Patanjali shares: ਅਡਾਨੀ ਤੋਂ ਬਾਅਦ ਰਾਮਦੇਵ ਦੀ ਕੰਪਨੀ ਪਤੰਜਲੀ ਨੂੰ ਝਟਕਾ, 16 ਫੀਸਦੀ ਡਿੱਗੇ ਸ਼ੇਅਰ
ਅਡਾਨੀ ਗਰੁੱਪ ਦੇ ਸ਼ੇਅਰ ਵਿੱਚ ਲਗਾਤਾਰ ਗਰਾਵਟ ਮਗਰੋਂ ਯੋਗ ਗੁਰੂ ਰਾਮਦੇਵ ਦੀ ਕੰਪਨੀ ਪਤੰਜਲੀ ਦੇ ਸ਼ੇਅਰ ਵਿੱਚ ਵੀ ਵੱਡੀ ਉਥਲ-ਪੁਥਲ ਹੋਈ ਹੈ। ਸ਼ੇਅਰ ਬਾਜ਼ਾਰ ਵਿੱਚ ਸੂਚੀਬੱਧ ਕੰਪਨੀ ‘ਪਤੰਜਲੀ ਫੂਡਜ਼’ ਦੇ ਨਿਵੇਸ਼ਕਾਂ ਨੂੰ ਵੱਡਾ ਨੁਕਸਾਨ ਹੋਇਆ ਹੈ।
Patanjali shares: ਅਡਾਨੀ ਗਰੁੱਪ ਦੇ ਸ਼ੇਅਰ ਵਿੱਚ ਲਗਾਤਾਰ ਗਰਾਵਟ ਮਗਰੋਂ ਯੋਗ ਗੁਰੂ ਰਾਮਦੇਵ ਦੀ ਕੰਪਨੀ ਪਤੰਜਲੀ ਦੇ ਸ਼ੇਅਰ ਵਿੱਚ ਵੀ ਵੱਡੀ ਉਥਲ-ਪੁਥਲ ਹੋਈ ਹੈ। ਸ਼ੇਅਰ ਬਾਜ਼ਾਰ ਵਿੱਚ ਸੂਚੀਬੱਧ ਕੰਪਨੀ ‘ਪਤੰਜਲੀ ਫੂਡਜ਼’ ਦੇ ਨਿਵੇਸ਼ਕਾਂ ਨੂੰ ਵੱਡਾ ਨੁਕਸਾਨ ਹੋਇਆ ਹੈ। ਪਿਛਲੇ ਇੱਕ ਹਫ਼ਤੇ ਤੋਂ ਪਤੰਜਲੀ ਦੇ ਸ਼ੇਅਰ ਵਿੱਚ ਗਿਰਾਵਟ ਦਾ ਸਿਲਸਿਲਾ ਚੱਲ ਰਿਹਾ ਹੈ।
ਅਡਾਨੀ ਗਰੁੱਪ ’ਤੇ ਭਖੇ ਵਿਵਾਦ ਕਾਰਨ ਪਤੰਜਲੀ ਫੂਡਜ਼ ਦੇ ਸ਼ੇਅਰਾਂ ਵਿੱਚ ਆ ਰਹੀ ਗਿਰਾਵਟ ਵੱਲ ਕਿਸੇ ਦਾ ਧਿਆਨ ਨਹੀਂ ਗਿਆ। ਇਸ ਹਫ਼ਤੇ ਦੇ ਪੰਜ ਦਿਨਾਂ ਵਿਚ, ਪਤੰਜਲੀ ਦੇ ਸ਼ੇਅਰ 16 ਪ੍ਰਤੀਸ਼ਤ ਖ਼ਿਸਕ ਗਏ ਹਨ। ਸ਼ੇਅਰ ਸਾਲ ਦੇ ਸਭ ਤੋਂ ਹੇਠਲੇ ਪੱਧਰ (700 ਰੁਪਏ) ਉਤੇ ਹਨ ਜਦਕਿ ਚਾਰ ਮਹੀਨੇ ਪਹਿਲਾਂ ਤੱਕ ਇਹ 1495 ਰੁਪਏ ਦੇ ਉੱਚੇ ਪੱਧਰ ਉਤੇ ਸਨ।
