ ਕਰੇਗਾ।
ਦੂਜੇ ਪਾਸੇ, ਟਾਪ ਮਾਡਲ ਨੂੰ ਸਿੰਗਲ ਚਾਰਜ 'ਤੇ 810 ਕਿਲੋਮੀਟਰ ਤੱਕ ਚਲਾਇਆ ਜਾ ਸਕਦਾ ਹੈ। ਇਸ ਕਾਰ ਦੀ ਟਾਪ ਸਪੀਡ ਵੀ 265 ਕਿਲੋਮੀਟਰ ਪ੍ਰਤੀ ਘੰਟਾ ਹੈ। ਕੰਪਨੀ ਮੁਤਾਬਕ ਇਹ ਇਲੈਕਟ੍ਰਿਕ ਕਾਰ ਸਿਰਫ 2.78 ਸੈਕਿੰਡ 'ਚ 100 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਫੜਨ 'ਚ ਸਮਰੱਥ ਹੈ।
ਇਸ ਦਾ ਕਿੰਨਾ ਮੁਲ ਹੋਵੇਗਾ
ਤੁਹਾਡੀ ਜਾਣਕਾਰੀ ਲਈ, ਤੁਹਾਨੂੰ ਦੱਸ ਦੇਈਏ ਕਿ Xiaomi ਦੀ ਇਲੈਕਟ੍ਰਿਕ ਕਾਰ Xiaomi SU7 ਨੂੰ ਭਾਰਤ ਵਿੱਚ 9 ਜੁਲਾਈ 2024 ਨੂੰ ਲਾਂਚ ਕੀਤਾ ਜਾਵੇਗਾ। ਕੰਪਨੀ ਨੇ ਅਜੇ ਭਾਰਤ 'ਚ ਇਸ ਦੀਆਂ ਕੀਮਤਾਂ ਦਾ ਐਲਾਨ ਨਹੀਂ ਕੀਤਾ ਹੈ।
ਪਰ ਚੀਨ 'ਚ ਲਾਂਚ ਹੋਈ ਇਸ ਕਾਰ ਦੀ ਐਕਸ-ਸ਼ੋਰੂਮ ਕੀਮਤ ਕਰੀਬ 24.90 ਲੱਖ ਰੁਪਏ ਹੈ। ਅਜਿਹੇ 'ਚ ਮੰਨਿਆ ਜਾ ਰਿਹਾ ਹੈ ਕਿ ਕੰਪਨੀ ਇਸ ਕਾਰ ਨੂੰ ਭਾਰਤ 'ਚ ਕਰੀਬ 25 ਲੱਖ ਰੁਪਏ ਜਾਂ ਇਸ ਤੋਂ ਘੱਟ ਕੀਮਤ 'ਚ ਲਾਂਚ ਕਰ ਸਕਦੀ ਹੈ। ਹਾਲਾਂਕਿ ਇਸ ਗੱਲ ਦੀ ਪੁਸ਼ਟੀ ਕਾਰ ਦੇ ਲਾਂਚ ਹੋਣ ਨਾਲ ਹੋ ਜਾਵੇਗੀ।