ਪੜਚੋਲ ਕਰੋ

8th Pay Commission: ਕੇਂਦਰ ਸਰਕਾਰ ਨੇ 8 ਵੇਂ ਤਨਖਾਹ ਕਮਿਸ਼ਨ ਨੂੰ ਲੈ ਕੇ ਰੁਖ਼ ਕੀਤਾ ਸਪੱਸ਼ਟ, Salary 'ਚ ਇੰਨਾ ਹੋਏਗਾ ਵਾਧਾ

ਹਾਲ ਹੀ ਵਿੱਚ ਕੇਂਦਰ ਸਰਕਾਰ ਨੇ ਕਰਮਚਾਰੀਆਂ ਲਈ ਇੱਕ ਵੱਡਾ ਅਪਡੇਟ ਦਿੱਤਾ ਹੈ। ਕੇਂਦਰ ਸਰਕਾਰ ਨੇ 16 ਜਨਵਰੀ 2025 ਨੂੰ 8ਵੇਂ ਤਨਖਾਹ ਕਮਿਸ਼ਨ ਦੀ ਸਥਾਪਨਾ ਕਰਨ ਦਾ ਐਲਾਨ ਕੀਤਾ ਸੀ। ਇਸ ਐਲਾਨ ਤੋਂ ਬਾਅਦ ਕਰਮਚਾਰੀਆਂ ਦੀਆਂ ਉਮੀਦਾਂ ਸਰਕਾਰ...

8th Pay Commission: ਹਾਲ ਹੀ ਵਿੱਚ ਕੇਂਦਰ ਸਰਕਾਰ ਨੇ ਕਰਮਚਾਰੀਆਂ ਲਈ ਇੱਕ ਵੱਡਾ ਅਪਡੇਟ ਦਿੱਤਾ ਹੈ। ਕੇਂਦਰ ਸਰਕਾਰ ਨੇ 16 ਜਨਵਰੀ 2025 ਨੂੰ 8ਵੇਂ ਤਨਖਾਹ ਕਮਿਸ਼ਨ ਦੀ ਸਥਾਪਨਾ ਕਰਨ ਦਾ ਐਲਾਨ ਕੀਤਾ ਸੀ। ਇਸ ਐਲਾਨ ਤੋਂ ਬਾਅਦ ਕਰਮਚਾਰੀਆਂ ਦੀਆਂ ਉਮੀਦਾਂ ਸਰਕਾਰ ਨਾਲ ਕਾਫੀ ਵੱਧ ਗਈਆਂ ਹਨ। ਕਰਮਚਾਰੀਆਂ ਵੱਲੋਂ ਉਮੀਦ ਜਤਾਈ ਜਾ ਰਹੀ ਹੈ ਕਿ ਤਨਖਾਹ ਕਮਿਸ਼ਨ ਦੇ ਲਾਗੂ ਹੋਣ 'ਤੇ ਉਨ੍ਹਾਂ ਦੀ ਸੈਲਰੀ ਵਿੱਚ ਕਾਫੀ ਤੇਜ਼ੀ ਨਾਲ ਵਾਧਾ ਵੇਖਣ ਨੂੰ ਮਿਲੇਗਾ। ਆਓ ਜਾਣੀਏ 8ਵੇਂ ਤਨਖਾਹ ਕਮਿਸ਼ਨ ਬਾਰੇ ਸਰਕਾਰ ਦਾ ਫੈਸਲਾ।

