ਸਾਲ ਦੇ ਅੰਤ 'ਚ 3.5 ਲੱਖ ਰੁਪਏ ਤੱਕ ਸਸਤੀਆਂ ਮਿਲ ਰਹੀਆਂ ਇਹ ਲਗਜ਼ਰੀ ਕਾਰਾਂ, Harrier-Safari 'ਤੇ ਮਿਲ ਰਿਹਾ ਮੋਟਾ ਡਿਸਕਾਊਂਟ
ata Harrier, Safari, Punch, Nexon, Tiago, Altroz ਅਤੇ Tigor 'ਤੇ ਬੰਪਰ ਡਿਸਕਾਊਂਟ ਆਫਰ ਦਿੱਤੇ ਜਾ ਰਹੇ ਹਨ। ਟਾਟਾ ਕਰਵ ਤੋਂ ਇਲਾਵਾ, ਵਾਹਨ ਨਿਰਮਾਤਾ ਆਪਣੇ ਸਾਰੇ ICE ਵੇਰੀਐਂਟ 'ਤੇ ਇਹ ਆਫਰ ਲੈ ਕੇ ਆਏ ਹਨ।
Discount Offer December 2024: ਸਾਲ 2024 ਦਾ ਆਖਰੀ ਮਹੀਨਾ ਚੱਲ ਰਿਹਾ ਹੈ ਅਤੇ ਕਈ ਕਾਰ ਡੀਲਰਾਂ ਕੋਲ ਅਜੇ ਵੀ ਸਾਲ 2023 ਦਾ ਸਟਾਕ ਹੈ। ਇਸ ਸਟਾਕ ਨੂੰ ਕਲੀਅਰ ਕਰਨ ਲਈ, ਡੀਲਰ ਹੁਣ ਇਨ੍ਹਾਂ ਵਾਹਨਾਂ 'ਤੇ ਕਈ ਤਰ੍ਹਾਂ ਦੇ ਲਾਭ ਦੇ ਰਹੇ ਹਨ। ਇਨ੍ਹਾਂ ਸਾਰੀਆਂ ਕਾਰਾਂ Tata Harrier, Safari, Punch, Nexon, Tiago, Altroz ਅਤੇ Tigor 'ਤੇ ਬੰਪਰ ਡਿਸਕਾਊਂਟ ਆਫਰ ਦਿੱਤੇ ਜਾ ਰਹੇ ਹਨ। ਟਾਟਾ ਕਰਵ ਤੋਂ ਇਲਾਵਾ, ਵਾਹਨ ਨਿਰਮਾਤਾ ਆਪਣੇ ਸਾਰੇ ICE ਵੇਰੀਐਂਟ 'ਤੇ ਇਹ ਆਫਰ ਲੈ ਕੇ ਆਏ ਹਨ।
ਹੋਰ ਪੜ੍ਹੋ : iPhone 15 Plus ਦੀਆਂ ਡਿੱਗੀਆਂ ਕੀਮਤਾਂ! ਪਹਿਲੀ ਵਾਰ ਹੋਇਆ ਇੰਨਾ ਸਸਤਾ, ਇੱਥੇ ਮਿਲ ਰਹੀ ਸ਼ਾਨਦਾਰ Deal
3.5 ਲੱਖ ਰੁਪਏ ਤੋਂ ਵੱਧ ਦਾ ਲਾਭ
ਦਸੰਬਰ 2024 'ਚ ਟਾਟਾ ਹੈਰੀਅਰ ਅਤੇ ਸਫਾਰੀ 'ਤੇ ਸਭ ਤੋਂ ਜ਼ਿਆਦਾ ਛੋਟ ਦਿੱਤੀ ਜਾ ਰਹੀ ਹੈ। ਇਨ੍ਹਾਂ ਵਾਹਨਾਂ ਦੇ MY23 ਮਾਡਲਾਂ 'ਤੇ ਕੁੱਲ 3.7 ਲੱਖ ਰੁਪਏ ਤੱਕ ਦੇ ਲਾਭ ਉਪਲਬਧ ਹਨ। ਇਨ੍ਹਾਂ ਪ੍ਰੀਮੀਅਮ ਕਾਰਾਂ 'ਤੇ ਐਕਸਚੇਂਜ ਬੋਨਸ ਵੀ ਦਿੱਤਾ ਜਾ ਰਿਹਾ ਹੈ। ਟਾਟਾ ਦੀਆਂ ਇਨ੍ਹਾਂ ਕਾਰਾਂ ਦੇ MY24 ਮਾਡਲਾਂ 'ਤੇ 45 ਹਜ਼ਾਰ ਰੁਪਏ ਤੱਕ ਦੇ ਫਾਇਦੇ ਮਿਲ ਰਹੇ ਹਨ।
