(Source: ECI/ABP News/ABP Majha)
Mileage Tips: ਇਨ੍ਹਾਂ ਗ਼ਲਤੀਆਂ ਕਰਕੇ ਗੱਡੀ ਦੇਣ ਲੱਗ ਜਾਂਦੀ ਘੱਟ ਐਵਰੇਜ, ਜਾਣ ਲਓ ਖ਼ਾਸ ਗੱਲਾਂ
Car Tips: ਕੁਝ ਲੋਕਾਂ ਦੀ ਕਾਰ ਪ੍ਰਾਈਵੇਟ ਹੋਣ ਦੇ ਬਾਵਜੂਦ ਸਰਕਾਰੀ ਹੈ। ਇਸ ਦਾ ਮਤਲਬ ਹੈ ਕਿ ਹਰ ਰੋਜ਼ ਵੱਖ-ਵੱਖ ਲੋਕ ਇਸ ਦੀ ਵਰਤੋਂ ਕਰਦੇ ਹੋਏ ਦੇਖੇ ਜਾ ਸਕਦੇ ਹਨ। ਕਿਉਂਕਿ ਹਰ ਕਿਸੇ ਦੀ ਡਰਾਈਵਿੰਗ ਸ਼ੈਲੀ ਵੱਖਰੀ ਹੁੰਦੀ ਹੈ
Car care Tips: ਜ਼ਿਆਦਾਤਰ ਲੋਕ ਆਪਣੀ ਕਾਰ ਤੋਂ ਚੰਗੀ ਮਾਈਲੇਜ ਨਹੀਂ ਲੈ ਪਾਉਂਦੇ, ਜਿਸ ਦਾ ਕਾਰਨ ਕਈ ਵਾਰ ਵੱਡੀ ਨਹੀਂ ਸਗੋਂ ਬਹੁਤ ਛੋਟੀ ਜਿਹੀ ਗ਼ਲਤੀ ਹੁੰਦੀ ਹੈ। ਇਸ ਲਈ ਅਸੀਂ ਤੁਹਾਨੂੰ ਕੁਝ ਬਹੁਤ ਹੀ ਆਸਾਨ ਟਿਪਸ ਦੇਣ ਜਾ ਰਹੇ ਹਾਂ, ਜਿਨ੍ਹਾਂ ਨੂੰ ਅਪਣਾ ਕੇ ਤੁਸੀਂ ਆਪਣੀ ਕਾਰ ਤੋਂ ਚੰਗੀ ਮਾਈਲੇਜ ਲੈ ਸਕਦੇ ਹੋ।
ਸਹੀ ਤਰੀਕੇ ਨਾਲ ਚਲਾਓ ਗੱਡੀ
ਕਈ ਵਾਰ ਲੋਕਾਂ ਦੀ ਜ਼ਿਗ-ਜ਼ੈਗ ਜਾਂ ਗਲਤ ਡਰਾਈਵਿੰਗ ਵੀ ਸਹੀ ਮਾਈਲੇਜ ਨਾ ਮਿਲਣ ਦਾ ਕਾਰਨ ਬਣ ਜਾਂਦੀ ਹੈ। ਲੋਕ ਇਸ ਪਾਸੇ ਧਿਆਨ ਦੇਣ ਦੀ ਬਜਾਏ ਆਪਣੀ ਕਾਰ ਨੂੰ ਦੋਸ਼ੀ ਠਹਿਰਾਉਂਦੇ ਰਹਿੰਦੇ ਹਨ। ਅਕਸਰ ਲੋਕ ਆਪਣੀ ਕਾਰ ਨੂੰ ਤੇਜ਼ ਐਕਸੀਲੇਟਰ ਤੇ ਬ੍ਰੇਕ ਲਗਾਉਂਦੇ ਦੇਖੇ ਜਾਂਦੇ ਹਨ। ਜਦਕਿ ਇਹ ਬਹੁਤ ਗਲਤ ਤਰੀਕਾ ਹੈ। ਇਸ ਨਾਲ ਨਾ ਸਿਰਫ ਵਾਹਨ ਦੇ ਇੰਜਣ 'ਤੇ ਮਾੜਾ ਅਸਰ ਪੈਂਦਾ ਹੈ, ਸਗੋਂ ਮਾਈਲੇਜ ਵੀ ਘੱਟ ਜਾਂਦੀ ਹੈ। ਇਸ ਲਈ ਇਸ ਤੋਂ ਬਚਣਾ ਚਾਹੀਦਾ ਹੈ ਤੇ ਕਾਰ ਨੂੰ ਸੁਚਾਰੂ ਢੰਗ ਨਾਲ ਚਲਾਉਣਾ ਚਾਹੀਦਾ ਹੈ।
ਵੇਲੇ ਸਿਰ ਕਰਵਾਓ ਸਰਵਿਸ
ਤੁਹਾਡੀ ਗੱਡੀ ਨੂੰ ਚੰਗੀ ਮਾਈਲੇਜ ਦੇਣ ਲਈ ਇਸ ਦੀ ਸਹੀ ਸਮੇਂ 'ਤੇ ਸਰਵਿਸ ਕਰਵਾਉਣਾ ਵੀ ਜ਼ਰੂਰੀ ਹੈ। ਕਈ ਵਾਰ ਲੋਕ ਇਸ ਵਿੱਚ ਲਾਪ੍ਰਵਾਹ ਹੋ ਜਾਂਦੇ ਹਨ ਤੇ ਸਮਾਂ ਬੀਤ ਜਾਣ ਦੇ ਬਾਅਦ ਵੀ ਕਾਰ ਦੀ ਵਰਤੋਂ ਕਰਦੇ ਰਹਿੰਦੇ ਹਨ ਕਿਉਂਕਿ ਨਿਰਧਾਰਤ ਸਮੇਂ ਤੇ ਕਿਲੋਮੀਟਰ ਦੇ ਪੂਰੇ ਹੋਣ ਤੋਂ ਬਾਅਦ, ਇੰਜਣ ਦੇ ਤੇਲ ਵਿੱਚ ਲੁਬਰੀਕੈਂਟ ਘੱਟ ਜਾਂਦਾ ਹੈ, ਜੋ ਇੰਜਣ ਦੇ ਅੰਦਰੂਨੀ ਹਿੱਸਿਆਂ ਨੂੰ ਨੁਕਸਾਨ ਪਹੁੰਚਾਉਂਦਾ ਹੈ। ਸਮੇਂ ਸਿਰ ਸਰਵਿਸ ਕਰਵਾ ਕੇ ਇਸ ਤੋਂ ਬਚਿਆ ਜਾ ਸਕਦਾ ਹੈ।
ਟਾਇਰ ਪ੍ਰੈਸ਼ਰ ਨੂੰ ਸਹੀ ਰੱਖੋ
ਟਾਇਰ ਪ੍ਰੈਸ਼ਰ ਮਾਈਲੇਜ ਵਿੱਚ ਮਹੱਤਵਪੂਰਣ ਭੂਮਿਕਾ ਅਦਾ ਕਰਦਾ ਹੈ। ਇਸ ਲਈ ਆਪਣੇ ਵਾਹਨ ਦੇ ਟਾਇਰਾਂ ਵਿੱਚ ਹਵਾ ਨੂੰ ਹਮੇਸ਼ਾ ਨਿਰਧਾਰਤ ਮਾਪਦੰਡਾਂ ਅਨੁਸਾਰ ਰੱਖੋ। ਇਸ ਦੇ ਨਾਲ ਹੀ ਜੇਕਰ ਤੁਸੀਂ ਨਾਈਟ੍ਰੋਜਨ ਏਅਰ ਦੀ ਵਰਤੋਂ ਕਰਦੇ ਹੋ, ਤਾਂ ਟਾਇਰ ਦੀ ਉਮਰ ਵੀ ਵਧ ਸਕਦੀ ਹੈ।
ਤੇਲ ਨੂੰ ਸਹੀ ਜਗ੍ਹਾ ਤੋਂ ਪਵਾਓ