SBI ਨੇ ਸਿਨੀਅਰ ਸਿਟੀਜ਼ਨ ਲਈ ਦਿੱਤੀ ਵੱਡੀ ਸਹੂਲਤ, ਹੁਣ FD 'ਤੇ ਮਿਲੇਗਾ ਵੱਧ ਵਿਆਜ

ਸੈਲਰੀ 'ਚ ਹੋਵੇਗਾ ਇੰਨਾ ਵਾਧਾ: ਤਨਖਾਹ ਕਮਿਸ਼ਨ ਦੇ ਲਾਗੂ ਹੋਣ ਤੋਂ ਪਹਿਲਾਂ ਹੀ ਕਰਮਚਾਰੀਆਂ ਵੱਲੋਂ ਤਨਖਾਹ ਵਿੱਚ ਵਾਧੇ ਦਾ ਅਨੁਮਾਨ ਲਾਇਆ ਜਾ ਰਿਹਾ ਹੈ। ਹਾਲਾਂਕਿ ਇਸ ਸੰਬੰਧੀ ਅੰਤਿਮ ਫੈਸਲਾ ਸਰਕਾਰ ਦੇ ਹੱਥ ਵਿੱਚ ਹੀ ਹੈ। ਸਰਕਾਰੀ ਕਰਮਚਾਰੀਆਂ ਦੀ ਤਨਖਾਹ ਵਿੱਚ 10 ਤੋਂ 30 ਫੀਸਦੀ ਤਕ ਵਾਧਾ ਹੋਣ ਦੀ ਉਮੀਦ ਜਤਾਈ ਜਾ ਰਹੀ ਹੈ। ਇਸ ਦਾ ਅਰਥ ਇਹ ਹੈ ਕਿ ਕਰਮਚਾਰੀਆਂ ਦੀ ਘੱਟੋ-ਘੱਟ ਤਨਖਾਹ ਪਹਿਲਾਂ ਨਾਲੋਂ ਕਾਫੀ ਵੱਧ ਹੋਵੇਗੀ, ਜਿਸ ਵਿੱਚ ਤਿੰਨ ਗੁਣਾ ਤੱਕ ਵਾਧਾ ਹੋ ਸਕਦਾ ਹੈ। ਵਰਤਮਾਨ ਵਿੱਚ ਕੇਂਦਰੀ ਕਰਮਚਾਰੀਆਂ ਨੂੰ ਘੱਟੋ-ਘੱਟ 18,000 ਰੁਪਏ ਤਨਖਾਹ ਮਿਲ ਰਹੀ ਹੈ।

ਜਾਣੋ ਕਦੋਂ ਤੋਂ ਲਾਗੂ ਹੋਵੇਗਾ ਨਵਾਂ ਤਨਖਾਹ ਕਮਿਸ਼ਨ:

ਕਰਮਚਾਰੀਆਂ ਅਤੇ ਪੈਨਸ਼ਨਧਾਰਕਾਂ ਲਈ ਕੇਂਦਰ ਸਰਕਾਰ 8ਵੇਂ ਤਨਖਾਹ ਕਮਿਸ਼ਨ (8th Pay Commission) ਨੂੰ 1 ਜਨਵਰੀ 2026 ਤੋਂ ਲਾਗੂ ਕਰ ਸਕਦੀ ਹੈ। ਇਸ ਤੋਂ ਬਾਅਦ ਕਰਮਚਾਰੀਆਂ ਨੂੰ ਵਧੀ ਹੋਈ ਤਨਖਾਹ ਦਿੱਤੀ ਜਾਵੇਗੀ। ਜੇਕਰ ਕਿਸੇ ਵੀ ਕਾਰਨ ਕਰਕੇ ਸਰਕਾਰ 8ਵੇਂ ਤਨਖਾਹ ਕਮਿਸ਼ਨ ਨੂੰ ਸਮੇਂ ਸਿਰ ਲਾਗੂ ਨਹੀਂ ਕਰ ਪਾਂਦੀ ਜਾਂ ਇਸ ਦੇ ਲਾਗੂ ਕਰਨ ਵਿੱਚ ਦੇਰੀ ਹੋ ਜਾਂਦੀ ਹੈ, ਤਾਂ ਇਸ ਸਥਿਤੀ ਵਿੱਚ 1 ਜਨਵਰੀ ਤੋਂ ਵਧੇ ਹੋਏ ਪੈਸੇ ਜੋੜ ਕੇ ਕਰਮਚਾਰੀਆਂ ਅਤੇ ਪੈਨਸ਼ਨਧਾਰਕਾਂ ਨੂੰ ਐਰੀਅਰ ਦੇ ਰੂਪ ਵਿੱਚ ਦਿੱਤੇ ਜਾਣਗੇ।

