Air India-Vistara: CCI ਨੇ ਏਅਰ ਇੰਡੀਆ-ਵਿਸਤਾਰਾ Merger Deal ਨੂੰ ਦਿੱਤੀ ਮਨਜ਼ੂਰੀ
Air India-Vistara: ਭਾਰਤੀ ਮੁਕਾਬਲੇਬਾਜ਼ੀ ਕਮਿਸ਼ਨ (CCI) ਨੇ ਟਾਟਾ ਗਰੁੱਪ ਦੀ ਏਅਰਲਾਈਨ ਏਅਰ ਇੰਡੀਆ-ਵਿਸਤਾਰਾ ਦੀ Merger Deal ਨੂੰ ਇਜਾਜ਼ਤ ਦੇ ਦਿੱਤੀ ਹੈ।
Air India-Vistara: ਭਾਰਤੀ ਮੁਕਾਬਲੇਬਾਜ਼ੀ ਕਮਿਸ਼ਨ (CCI) ਨੇ ਟਾਟਾ ਗਰੁੱਪ ਦੀ ਏਅਰਲਾਈਨ ਏਅਰ ਇੰਡੀਆ-ਵਿਸਤਾਰਾ ਦੀ Merger Deal ਨੂੰ ਇਜਾਜ਼ਤ ਦੇ ਦਿੱਤੀ ਹੈ। ਹਾਲਾਂਕਿ, ਇਹ ਇਜਾਜ਼ਤ ਕੁਝ ਸ਼ਰਤਾਂ ਦੇ ਅਧੀਨ ਦਿੱਤੀ ਗਈ ਹੈ। ਵਿਸਤਾਰਾ ਨਾਲ ਜੁੜਨ ਤੋਂ ਬਾਅਦ ਏਅਰ ਇੰਡੀਆ ਹੁਣ ਦੇਸ਼ ਦੀ ਦੂਜੀ ਸਭ ਤੋਂ ਵੱਡੀ ਘਰੇਲੂ ਏਅਰਲਾਈਨ ਅਤੇ ਸਭ ਤੋਂ ਵੱਡੀ ਅੰਤਰਰਾਸ਼ਟਰੀ ਏਅਰਲਾਈਨ ਬਣ ਗਈ ਹੈ। ਉੱਥੇ ਹੀ ਕਮਪੀਟੀਸ਼ਨ ਕਮੀਸ਼ਨ ਆਫ ਇੰਡੀਆ ਨੇ ਸਿੰਗਾਪੁਰ ਏਅਰਲਾਈਨਸ ਵਲੋਂ ਏਅਰ ਇੰਡੀਆ ਵਿੱਚ ਹਿੱਸੇਦਾਰੀ ਖਰੀਦ ਨੂੰ ਮਨਜ਼ੂਰੀ ਦਿੱਤੀ ਹੈ। ਹਾਲਾਂਕਿ ਇਹ ਮਨਜ਼ੂਰੀ ਕੁਝ ਸ਼ਰਤਾਂ ਨਾਲ ਦਿੱਤੀ ਗਈ ਹੈ।
ਇਹ ਵੀ ਪੜ੍ਹੋ: Petrol-Diesel Price: 300 ਤੋਂ ਪਾਰ ਹੋਇਆ ਪੈਟਰੋਲ-ਡੀਜ਼ਲ, ਮਹਿੰਗਾਈ ਲੈ ਰਹੀ ਹੈ ਲੋਕਾਂ ਦੀ ਜਾਨ !
ਟਾਟਾ ਗਰੁੱਪ ਲਈ ਇਹ ਚੰਗੀ ਖ਼ਬਰ
ਦੱਸ ਟਾਟਾ ਗਰੁੱਪ ਲਈ ਇਹ ਚੰਗੀ ਖ਼ਬਰਦਈਏ ਕਿ ਜੂਨ ਵਿੱਚ ਕਮਪੀਟੀਸ਼ਨ ਕਮੀਸ਼ਨ ਆਫ ਇੰਡੀਆ (CCI) ਵੱਲੋਂ ਏਅਰ ਇੰਡੀਆ ਨੂੰ ਕਿਹਾ ਗਿਆ ਸੀ ਕਿ ਜੇਕਰ ਤੁਸੀਂ ਵਿਸਤਾਰਾ ਏਅਰਲਾਈਨ ਨਾਲ ਜੁੜਨਾ (Merge) ਹੋਣਾ ਚਾਹੁੰਦੇ ਹੋ ਤਾਂ ਕਿਉਂ ਨਾ ਇਸ ਗੱਲ ਦੀ ਜਾਂਚ ਕੀਤੀ ਜਾਵੇ। ਟਾਟਾ ਗਰੁੱਪ ਲਈ ਇਹ ਚੰਗੀ ਖ਼ਬਰ ਹੈ ਕਿਉਂਕਿ ਗਰੁੱਪ ਏਵੀਏਸ਼ਨ ਕਾਰੋਬਾਰ ਨੂੰ ਮਜ਼ਬੂਤ ਕਰ ਰਿਹਾ ਹੈ। ਦੱਸ ਦੇਈਏ ਕਿ ਵਿਸਤਾਰਾ ਏਅਰਲਾਈਨ ਵਿੱਚ ਸਿੰਗਾਪੁਰ ਏਅਰਲਾਈਨ ਦੀ 49 ਫੀਸਦੀ ਹਿੱਸੇਦਾਰੀ ਹੈ। ਹੁਣ ਤੱਕ ਏਅਰ ਇੰਡੀਆ ਅਤੇ ਵਿਸਤਾਰਾ ਏਅਰਲਾਈਨ ਪੂਰੀ ਤਰ੍ਹਾਂ ਸੇਵਾ ਸੰਚਾਲਿਤ ਏਅਰਲਾਈਨਸ ਸਨ।
C-2023/04/1022 CCI approves the merger of Tata SIA Airlines into Air India, and acquisition of certain shareholding by Singapore Airlines in Air India subject to compliance of voluntary commitments offered by the parties.#CCIMerger #Mergers pic.twitter.com/QihGf4xxus
— CCI (@CCI_India) September 1, 2023
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।