Air India Stops Credit Facility: ਸਰਕਾਰੀ ਅਧਿਕਾਰੀਆਂ ਨੂੰ ਏਅਰ ਇੰਡੀਆ ਦਾ ਝਟਕਾ! ਉਧਾਰ ‘ਚ ਹਵਾਈ ਟਿਕਟ ਬੰਦ
ਵਿਭਾਗ ਵੱਲੋਂ ਜਾਰੀ ਆਰਡਰ ‘ਚ ਸਾਰੇ ਮੰਤਰਾਲਿਆਂ ਤੇ ਵਿਭਾਗਾਂ ਨੂੰ ਤਤਕਾਲ ਪ੍ਰਭਾਵ ਨਾਲ ਏਅਰ ਇੰਡੀਆ ਦਾ ਬਕਾਇਆ ਭੁਗਤਾਨ ਕਰਨ ਲਈ ਕਿਹਾ ਗਿਆ ਹੈ।
Air India Stops Credit Facility: ਕੇਂਦਰ ਸਰਕਾਰ ਦੇ ਮੰਤਰਾਲੇ ਜਾਂ ਵਿਭਾਗ ਉਧਾਰ ‘ਚ ਏਅਰ ਇੰਡੀਆ ਤੋਂ ਹੁਣ ਹਵਾਈ ਟਿਕਟ ਨਹੀਂ ਖਰੀਦ ਪਾਉਣਗੇ। ਏਅਰ ਇੰਡੀਆ ਨੇ ਸਰਕਾਰ ਦੇ ਮੰਤਰਾਲੇ ਵਿਭਾਗਾਂ ਨੂੰ ਉਧਾਰ ‘ਚ ਹਵਾਈ ਟਿਕਟ ਦੇਣਾ ਬੰਦ ਕਰ ਦਿੱਤਾ ਹੈ। ਏਅਰ ਇੰਡੀਆ ਦੇ ਇਸ ਫੈਸਲੇ ਤੋਂ ਬਾਅਦ ਵਿੱਤ ਮੰਤਰਾਲੇ ਨੇ ਸਾਰੇ ਮੰਤਰਾਲਿਆਂ, ਵਿਭਾਗਾਂ ਨੂੰ ਹੁਕਮ ਦਿੱਤੇ ਹਨ ਕਿ ਅਗਲੇ ਹੁਕਮਾਂ ਤਕ ਏਅਰ ਇੰਡੀਆ ਤੋਂ ਉਧਾਰ ਚ ਟਿਕਟ ਨਹੀਂ ਖਰੀਦ ਸਕਣਗੇ। ਵਿੱਤ ਮੰਤਰਾਲੇ ਨੇ ਸਾਰੇ ਮੰਤਰਾਲਿਆਂ, ਵਿਭਾਗਾਂ ਤੋਂ ਏਅਰ ਇੰਡੀਆ ਦੀ ਬਕਾਇਆ ਰਕਮ ਤੁਰੰਤ ਚੁਕਾਉਣ ਦੇ ਵੀ ਹੁਕਮ ਦਿੱਤੇ ਹਨ।
ਏਅਰ ਇੰਡੀਆ ਦੇ ਵਿਨਿਵੇਸ਼ ਤੋਂ ਬਾਅਦ ਉਧਾਰ ਬੰਦ
ਵਿੱਤ ਮੰਤਰਾਲੇ ਦੇ Expenditure Department ਵੱਲੋਂ ਜਾਰੀ ਹੁਕਮਾਂ ‘ਚ ਕਿਹਾ ਗਿਆ ਹੈ ਕਿ ਹਾਲ ਹੀ ‘ਚ ਭਾਰਤ ਸਰਕਾਰ ਨੇ ਏਅਰ ਇੰਡੀਆ ਤੇ ਏਅਰ ਇੰਡੀਆ ਐਕਸਪ੍ਰੈਸ ਦੇ ਵਿਨਿਵੇਸ਼ ਦਾ ਫੈਸਲਾ ਲਿਆ ਹੈ। ਏਅਰ ਇੰਡੀਆ ਤੇ ਏਅਰ ਇੰਡੀਆ ਐਕਸਪ੍ਰੈਸ ਦੇ ਵਿਨਿਵੇਸ਼ ਦੀ ਪ੍ਰਕਿਰਿਆ ਜਾਰੀ ਹੈ। ਅਜਿਹੇ ‘ਚ ਏਅਰ ਇੰਡੀਆ ਨੇ ਹਵਾਈ ਟਿਕਟ ਦੀ ਖਰੀਦ ਤੇ ਕ੍ਰੈਡਿਟ ਸੁਵਿਧਾ ਬੰਦ ਕਰ ਦਿੱਤੀ ਹੈ।
ਏਅਰ ਇੰਡੀਆ ਦਾ ਬਕਾਇਆ ਭੁਗਤਾਨ ਕਰਨ ਦੇ ਹੁਕਮ
ਵਿਭਾਗ ਵੱਲੋਂ ਜਾਰੀ ਆਰਡਰ ‘ਚ ਸਾਰੇ ਮੰਤਰਾਲਿਆਂ ਤੇ ਵਿਭਾਗਾਂ ਨੂੰ ਤਤਕਾਲ ਪ੍ਰਭਾਵ ਨਾਲ ਏਅਰ ਇੰਡੀਆ ਦਾ ਬਕਾਇਆ ਭੁਗਤਾਨ ਕਰਨ ਲਈ ਕਿਹਾ ਗਿਆ ਹੈ। ਇਸ ਦੇ ਨਾਲ ਹੀ ਇਹ ਹੁਕਮ ਵੀ ਦਿੱਤੇ ਗਏ ਹਨ ਕਿ ਏਅਰ ਇੰਡੀਆ ਹਵਾਈ ਟਿਕਟ ਉਧਾਰ ‘ਚ ਨਾ ਖਰੀਦੇ ਜਾਣ।
ਵਿੱਤ ਮੰਤਰਾਲੇ ਨੇ ਸਾਰੇ ਮੰਤਰਾਲਿਆਂ ਤੋਂ ਆਪਣੇ ਅਧੀਨ ਆਉਣ ਵਾਲੇ ਵਿਭਾਗਾਂ, ਸੰਸਥਾਵਾਂ ਨੂੰ ਵੀ ਨਿਰਦੇਸ਼ ਦੱਸਣ ਨੂੰ ਕਿਹਾ ਹੈ। ਇਹ ਨਿਰਦੇਸ਼ ਐਲਟੀਸੀ ਸਮੇਤ ਸਾਰੇ ਤਰਾਂ ਦੀਆਂ ਘਰੇਲੂ ਤੇ ਅੰਤਰ-ਰਾਸ਼ਟਰੀ ਉਡਾਣਾਂ ‘ਤੇ ਲਾਗੂ ਹੈ। ਅਜਿਹੀਆਂ ਯਾਤਰਾਵਾਂ ‘ਤੇ ਜਿੰਨਾ ਖਰਚ ਸਰਕਾਰ ਕਰਦੀ ਹੈ ਤੇ ਸਬੰਧਤ ਅਧਿਕਾਰੀ ਸਿਰਫ ਏਅਰ ਇੰਡੀਆ ਰਾਹੀਂ ਯਾਤਰਾ ਕਰ ਸਕਦੇ ਹਨ। ਜਿੰਨਾਂ ਨੂੰ ਪਹਿਲਾਂ ਏਅਰ ਇੰਡੀਆ ਹਵਾਈ ਟਿਕਟ ਜਾਰੀ ਕਰਦਾ ਸੀ।
ਵਿੱਤ ਮੰਤਰਾਲੇ ਵੱਲੋਂ ਇਹ ਹੁਕਮ ਸਾਰੇ ਮੰਤਰਾਲਿਆਂ, ਸਰਕਾਰੀ ਵਿਭਾਗਾਂ, ਸੀਏਜੀ, ਯੂਪੀਐਸਸੀ, ਲੋਕ-ਸਭਾ ਤੇ ਰਾਜ ਸਭਾ ਦੇ ਨਾਲ-ਨਾਲ ਏਅਰ ਇੰਡੀਆ ਦੇ ਚੇਅਰਮੈਨ ਤੇ ਮੈਨੇਜਿੰਗ ਡਾਇਰੈਕਟਰ ਨੂੰ ਵੀ ਭੇਜਿਆ ਗਿਆ ਹੈ।