ਫਿਟਮੈਂਟ ਫੈਕਟਰ 'ਚ ਵੀ ਆਵੇਗਾ ਵਾਧਾ

8ਵੇਂ ਤਨਖਾਹ ਕਮਿਸ਼ਨ (Pay Revision) ਦੇ ਤਹਿਤ ਕੇਂਦਰ ਸਰਕਾਰ ਫਿਟਮੈਂਟ ਫੈਕਟਰ ਵਿੱਚ ਵੀ ਵਾਧਾ ਕਰ ਸਕਦੀ ਹੈ। ਇਸ ਤਨਖਾਹ ਕਮਿਸ਼ਨ ਦੇ ਤਹਿਤ ਕੇਂਦਰ ਸਰਕਾਰ ਫਿਟਮੈਂਟ ਫੈਕਟਰ (Fitment Factor in 8th CPC) ਨੂੰ 2.57 ਤੋਂ ਵਧਾ ਕੇ 2.86 ਕੀਤਾ ਜਾ ਸਕਦਾ ਹੈ। ਜੇਕਰ ਸਰਕਾਰ ਇਸ ਨੂੰ ਲਾਗੂ ਕਰ ਦੇਂਦੀ ਹੈ, ਤਾਂ ਇਸ ਦੀ ਵਜ੍ਹਾ ਨਾਲ ਕਰਮਚਾਰੀਆਂ ਦੀ ਤਨਖਾਹ ਵਿੱਚ ਵੱਡਾ ਵਾਧਾ ਦੇਖਣ ਨੂੰ ਮਿਲੇਗਾ।

ਇਸ ਵਾਧੇ ਨਾਲ ਕਰਮਚਾਰੀਆਂ ਦੀ ਘੱਟੋ-ਘੱਟ ਬੇਸਿਕ ਤਨਖਾਹ (Minimum Salary in 8th CPC) 51480 ਰੁਪਏ ਤੱਕ ਕੀਤੀ ਜਾ ਸਕਦੀ ਹੈ। ਜ਼ਿਆਦਾਤਰ ਕਰਮਚਾਰੀਆਂ ਦਾ ਮੰਨਣਾ ਹੈ ਕਿ ਕੇਂਦਰ ਸਰਕਾਰ ਦੇ ਤਹਿਤ ਤਨਖਾਹ 41000 ਰੁਪਏ ਤੋਂ 51480 ਰੁਪਏ ਪ੍ਰਤੀ ਮਹੀਨਾ ਤੱਕ ਹੋ ਸਕਦੀ ਹੈ।

ਪੈਂਸ਼ਨਰਜ਼ ਨੂੰ ਹੋਵੇਗਾ ਇੰਨਾ ਲਾਭ

ਤਨਖਾਹ ਕਮਿਸ਼ਨ ਦੀ ਵਜ੍ਹਾ ਨਾਲ ਹੀ ਸਰਕਾਰੀ ਕਰਮਚਾਰੀਆਂ ਦੇ ਤਨਖਾਹ ਸਟ੍ਰਕਚਰ (Salary Structure in 8th CPC), ਭੱਤੇ ਅਤੇ ਹੋਰ ਲਾਭ ਤੈਅ ਕੀਤੇ ਜਾਂਦੇ ਹਨ। ਇਸਦੇ ਤਹਿਤ ਸਰਕਾਰ ਦੇਸ਼ ਭਰ ਦੇ ਕਰਮਚਾਰੀਆਂ ਦੀ ਤਨਖਾਹ ਅਤੇ ਪੈਂਸ਼ਨਰਜ਼ ਦੀ ਪੈਨਸ਼ਨ ਵਿੱਚ ਵਾਧਾ ਕਰ ਸਕਦੀ ਹੈ। ਇਸ ਤਨਖਾਹ ਕਮਿਸ਼ਨ ਦੇ ਲਾਗੂ ਹੋਣ ਨਾਲ 49 ਲੱਖ ਤੋਂ ਵੱਧ ਕੇਂਦਰ ਸਰਕਾਰ ਦੇ ਕਰਮਚਾਰੀ ਅਤੇ ਲਗਭਗ 65 ਲੱਖ ਪੈਨਸ਼ਨਰਜ਼ ਨੂੰ ਲਾਭ ਹੋਣ ਦੀ ਉਮੀਦ ਹੈ।

