500 Notes: ਹੁਣ 500 ਦੇ ਨੋਟ ਵੀ ਹੋਣਗੇ ਬੰਦ? ਮੰਤਰੀ ਨੇ ਦੱਸੀ ਪੂਰੀ ਹਕੀਕਤ
ਸੋਸ਼ਲ ਮੀਡੀਆ ਉਪਰ ਨੋਟਬੰਦੀ ਦੀ ਚਰਚਾ ਚੱਲ ਰਹੀ ਹੈ। ਚਰਚਾ ਹੈ ਕਿ ਮੋਦੀ ਸਰਕਾਰ ਵੱਲੋਂ 2000 ਦੇ ਨੋਟਾਂ ਮਗਰੋਂ ਹੁਣ 500 ਰੁਪਏ ਦੇ ਨੋਟਾਂ ਦੀ ਸਪਲਾਈ ਘਟਾਈ ਜਾ ਸਕਦੀ ਹੈ। ਇਸ ਬਾਰੇ ਸਰਕਾਰ ਨੇ ਆਪਣਾ ਪੱਖ ਸਪਸ਼ਟ ਕੀਤਾ ਹੈ।

Supply of 500 Notes: ਸੋਸ਼ਲ ਮੀਡੀਆ ਉਪਰ ਨੋਟਬੰਦੀ ਦੀ ਚਰਚਾ ਚੱਲ ਰਹੀ ਹੈ। ਚਰਚਾ ਹੈ ਕਿ ਮੋਦੀ ਸਰਕਾਰ ਵੱਲੋਂ 2000 ਦੇ ਨੋਟਾਂ ਮਗਰੋਂ ਹੁਣ 500 ਰੁਪਏ ਦੇ ਨੋਟਾਂ ਦੀ ਸਪਲਾਈ ਘਟਾਈ ਜਾ ਸਕਦੀ ਹੈ। ਇਸ ਬਾਰੇ ਸਰਕਾਰ ਨੇ ਆਪਣਾ ਪੱਖ ਸਪਸ਼ਟ ਕੀਤਾ ਹੈ। ਵਿੱਤ ਰਾਜ ਮੰਤਰੀ ਨੇ ਰਾਜ ਸਭਾ ਵਿੱਚ ਅਜਿਹੇ ਖਦਸ਼ਿਆਂ ਨਾਲ ਸਬੰਧਤ ਇੱਕ ਸਵਾਲ ਦਾ ਲਿਖਤੀ ਜਵਾਬ ਦਿੱਤਾ ਹੈ। ਵਿੱਤ ਰਾਜ ਮੰਤਰੀ ਪੰਕਜ ਚੌਧਰੀ ਨੇ ਮੰਗਲਵਾਰ ਨੂੰ ਸੰਸਦ ਨੂੰ ਦੱਸਿਆ ਕਿ 500 ਰੁਪਏ ਦੇ ਨੋਟਾਂ ਦੀ ਸਪਲਾਈ ਬੰਦ ਕਰਨ ਦੀ ਕੋਈ ਯੋਜਨਾ ਨਹੀਂ। ਉਨ੍ਹਾਂ ਸਪੱਸ਼ਟ ਕੀਤਾ ਕਿ 100 ਜਾਂ 200 ਰੁਪਏ ਦੇ ਨਾਲ-ਨਾਲ 500 ਰੁਪਏ ਦੇ ਨੋਟ ਵੀ ਏਟੀਐਮ ਤੋਂ ਨਿਕਲਦੇ ਰਹਿਣਗੇ।
ਕੇਂਦਰੀ ਮੰਤਰੀ ਅਨੁਸਾਰ ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ ਸਰਕਾਰ ਨੂੰ ਦੱਸਿਆ ਹੈ ਕਿ ਅਕਸਰ ਵਰਤੇ ਜਾਣ ਵਾਲੇ ਮੁੱਲ ਦੇ ਨੋਟਾਂ ਤੱਕ ਜਨਤਾ ਦੀ ਪਹੁੰਚ ਵਧਾਉਣ ਲਈ, 28 ਅਪ੍ਰੈਲ, 2025 