Aadhaar Card: UIDAI ਨੇ 'ਬਾਲ ਆਧਾਰ' ਬਾਰੇ ਦਿੱਤੀ ਵੱਡੀ ਜਾਣਕਾਰੀ, ਰਜਿਸਟ੍ਰੇਸ਼ਨ ਬਾਰੇ ਦਿੱਤੀ ਇਹ ਅਪਡੇਟ
ਦੇਸ਼ 'ਚ ਕਰੀਬ 94 ਫ਼ੀਸਦੀ ਲੋਕਾਂ ਦਾ ਆਧਾਰ ਬਣਿਆ ਹੈ, ਜਦਕਿ ਬਾਲਗਾਂ 'ਚ ਇਹ ਦਰ 100 ਫ਼ੀਸਦੀ ਹੈ। ਦੇਸ਼ ਬਾਲ ਆਧਾਰ ਕਾਰਡ ਬਣਾਉਣ ਦੀ ਦਿਸ਼ਾ 'ਚ ਅੱਗੇ ਵੱਧ ਰਿਹਾ ਹੈ। ਬਾਲ ਆਧਾਰ 0 ਤੋਂ 5 ਸਾਲ ਦੀ ਉਮਰ ਦੇ ਬੱਚਿਆਂ ਨੂੰ ਜਾਰੀ ਕੀਤਾ ਜਾਂਦਾ ਹੈ।
Aadhaar Card: ਭਾਰਤ 'ਚ ਆਧਾਰ ਕਾਰਡ ਜਾਰੀ ਕਰਨ ਵਾਲੀ ਸੰਸਥਾ ਯੂਨੀਕ ਆਈਡੈਂਟੀਫ਼ਿਕੇਸ਼ਨ ਅਥਾਰਟੀ ਆਫ਼ ਇੰਡੀਆ (UIDAI) ਨੇ ਇਸ ਸਾਲ ਅਪ੍ਰੈਲ ਤੋਂ ਜੁਲਾਈ ਦਰਮਿਆਨ 5 ਸਾਲ ਤੋਂ ਘੱਟ ਉਮਰ ਦੇ 79 ਲੱਖ ਤੋਂ ਵੱਧ ਬੱਚਿਆਂ ਦਾ ਰਜਿਸਟ੍ਰੇਸ਼ਨ ਕੀਤਾ ਹੈ। ਇਹ ਜਾਣਕਾਰੀ ਬੀਤੇ ਦਿਨ ਇੱਕ ਅਧਿਕਾਰਤ ਬਿਆਨ 'ਚ ਦਿੱਤੀ ਗਈ। ਬਿਆਨ ਦੇ ਅਨੁਸਾਰ ਇਹ ਰਜਿਸਟ੍ਰੇਸ਼ਨ 5 ਸਾਲ ਤੱਕ ਦੇ ਬੱਚਿਆਂ ਲਈ ਬਾਲ ਆਧਾਰ ਬਣਾਉਣ ਅਤੇ ਮਾਪਿਆਂ ਅਤੇ ਬੱਚਿਆਂ ਨੂੰ ਕਈ ਲਾਭ ਪ੍ਰਾਪਤ ਕਰਨ 'ਚ ਮਦਦ ਕਰਨ ਲਈ ਇੱਕ ਨਵੀਂ ਪਹਿਲ ਦੇ ਹਿੱਸੇ ਵਜੋਂ ਕੀਤੀ ਗਈ ਹੈ।
UIDAI ਨੇ ਅਪ੍ਰੈਲ ਤੋਂ ਜੁਲਾਈ ਦਰਮਿਆਨ 79 ਲੱਖ ਬੱਚਿਆਂ ਦਾ ਕੀਤਾ ਰਜਿਸਟ੍ਰੇਸ਼ਨ
ਇਸ ਸਬੰਧੀ ਜਾਰੀ ਬਿਆਨ ਅਨੁਸਾਰ ਯੂਨੀਕ ਆਈਡੈਂਟੀਫ਼ਿਕੇਸ਼ਨ ਅਥਾਰਟੀ ਆਫ਼ ਇੰਡੀਆ ਨੇ ਇਸ ਵਿੱਤੀ ਸਾਲ ਦੇ ਪਹਿਲੇ 4 ਮਹੀਨਿਆਂ (ਅਪ੍ਰੈਲ ਅਤੇ ਜੁਲਾਈ ਦਰਮਿਆਨ) 'ਚ ਪੰਜ ਸਾਲ ਉਮਰ ਤੱਕ ਦੇ 79 ਲੱਖ ਤੋਂ ਵੱਧ ਬੱਚਿਆਂ ਦਾ ਰਜਿਸਟ੍ਰੇਸ਼ਨ ਕੀਤਾ ਹੈ। ਬਿਆਨ 'ਚ ਕਿਹਾ ਗਿਆ ਹੈ ਕਿ 31 ਮਾਰਚ 2022 ਤੱਕ ਪੰਜ ਸਾਲ ਤੱਕ ਦੀ ਉਮਰ ਦੇ 2.64 ਕਰੋੜ ਬੱਚਿਆਂ ਕੋਲ ਬਾਲ ਆਧਾਰ ਸੀ, ਜੋ ਜੁਲਾਈ ਦੇ ਅੰਤ 'ਚ ਵੱਧ ਕੇ 3.43 ਕਰੋੜ ਹੋ ਗਿਆ ਹੈ।