ਜਾਣੋ ਕਿੰਨੇ ਸਾਲਾਂ ਵਿੱਚ ਬਣਦਾ ਹੈ ਨਵਾਂ ਤਨਖਾਹ ਕਮਿਸ਼ਨ

DA Arrears: ਮਹਿੰਗਾਈ ਭੱਤੇ ਵਿੱਚ ਵਾਧਾ ਕੰਨਫ਼ਰਮ, 2 ਮਹੀਨਿਆਂ ਦੇ ਏਰੀਅਰ ਨਾਲ ਤਨਖਾਹ ਵਿੱਚ ਆਉਣਗੇ 5049 ਰੁਪਏ ਵੱਧ

ਕੇਂਦਰੀ ਕਰਮਚਾਰੀਆਂ ਦੇ ਤਨਖਾਹ ਕਮਿਸ਼ਨ ਵਿੱਚ ਆਮ ਤੌਰ 'ਤੇ ਮਹਿੰਗਾਈ ਤੋਂ ਇਲਾਵਾ ਵੱਖ-ਵੱਖ ਆਰਥਿਕ ਸੰਕੇਤਾਂ ਤੇ ਵੀ ਧਿਆਨ ਦਿੱਤਾ ਜਾਂਦਾ ਹੈ। ਇਸ ਦੀ ਵਜ੍ਹਾ ਨਾਲ ਕੇਂਦਰੀ ਕਰਮਚਾਰੀਆਂ ਦੀ ਤਨਖਾਹ (Salary Hike), ਭੱਤਿਆਂ ਅਤੇ ਲਾਭਾਂ ਦਾ ਮੁਲਾਂਕਣ ਤੇ ਸੰਸ਼ੋਧਨ ਕਰਨ ਲਈ ਹਰ 10 ਸਾਲ ਵਿੱਚ ਇਕ ਨਵਾਂ ਤਨਖਾਹ ਕਮਿਸ਼ਨ ਬਣਾਇਆ ਜਾਂਦਾ ਹੈ। ਕੇਂਦਰ ਸਰਕਾਰ ਵੱਲੋਂ 1947 ਤੋਂ ਹੁਣ ਤਕ ਸੱਤ ਤਨਖਾਹ ਕਮਿਸ਼ਨ ਬਣਾਏ ਜਾ ਚੁੱਕੇ ਹਨ। ਤਨਖਾਹ ਕਮਿਸ਼ਨ ਦੀ ਵਜ੍ਹਾ ਨਾਲ ਹੀ ਸਰਕਾਰੀ ਕਰਮਚਾਰੀਆਂ ਲਈ ਤਨਖਾਹ ਸਟ੍ਰਕਚਰ, ਲਾਭ ਅਤੇ ਭੱਤੇ ਤੈਅ ਹੁੰਦੇ ਹਨ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਰਮਜਾਨ ਤੋਂ ਪਹਿਲਾਂ ਧਮਾਕਿਆਂ ਨਾਲ ਦਹਲਿਆ ਪਾਕਿਸਤਾਨ, 5 ਦੀ ਮੌਤ
ਰਮਜਾਨ ਤੋਂ ਪਹਿਲਾਂ ਧਮਾਕਿਆਂ ਨਾਲ ਦਹਲਿਆ ਪਾਕਿਸਤਾਨ, 5 ਦੀ ਮੌਤ
Stock Market Crash: ਅੱਜ ਫਿਰ ਧੜੰਮ ਕਰਕੇ ਡਿੱਗਿਆ ਸ਼ੇਅਰ ਬਾਜ਼ਾਰ, ਨਿਵੇਸ਼ਕਾਂ 'ਚ ਹਾਹਾਕਾਰ, 7.5 ਲੱਖ ਕਰੋੜ ਰੁਪਏ ਡੁੱਬੇ
