ਪੜਚੋਲ ਕਰੋ

ਸੁੰਦਰ ਪਿਚਾਈ ਦੀ ਕਮਾਂਡ 'ਚ ਇੱਕ ਖਰਬ ਡਾਲਰ ਦੀ ਕੰਪਨੀ ਬਣੀ Alphabet

ਗੂਗਲ ਦੀ ਮੁੱਢਲੀ ਕੰਪਨੀ Alphabet ਹੁਣ ਇੱਕ ਖਰਬ ਡਾਲਰ ਦੀ ਕੰਪਨੀ ਬਣ ਗਈ ਹੈ। Alphabet ਨੇ ਵੀਰਵਾਰ ਨੂੰ ਬਾਜ਼ਾਰ ਬੰਦ ਹੋਣ ਤੋਂ ਪਹਿਲਾਂ 1 ਟ੍ਰਿਲੀਅਨ ਡਾਲਰ ਦੀ ਮਾਰਕੀਟ ਕੈਪ ਨੂੰ ਛੂਹ ਲਿਆ। ਇਹ ਅੰਕੜਾ ਛੂਹਣ ਵਾਲੀ ਇਹ ਚੌਥੀ ਅਮਰੀਕੀ ਕੰਪਨੀ ਬਣ ਗਈ ਹੈ।

ਨਵੀਂ ਦਿੱਲੀ: ਗੂਗਲ ਦੀ ਮੁੱਢਲੀ ਕੰਪਨੀ Alphabet ਹੁਣ ਇੱਕ ਖਰਬ ਡਾਲਰ ਦੀ ਕੰਪਨੀ ਬਣ ਗਈ ਹੈ। Alphabet ਨੇ ਵੀਰਵਾਰ ਨੂੰ ਬਾਜ਼ਾਰ ਬੰਦ ਹੋਣ ਤੋਂ ਪਹਿਲਾਂ 1 ਟ੍ਰਿਲੀਅਨ ਡਾਲਰ ਦੀ ਮਾਰਕੀਟ ਕੈਪ ਨੂੰ ਛੂਹ ਲਿਆ। ਇਹ ਅੰਕੜਾ ਛੂਹਣ ਵਾਲੀ ਇਹ ਚੌਥੀ ਅਮਰੀਕੀ ਕੰਪਨੀ ਬਣ ਗਈ ਹੈ। ਕੰਪਨੀ ਨੂੰ ਸਟਾਕ 'ਚ ਉਛਾਲ ਮਿਲਿਆ ਤੇ ਇੱਕ ਸ਼ੇਅਰ ਦੀ ਕੀਮਤ 1,451.70 ਡਾਲਰ 'ਤੇ ਪਹੁੰਚ ਗਈ। ਦੱਸ ਦਈਏ ਕਿ ਹਾਲ ਹੀ 'ਚ ਗੂਗਲ ਦੇ ਸੀਈਓ ਸੁੰਦਰ ਪਿਚਾਈ ਨੂੰ ਵੀ ਐਲਫਾਬੇਟ ਦੀ ਕਮਾਨ ਦਿੱਤੀ ਗਈ ਹੈ ਤੇ ਹੁਣ ਉਹ ਗੂਗਲ ਦੀ ਮੁੱਢਲੀ ਕੰਪਨੀ ਐਲਫਾਬੇਟ ਦਾ ਸੀਈਓ ਵੀ ਹੈ। ਗੂਗਲ ਦੇ ਸਹਿ-ਸੰਸਥਾਪਕ ਲੈਰੀ ਪੇਜ ਤੇ ਬ੍ਰਿਨ ਨੇ ਐਲਈਓ ਦੇ ਸੀਈਓ ਤੇ ਚੇਅਰਮੈਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਅਮਰੀਕਾ ਦੀਆਂ ਚਾਰ ਵੱਡੀਆਂ ਤਕਨੀਕੀ ਕੰਪਨੀਆਂ, ਐਪਲ, ਗੂਗਲ, ਐਮਜ਼ੌਨ ਤੇ ਮਾਈਕ੍ਰੋਸਾੱਫਟ ਨੇ 1 ਟ੍ਰਿਲੀਅਨ ਡਾਲਰ ਦੇ ਅੰਕੜੇ ਨੂੰ ਛੂਹਿਆ ਹੈ। ਹੁਣ ਫੇਸਬੁੱਕ ਦੀ ਬਾਰੀ ਹੈ ਤੇ ਜੋ ਫਿਲਹਾਲ 600 ਬਿਲੀਅਨ ਤੋਂ ਵੱਧ ਦੀ ਮਾਰਕੀਟ ਕੈਪ ਵਾਲੀ ਕੰਪਨੀ ਹੈ। ਜਦਕਿ 1 ਟ੍ਰਿਲੀਅਨ ਡਾਲਰ ਦੀ ਮਾਰਕੀਟ ਕੈਪ ਵਾਲੀ ਪਹਿਲੀ ਕੰਪਨੀ ਅਮਰੀਕੀ ਕੰਪਨੀ ਨਹੀਂ, ਬਲਕਿ ਚੀਨ ਦੀ ਪੈਟਰੋਚਾਈਨਾ ਕੰਪਨੀ ਸੀ। Fortune ਅਨੁਸਾਰ ਸਾਊਦੀ ਅਰਬ ਦੀ ਤੇਲ ਕੰਪਨੀ ਸਾਊਦੀ ਅਰਮਕੋ ਦੁਨੀਆ ਦੀਆਂ ਸਭ ਤੋਂ ਵੱਧ ਮੁਨਾਫਾ ਕਮਾਉਣ ਵਾਲੀਆਂ ਕੰਪਨੀਆਂ ਦੀ ਸੂਚੀ ਵਿੱਚ ਪਹਿਲੇ ਨੰਬਰ ‘ਤੇ ਹੈ। ਐਪਲ ਦੂਜੇ ਨੰਬਰ 'ਤੇ ਹੈ, ਜਦੋਂ ਕਿ ਇਸ ਸੂਚੀ ‘ਚ ਐਲਫਾਬੇਟ ਦਾ ਨੰਬਰ 7 ਵਾਂ ਹੈ। ਸਾਊਦੀ ਅਰਬ ਦੀ ਤੇਲ ਕੰਪਨੀ ਅਰਮਕੋ ਪਿਛਲੇ ਸਾਲ ਰਿਆਦ ਸਟਾਕ ਐਕਸਚੇਂਜ ‘ਚ ਸੂਚੀਬੱਧ ਹੋਈ ਸੀ ਅਤੇ ਬਾਅਦ ‘ਚ ਉਹ 2 ਟ੍ਰਿਲੀਅਨ ਡਾਲਰ ਦੀ ਮਾਰਕੀਟ ਕੈਪ ਰੱਖਣ ਵਾਲੀ ਪਹਿਲੀ ਕੰਪਨੀ ਬਣ ਗਈ।

