ਅਡਾਨੀ ਦੀ ਦੌਲਤ ਨੇ ਤੋੜੇ ਰਿਕਾਰਡ! ਦੁਨੀਆ ਦੇ 10 ਸਭ ਤੋਂ ਅਮੀਰ ਲੋਕਾਂ 'ਚ ਸ਼ੁਮਾਰ, ਅੰਬਾਨੀ ਨੂੰ ਪਛਾੜਿਆ
ਫੋਰਬਸ ਦੀ ਰੀਅਲਟਾਈਮ ਅਰਬਪਤੀਆਂ ਦੀ ਰਿਪੋਰਟ ਅਨੁਸਾਰ, ਗੌਤਮ ਅਡਾਨੀ ਦੀ ਜਾਇਦਾਦ ਅੱਜ ਸਵੇਰੇ 11 ਵਜੇ 90.4 ਬਿਲੀਅਨ ਡਾਲਰ ਤੱਕ ਪਹੁੰਚ ਗਈ। ਰੁਪਏ 'ਚ ਇਹ 6.78 ਲੱਖ ਕਰੋੜ ਰੁਪਏ ਹੈ।
ਨਵੀਂ ਦਿੱਲੀ: ਦੁਨੀਆ ਦੇ ਅਮੀਰਾਂ ਦੀ ਸੂਚੀ ਵਿੱਚ ਹਾਲ ਹੀ ਦੇ ਸਾਲਾਂ ਵਿੱਚ ਪਹਿਲੀ ਵਾਰ ਭਾਰਤੀ ਅਮੀਰ ਸ਼ਾਮਲ ਹੋਇਆ ਹੈ। ਅਡਾਨੀ ਗਰੁੱਪ ਦੇ ਮਾਲਕ ਗੌਤਮ ਅਡਾਨੀ ਅੱਜ ਇਸ ਸੂਚੀ ਵਿੱਚ ਆ ਗਏ ਹਨ। ਜਦਕਿ ਮੁਕੇਸ਼ ਅੰਬਾਨੀ ਹੁਣ 11ਵੇਂ ਨੰਬਰ 'ਤੇ ਸਭ ਤੋਂ ਅਮੀਰ ਕਾਰੋਬਾਰੀ ਹਨ। ਮੁਕੇਸ਼ ਅੰਬਾਨੀ 6 ਜਨਵਰੀ 2021 ਨੂੰ ਚੋਟੀ ਦੇ 10 ਅਮੀਰਾਂ ਦੀ ਸੂਚੀ ਤੋਂ ਬਾਹਰ ਸਨ। ਫਿਰ ਉਹ ਵੀ 23 ਸਤੰਬਰ 2021 ਨੂੰ ਇਸ ਵਿੱਚ ਵਾਪਸ ਆ ਗਏ। ਹਾਲਾਂਕਿ, 16 ਅਕਤੂਬਰ 2021 ਨੂੰ ਉਹ ਦੁਬਾਰਾ ਇਸ ਸੂਚੀ ਤੋਂ ਬਾਹਰ ਹੋ ਗਏ।
ਫੋਰਬਸ ਦੀ ਰਿਪੋਰਟ 'ਚ ਇਹ ਜਾਣਕਾਰੀ ਦਿੱਤੀ ਗਈ
ਫੋਰਬਸ ਦੀ ਰੀਅਲਟਾਈਮ ਅਰਬਪਤੀਆਂ ਦੀ ਰਿਪੋਰਟ ਅਨੁਸਾਰ, ਗੌਤਮ ਅਡਾਨੀ ਦੀ ਜਾਇਦਾਦ ਅੱਜ ਸਵੇਰੇ 11 ਵਜੇ 90.4 ਬਿਲੀਅਨ ਡਾਲਰ ਤੱਕ ਪਹੁੰਚ ਗਈ। ਰੁਪਏ 'ਚ ਇਹ 6.78 ਲੱਖ ਕਰੋੜ ਰੁਪਏ ਹੈ। ਇਸ ਤੋਂ ਬਾਅਦ ਰਿਲਾਇੰਸ ਇੰਡਸਟਰੀਜ਼ ਦੇ ਮਾਲਕ ਮੁਕੇਸ਼ ਅੰਬਾਨੀ ਦੀ ਸੰਪਤੀ 89.2 ਅਰਬ ਡਾਲਰ ਯਾਨੀ 6.69 ਲੱਖ ਕਰੋੜ ਰੁਪਏ ਹੈ। ਹੁਣ ਤੱਕ ਅਡਾਨੀ 12ਵੇਂ ਨੰਬਰ 'ਤੇ ਅਤੇ ਅੰਬਾਨੀ 11ਵੇਂ ਨੰਬਰ 'ਤੇ ਸੀ ਪਰ ਅੱਜ ਸ਼ੇਅਰਾਂ ਦੀਆਂ ਕੀਮਤਾਂ ਵਿੱਚ ਉਤਰਾਅ-ਚੜ੍ਹਾਅ ਕਾਰਨ ਦੋਵਾਂ ਵਿਚਕਾਰ ਦਰਜਾਬੰਦੀ ਬਦਲੀ ਹੈ।
