ਪੜਚੋਲ ਕਰੋ
ਸ਼ਾਹਰੁਖ ਖ਼ਾਨ ਦੇ ਨਾਂਅ 'ਤੇ ਭਾਰਤੀ ਵਿਦਿਆਰਥਣ ਨੂੰ ਮਿਲਣਗੇ 96 ਲੱਖ
1/4

ਇਸ ਮੌਕੇ ਸ਼ਾਹਰੁਖ ਨੇ ਕਿਹਾ ਕਿ ਮੈਨੂੰ ਲਾ ਟ੍ਰੋਬ ਵੱਲੋਂ ਸਨਮਾਨਿਤ ਹੋਣ ‘ਤੇ ਖੁਸ਼ੀ ਹੈ ਜਿਸ ਦਾ ਭਾਰਤੀ ਸੰਸਕ੍ਰਿਤੀ ਨਾਲ ਲੰਬੇ ਸਮੇਂ ਤੋਂ ਸਬੰਧ ਹੈ ਅਤੇ ਮਹਿਲਾਵਾਂ ਦੀ ਸਮਾਨਤਾ ਦੀ ਵਕਾਲਤ ਕਰਨ ‘ਚ ਪ੍ਰਭਾਵਸ਼ਾਲੀ ਟ੍ਰੈਕ ਰਿਕਾਰਡ ਹੈ।
2/4

ਮੀਰ ਫਾਊਂਡੇਸ਼ਨ ਰਾਹੀਂ ਮਹਿਲਾ ਸਸ਼ਕਤੀਕਰਨ ਪ੍ਰਤੀ ਸ਼ਾਹਰੁਖ ਖ਼ਾਨ ਦੇ ਸਮਰਪਣ ਨੂੰ ਦੇਖਦੇ ਹੋਏ ਹੀ ਇਸ ਵਜ਼ੀਫ਼ੇ ਦੀ ਸ਼ੁਰੂਆਤ ਕੀਤੀ ਹੈ। ਇਸ ਤਹਿਤ ਉਮੀਦਵਾਰ ਨੂੰ ਚਾਰ ਸਾਲ ਰਿਸਰਚ ਵਜ਼ੀਫੇ ਦੇ ਤੌਰ ‘ਤੇ 2,00,000 ਡਾਲਰ ਦੀ ਮਦਦ ਕੀਤੀ ਜਾਵੇਗੀ।
3/4

ਖੋਜ ਨੂੰ ਆਸਟ੍ਰੇਲਿਆ ਦੇ ਮੇਲਬਰਨ ਸਥਿਤ ਲਾ ਟ੍ਰੋਬ ਯੂਨੀਵਰਸੀਟੀ ਦੀ ਸੁਵਿਧਾਵਾਂ ਦੇ ਨਾਲ ਪੂਰਾ ਕਰਨਾ ਹੋਵੇਗਾ। ਇਸ ਦੇ ਨਾਲ ਲਾ ਟ੍ਰੋਬ ਯੂਨੀਵਰਸੀਟੀ ‘ਚ ਭਾਰਤੀ ਫ਼ਿਲਮ ਸਮਾਗਮ 2019 ਦੇ ਮੁੱਖ ਮਹਿਮਾਨ ਵਜੋਂ ਸ਼ਾਹਰੁਖ ਖ਼ਾਨ ਨੇ ਇਸ ਦਾ ਐਲਾਨ ਕੀਤਾ।
4/4

ਆਸਟ੍ਰੇਲੀਆ ਦੀ ਲਾ ਟ੍ਰੋਬ ਯੂਨੀਵਰਸੀਟੀ ਨੇ ‘ਸ਼ਾਹਰੁਖ ਖ਼ਾਨ ਲਾ ਟ੍ਰੋਬ ਯੂਨੀਵਰਸੀਟੀ ਪੀਐਚਡੀ ਸਕਾਲਰਸ਼ਿਪ’ ਦਾ ਐਲਾਨ ਕੀਤਾ ਹੈ। ਇਹ ਭਾਰਤ ਦੀ ਕਾਬਿਲ ਮਹਿਲਾ ਰਿਸਰਚਰ ਨੂੰ ਦੁਨੀਆ ‘ਚ ਇੱਕ ਸਾਰਥਕ ਪ੍ਰਭਾਵ ਬਣਾਉਣ ਲਈ ਆਪਣੀ ਜ਼ਿੰਦਗੀ ਬਦਲਣ ਦਾ ਮੌਕਾ ਦਿੰਦੀ ਹੈ।
Published at : 10 Aug 2019 02:55 PM (IST)
View More






