ਇਹ ਵਾਲੀ ਕਾਰਾਂ ਦੇ ਫੀਚਰਸ
ਟਾਟਾ ਹੈਰੀਅਰ ਅਤੇ ਸਫਾਰੀ, ਇਨ੍ਹਾਂ ਦੋਵਾਂ ਕਾਰਾਂ ਵਿੱਚ 2-ਲੀਟਰ ਡੀਜ਼ਲ ਇੰਜਣ ਹੈ, ਜੋ 170 hp ਦੀ ਪਾਵਰ ਦਿੰਦਾ ਹੈ। ਇਨ੍ਹਾਂ ਵਾਹਨਾਂ ਦੇ ਇੰਜਣ ਦੇ ਨਾਲ-ਨਾਲ 6-ਸਪੀਡ ਮੈਨੂਅਲ ਅਤੇ 6-ਸਪੀਡ ਆਟੋਮੈਟਿਕ ਗਿਅਰ ਬਾਕਸ ਵੀ ਲਗਾਇਆ ਗਿਆ ਹੈ। 5-ਸੀਟਰ ਹੈਰੀਅਰ ਦੀ ਐਕਸ-ਸ਼ੋਰੂਮ ਕੀਮਤ 14.99 ਲੱਖ ਰੁਪਏ ਤੋਂ ਸ਼ੁਰੂ ਹੁੰਦੀ ਹੈ ਅਤੇ 25.89 ਲੱਖ ਰੁਪਏ ਤੱਕ ਜਾਂਦੀ ਹੈ। ਜਦਕਿ 3-ਰੋਅ ਸਫਾਰੀ ਦੀ ਕੀਮਤ 15.49 ਲੱਖ ਰੁਪਏ ਤੋਂ 26.79 ਲੱਖ ਰੁਪਏ ਦੇ ਵਿਚਕਾਰ ਹੈ।
Tata Nexon 'ਤੇ ਡਿਸਕਾਊਂਟ ਆਫਰ
Tata Nexon ਦੇ ਪ੍ਰੀ-ਫੇਸਲਿਫਟ ਮਾਡਲ 'ਤੇ 2.85 ਲੱਖ ਰੁਪਏ ਤੱਕ ਦੇ ਫਾਇਦੇ ਉਪਲਬਧ ਹਨ। ਇਸਦੇ ਫੇਸਲਿਫਟ ਮਾਡਲ 'ਤੇ 2.10 ਲੱਖ ਰੁਪਏ ਤੱਕ ਦਾ ਡਿਸਕਾਊਂਟ ਆਫਰ ਸ਼ਾਮਲ ਹੈ। Nexon ਦੇ MY24 ਮਾਡਲ 'ਤੇ 45 ਹਜ਼ਾਰ ਰੁਪਏ ਤੱਕ ਦਾ ਡਿਸਕਾਊਂਟ ਦਿੱਤਾ ਜਾ ਰਿਹਾ ਹੈ।
ਟਾਟਾ ਦੀ ਇਸ ਕਾਰ ਦੇ ਕੁੱਲ 100 ਵੇਰੀਐਂਟ ਬਾਜ਼ਾਰ 'ਚ ਹਨ। Tata Nexon ਦੀ ਐਕਸ-ਸ਼ੋਰੂਮ ਕੀਮਤ 7.99 ਲੱਖ ਰੁਪਏ ਤੋਂ ਸ਼ੁਰੂ ਹੁੰਦੀ ਹੈ ਅਤੇ 15.80 ਲੱਖ ਰੁਪਏ ਤੱਕ ਜਾਂਦੀ ਹੈ। ਇਸ ਦੇ CNG ਮਾਡਲ 'ਤੇ ਕੋਈ ਛੋਟ ਨਹੀਂ ਹੈ।
ਇਨ੍ਹਾਂ ਵਾਹਨਾਂ 'ਤੇ ਦੋ ਲੱਖ ਤੋਂ ਵੱਧ ਦਾ ਡਿਸਕਾਊਂਟ ਹੈ