Stock Market Crash: ਅੱਜ ਫਿਰ ਧੜੰਮ ਕਰਕੇ ਡਿੱਗਿਆ ਸ਼ੇਅਰ ਬਾਜ਼ਾਰ, ਨਿਵੇਸ਼ਕਾਂ 'ਚ ਹਾਹਾਕਾਰ, 7.5 ਲੱਖ ਕਰੋੜ ਰੁਪਏ ਡੁੱਬੇ
ਰਾਮ ਰਹੀਮ ਦੀ ਪੈਰੋਲ ਖ਼ਿਲਾਫ਼ SGPC ਵੱਲੋਂ ਪਾਈ ਪਟੀਸ਼ਨ SC ਨੇ ਕੀਤੀ ਰੱਦ, ਕਿਹਾ- ਕਿਸੇ ਖਾਸ ਵਿਅਕਤੀ ਨੂੰ ਨਹੀਂ ਬਣਾਇਆ ਜਾ ਸਕਦਾ ਨਿਸ਼ਾਨਾ
ਰਾਮ ਰਹੀਮ ਦੀ ਪੈਰੋਲ ਖ਼ਿਲਾਫ਼ SGPC ਵੱਲੋਂ ਪਾਈ ਪਟੀਸ਼ਨ SC ਨੇ ਕੀਤੀ ਰੱਦ, ਕਿਹਾ- ਕਿਸੇ ਖਾਸ ਵਿਅਕਤੀ ਨੂੰ ਨਹੀਂ ਬਣਾਇਆ ਜਾ ਸਕਦਾ ਨਿਸ਼ਾਨਾ
14 ਹਸਪਤਾਲਾਂ 'ਚ ICU ਨਹੀਂ, 12 ਹਸਪਤਾਲਾਂ ਵਿੱਚ ਐਂਬੂਲੈਂਸ ਨਹੀਂ, ਮੁਹੱਲਾ ਕਲੀਨਿਕਾਂ 'ਚ ਟਾਇਲਟ ਨਹੀਂ... CAG ਰਿਪੋਰਟ ਨੇ AAP ਦੇ ਸਿਹਤ ਮਾਡਲ ਬਾਰੇ ਵੱਡੇ ਖ਼ੁਲਾਸੇ
14 ਹਸਪਤਾਲਾਂ 'ਚ ICU ਨਹੀਂ, 12 ਹਸਪਤਾਲਾਂ ਵਿੱਚ ਐਂਬੂਲੈਂਸ ਨਹੀਂ, ਮੁਹੱਲਾ ਕਲੀਨਿਕਾਂ 'ਚ ਟਾਇਲਟ ਨਹੀਂ... CAG ਰਿਪੋਰਟ ਨੇ AAP ਦੇ ਸਿਹਤ ਮਾਡਲ ਬਾਰੇ ਵੱਡੇ ਖ਼ੁਲਾਸੇ
Advertisement
ABP Premium

ਵੀਡੀਓਜ਼

ਡੱਲੇਵਾਲ ਦਾ ਸਰੀਰ ਨਹੀਂ ਦੇ ਰਿਹਾ ਸਾਥ! ਲਗਾਤਾਰ ਬਿਮਾਰ ਚੱਲ ਰਹੇ ਕਿਸਾਨ ਆਗੂਗਿਆਨੀ ਰਘਵੀਰ ਸਿੰਘ ਕਰਨਗੇ ਧਾਮੀ ਨਾਲ ਮੁਲਾਕਾਤਨਸ਼ਾ ਦੀ ਸ਼ੁਰੂਆਤ BJP ਤੇ ਅਕਾਲੀਆਂ ਨੇ ਕੀਤੀ  'ਆਪ' ਕਰੇਗੀ ਅੰਤ!ਨਸ਼ਿਆਂ ਖ਼ਿਲਾਫ਼ CM ਮਾਨ ਦਾ ਵੱਡਾ ਐਕਸ਼ਨ!   ਜ਼ਿਲ੍ਹਿਆਂ ਦੇ DC ਅਤੇ SSP ਨਾਲ  ਮੀਟਿੰਗ,

