Aadhar Card: ਕੀ ਸਰਕਾਰ ਹਰ ਆਧਾਰ ਕਾਰਡ ਧਾਰਕ ਨੂੰ ਦੇ ਰਹੀ 4.78 ਲੱਖ ਰੁਪਏ ਦਾ ਕਰਜ਼ਾ? ਜਾਣੋ ਸੱਚਾਈ
ਜਾਂਚ 'ਚ ਫੈਕਟ ਚੈਕ ਟੀਮ ਨੇ ਪਾਇਆ ਕਿ ਆਧਾਰ ਤੋਂ 4 ਲੱਖ 78 ਹਜ਼ਾਰ ਰੁਪਏ ਲੋਨ ਲੈਣ ਦੀ ਖਬਰ ਪੂਰੀ ਤਰ੍ਹਾਂ ਝੂਠ ਹੈ। ਟੀਮ ਨੇ ਆਪਣੇ ਅਧਿਕਾਰਤ ਟਵਿੱਟਰ ਹੈਂਡਲ 'ਤੇ ਸੰਦੇਸ਼ ਸਾਂਝਾ ਕੀਤਾ ਅਤੇ ਲਿਖਿਆ, "ਇਹ ਦਾਅਵਾ ਪੂਰੀ ਤਰ੍ਹਾਂ ਫਰਜ਼ੀ ਹੈ।"
Aadhar Card Loan Viral Message: ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਇੱਕ ਮੈਸੇਜ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਜਿਸ 'ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਕੇਂਦਰ ਦੀ ਮੋਦੀ ਸਰਕਾਰ ਦੇਸ਼ ਦੇ ਸਾਰੇ ਆਧਾਰ ਕਾਰਡ ਧਾਰਕਾਂ ਨੂੰ 4 ਲੱਖ 78 ਹਜ਼ਾਰ ਰੁਪਏ ਦਾ ਕਰਜ਼ਾ ਦੇ ਰਹੀ ਹੈ। ਇਸ ਖ਼ਬਰ 'ਚ ਅਸੀਂ ਤੁਹਾਨੂੰ ਇਸ ਮੈਸੇਜ ਦੇ ਪਿੱਛੇ ਦੀ ਸੱਚਾਈ ਦੱਸਣ ਜਾ ਰਹੇ ਹਾਂ।
ਕੀ ਹੈ ਵਾਇਰਲ ਮੈਸੇਜ?
ਆਧਾਰ ਕਾਰਡ ਧਾਰਕ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਇਕ ਮੈਸੇਜ ਵਾਇਰਲ ਹੋ ਰਿਹਾ ਹੈ, ਜਿਸ 'ਚ ਦਾਅਵਾ ਕੀਤਾ ਗਿਆ ਹੈ ਕਿ ਕੇਂਦਰ ਸਰਕਾਰ ਆਧਾਰ ਕਾਰਡ ਰਾਹੀਂ ਕਰਜ਼ਾ ਦੇ ਰਹੀ ਹੈ। ਮੈਸੇਜ ਦੇ ਨਾਲ ਇੱਕ ਲਿੰਕ ਦਿੱਤਾ ਜਾ ਰਿਹਾ ਹੈ, ਜਿਸ 'ਤੇ ਜਾ ਕੇ ਤੁਸੀਂ ਅਪਲਾਈ ਕਰ ਸਕਦੇ ਹੋ।
ਇਹ ਦਾਅਵਾ ਪੂਰੀ ਤਰ੍ਹਾਂ ਫਰਜ਼ੀ ਹੈ
ਦੱਸ ਦੇਈਏ ਕਿ ਜਦੋਂ ਆਧਾਰ ਕਾਰਡ ਧਾਰਕ ਨੂੰ ਕੇਂਦਰ ਸਰਕਾਰ ਤੋਂ 4 ਲੱਖ 78 ਹਜ਼ਾਰ ਰੁਪਏ ਲੈਣ ਦੀ ਖਬਰ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਤਾਂ ਪੀਆਈਬੀ ਫੈਕਟ ਚੈਕ ਟੀਮ ਨੇ ਇਸ ਖਬਰ ਦੀ ਜਾਂਚ ਕੀਤੀ ਅਤੇ ਇਸ ਦੀ ਸੱਚਾਈ ਦਾ ਪਤਾ ਲਗਾਇਆ। ਜਾਂਚ 'ਚ ਫੈਕਟ ਚੈਕ ਟੀਮ ਨੇ ਪਾਇਆ ਕਿ ਆਧਾਰ ਤੋਂ 4 ਲੱਖ 78 ਹਜ਼ਾਰ ਰੁਪਏ ਲੋਨ ਲੈਣ ਦੀ ਖਬਰ ਪੂਰੀ ਤਰ੍ਹਾਂ ਝੂਠ ਹੈ। ਟੀਮ ਨੇ ਆਪਣੇ ਅਧਿਕਾਰਤ ਟਵਿੱਟਰ ਹੈਂਡਲ 'ਤੇ ਸੰਦੇਸ਼ ਸਾਂਝਾ ਕੀਤਾ ਅਤੇ ਲਿਖਿਆ, "ਇਹ ਦਾਅਵਾ ਪੂਰੀ ਤਰ੍ਹਾਂ ਫਰਜ਼ੀ ਹੈ।"
ਅਜਿਹੇ ਮੈਸੇਜ ਨੂੰ ਸ਼ੇਅਰ ਨਾ ਕਰੋ
ਪੀਆਈਬੀ ਫੈਕਟ ਚੈਕ ਦੀ ਟੀਮ ਨੇ ਆਧਾਰ ਕਾਰਡ ਧਾਰਕ ਨੂੰ 4 ਲੱਖ 78 ਹਜ਼ਾਰ ਰੁਪਏ ਦੇ ਕਰਜ਼ੇ ਦਾ ਮੈਸੇਜ ਦੂਜਿਆਂ ਨੂੰ ਸ਼ੇਅਰ ਨਾ ਕਰਨ ਲਈ ਕਿਹਾ ਹੈ ਅਤੇ ਇਸ ਨੂੰ ਡਿਲੀਟ ਕਰਨ ਦੀ ਵੀ ਸਲਾਹ ਦਿੱਤੀ ਹੈ। ਟੀਮ ਸੁਝਾਅ ਦਿੰਦੀ ਹੈ ਕਿ ਕਦੇ ਵੀ ਆਪਣੀ ਨਿੱਜੀ ਜਾਣਕਾਰੀ ਅਤੇ ਬੈਂਕ ਵੇਰਵੇ ਦੂਜਿਆਂ ਨਾਲ ਸਾਂਝੇ ਨਾ ਕਰੋ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।