ਨੂੰ 'ਏਟੀਐਮ ਰਾਹੀਂ 100 ਤੇ 200 ਰੁਪਏ ਦੇ ਨੋਟਾਂ ਦੀ ਵੰਡ' ਸਿਰਲੇਖ ਵਾਲਾ ਇੱਕ ਸਰਕੂਲਰ ਜਾਰੀ ਕੀਤਾ ਗਿਆ ਹੈ। ਇਸ ਤਹਿਤ ਸਾਰੇ ਬੈਂਕਾਂ ਤੇ ਵ੍ਹਾਈਟ ਲੇਬਲ ਏਟੀਐਮ ਆਪਰੇਟਰਾਂ (ਡਬਲਯੂਐਲਏਓ) ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਇਹ ਯਕੀਨੀ ਬਣਾਉਣ ਕਿ ਉਨ੍ਹਾਂ ਦੇ ਏਟੀਐਮ ਨਿਯਮਤ ਤੌਰ 'ਤੇ 100 ਤੇ 200 ਰੁਪਏ ਦੇ ਨੋਟ ਵੰਡਣ।
ਰਾਜ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਵਿੱਤ ਰਾਜ ਮੰਤਰੀ ਨੇ ਕਿਹਾ ਕਿ ਆਰਬੀਆਈ ਦੁਆਰਾ ਨਿਰਧਾਰਤ ਟੀਚੇ ਦੇ ਅਨੁਸਾਰ 30 ਸਤੰਬਰ, 2025 ਤੱਕ ਸਾਰੇ ਏਟੀਐਮ ਵਿੱਚੋਂ 75 ਪ੍ਰਤੀਸ਼ਤ ਏਟੀਐਮ ਘੱਟੋ-ਘੱਟ ਇੱਕ ਕੈਸੇਟ ਵਿੱਚੋਂ 100 ਜਾਂ 200 ਰੁਪਏ ਦੇ ਮੁੱਲ ਵਰਗ ਦੇ ਬੈਂਕ ਨੋਟ ਕੱਢ ਸਕਦੇ ਹਨ। ਉਨ੍ਹਾਂ ਕਿਹਾ ਕਿ 31 ਮਾਰਚ 2026 ਤੱਕ 90 ਪ੍ਰਤੀਸ਼ਤ ਏਟੀਐਮ ਘੱਟੋ-ਘੱਟ ਇੱਕ ਕੈਸੇਟ ਵਿੱਚੋ 100 ਜਾਂ 200 ਰੁਪਏ ਮੁੱਲ ਵਰਗ ਦੇ ਨੋਟ ਕੱਢੇ ਜਾ ਸਕਣਗੇ।
ਇੱਕ ਹੋਰ ਸਵਾਲ ਦੇ ਜਵਾਬ ਵਿੱਚ ਚੌਧਰੀ ਨੇ ਕਿਹਾ ਕਿ ਸੇਬੀ ਨੇ ਅਪ੍ਰੈਲ 2020 ਤੋਂ ਮਾਰਚ 2025 ਜਾਂ ਪਿਛਲੇ ਪੰਜ ਵਿੱਤੀ ਸਾਲਾਂ ਦੀ ਮਿਆਦ ਦੌਰਾਨ 76 ਮਾਮਲਿਆਂ ਨੂੰ ਆਪਣੇ ਹੱਥ ਵਿੱਚ ਲਿਆ ਹੈ। ਪਿਛਲੇ ਵਿੱਤੀ ਸਾਲ ਦੌਰਾਨ ਸੇਬੀ ਨੂੰ 949.43 ਕਰੋੜ ਰੁਪਏ ਰਿਫੰਡ (ਜੁਰਮਾਨੇ) ਵਜੋਂ ਪ੍ਰਾਪਤ ਹੋਏ ਹਨ।






















