Air India Gift Cards: ਹੁਣ ਯਾਤਰੀ ਆਪਣੀ ਮਨਪਸੰਦ ਸੀਟ ਕਰ ਸਕਣਗੇ ਬੁੱਕ, ਏਅਰ ਇੰਡੀਆ ਨੇ ਦਿੱਤਾ ਨਵਾਂ ਆਫਰ
Air India Gift Cards: ਏਅਰ ਇੰਡੀਆ ਦੇ ਇਹ ਗਿਫਟ ਕਾਰਡ 4 ਵੱਖ-ਵੱਖ ਥੀਮ 'ਤੇ ਆਧਾਰਿਤ ਹਨ ਅਤੇ ਇਨ੍ਹਾਂ ਦੀ ਕੀਮਤ 1 ਹਜ਼ਾਰ ਰੁਪਏ ਤੋਂ ਲੈ ਕੇ 2 ਲੱਖ ਰੁਪਏ ਤੱਕ ਹੈ। ਗਾਹਕ ਆਪਣੀ ਸਹੂਲਤ ਅਨੁਸਾਰ ਇਨ੍ਹਾਂ ਕਾਰਡਾਂ ਦੀ ਵਰਤੋਂ ਕਰ ਸਕਦੇ ਹਨ...
ਟਾਟਾ ਗਰੁੱਪ ਦੀ ਹਵਾਬਾਜ਼ੀ ਕੰਪਨੀ ਏਅਰ ਇੰਡੀਆ ਨੇ ਹਵਾਈ ਯਾਤਰੀਆਂ ਲਈ ਟਿਕਟ ਬੁੱਕ ਕਰਨ ਦਾ ਨਵਾਂ ਤਰੀਕਾ ਪੇਸ਼ ਕੀਤਾ ਹੈ। ਏਅਰਲਾਈਨ ਇਸ ਦੇ ਲਈ ਗਿਫਟ ਕਾਰਡ ਲੈ ਕੇ ਆਈ ਹੈ, ਜਿਸ ਦੀ ਮਦਦ ਨਾਲ ਹਵਾਈ ਯਾਤਰੀ ਆਪਣੀ ਮਨਪਸੰਦ ਸੀਟਾਂ ਬੁੱਕ ਕਰ ਸਕਦੇ ਹਨ। ਕੰਪਨੀ ਨੇ ਮੰਗਲਵਾਰ ਨੂੰ ਇਹ ਏਅਰ ਇੰਡੀਆ ਗਿਫਟ ਕਾਰਡ ਪੇਸ਼ ਕੀਤੇ।
ਗਿਫਟ ਕਾਰਡ ਰਾਹੀਂ ਕਰ ਸਕਦੇ ਆਹ ਕੰਮ
ਇਹ ਕਾਰਡ ਚਾਰ ਥੀਮ - ਟ੍ਰੈਵਲ, ਵੈਡਿੰਗ ਐਨੀਵਰਸਰੀ, ਜਨਮਦਿਨ ਅਤੇ ਸਪੈਸ਼ਲ ਮੋਮੈਂਟ ਦੇ ਹਿਸਾਬ ਨਾਲ ਲਾਂਚ ਕੀਤੇ ਗਏ ਹਨ। ਇਨ੍ਹਾਂ ਨੂੰ ਏਅਰ ਇੰਡੀਆ ਦੀ ਵੈੱਬਸਾਈਟ 'ਤੇ ਆਨਲਾਈਨ ਖਰੀਦਿਆ ਜਾ ਸਕਦਾ ਹੈ ਅਤੇ ਯਾਤਰੀ ਆਪਣੀ ਸਹੂਲਤ ਮੁਤਾਬਕ ਇਨ੍ਹਾਂ ਦੀ ਵਰਤੋਂ ਕਰ ਸਕਦੇ ਹਨ। ਇਹ ਈ-ਕਾਰਡ 1,000 ਰੁਪਏ ਤੋਂ ਲੈ ਕੇ 2 ਲੱਖ ਰੁਪਏ ਤੱਕ ਦੇ ਡਿਨੋਮੀਨੇਸ਼ਨ ਵਿੱਚ ਉਪਲਬਧ ਹਨ।
ਕੰਪਨੀ ਦਾ ਕਹਿਣਾ ਹੈ ਕਿ ਯਾਤਰੀ ਇਨ੍ਹਾਂ ਕਾਰਡਾਂ ਦੀ ਵਰਤੋਂ ਘਰੇਲੂ ਅਤੇ ਅੰਤਰਰਾਸ਼ਟਰੀ ਉਡਾਣਾਂ 'ਤੇ ਕਰ ਸਕਦੇ ਹਨ। ਉਹ ਗਿਫਟ ਕਾਰਡਾਂ ਤੋਂ ਟਿਕਟਾਂ ਬੁੱਕ ਕਰਨ ਤੋਂ ਇਲਾਵਾ, ਉਹ ਐਕਸਟ੍ਰਾ ਬੈਗੇਜ ਅਤੇ ਸੀਟ ਦੀ ਚੋਣ ਲਈ ਵੀ ਇਹਨਾਂ ਦੀ ਵਰਤੋਂ ਕਰ ਸਕਦੇ ਹਨ। ਗਾਹਕ ਏਅਰ ਇੰਡੀਆ ਦੀ ਵੈੱਬਸਾਈਟ ਜਾਂ ਐਪ 'ਤੇ ਗਿਫਟ ਕਾਰਡ ਦੀ ਵਰਤੋਂ ਕਰ ਸਕਦੇ ਹਨ। ਗਾਹਕਾਂ ਨੂੰ ਆਪਣੀ ਪਸੰਦੀਦਾ ਟ੍ਰੈਵਲ ਡੈਸਟੀਨੇਸ਼ਨ, ਤਰੀਕ ਅਤੇ ਕੈਬਿਨ ਕਲਾਸ ਦੀ ਚੋਣ ਕਰਨ ਦੀ ਸਹੂਲਤ ਮਿਲੇਗੀ।
ਇੱਕ ਵਾਰ ਚ 3 ਗਿਫਟ ਕਾਰਡ ਦੀ ਕਰ ਸਕਦੇ ਵਰਤੋਂ
ਏਅਰ ਇੰਡੀਆ ਦਾ ਕਹਿਣਾ ਹੈ ਕਿ ਇਹ ਗਿਫਟ ਕਾਰਡ ਟਰਾਂਸਫੇਰੇਬਲ ਹਨ। ਭਾਵ, ਤੁਸੀਂ ਇਸ ਕਾਰਡ ਨੂੰ ਖਰੀਦ ਸਕਦੇ ਹੋ ਅਤੇ ਇਸਨੂੰ ਦੂਜਿਆਂ ਨੂੰ ਵਰਤਣ ਲਈ ਦੇ ਸਕਦੇ ਹੋ। ਜਿਸ ਕੋਲ ਵੀ ਕਾਰਡ ਦੇ ਵੇਰਵੇ ਹਨ, ਉਹ ਇਸ ਦੀ ਵਰਤੋਂ ਏਅਰ ਇੰਡੀਆ ਦੀਆਂ ਉਡਾਣ ਦੀਆਂ ਟਿਕਟਾਂ ਬੁੱਕ ਕਰਨ ਅਤੇ ਹੋਰ ਸੇਵਾਵਾਂ ਖਰੀਦਣ ਲਈ ਕਰ ਸਕਣਗੇ। ਗਾਹਕ ਇੱਕ ਲੈਣ-ਦੇਣ ਵਿੱਚ ਇੱਕੋ ਸਮੇਂ ਤਿੰਨ ਕਾਰਡਾਂ ਦੀ ਵਰਤੋਂ ਕਰ ਸਕਦੇ ਹਨ।
ਗਿਫਟ ਕਾਰਡ ਰਾਹੀਂ ਕਰ ਸਕਦੇ ਹੋ ਆਹ ਕੰਮ
ਇਹਨਾਂ ਗਿਫਟ ਕਾਰਡਾਂ ਬਾਰੇ ਸਭ ਤੋਂ ਵਧੀਆ ਗੱਲ ਇਹ ਹੈ ਕਿ ਇਹਨਾਂ ਨੂੰ ਕ੍ਰੈਡਿਟ ਕਾਰਡਾਂ ਨਾਲ ਵੀ ਵਰਤਿਆ ਜਾ ਸਕਦਾ ਹੈ। ਮੰਨ ਲਓ ਕਿ ਤੁਹਾਡੇ ਕੋਲ 1 ਲੱਖ ਰੁਪਏ ਦਾ ਕ੍ਰੈਡਿਟ ਕਾਰਡ ਹੈ, ਪਰ ਤੁਹਾਡਾ ਕੁੱਲ ਬਿੱਲ 1.15 ਲੱਖ ਰੁਪਏ ਹੈ, ਤਾਂ ਅਜਿਹੀ ਸਥਿਤੀ ਵਿੱਚ ਤੁਸੀਂ ਗਿਫਟ ਕਾਰਡ ਰਾਹੀਂ 1 ਲੱਖ ਰੁਪਏ ਅਤੇ ਬਾਕੀ 15 ਹਜ਼ਾਰ ਰੁਪਏ ਕ੍ਰੈਡਿਟ ਕਾਰਡ ਰਾਹੀਂ ਭਰ ਸਕਦੇ ਹੋ। ਇਸ ਤਰ੍ਹਾਂ, ਇਹ ਗਿਫਟ ਕਾਰਡ ਗਾਹਕਾਂ ਨੂੰ ਫਲੈਕਸੀਬਿਲਿਟੀ ਆਫਰ ਕਰਦੇ ਹਨ।