ਅੰਬਾਨੀ ਦੀ ਜਾਇਦਾਦ 'ਚ 2.14 ਫੀਸਦੀ ਦੀ ਗਿਰਾਵਟ
ਅੰਕੜਿਆਂ ਮੁਤਾਬਕ ਅੱਜ ਅੰਬਾਨੀ ਦੀ ਸੰਪਤੀ ਵਿੱਚ 2.14% ਜਾਂ 2 ਬਿਲੀਅਨ ਡਾਲਰ ਦੀ ਕਮੀ ਆਈ ਹੈ। ਜਦੋਂਕਿ ਅਡਾਨੀ ਦੀ ਜਾਇਦਾਦ ਵਿੱਚ 0.32% ਜਾਂ 28 ਕਰੋੜ ਡਾਲਰ ਦੀ ਕਮੀ ਆਈ ਹੈ। ਮੁਕੇਸ਼ ਅੰਬਾਨੀ ਦੀ ਕੰਪਨੀ ਰਿਲਾਇੰਸ ਦੇ ਸ਼ੇਅਰ ਅੱਜ ਅੱਧਾ ਫੀਸਦੀ ਡਿੱਗ ਗਏ ਹਨ। ਇਸ ਦੀ ਮਾਰਕੀਟ ਕੈਪ 15.81 ਲੱਖ ਕਰੋੜ ਰੁਪਏ ਹੈ।
ਸ਼ੇਅਰਾਂ ਦੀਆਂ ਕੀਮਤਾਂ 'ਚ ਭਾਰੀ ਗਿਰਾਵਟ ਕਾਰਨ ਫੇਸਬੁੱਕ ਦੇ ਮਾਰਕ ਜ਼ਕਰਬਰਗ ਹੁਣ 12ਵੇਂ ਨੰਬਰ 'ਤੇ ਪਹੁੰਚ ਗਏ ਹਨ। ਉਨ੍ਹਾਂ ਦੀ ਕੁੱਲ ਜਾਇਦਾਦ 84.8 ਅਰਬ ਡਾਲਰ ਹੈ। ਅੱਜ ਉਨ੍ਹਾਂ ਦੀ ਸੰਪਤੀ ਵਿੱਚ 29.7 ਅਰਬ ਡਾਲਰ ਯਾਨੀ 2.22 ਲੱਖ ਕਰੋੜ ਰੁਪਏ ਦੀ ਕਮੀ ਆਈ ਹੈ। ਉਨ੍ਹਾਂ ਦੀ ਉਮਰ 37 ਸਾਲ ਹੈ।
ਅੰਬਾਨੀ 64 ਸਾਲ ਦੇ ਤੇ ਅਡਾਨੀ 59 ਸਾਲ ਦੇ ਹਨ। ਟੇਸਲਾ ਦੇ ਐਲੋਨ ਮਸਕ ਦੁਨੀਆ ਦੇ ਸਭ ਤੋਂ ਅਮੀਰ ਕਾਰੋਬਾਰੀਆਂ 'ਚ ਪਹਿਲੇ ਨੰਬਰ 'ਤੇ ਹਨ। ਉਨ੍ਹਾਂ ਦੀ ਕੁੱਲ ਜਾਇਦਾਦ 232.2 ਅਰਬ ਡਾਲਰ ਹੈ। ਅਮੇਜ਼ਨ ਦੇ ਜੈਫ ਬੇਜੋਸ ਤੀਜੇ ਨੰਬਰ 'ਤੇ ਹਨ। ਉਨ੍ਹਾਂ ਦੀ ਕੁੱਲ ਜਾਇਦਾਦ 164.8 ਅਰਬ ਡਾਲਰ ਹੈ। 10 ਦਿਨ ਪਹਿਲਾਂ ਯਾਨੀ 25 ਜਨਵਰੀ ਨੂੰ ਗੌਤਮ ਅਡਾਨੀ ਨੇ ਮੁਕੇਸ਼ ਅੰਬਾਨੀ ਨੂੰ ਪਿੱਛੇ ਛੱਡ ਦਿੱਤਾ ਸੀ। ਉਸ ਸਮੇਂ ਦੋਵਾਂ ਦੀ ਜਾਇਦਾਦ ਵਿੱਚ ਸਿਰਫ਼ ਇੱਕ ਹਜ਼ਾਰ ਕਰੋੜ ਰੁਪਏ ਦਾ ਫਰਕ ਸੀ। ਅੰਬਾਨੀ ਦੀ ਜਾਇਦਾਦ 6.71 ਲੱਖ ਕਰੋੜ ਰੁਪਏ ਸੀ ਜਦਕਿ ਅਡਾਨੀ ਦੀ ਜਾਇਦਾਦ 6.72 ਲੱਖ ਕਰੋੜ ਰੁਪਏ ਸੀ।
