7th Pay Commission : ਸਾਲ 2023 'ਚ ਕੇਂਦਰੀ ਕਰਮਚਾਰੀਆਂ ਨੂੰ ਮਿਲ ਸਕਦੀ ਹੈ ਦੁੱਗਣੀ ਖੁਸ਼ੀ, ਇੰਨੀ ਜ਼ਿਆਦਾ ਵਧੇਗੀ ਤਨਖਾਹ
7th Pay Commission: ਕੇਂਦਰ ਸਰਕਾਰ ਮੁਲਾਜ਼ਮਾਂ ਦੇ ਮਹਿੰਗਾਈ ਭੱਤੇ (Dearness Allowance) ਅਤੇ ਮਹਿੰਗਾਈ ਰਾਹਤ (Dearness Relief) ਵਿੱਚ 3 ਤੋਂ 5 ਫੀਸਦੀ ਵਾਧਾ ਕਰ ਸਕਦੀ ਹੈ।
7th Pay Commission Latest News: ਕੇਂਦਰ ਸਰਕਾਰ (Center Government) ਨੇ ਦੀਵਾਲੀ ਤੋਂ ਪਹਿਲਾਂ ਕੇਂਦਰੀ ਮੁਲਾਜ਼ਮਾਂ ਦੇ ਮਹਿੰਗਾਈ ਭੱਤੇ(Central Employees DA) ਵਿੱਚ 4 ਫੀਸਦੀ ਦਾ ਵਾਧਾ ਕੀਤਾ ਸੀ, ਜਿਸ ਤੋਂ ਬਾਅਦ ਇਨ੍ਹਾਂ ਮੁਲਾਜ਼ਮਾਂ ਦਾ ਮਹਿੰਗਾਈ ਭੱਤਾ ਵਧ ਕੇ 38 ਫੀਸਦੀ ਹੋ ਗਿਆ ਹੈ। ਹੁਣ ਮੁਲਾਜ਼ਮਾਂ ਨੂੰ ਮਾਰਚ 2023 ਵਿੱਚ ਦੋ ਹੋਰ ਖੁਸ਼ਖਬਰੀ ਮਿਲ ਸਕਦੀ ਹੈ। ਕੁਝ ਮੀਡੀਆ ਰਿਪੋਰਟਾਂ ਮੁਤਾਬਕ ਸਰਕਾਰ ਕੇਂਦਰੀ ਮੁਲਾਜ਼ਮਾਂ ਦੇ ਡੀਏ ਵਿੱਚ 5 ਫੀਸਦੀ ਵਾਧਾ ਕਰ ਸਕਦੀ ਹੈ। ਇਸ ਤੋਂ ਇਲਾਵਾ ਕਰਮਚਾਰੀਆਂ ਦੇ ਫਿਟਮੈਂਟ ਫੈਕਟਰ (Fitment Factor) 'ਤੇ ਵੀ ਫੈਸਲਾ ਲਿਆ ਜਾ ਸਕਦਾ ਹੈ।
ਕੇਂਦਰ ਸਰਕਾਰ ਮੁਲਾਜ਼ਮਾਂ ਦੇ ਮਹਿੰਗਾਈ ਭੱਤੇ (Dearness Allowance) ਅਤੇ ਮਹਿੰਗਾਈ ਰਾਹਤ (Dearness Relief) ਵਿੱਚ 3 ਤੋਂ 5 ਫੀਸਦੀ ਵਾਧਾ ਕਰ ਸਕਦੀ ਹੈ। ਜੇ ਇਹ ਵਾਧਾ ਹੁੰਦਾ ਹੈ ਤਾਂ ਕੇਂਦਰੀ ਕਰਮਚਾਰੀਆਂ ਦਾ ਡੀਏ 41 ਤੋਂ 43 ਫੀਸਦੀ ਹੋ ਜਾਵੇਗਾ। ਇਸ ਦਾ ਮਤਲਬ ਹੈ ਕਿ ਹੁਣ ਮੁਲਾਜ਼ਮਾਂ ਦੀ ਤਨਖਾਹ (Employees Salary Hike) ਵਿੱਚ ਵਾਧਾ ਹੋਵੇਗਾ। ਇਸ ਤੋਂ ਇਲਾਵਾ ਮੁਲਾਜ਼ਮ 18 ਮਹੀਨਿਆਂ ਦੇ ਡੀਏ ਦੇ ਬਕਾਏ ਦੀ ਵੀ ਮੰਗ ਕਰ ਰਹੇ ਹਨ।
ਦੀਵਾਲੀ 'ਤੇ ਸਰਕਾਰ ਨੇ ਦਿੱਤਾ ਤੋਹਫ਼ਾ
