Aadhaar Virtual ID: ਸਾਈਬਰ ਧੋਖਾਧੜੀ ਤੋਂ ਖੁਦ ਨੂੰ ਸੁਰੱਖਿਅਤ ਰੱਖਣ ਲਈ ਯੂਜ ਕਰੋ 16 ਨੰਬਰਾਂ ਵਾਲਾ ਆਧਾਰ VID! ਜਾਣੋ ਕੀ ਹੈ ਇਸ ਦੀ ਖ਼ਾਸੀਅਤ?
ਆਧਾਰ ਵਰਚੁਅਲ ਆਈਡੀ ਇੱਕ 16 ਨੰਬਰ ਦਾ ਰੀਵੋਕੇਬਲ ਨੰਬਰ ਹੈ, ਜਿਸ 'ਚ 12 ਨੰਬਰਾਂ ਦੇ ਆਧਾਰ ਨੰਬਰ ਨੂੰ ਲੁਕੋ ਕੇ ਰੱਖਿਆ ਜਾਂਦਾ ਹੈ। ਆਧਾਰ ਵਰਚੁਅਲ ਆਈਡੀ 'ਚ 12 ਅੰਕਾਂ ਦੇ ਆਧਾਰ ਨੰਬਰ ਨੂੰ ਸੁਰੱਖਿਅਤ ਰੱਖਿਆ ਜਾਂਦਾ ਹੈ।
Aadhaar Virtual ID Benefits: ਭਾਰਤ 'ਚ ਆਧਾਰ ਕਾਰਡ (Aadhaar Card) ਯੋਜਨਾ ਸਾਲ 2009 'ਚ ਸ਼ੁਰੂ ਕੀਤੀ ਗਈ ਸੀ। ਇਹ ਕਾਰਡ ਦੂਜੇ ਪਛਾਣ ਪੱਤਰਾਂ ਨਾਲੋਂ ਬਹੁਤ ਵੱਖਰਾ ਹੈ, ਕਿਉਂਕਿ ਇਹ ਹਰੇਕ ਨਾਗਰਿਕ ਦੀ ਬਾਇਓਮੀਟ੍ਰਿਕ ਜਾਣਕਾਰੀ ਜਿਵੇਂ ਕਿ ਰੇਟੀਨਾ ਸਕੈਨ (Retina Scan) ਅਤੇ ਫਿੰਗਰਪ੍ਰਿੰਟ (Fingerprint) ਡਿਟੇਲਸ ਵੀ ਦਰਜ ਹੁੰਦੇ ਹਨ। ਮੌਜੂਦਾ ਸਮੇਂ 'ਚ ਆਧਾਰ ਕਾਰਡ ਬਾਕੀ ਸਾਰੇ ਪਛਾਣ ਪੱਤਰਾਂ ਨਾਲੋਂ ਵੱਧ ਮਹੱਤਵਪੂਰਨ ਬਣ ਗਿਆ ਹੈ। ਇਹ ਲਗਭਗ ਹਰ ਜਗ੍ਹਾ ਵਰਤਿਆ ਜਾਂਦਾ ਹੈ। ਸਫ਼ਰ ਦੌਰਾਨ, ਸਕੂਲ, ਕਾਲਜ 'ਚ ਦਾਖ਼ਲੇ ਸਮੇਂ, ਜਾਇਦਾਦ ਖ਼ਰੀਦਣ, ਬੈਂਕ ਅਕਾਊਂਟ ਖੋਲ੍ਹਣ ਆਦਿ ਕਈ ਜ਼ਰੂਰੀ ਕੰਮਾਂ ਲਈ ਆਧਾਰ ਕਾਰਡ ਦੀ ਲੋੜ ਪੈਂਦੀ ਹੈ।