ਫੋਰਬਸ ਦੇ ਰੀਅਲ-ਟਾਈਮ ਦੇ ਅੰਕੜਿਆਂ ਅਨੁਸਾਰ, ਗੌਤਮ ਅਡਾਨੀ ਦੀ ਕੁੱਲ ਜਾਇਦਾਦ 31 ਦਸੰਬਰ ਨੂੰ 78 ਅਰਬ ਡਾਲਰ (5.82 ਲੱਖ ਕਰੋੜ ਰੁਪਏ) ਸੀ, ਜੋ 18 ਜਨਵਰੀ 2022 ਨੂੰ ਵੱਧ ਕੇ 93 ਅਰਬ ਡਾਲਰ (6.95 ਲੱਖ ਕਰੋੜ ਰੁਪਏ) ਹੋ ਗਈ ਸੀ। ਇਸ ਸਮੇਂ ਯਾਨੀ 25 ਜਨਵਰੀ ਨੂੰ ਅਡਾਨੀ ਦੀ ਕੁੱਲ ਜਾਇਦਾਦ 90 ਅਰਬ ਡਾਲਰ ਡਾਲਰ (6.72 ਲੱਖ ਕਰੋੜ ਰੁਪਏ) ਹੋ ਚੁੱਕੀ ਹੈ। ਇਸ ਹਿਸਾਬ ਨਾਲ ਗੌਤਮ ਅਡਾਨੀ ਦੀ ਨੈੱਟਵਰਥ ਨਵੇਂ ਸਾਲ 'ਚ ਰੋਜ਼ਾਨਾ 6,000 ਕਰੋੜ ਰੁਪਏ ਤੋਂ ਜ਼ਿਆਦਾ ਦੀ ਕਮਾਈ ਕਰ ਰਹੀ ਹੈ।
ਅਡਾਨੀ ਗਰੁੱਪ ਦੀਆਂ 6 ਕੰਪਨੀਆਂ ਭਾਰਤੀ ਸ਼ੇਅਰ ਬਾਜ਼ਾਰ 'ਚ ਸੂਚੀਬੱਧ ਹਨ। ਇਸ ਸਾਲ ਜਨਵਰੀ ਵਿੱਚ ਹੀ ਇਨ੍ਹਾਂ ਸਾਰੀਆਂ ਕੰਪਨੀਆਂ ਨੂੰ 5% ਤੋਂ 45% ਤੱਕ ਦਾ ਰਿਟਰਨ ਮਿਲਿਆ ਹੈ। ਖਾਸ ਤੌਰ 'ਤੇ ਗਰੁੱਪ ਦੀਆਂ ਐਨਰਜੀ ਕੰਪਨੀਆਂ ਨੂੰ ਸਭ ਤੋਂ ਜ਼ਿਆਦਾ ਫਾਇਦਾ ਹੋਇਆ ਹੈ। ਅਡਾਨੀ ਦੀ ਸੱਤਵੀਂ ਕੰਪਨੀ ਅਗਲੇ ਹਫਤੇ ਲਿਸਟ ਹੋਣ ਜਾ ਰਹੀ ਹੈ। ਅਡਾਨੀ ਵਿਲਮਰ ਦੇ ਲਿਸਟਿੰਗ ਤੋਂ ਬਾਅਦ ਗੌਤਮ ਦੀ ਦੌਲਤ ਹੋਰ ਵਧੇਗੀ। ਫਿਰ ਉਹ ਅੰਬਾਨੀ ਨੂੰ ਪਛਾੜ ਸਕਦੇ ਹਨ।
ਅਡਾਨੀ ਇੰਟਰਪ੍ਰਾਈਜਿਜ਼, ਅਡਾਨੀ ਪਾਵਰ, ਅਡਾਨੀ ਗ੍ਰੀਨ ਐਨਰਜੀ ਦੇ ਸ਼ੇਅਰ ਅੱਜ ਵਧ ਰਹੇ ਹਨ ਜਦੋਂ ਕਿ ਅਡਾਨੀ ਪੋਰਟ, ਟੋਟਲ ਗੈਸ ਅਤੇ ਟਰਾਂਸਮਿਸ਼ਨ ਦੇ ਸਟਾਕ ਹੇਠਾਂ ਹਨ। ਅਡਾਨੀ ਗ੍ਰੀਨ ਐਨਰਜੀ ਦੀ ਮਾਰਕੀਟ ਕੈਪ 3 ਲੱਖ ਕਰੋੜ ਰੁਪਏ ਤੋਂ ਵੱਧ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904