ਟਾਪ ਹੈਡਲਾਈਨ

KYC ਦੇ ਨਾਂ 'ਤੇ ਠੱਗੀ ਦਾ ਨਵਾਂ ਤਰੀਕਾ, RBI ਨੇ ਜਾਰੀ ਕੀਤਾ ਅਲਰਟ
KYC ਦੇ ਨਾਂ 'ਤੇ ਠੱਗੀ ਦਾ ਨਵਾਂ ਤਰੀਕਾ, RBI ਨੇ ਜਾਰੀ ਕੀਤਾ ਅਲਰਟ
LPG Price : 1 ਅਗਸਤ ਤੋਂ ਬਦਲਣਗੀਆਂ ਗੈਸ ਸਿਲੰਡਰ ਦੀਆਂ ਕੀਮਤਾਂ, ਜਾਣੋ ਮਹਿੰਗਾ ਹੋਵੇਗਾ ਜਾਂ ਸਸਤਾ?
LPG Price : 1 ਅਗਸਤ ਤੋਂ ਬਦਲਣਗੀਆਂ ਗੈਸ ਸਿਲੰਡਰ ਦੀਆਂ ਕੀਮਤਾਂ, ਜਾਣੋ ਮਹਿੰਗਾ ਹੋਵੇਗਾ ਜਾਂ ਸਸਤਾ?
ਰੀਅਲ ਐਸਟੇਟ ਦਾ ਵਿਗੜਿਆ ਸੰਤੁਲਨ, 2 BHK ਦੀ ਮੰਗ ਵਧੀ ਪਰ ਬਿਲਡਰ ਬਣਾ ਰਹੇ ਹਨ 3 BHK
ਰੀਅਲ ਐਸਟੇਟ ਦਾ ਵਿਗੜਿਆ ਸੰਤੁਲਨ, 2 BHK ਦੀ ਮੰਗ ਵਧੀ ਪਰ ਬਿਲਡਰ ਬਣਾ ਰਹੇ ਹਨ 3 BHK
ਪਤੰਜਲੀ ਦੇ ਆਟੇ ਵਿੱਚ ਕੀਟਨਾਸ਼ਕ ਦੇ ਅਸਰ, ਬਾਜ਼ਾਰ ਤੋਂ ਵਾਪਸ ਮੰਗਵਾਉਣ ਦੇ ਹੁਕਮ; ਸ਼ੇਅਰਾਂ ਵਿੱਚ ਭਾਰੀ ਗਿਰਾਵਟ
ਪਤੰਜਲੀ ਦੇ ਆਟੇ ਵਿੱਚ ਕੀਟਨਾਸ਼ਕ ਦੇ ਅਸਰ, ਬਾਜ਼ਾਰ ਤੋਂ ਵਾਪਸ ਮੰਗਵਾਉਣ ਦੇ ਹੁਕਮ; ਸ਼ੇਅਰਾਂ ਵਿੱਚ ਭਾਰੀ ਗਿਰਾਵਟ