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਰਮਜਾਨ ਤੋਂ ਪਹਿਲਾਂ ਧਮਾਕਿਆਂ ਨਾਲ ਦਹਲਿਆ ਪਾਕਿਸਤਾਨ, 5 ਦੀ ਮੌਤ
ਰਮਜਾਨ ਤੋਂ ਪਹਿਲਾਂ ਧਮਾਕਿਆਂ ਨਾਲ ਦਹਲਿਆ ਪਾਕਿਸਤਾਨ, 5 ਦੀ ਮੌਤ
Stock Market Crash: ਅੱਜ ਫਿਰ ਧੜੰਮ ਕਰਕੇ ਡਿੱਗਿਆ ਸ਼ੇਅਰ ਬਾਜ਼ਾਰ, ਨਿਵੇਸ਼ਕਾਂ 'ਚ ਹਾਹਾਕਾਰ, 7.5 ਲੱਖ ਕਰੋੜ ਰੁਪਏ ਡੁੱਬੇ
Stock Market Crash: ਅੱਜ ਫਿਰ ਧੜੰਮ ਕਰਕੇ ਡਿੱਗਿਆ ਸ਼ੇਅਰ ਬਾਜ਼ਾਰ, ਨਿਵੇਸ਼ਕਾਂ 'ਚ ਹਾਹਾਕਾਰ, 7.5 ਲੱਖ ਕਰੋੜ ਰੁਪਏ ਡੁੱਬੇ
ਰਾਮ ਰਹੀਮ ਦੀ ਪੈਰੋਲ ਖ਼ਿਲਾਫ਼ SGPC ਵੱਲੋਂ ਪਾਈ ਪਟੀਸ਼ਨ SC ਨੇ ਕੀਤੀ ਰੱਦ, ਕਿਹਾ- ਕਿਸੇ ਖਾਸ ਵਿਅਕਤੀ ਨੂੰ ਨਹੀਂ ਬਣਾਇਆ ਜਾ ਸਕਦਾ ਨਿਸ਼ਾਨਾ
ਰਾਮ ਰਹੀਮ ਦੀ ਪੈਰੋਲ ਖ਼ਿਲਾਫ਼ SGPC ਵੱਲੋਂ ਪਾਈ ਪਟੀਸ਼ਨ SC ਨੇ ਕੀਤੀ ਰੱਦ, ਕਿਹਾ- ਕਿਸੇ ਖਾਸ ਵਿਅਕਤੀ ਨੂੰ ਨਹੀਂ ਬਣਾਇਆ ਜਾ ਸਕਦਾ ਨਿਸ਼ਾਨਾ
14 ਹਸਪਤਾਲਾਂ 'ਚ ICU ਨਹੀਂ, 12 ਹਸਪਤਾਲਾਂ ਵਿੱਚ ਐਂਬੂਲੈਂਸ ਨਹੀਂ, ਮੁਹੱਲਾ ਕਲੀਨਿਕਾਂ 'ਚ ਟਾਇਲਟ ਨਹੀਂ... CAG ਰਿਪੋਰਟ ਨੇ AAP ਦੇ ਸਿਹਤ ਮਾਡਲ ਬਾਰੇ ਵੱਡੇ ਖ਼ੁਲਾਸੇ
14 ਹਸਪਤਾਲਾਂ 'ਚ ICU ਨਹੀਂ, 12 ਹਸਪਤਾਲਾਂ ਵਿੱਚ ਐਂਬੂਲੈਂਸ ਨਹੀਂ, ਮੁਹੱਲਾ ਕਲੀਨਿਕਾਂ 'ਚ ਟਾਇਲਟ ਨਹੀਂ... CAG ਰਿਪੋਰਟ ਨੇ AAP ਦੇ ਸਿਹਤ ਮਾਡਲ ਬਾਰੇ ਵੱਡੇ ਖ਼ੁਲਾਸੇ