ਅੱਜਕਲ ਜ਼ਿਆਦਾਤਰ ਪੈਟਰੋਲ ਪੰਪਾਂ 'ਤੇ ਮਿਲਾਵਟਖੋਰੀ ਦੀਆਂ ਸ਼ਿਕਾਇਤਾਂ ਮਿਲ ਰਹੀਆਂ ਹਨ। ਇਸ ਲਈ ਕੋਸ਼ਿਸ਼ ਕਰੋ ਕਿ ਪੈਟਰੋਲ ਅਜਿਹੀ ਜਗ੍ਹਾ ਤੋਂ ਪੁਆਓ ਜਿੱਥੇ ਮਿਲਾਵਟ ਦੀ ਸੰਭਾਵਨਾ ਘੱਟ ਹੋਵੇ ਕਿਉਂਕਿ ਜੇਕਰ ਫਿਊਲ ਸਹੀ ਹੋਵੇਗਾ ਤਾਂ ਮਾਈਲੇਜ ਵੀ ਵਧੀਆ ਹੋਵੇਗੀ।
ਜ਼ਿਆਦਾ ਲੋਕਾਂ ਨੂੰ ਨਾ ਦਿਓ ਗੱਡੀ
ਕੁਝ ਲੋਕਾਂ ਦੀ ਕਾਰ ਪ੍ਰਾਈਵੇਟ ਹੋਣ ਦੇ ਬਾਵਜੂਦ ਸਰਕਾਰੀ ਵਾਂਗ ਹੁੰਦੀ ਹੈ। ਇਸ ਦਾ ਮਤਲਬ ਹੈ ਕਿ ਹਰ ਰੋਜ਼ ਵੱਖ-ਵੱਖ ਲੋਕ ਇਸ ਦੀ ਵਰਤੋਂ ਕਰਦੇ ਹੋਏ ਦੇਖੇ ਜਾ ਸਕਦੇ ਹਨ। ਕਿਉਂਕਿ ਹਰ ਕਿਸੇ ਦੀ ਡਰਾਈਵਿੰਗ ਸ਼ੈਲੀ ਵੱਖਰੀ ਹੁੰਦੀ ਹੈ, ਜਿਸ ਦਾ ਸਿੱਧਾ ਅਸਰ ਇੰਜਣ 'ਤੇ ਪੈਂਦਾ ਹੈ। ਜੇਕਰ ਤੁਸੀਂ ਚਾਹੁੰਦੇ ਹੋ ਕਿ ਕਾਰ ਚੰਗੀ ਮਾਈਲੇਜ ਦੇਵੇ ਤੇ ਲੰਬੇ ਸਮੇਂ ਤੱਕ ਚੱਲੇ ਤਾਂ ਇਸ ਤੋਂ ਬਚਣਾ ਚਾਹੀਦਾ ਹੈ ਤੇ ਕਾਰ ਨੂੰ ਸੀਮਤ ਗਿਣਤੀ ਦੇ ਲੋਕਾਂ ਵਿਚਕਾਰ ਹੀ ਰੱਖਣਾ ਚਾਹੀਦਾ ਹੈ।
ਵਾਧੂ ਭਾਰ ਨਾ ਪਾਓ
ਜ਼ਿਆਦਾਤਰ ਕਾਰਾਂ ਬੇਲੋੜੀਆਂ ਚੀਜ਼ਾਂ ਨਾਲ ਸਟਾਕ ਕੀਤੀਆਂ ਵੇਖੀਆਂ ਜਾ ਸਕਦੀਆਂ ਹਨ ਜਿਨ੍ਹਾਂ ਦੀ ਹਰ ਸਮੇਂ ਲੋੜ ਨਹੀਂ ਹੁੰਦੀ ਹੈ। ਅਜਿਹੀਆਂ ਚੀਜ਼ਾਂ ਨੂੰ ਕਾਰ ਤੋਂ ਹਟਾ ਦੇਣਾ ਚਾਹੀਦਾ ਹੈ। ਬੇਲੋੜੇ ਉਪਕਰਣ ਵਾਹਨ ਦਾ ਭਾਰ ਵਧਾਉਂਦੇ ਹਨ, ਜਿਸ ਨਾਲ ਮਾਈਲੇਜ ਘੱਟ ਜਾਂਦਾ ਹੈ। ਇਸ ਲਈ ਆਪਣੀ ਕਾਰ ਵਿੱਚ ਘੱਟ ਤੋਂ ਘੱਟ ਸਮਾਨ ਰੱਖੋ।