ਆਧਾਰ ਕਾਰਡ ਦੀ ਵਧਦੀ ਵਰਤੋਂ ਦੇ ਨਾਲ-ਨਾਲ ਇਸ ਨਾਲ ਸਬੰਧਤ ਧੋਖਾਧੜੀ ਦੇ ਮਾਮਲਿਆਂ 'ਚ ਵੀ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਅਜਿਹੇ 'ਚ UIDAI ਲਗਾਤਾਰ ਆਧਾਰ ਨਾਲ ਜੁੜੇ ਫੀਚਰਸ ਨੂੰ ਅਪਗ੍ਰੇਡ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਤਾਂ ਜੋ ਆਧਾਰ ਦੀ ਵਰਤੋਂ ਨੂੰ ਹੋਰ ਸੁਰੱਖਿਅਤ ਬਣਾਇਆ ਜਾ ਸਕੇ। ਇਨ੍ਹਾਂ ਵਿੱਚੋਂ ਇੱਕ ਫੀਚਰ ਦਾ ਨਾਮ ਹੈ ਆਧਾਰ ਵਰਚੁਅਲ ਆਈਡੀ (Aadhaar Virtual ID)। ਆਓ ਅਸੀਂ ਤੁਹਾਨੂੰ ਆਧਾਰ ਵਰਚੁਅਲ ਆਈਡੀ ਦੇ ਡਿਟੇਲਸ ਬਾਰੇ ਜਾਣਕਾਰੀ ਦਿੰਦੇ ਹਾਂ -
ਆਧਾਰ ਵਰਚੁਅਲ ਆਈਡੀ ਕੀ ਹੈ?
ਆਧਾਰ ਵਰਚੁਅਲ ਆਈਡੀ ਇੱਕ 16 ਨੰਬਰ ਦਾ ਰੀਵੋਕੇਬਲ ਨੰਬਰ ਹੈ, ਜਿਸ 'ਚ 12 ਨੰਬਰਾਂ ਦੇ ਆਧਾਰ ਨੰਬਰ ਨੂੰ ਲੁਕੋ ਕੇ ਰੱਖਿਆ ਜਾਂਦਾ ਹੈ। ਆਧਾਰ ਵਰਚੁਅਲ ਆਈਡੀ 'ਚ 12 ਅੰਕਾਂ ਦੇ ਆਧਾਰ ਨੰਬਰ ਨੂੰ ਸੁਰੱਖਿਅਤ ਰੱਖਿਆ ਜਾਂਦਾ ਹੈ। ਇਸ ਆਧਾਰ ਵਰਚੁਅਲ ਆਈਡੀ ਦੀ ਵਰਤੋਂ ਤੁਸੀਂ ਆਧਾਰ ਆਈਥੈਂਟਿਕੇਸ਼ਨ ਅਤੇ ਈ-ਕੇਵਾਈਸੀ (E-KYC) ਲਈ ਕਰ ਸਕਦੇ ਹੋ। ਆਧਾਰ ਨੰਬਰ ਤੋਂ ਹੀ ਆਧਾਰ VID ਜਨਰੇਟ ਹੁੰਦਾ ਹੈ। ਇਸ ਆਧਾਰ VID ਨਾਲ ਤੁਹਾਡੇ ਆਧਾਰ ਨੰਬਰ ਨੂੰ ਟਰੇਸ ਨਹੀਂ ਕੀਤਾ ਜਾ ਸਕਦਾ। ਇਹ ਤੁਹਾਡੇ ਆਧਾਰ ਨਾਲ ਸਬੰਧਤ ਡਿਟੇਲਸ ਨੂੰ ਸੁਰੱਖਿਅਤ ਰੱਖਣ 'ਚ ਮਦਦ ਕਰਦਾ ਹੈ।
ਆਧਾਰ ਵਰਚੁਅਲ ਆਈਡੀ (VID) ਦੀ ਐਕਸਪਾਇਰੀ ਡੇਟ ਕੀ ਹੈ?