Tata Tiago ਅਤੇ Tigor 'ਤੇ 2.05 ਲੱਖ ਰੁਪਏ ਤੱਕ ਦੇ ਫਾਇਦੇ ਦਿੱਤੇ ਜਾ ਰਹੇ ਹਨ। ਇਸ ਦੇ MY24 ਮਾਡਲ 'ਤੇ 25 ਹਜ਼ਾਰ ਰੁਪਏ ਤੋਂ ਲੈ ਕੇ 45 ਹਜ਼ਾਰ ਰੁਪਏ ਤੱਕ ਦੇ ਆਫਰ ਹਨ। ਇਸ ਦੇ ਨਾਲ ਹੀ, Altroz ਹੈਚਬੈਕ ਦੇ 2023 ਮਾਡਲ ਦੇ ਸਾਰੇ ਵੇਰੀਐਂਟਸ 'ਤੇ 2.05 ਲੱਖ ਰੁਪਏ ਤੱਕ ਦੇ ਆਫਰ ਵੀ ਉਪਲਬਧ ਹਨ। ਇਸ ਦੇ ਨਵੇਂ ਮਾਡਲਾਂ 'ਤੇ 60 ਹਜ਼ਾਰ ਰੁਪਏ ਤੱਕ ਦੇ ਫਾਇਦੇ ਸ਼ਾਮਲ ਹਨ। ਇਸ ਦੇ ਪਰਫਾਰਮੈਂਸ ਓਰੀਐਂਟਿਡ ਅਲਟਰੋਜ਼ ਰੇਸਰ 'ਤੇ 80 ਹਜ਼ਾਰ ਰੁਪਏ ਤੱਕ ਦਾ ਡਿਸਕਾਊਂਟ ਦਿੱਤਾ ਜਾ ਰਿਹਾ ਹੈ।
ਫਿਲਹਾਲ Tata Tigor ਦੀ ਕੀਮਤ 6 ਲੱਖ ਰੁਪਏ ਤੋਂ ਸ਼ੁਰੂ ਹੋ ਕੇ 9.40 ਲੱਖ ਰੁਪਏ ਤੱਕ ਜਾਂਦੀ ਹੈ। Tata Tiago ਦੀ ਐਕਸ-ਸ਼ੋਰੂਮ ਕੀਮਤ 5 ਲੱਖ ਤੋਂ 8.75 ਲੱਖ ਰੁਪਏ ਦੇ ਵਿਚਕਾਰ ਹੈ। ਜਦਕਿ Tata Altroz ਦੀ ਐਕਸ-ਸ਼ੋਰੂਮ ਕੀਮਤ 6.50 ਲੱਖ ਰੁਪਏ ਤੋਂ ਸ਼ੁਰੂ ਹੋ ਕੇ 11.16 ਲੱਖ ਰੁਪਏ ਤੱਕ ਜਾਂਦੀ ਹੈ।
ਟਾਟਾ ਪੰਚ 'ਤੇ ਡਿਸਕਾਊਂਟ ਆਫਰ
ਫਿਲਹਾਲ ਟਾਟਾ ਪੰਚ ਦੇ MY23 ਮਾਡਲਾਂ 'ਤੇ 1.55 ਲੱਖ ਰੁਪਏ ਤੱਕ ਦੀ ਛੋਟ ਦਿੱਤੀ ਜਾ ਰਹੀ ਹੈ। ਪਿਛਲੇ ਮਹੀਨੇ ਇਹ ਛੋਟ ਸਿਰਫ 40 ਹਜ਼ਾਰ ਰੁਪਏ ਤੱਕ ਸੀ। ਜਦਕਿ ਵੇਰੀਐਂਟ ਦੇ ਆਧਾਰ 'ਤੇ MY24 ਮਾਡਲਾਂ 'ਤੇ 20 ਹਜ਼ਾਰ ਰੁਪਏ ਤੱਕ ਦੇ ਫਾਇਦੇ ਉਪਲਬਧ ਹਨ। ਟਾਟਾ ਪੰਚ ਦੀ ਐਕਸ-ਸ਼ੋਰੂਮ ਕੀਮਤ 6.13 ਲੱਖ ਰੁਪਏ ਤੋਂ ਸ਼ੁਰੂ ਹੁੰਦੀ ਹੈ ਅਤੇ 10.15 ਲੱਖ ਰੁਪਏ ਤੱਕ ਜਾਂਦੀ ਹੈ।