ਪੜਚੋਲ ਕਰੋ
ਪਦਮਾਵਤੀ' ਨੂੰ ਉਡੀਕਣ ਵਾਲਿਆਂ ਲਈ ਖ਼ੁਸ਼ਖਬਰੀ!
1/6

ਫਿਲਮ ਨੂੰ ਲੈ ਕੇ ਸ਼ੁਰੂ ਹੋਏ ਵਿਰੋਧ ਦੀ ਗੱਲ ਕਰੀਏ ਤਾਂ ਸ਼ੂਟਿੰਗ ਦੀ ਸ਼ੁਰੂਆਤ ਤੋਂ ਹੀ ਫਿਲਮ ਦੇ ਸੈੱਟ ਤੇ ਵਿਰੋਧ ਸ਼ੁਰੂ ਹੋ ਗਿਆ ਸੀ। ਵਿਰੋਧੀਆਂ ਦਾ ਕਹਿਣਾ ਹੈ ਕਿ ਇਸ ਫਿਲਮ ਵਿੱਚ ਇਤਿਹਾਸ ਦੇ ਤੱਥਾਂ ਨਾਲ ਛੇੜਛਾੜ ਕੀਤੀ ਗਈ ਹੈ। ਇਸ ਦੇ ਨਾਲ ਹੀ ਫਿਲਮ ਵਿੱਚ ਅਲਾਉਦੀਨ ਖਿਲਜੀ ਤੇ ਰਾਣੀ ਪਦਮਾਵਤੀ ਦੇ ਦਰਮਿਆਨ ਇਤਰਾਜ਼ਯੋਗ ਸੀਨ ਫਿਲਮਾਏ ਗਏ ਹਨ ਜੋ ਬਰਦਾਸ਼ਤ ਕਰਨ ਯੋਗ ਨਹੀਂ ਹਨ।ਪਹਿਲਾਂ ਫਿਲਮ ਦੀ ਰਿਲੀਜ਼ ਡੇਟ ਇੱਕ ਦਸੰਬਰ ਤੈਅ ਕੀਤੀ ਗਈ ਸੀ ਪਰ ਬਾਅਦ ਵਿੱਚ ਇਹ ਵਿਰੋਧ ਇੰਨਾ ਜ਼ਬਰਦਸਤ ਹੋ ਗਿਆ ਕਿ ਫਿਲਮ ਦੇ ਡਾਇਰੈਕਟਰ ਸੰਜੇ ਲੀਲਾ ਬੰਸਾਲੀ ਤੇ ਫਿਲਮ ਵਿੱਚ ਰਾਣੀ ਪਦਮਾਵਤੀ ਦਾ ਕਿਰਦਾਰ ਨਿਭਾਅ ਰਹੀ ਦੀਪਿਕਾ ਪਾਦੁਕੋਣ ਦਾ ਸਿਰ ਤੇ ਨੱਕ ਕੱਟ ਕੇ ਲਿਆਉਣ ਵਾਲੇ ਨੂੰ ਵਿਰੋਧੀਆਂ ਨੇ ਇਨਾਮ ਦਾ ਐਲਾਨ ਤੱਕ ਕਰ ਦਿੱਤਾ ਸੀ।
2/6

ਇਸ ਤੋਂ ਪਹਿਲਾਂ ਖ਼ਬਰਾਂ ਸਨ ਕਿ ਇਹ ਫਿਲਮ 12 ਜਨਵਰੀ, 2018 ਨੂੰ ਰਿਲੀਜ਼ ਹੋਣ ਵਾਲੀ ਹੈ ਪਰ ਹੁਣ ਮੰਨਿਆ ਜਾ ਰਿਹਾ ਹੈ ਕਿ ਫਿਲਮ 9 ਫਰਵਰੀ ਨੂੰ ਹੀ ਰਿਲੀਜ਼ ਹੋਵੇਗੀ। ਜੇਕਰ ਅਜਿਹਾ ਹੁੰਦਾ ਹੈ ਤਾਂ ਫਿਲਮ ਦੇ ਸੁਪਰਹਿੱਟ ਹਨ ਦੇ ਆਸਾਰ ਹੋਰ ਵੀ ਜ਼ਿਆਦਾ ਹੋ ਸਕਦੇ ਹਨ।
Published at : 09 Dec 2017 05:03 PM (IST)
View More






