ਵਰਚੁਅਲ ਆਈਡੀ ਨੂੰ ਤੁਸੀਂ ਆਧਾਰ ਨੰਬਰ ਦੀ ਮਦਦ ਨਾਲ ਆਨਲਾਈਨ ਜੈਨਰੇਟ ਕਰ ਸਕਦੇ ਹੋ। ਇਸ ਵਰਚੁਅਲ ਆਈਡੀ ਦੀ ਕੋਈ ਐਕਪਾਇਰੀ ਡੇਟ ਨਹੀਂ ਹੁੰਦੀ ਹੈ। ਤੁਸੀਂ ਇਸ ਆਈਡੀ ਦੀ ਵਰਤੋਂ ਜਿੰਨੀ ਦੇਰ ਤੱਕ ਤੁਸੀਂ ਆਪਣੀ ਲੋੜ ਅਨੁਸਾਰ ਕਰ ਸਕਦੇ ਹੋ। ਇਹ ID ਉਦੋਂ ਤੱਕ ਵੈਧ ਰਹਿੰਦੀ ਹੈ ਜਦੋਂ ਤੱਕ ਤੁਸੀਂ ਕੋਈ ਹੋਰ ID ਨਹੀਂ ਬਣਾਉਂਦੇ। ਆਓ ਜਾਣਦੇ ਹਾਂ ਆਧਾਰ ਵਰਚੁਅਲ ਆਈਡੀ ਕਿਵੇਂ ਬਣਾਉਣੀ ਹੈ -
ਆਧਾਰ ਵਰਚੁਅਲ ਆਈਡੀ ਆਨਲਾਈਨ ਕਿਵੇਂ ਜਨਰੇਟ ਕਰੀਏ?
- ਇਸ ਦੇ ਲਈ ਤੁਸੀਂ ਆਧਾਰ ਦੀ ਅਧਿਕਾਰਤ ਵੈੱਬਸਾਈਟ 'ਤੇ ਜਾਓ।
- ਇਸ ਤੋਂ ਬਾਅਦ ਆਪਣਾ 12 ਅੰਕਾਂ ਦਾ ਆਧਾਰ ਨੰਬਰ ਅਤੇ ਸਕਿਊਰਿਟੀ ਕੋਡ ਦਰਜ ਕਰੋ।
- ਫਿਰ Send OTP 'ਤੇ ਕਲਿੱਕ ਕਰੋ।
- ਇਸ ਤੋਂ ਬਾਅਦ UIDAI ਤੁਹਾਡੇ ਰਜਿਸਟਰਡ ਨੰਬਰ 'ਤੇ OTP ਭੇਜੇਗਾ, ਜੋ ਤੁਹਾਨੂੰ ਇੱਥੇ ਦਰਜ ਕਰਨੀ ਹੈ।
- ਇਸ ਤੋਂ ਬਾਅਦ Generate ਵਰਚੁਅਲ ਆਈਡੀ 'ਤੇ ਕਲਿੱਕ ਕਰੋ।
- ਇਸ ਤੋਂ ਬਾਅਦ ਤੁਸੀਂ Submit 'ਤੇ ਕਲਿੱਕ ਕਰੋ।
- ਇਸ ਤੋਂ ਬਾਅਦ ਤੁਹਾਨੂੰ Welcome ਦਾ ਮੈਸੇਜ ਮਿਲੇਗਾ ਅਤੇ ਤੁਹਾਡੀ ਵਰਚੁਅਲ ਆਈਡੀ ਜੈਨਰੇਟ ਹੋ ਜਾਵੇਗੀ। ਇਹ ਤੁਹਾਡੇ ਮੋਬਾਈਲ ਨੰਬਰ 'ਤੇ ਭੇਜਿਆ ਜਾਵੇਗਾ।
- ਇਸ ਤੋਂ ਬਾਅਦ ਤੁਹਾਨੂੰ 4 ਹੋਰ ਨੰਬਰ ਜੋੜ ਕੇ 16 ਨੰਬਰਾਂ ਦਾ ਆਧਾਰ VID ਨੰਬਰ ਮਿਲੇਗਾ।