ਵੀਡੀਓਜ਼

ਪੇਪਰ ਲੀਕ 'ਤੇ ਕਾਂਗਰਸ ਦਾ ਹੱਲਾ ਬੋਲ! ਰਾਜਪੁਰਾ 'ਚ ਸੜਕਾਂ 'ਤੇ ਉਤਰੇ ਕਾਂਗਰਸੀ
ਪੰਜਾਬ 'ਚ 3 ਦਿਨ ਭਾਰੀ ਮੀਂਹ ਦਾ ਅਲਰਟ! ਮੌਸਮ ਵਿਭਾਗ ਦੀ ਵੱਡੀ ਚੇਤਾਵਨੀ
PM ਮੋਦੀ ਨੇ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਨੂੰ ਦਿੱਤਾ ਇਹ ਜਵਾਬ!
2 ਮਹੀਨੇ ਪਹਿਲਾਂ ਬਣੀ ਡਿਸਪੈਂਸਰੀ ਦੀ ਛੱਤ ਤੋੜਨੀ ਪਈ! ਵੱਡੀ ਲਾਪਰਵਾਹੀ ਬੇਨਕਾਬ
10 ਹਜ਼ਾਰ 'ਚ ਨਹੀਂ ਚੱਲਦਾ ਘਰ! ਕਰਮਚਾਰੀਆਂ ਨੇ CM ਮਾਨ ਦਾ ਪੁਤਲਾ ਫੂਕਿਆ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਪੰਜਾਬ 'ਚ ਵੱਡੀ ਵਾਰਦਾਤ! ਪਤੀ ਨੇ ਆਪਣੀ ਟੀਚਰ ਪਤਨੀ ਦਾ ਕੁੱਟ-ਕੁੱਟ ਕੇ ਕੀਤਾ ਕਤਲ, ਫਿਰ ਖੁਦ ਵੀ ਲਿਆ ਫਾਹਾ; ਜਾਣੋ ਪੂਰਾ ਮਾਮਲਾ
ਪੰਜਾਬ 'ਚ ਵੱਡੀ ਵਾਰਦਾਤ! ਪਤੀ ਨੇ ਆਪਣੀ ਟੀਚਰ ਪਤਨੀ ਦਾ ਕੁੱਟ-ਕੁੱਟ ਕੇ ਕੀਤਾ ਕਤਲ, ਫਿਰ ਖੁਦ ਵੀ ਲਿਆ ਫਾਹਾ; ਜਾਣੋ ਪੂਰਾ ਮਾਮਲਾ
ਚੰਡੀਗੜ੍ਹ 'ਚ ਪੈਟਰੋਲ ਬੰਬ ਹਮਲਾ! ਸੈਕਟਰ-25 'ਚ ਦਹਿਸ਼ਤ, 6 ਗ੍ਰਿਫ਼ਤਾਰ
ਚੰਡੀਗੜ੍ਹ 'ਚ ਪੈਟਰੋਲ ਬੰਬ ਹਮਲਾ! ਸੈਕਟਰ-25 'ਚ ਦਹਿਸ਼ਤ, 6 ਗ੍ਰਿਫ਼ਤਾਰ
Ghudchadi Ritual :  ਲਾੜਾ ਘੋੜੀ 'ਤੇ ਹੀ ਕਿਉਂ ਆਉਂਦਾ ਹੈ? ਵਿਆਹ ਦੀ ਇਸ ਰਸਮ ਪਿੱਛੇ ਲੁਕੀ ਹੈ ਦਿਲਚਸਪ ਕਹਾਣੀ
Ghudchadi Ritual :  ਲਾੜਾ ਘੋੜੀ 'ਤੇ ਹੀ ਕਿਉਂ ਆਉਂਦਾ ਹੈ? ਵਿਆਹ ਦੀ ਇਸ ਰਸਮ ਪਿੱਛੇ ਲੁਕੀ ਹੈ ਦਿਲਚਸਪ ਕਹਾਣੀ