ਕਈ ਸੂਬਿਆਂ 'ਚ 70 ਫ਼ੀਸਦੀ ਤੋਂ ਵੱਧ ਬੱਚਿਆਂ ਦੀ ਰਜਿਸਟ੍ਰੇਸ਼ਨ ਪੂਰੀ ਹੋਈ : UIDAI
UIDAI ਨੇ ਕਿਹਾ, "ਹਿਮਾਚਲ ਪ੍ਰਦੇਸ਼ ਅਤੇ ਹਰਿਆਣਾ ਵਰਗੇ ਸੂਬਿਆਂ ਨੇ ਪਹਿਲਾਂ ਹੀ 5 ਸਾਲ ਤੱਕ ਦੀ ਉਮਰ ਦੇ 70 ਫ਼ੀਸਦੀ ਤੋਂ ਵੱਧ ਬੱਚਿਆਂ ਦੀ ਰਜਿਸਟ੍ਰੇਸ਼ਨ ਕੀਤੀ ਹੈ। ਜਦਕਿ ਜੰਮੂ-ਕਸ਼ਮੀਰ, ਮਿਜ਼ੋਰਮ, ਦਿੱਲੀ, ਆਂਧਰਾ ਪ੍ਰਦੇਸ਼ ਅਤੇ ਲਕਸ਼ਦੀਪ ਵਰਗੇ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ 'ਚ ਵੀ ਬਹੁਤ ਕੰਮ ਹੋਇਆ ਹੈ।"
ਦੇਸ਼ 'ਚ ਕਰੀਬ 94 ਫ਼ੀਸਦੀ ਲੋਕਾਂ ਲਈ ਆਧਾਰ ਬਣ ਚੁੱਕਾ ਹੈ : UIDAI
UIDAI ਨੇ ਵੀ ਇੱਕ ਬਿਆਨ ਜਾਰੀ ਕਰਕੇ ਜਾਣਕਾਰੀ ਦਿੱਤੀ ਹੈ ਕਿ ਦੇਸ਼ 'ਚ ਕਰੀਬ 94 ਫ਼ੀਸਦੀ ਲੋਕਾਂ ਦਾ ਆਧਾਰ ਬਣਿਆ ਹੈ, ਜਦਕਿ ਬਾਲਗਾਂ 'ਚ ਇਹ ਦਰ 100 ਫ਼ੀਸਦੀ ਹੈ। ਹਾਲਾਂਕਿ ਦੇਸ਼ ਬਾਲ ਆਧਾਰ ਕਾਰਡ ਬਣਾਉਣ ਦੀ ਦਿਸ਼ਾ 'ਚ ਅੱਗੇ ਵੱਧ ਰਿਹਾ ਹੈ। ਬਾਲ ਆਧਾਰ 0 ਤੋਂ 5 ਸਾਲ ਦੀ ਉਮਰ ਦੇ ਬੱਚਿਆਂ ਨੂੰ ਜਾਰੀ ਕੀਤਾ ਜਾਂਦਾ ਹੈ। ਇਹ ਬਾਇਓਮੈਟ੍ਰਿਕਸ 0 ਤੋਂ 5 ਸਾਲ ਦੀ ਉਮਰ ਦੇ ਬੱਚਿਆਂ ਦੇ ਆਧਾਰ ਰਜਿਸਟ੍ਰੇਸ਼ਨ ਲਈ ਇਕੱਠੇ ਕੀਤੇ ਜਾਣ ਦੀ ਲੋੜ ਨਹੀਂ ਹੁੰਦੀ ਹੈ।
ਨੀਲੇ ਰੰਗ 'ਚ ਜਾਰੀ ਕੀਤਾ ਜਾਂਦਾ ਹੈ ਬਾਲ ਆਧਾਰ ਕਾਰਡ
ਬਾਲ ਆਧਾਰ ਕਾਰਡ ਨੂੰ ਆਮ ਆਧਾਰ ਕਾਰਡ ਤੋਂ ਵੱਖ ਕਰਨ ਲਈ ਇਹ ਨੀਲੇ ਰੰਗ 'ਚ ਜਾਰੀ ਕੀਤਾ ਜਾਂਦਾ ਹੈ। ਇਹ ਉਦੋਂ ਤੱਕ ਵੈਧ ਹੁੰਦਾ ਹੈ, ਜਦੋਂ ਤੱਕ ਬੱਚਾ 5 ਸਾਲ ਦਾ ਨਹੀਂ ਹੋ ਜਾਂਦਾ। ਪੰਜ ਸਾਲ ਦੇ ਹੋਣ ਤੋਂ ਬਾਅਦ ਬੱਚੇ ਨੂੰ ਲਾਜ਼ਮੀ ਬਾਇਓਮੀਟ੍ਰਿਕ ਅਪਡੇਟ ਪ੍ਰਕਿਰਿਆ ਨੂੰ ਪੂਰਾ ਕਰਨ ਲਈ ਆਧਾਰ ਸੇਵਾ ਕੇਂਦਰ 'ਤੇ ਆਪਣਾ ਬਾਇਓਮੈਟ੍ਰਿਕਸ ਪ੍ਰਦਾਨ ਦੇਣਾ ਜ਼ਰੂਰੀ ਹੁੰਦਾ ਹੈ।