ਇਸ ਸਾਲ ਦੀਵਾਲੀ ਤੋਂ ਪਹਿਲਾਂ ਸਤੰਬਰ ਮਹੀਨੇ 'ਚ ਕੇਂਦਰ ਸਰਕਾਰ ਨੇ ਕੇਂਦਰੀ ਮੁਲਾਜ਼ਮਾਂ ਦੇ ਮਹਿੰਗਾਈ ਭੱਤੇ 'ਚ 4 ਫੀਸਦੀ ਡੀਏ ਵਾਧੇ ਦਾ ਐਲਾਨ ਕੀਤਾ ਸੀ, ਜਿਸ ਦਾ ਲਾਭ 48 ਲੱਖ ਕੇਂਦਰ ਸਰਕਾਰ ਦੇ ਮੁਲਾਜ਼ਮਾਂ ਅਤੇ 68 ਲੱਖ ਪੈਨਸ਼ਨਰਾਂ ਨੂੰ ਹੋਇਆ ਸੀ। ਇਹ 1 ਜੁਲਾਈ, 2022 ਤੋਂ ਲਾਗੂ ਮੰਨਿਆ ਜਾਵੇਗਾ ਅਤੇ ਇਸ ਅਨੁਸਾਰ ਕਰਮਚਾਰੀਆਂ ਨੂੰ ਤਨਖਾਹ ਦਿੱਤੀ ਜਾ ਰਹੀ ਹੈ।
ਕਿੰਨੀ ਵਧ ਸਕਦੀ ਹੈ ਤਨਖਾਹ
ਡੀਏ 'ਚ 4 ਫੀਸਦੀ ਵਾਧੇ ਤੋਂ ਬਾਅਦ 15,000 ਰੁਪਏ ਦੀ ਬੇਸਿਕ ਤਨਖਾਹ 'ਤੇ ਕਰਮਚਾਰੀਆਂ ਨੂੰ 5,700 ਰੁਪਏ ਮਿਲਣਗੇ, ਜੋ ਪਹਿਲਾਂ 5,100 ਰੁਪਏ ਸੀ। ਇਸ ਅਨੁਸਾਰ ਮੁਲਾਜ਼ਮਾਂ ਦੀ ਤਨਖਾਹ ਵਿੱਚ 600 ਰੁਪਏ ਦਾ ਵਾਧਾ ਹੋਇਆ ਹੈ। ਇਸੇ ਤਰ੍ਹਾਂ ਜੇਕਰ ਨਵੇਂ ਸਾਲ 'ਤੇ ਵੀ ਡੀਏ ਵਧਾਇਆ ਜਾਂਦਾ ਹੈ ਤਾਂ ਇਹ ਰਕਮ 1000 ਤੱਕ ਵਧ ਸਕਦੀ ਹੈ।
ਫਿਟਮੈਂਟ ਫੈਕਟਰ 'ਤੇ ਫੈਸਲਾ
ਕਰਮਚਾਰੀਆਂ ਨੂੰ ਉਮੀਦ ਹੈ ਕਿ ਵਿੱਤ ਮੰਤਰਾਲਾ ਫਿਟਮੈਂਟ ਫੈਕਟਰ 'ਤੇ ਜਲਦੀ ਹੀ ਕੋਈ ਫੈਸਲਾ ਲੈ ਸਕਦਾ ਹੈ। ਫਿਟਮੈਂਟ ਫੈਕਟਰ 2016 ਤੋਂ 2.57 ਗੁਣਾ ਦਿੱਤਾ ਜਾ ਰਿਹਾ ਹੈ ਪਰ ਕੇਂਦਰੀ ਕਰਮਚਾਰੀ ਇਸ ਨੂੰ ਵਧਾ ਕੇ 3.68 ਗੁਣਾ ਕਰਨ ਦੀ ਮੰਗ ਕਰ ਰਹੇ ਹਨ। ਜੇਕਰ ਸਰਕਾਰ ਇਸ 'ਤੇ ਕੋਈ ਫੈਸਲਾ ਲੈਂਦੀ ਹੈ ਤਾਂ ਮੁਲਾਜ਼ਮਾਂ ਦੀਆਂ ਤਨਖਾਹਾਂ 'ਚ ਵੱਡਾ ਵਾਧਾ ਹੋਵੇਗਾ। ਪਿਛਲੀ ਵਾਰ ਜਦੋਂ ਫਿਟਮੈਂਟ ਫੈਕਟਰ ਵਧਾਇਆ ਗਿਆ ਸੀ, ਤਾਂ ਬੇਸਿਕ ਤਨਖਾਹ 6,000 ਰੁਪਏ ਤੋਂ ਵਧ ਕੇ 18,000 ਰੁਪਏ ਹੋ ਗਈ ਸੀ। ਦੂਜੇ ਪਾਸੇ ਮੰਗ ਮੁਤਾਬਕ ਜੇਕਰ ਇਸ ਵਾਰ ਵੀ ਵਾਧਾ ਹੁੰਦਾ ਹੈ ਤਾਂ ਹੁਣ ਮੁੱਢਲੀ ਤਨਖਾਹ 18 ਹਜ਼ਾਰ ਤੋਂ 26 ਹਜ਼ਾਰ ਰੁਪਏ ਹੋ ਜਾਵੇਗੀ।