Jassie Gill Mother Death: ਪੰਜਾਬੀ ਕਲਾਕਾਰ ਜੱਸੀ ਗਿੱਲ ਨੂੰ ਲੱਗਾ ਸਦਮਾ, ਘਰ 'ਚ ਪਸਰਿਆ ਮਾਤਮ, ਜਾਨਲੇਵਾ ਬੀਮਾਰੀ ਦੇ ਚਲਦਿਆ ਮਾਤਾ ਦਾ ਦੇਹਾਂਤ...
ਪੰਜਾਬੀ ਕਲਾਕਾਰ ਜੱਸੀ ਗਿੱਲ ਨੂੰ ਲੱਗਾ ਸਦਮਾ, ਘਰ 'ਚ ਪਸਰਿਆ ਮਾਤਮ, ਜਾਨਲੇਵਾ ਬੀਮਾਰੀ ਦੇ ਚਲਦਿਆ ਮਾਤਾ ਦਾ ਦੇਹਾਂਤ...
ਪਠਾਨਕੋਟ 'ਚ ਮਹਿਲਾ ਦਾ ਸ਼ਰਮਨਾਕ ਕਾਰਨਾਮਾ, ਚੱਲਦੀ ਰੇਲ 'ਚ ਮਾਸੂਮ ਬੱਚੇ ਨੂੰ ਛੱਡ ਕੇ ਹੋਈ ਫਰਾਰ
ਪਠਾਨਕੋਟ 'ਚ ਮਹਿਲਾ ਦਾ ਸ਼ਰਮਨਾਕ ਕਾਰਨਾਮਾ, ਚੱਲਦੀ ਰੇਲ 'ਚ ਮਾਸੂਮ ਬੱਚੇ ਨੂੰ ਛੱਡ ਕੇ ਹੋਈ ਫਰਾਰ
Public Holidays : ਦੇਸ਼ ਦੇ ਇਸ ਰਾਜ 'ਚ ਮਿਲਦੀਆਂ ਹਨ ਸਭ ਤੋਂ ਵੱਧ ਸਰਕਾਰੀ ਛੁੱਟੀਆਂ
Public Holidays : ਦੇਸ਼ ਦੇ ਇਸ ਰਾਜ 'ਚ ਮਿਲਦੀਆਂ ਹਨ ਸਭ ਤੋਂ ਵੱਧ ਸਰਕਾਰੀ ਛੁੱਟੀਆਂ
LPG Price : 1 ਅਗਸਤ ਤੋਂ ਬਦਲਣਗੀਆਂ ਗੈਸ ਸਿਲੰਡਰ ਦੀਆਂ ਕੀਮਤਾਂ, ਜਾਣੋ ਮਹਿੰਗਾ ਹੋਵੇਗਾ ਜਾਂ ਸਸਤਾ?
LPG Price : 1 ਅਗਸਤ ਤੋਂ ਬਦਲਣਗੀਆਂ ਗੈਸ ਸਿਲੰਡਰ ਦੀਆਂ ਕੀਮਤਾਂ, ਜਾਣੋ ਮਹਿੰਗਾ ਹੋਵੇਗਾ ਜਾਂ ਸਸਤਾ?
Punjab News: ਪੰਜਾਬ 'ਚ ਮੱਚਿਆ ਹੜਕੰਪ, BJP ਦਫ਼ਤਰ ਤੇ ਹਮਲੇ ਤੋਂ ਬਾਅਦ ਆਰਮੀ ਸਟੇਸ਼ਨ-ਸਕੂਲਾਂ ਨੂੰ ਬੰਬ ਨਾਲ ਉਡਾਣ ਦੀ ਧਮਕੀ: ਪਠਾਨਕੋਟ ਨਗਰ ਨਿਗਮ ਵੀ...
ਪੰਜਾਬ 'ਚ ਮੱਚਿਆ ਹੜਕੰਪ, BJP ਦਫ਼ਤਰ ਤੇ ਹਮਲੇ ਤੋਂ ਬਾਅਦ ਆਰਮੀ ਸਟੇਸ਼ਨ-ਸਕੂਲਾਂ ਨੂੰ ਬੰਬ ਨਾਲ ਉਡਾਣ ਦੀ ਧਮਕੀ: ਪਠਾਨਕੋਟ ਨਗਰ ਨਿਗਮ ਵੀ...
Embed widget