ਵਿਸ਼ਲੇਸ਼ਕ ਇਸ ਗਿਰਾਵਟ ਲਈ ਦੋ ਕਾਰਨਾਂ ਦਾ ਹਵਾਲਾ ਦੇ ਰਹੇ ਹਨ, ਤੇ ਦੋਵੇਂ ਬਾਜ਼ਾਰ ਦੀ ਹਾਲਤ ਨਾਲ ਜੁੜੇ ਹੋਏ ਹਨ, ਨਾ ਕਿ ਸਟਾਕ ਮਾਰਕੀਟ ਨਾਲ ਜੁੜੇ ਕਿਸੇ ਹੇਰ-ਫੇਰ ਨਾਲ। ਇਸ ਦਾ ਪਹਿਲਾ ਕਾਰਨ ਦਸੰਬਰ ਮਹੀਨੇ ਆਇਆ ਤਿਮਾਹੀ ਦਾ ਮਾੜਾ ਨਤੀਜਾ ਹੈ। ਪਤੰਜਲੀ ਫੂਡਜ਼ ਨੇ ਕਿਹਾ ਹੈ ਕਿ ਤਿਮਾਹੀ ਦੌਰਾਨ ਇਸ ਦਾ ਮਾਲੀਆ ਸਾਲ-ਦਰ-ਸਾਲ ਦੇ ਆਧਾਰ ਉਤੇ 26 ਪ੍ਰਤੀਸ਼ਤ ਵਧਿਆ ਹੈ, ਹਾਲਾਂਕਿ ਬਾਜ਼ਾਰ ਨੇ ਇਸ ਦੀ ਆਸ ਨਹੀਂ ਕੀਤੀ ਸੀ।
ਦਿਹਾਤੀ ਖੇਤਰ ਵਿਚ ਘੱਟ ਮੰਗ ਕਾਰਨ ਵੀ ਕੁੱਲ ਲਾਭ ਘਟਿਆ ਹੈ। ਦੱਸਣਯੋਗ ਹੈ ਕਿ ਹਾਲ ਹੀ ਵਿਚ ਕੇਂਦਰ ਨੇ ‘ਟੈਰਿਫ ਰੇਟ ਕੋਟਾ’ ਤਹਿਤ ਕੱਚੇ ਸੋਇਆਬੀਨ ਤੇਲ ਦੀ ਦਰਾਮਦ ਪਹਿਲੀ ਅਪਰੈਲ 2023 ਤੋਂ ਬੰਦ ਕਰਨ ਦਾ ਫ਼ੈਸਲਾ ਕੀਤਾ ਹੈ। 20 ਲੱਖ ਟਨ ਦੇ ਕੋਟੇ ਤਹਿਤ, ਖਾਣ ਵਾਲੇ ਤੇਲ ਦੇ ਕਾਰੋਬਾਰ ਵਿਚ ਸ਼ਾਮਲ ਪਤੰਜਲੀ ਤੇ ਹੋਰ ਕੰਪਨੀਆਂ ਸਿਫ਼ਰ ਡਿਊਟੀ ’ਤੇ ਤੇਲ ਬਾਹਰੋਂ ਮੰਗਵਾ ਸਕਦੀਆਂ ਸਨ।
ਕੋਟਾ ਖ਼ਤਮ ਹੋਣ ਤੋਂ ਬਾਅਦ ਡਿਊਟੀ ਦੇਣੀ ਪੈਂਦੀ ਹੈ। ਜਦਕਿ ਪਤੰਜਲੀ ਤੇ ਹੋਰ ਕੰਪਨੀਆਂ ਲਈ ਹੁਣ ਜ਼ੀਰੋ ਡਿਊਟੀ ’ਤੇ ਤੇਲ ਮੰਗਵਾਉਣ ਦਾ ਮੌਕਾ ਖ਼ਤਮ ਹੋ ਗਿਆ ਹੈ। ਇਸ ਨਾਲ ਲਾਗਤ ਵਧੇਗੀ ਤੇ ਖ਼ਪਤ ਉਤੇ ਵੀ ਅਸਰ ਪਏਗਾ। ਅਡਾਨੀ ਵਿਲਮਰ ਦੇ ਸ਼ੇਅਰ ਵੀ ਕੁਝ ਹੱਦ ਤੱਕ ਇਸੇ ਕਾਰਨ ਡਿੱਗੇ ਹਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਇਹ ਵੀ ਪੜ੍ਹੋ
Lowest Score In Cricket : 6 ਦੌੜਾਂ 'ਤੇ ਆਲ ਆਊਟ ਹੋ ਗਈ ਟੀਮ, ਕ੍ਰਿਕਟ ਦੇ ਮੈਦਾਨ 'ਚ ਬਣਿਆ ਅਜੀਬ ਰਿਕਾਰਡ
ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