ਕੁੱਲੂ 'ਚ ਭਾਰੀ ਮੀਂਹ ਨਾਲ ਤਬਾਹੀ, ਘਰਾਂ 'ਚ ਵੜਿਆ ਪਾਣੀ, ਕਈ ਗੱਡੀਆਂ ਮਲਬੇ ਹੇਠ ਦੱਬੀਆਂ
ਕੁੱਲੂ 'ਚ ਭਾਰੀ ਮੀਂਹ ਨਾਲ ਤਬਾਹੀ, ਘਰਾਂ 'ਚ ਵੜਿਆ ਪਾਣੀ, ਕਈ ਗੱਡੀਆਂ ਮਲਬੇ ਹੇਠ ਦੱਬੀਆਂ
ਬਦਲਾਅ ਵਾਲੀ ਸਰਕਾਰ ਦੇ ਵਿਧਾਇਕਾਂ ਦੇ ਚਰਚੇ ! ਲੱਖਾਂ ਲੈ ਕੇ ਅਹੁਦੇ ਦੇਣਾ ਤੇ ਵਰਕਰਾਂ ਦੀਆਂ ਘਰਵਾਲੀਆਂ ਨੂੰ ਗ਼ਲਤ ਬੋਲਣਾ, 2027 'ਚ ਲੈ ਡੁੱਬੇਗਾ 'ਮਲਵਈਆਂ' ਦਾ ਰੋਸ ?
ਬਦਲਾਅ ਵਾਲੀ ਸਰਕਾਰ ਦੇ ਵਿਧਾਇਕਾਂ ਦੇ ਚਰਚੇ ! ਲੱਖਾਂ ਲੈ ਕੇ ਅਹੁਦੇ ਦੇਣਾ ਤੇ ਵਰਕਰਾਂ ਦੀਆਂ ਘਰਵਾਲੀਆਂ ਨੂੰ ਗ਼ਲਤ ਬੋਲਣਾ, 2027 'ਚ ਲੈ ਡੁੱਬੇਗਾ 'ਮਲਵਈਆਂ' ਦਾ ਰੋਸ ?
Punjab News: ਪੰਜਾਬ 'ਚ ਮਹਿੰਗੀ ਹੋਏਗੀ ਸ਼ਰਾਬ! ਸਰਕਾਰ ਕਮਾਏਗੀ 11000 ਕਰੋੜ ਰੁਪਏ
Punjab News: ਪੰਜਾਬ 'ਚ ਮਹਿੰਗੀ ਹੋਏਗੀ ਸ਼ਰਾਬ! ਸਰਕਾਰ ਕਮਾਏਗੀ 11000 ਕਰੋੜ ਰੁਪਏ
Stubble Burning: ਭਲਾ 500 ਕਿਲੋਮੀਟਰ ਦੂਰ ਪੰਜਾਬ ਤੋਂ ਕਿਵੇਂ ਆ ਸਕਦਾ ਪੰਜਾਬ ਦਾ ਧੂੰਆਂ? ਕੇਂਦਰੀ ਮੰਤਰੀ ਪਿਯੂਸ਼ ਗੋਇਲ ਦਾ ਪੰਜਾਬ ਦੇ ਹੱਕ 'ਚ ਸਟੈਂਡ
Stubble Burning: ਭਲਾ 500 ਕਿਲੋਮੀਟਰ ਦੂਰ ਪੰਜਾਬ ਤੋਂ ਕਿਵੇਂ ਆ ਸਕਦਾ ਪੰਜਾਬ ਦਾ ਧੂੰਆਂ? ਕੇਂਦਰੀ ਮੰਤਰੀ ਪਿਯੂਸ਼ ਗੋਇਲ ਦਾ ਪੰਜਾਬ ਦੇ ਹੱਕ 'ਚ ਸਟੈਂਡ
Embed widget