Motorola Mobile Phones

Motorola Mobile Phones

ਮੋਟਰੋਲਾ ਕਿਸੇ ਸਮੇਂ ਅਮਰੀਕੀ ਮਲਟੀਨੈਸ਼ਨਲ ਕੰਪਨੀ ਸੀ। ਮੋਟਰੋਲਾ ਦੀ ਸ਼ੁਰੂਆਤ ਸਾਲ 1928 ਵਿੱਚ ਹੋਈ ਸੀ। ਮੋਟਰੋਲਾ ਵੱਲੋਂ ਲਾਂਚ ਕੀਤੇ ਵਾਇਰਲੈੱਸ ਟੈਲੀਫੋਨਜ਼ ਨੇ ਸੈਲੂਲਰ ਫੋਨਾਂ ਦੀ ਦੁਨੀਆ ਵਿੱਚ ਵੱਡੀਆਂ ਤਬਦੀਲੀਆਂ ਕੀਤੀਆਂ। ਮੋਟਰੋਲਾ ਨੇ ਪਹਿਲਾ ਸੈਲੂਲਰ ਫੋਨ ਸਾਲ 1973 ਵਿੱਚ ਹੀ ਲਾਂਚ ਕੀਤਾ ਸੀ। ਹਾਲਾਂਕਿ, 2011 ਵਿੱਚ ਮੋਟਰੋਲਾ ਦੋ ਹਿੱਸਿਆਂ ਵਿੱਚ ਵੰਡਿਆ ਗਿਆ। ਇੱਕ ਕੰਪਨੀ ਦਾ ਨਾਂ ਮੋਟਰੋਲਾ ਮੋਬੀਲਿਟੀ ਸੀ ਤੇ ਦੂਜੀ ਕੰਪਨੀ ਮੋਟਰੋਲਾ ਸੋਲਿਊਸ਼ਨ ਬਣ ਗਈ। 2012 ਵਿੱਚ ਮੋਟਰੋਲਾ ਮੋਬਿਲਿਟੀ ਟੈਕ ਜੁਆਇੰਟ ਗੂਗਲ ਦੁਆਰਾ ਖਰੀਦੀ ਗਈ ਸੀ। ਹਾਲਾਂਕਿ, ਦੋ ਸਾਲ ਬਾਅਦ, ਗੂਗਲ ਨੇ ਮੋਟਰੋਲਾ ਮੋਬੀਲਿਟੀ ਨੂੰ ਚੀਨ ਦੀ ਤਕਨੀਕੀ ਕੰਪਨੀ ਲੈਨੋਵੋ ਨੂੰ ਵੇਚ ਦਿੱਤਾ। ਹਾਲਾਂਕਿ, ਗੂਗਲ ਤੇ ਲੋਨੋਵੋ ਨੇ ਮੋਟਰੋਲਾ ਦਾ ਬ੍ਰਾਂਡ ਨਾਂ ਨਹੀਂ ਬਦਲਿਆ। ਮੋਟਰੋਲਾ ਨੇ ਸ਼ੁਰੂ ਵਿੱਚ ਜੀ ਤੇ ਐਕਸ ਲੜੀ ਲਈ ਐਂਡਰਾਇਡ ਸਮਾਰਟਫੋਨ ਮਾਰਕੀਟ ਵਿੱਚ ਬਹੁਤ ਸਫਲਤਾ ਪ੍ਰਾਪਤ ਕੀਤੀ। ਮੋਟਰੋਲਾ ਨੇ ਇਸ ਸਾਲ ਆਪਣੇ ਫੋਲਡੇਬਲ ਸਮਾਰਟਫੋਨ ਨੂੰ ਮੋਟਰੋਲਾ ਰੇਜ਼ਰ ਨਾਮ ਨਾਲ ਲਾਂਚ ਕੀਤਾ।