ਪੜਚੋਲ ਕਰੋ

ਅੰਬਾਨੀ-ਅਡਾਨੀ ਨੂੰ ਛੱਡਣੀ ਪਵੇਗੀ ਆਪਣੀ ਕੁਰਸੀ, ਅਪ੍ਰੈਲ 2022 ਤੋਂ ਨਵਾਂ ਨਿਯਮ ਹੋਵੇਗਾ ਲਾਗੂ

ਅਰਬਪਤੀ ਕਾਰੋਬਾਰੀ ਮੁਕੇਸ਼ ਅੰਬਾਨੀ (Mukesh Ambani) ਤੇ ਗੌਤਮ ਅਡਾਨੀ (Gautam Adani) ਵਰਗੇ ਕਾਰੋਬਾਰੀਆਂ ਨੂੰ ਛੇਤੀ ਹੀ ਆਪਣੇ ਚੇਅਰਮੈਨ ਤੇ ਮੈਨੇਜਿੰਗ ਡਾਇਰੈਕਟਰ 'ਚੋਂ ਇੱਕ ਅਹੁਦਾ ਛੱਡਣਾ ਹੋਵੇਗਾ।

ਨਵੀਂ ਦਿੱਲੀ: ਅਰਬਪਤੀ ਕਾਰੋਬਾਰੀ ਮੁਕੇਸ਼ ਅੰਬਾਨੀ (Mukesh Ambani) ਤੇ ਗੌਤਮ ਅਡਾਨੀ (Gautam Adani) ਵਰਗੇ ਕਾਰੋਬਾਰੀਆਂ ਨੂੰ ਛੇਤੀ ਹੀ ਆਪਣੇ ਚੇਅਰਮੈਨ ਤੇ ਮੈਨੇਜਿੰਗ ਡਾਇਰੈਕਟਰ 'ਚੋਂ ਇੱਕ ਅਹੁਦਾ ਛੱਡਣਾ ਹੋਵੇਗਾ। ਮਾਰਕੀਟ ਰੈਗੂਲੇਟਰ ਸੇਬੀ (Sebi) ਨੇ ਸੂਚੀਬੱਧ ਕੰਪਨੀਆਂ ਦੇ ਕੰਮਕਾਜ ਦੇ ਸੰਚਾਲਨ ਦੇ ਢਾਂਚੇ 'ਚ ਸੁਧਾਰ ਲਿਆਉਣ ਲਈ ਭੂਮਿਕਾਵਾਂ ਨੂੰ ਵੱਖ-ਵੱਖ ਕਰਨ ਦਾ ਨਵਾਂ ਨਿਯਮ ਲਾਗੂ ਕੀਤਾ ਹੈ।

ਸੇਬੀ ਨੇ ਜਨਵਰੀ 2020 'ਚ ਸੂਚੀਬੱਧ ਕੰਪਨੀਆਂ ਲਈ ਚੇਅਰਮੈਨ ਤੇ ਮੈਨੇਜਿੰਗ ਡਾਇਰੈਕਟਰ ਦੀਆਂ ਭੂਮਿਕਾਵਾਂ ਨੂੰ ਵੱਖ ਕਰਨ ਦੀ ਵਿਵਸਥਾ ਲਾਗੂ ਕੀਤੀ ਸੀ ਪਰ ਕੰਪਨੀਆਂ ਦੀ ਮੰਗ 'ਤੇ ਇਸ ਨੂੰ ਦੋ ਸਾਲ ਲਈ ਮੁਲਤਵੀ ਕਰ ਦਿੱਤਾ ਗਿਆ। ਹੁਣ ਇਹ ਨਵੀਂ ਪ੍ਰਣਾਲੀ 1 ਅਪ੍ਰੈਲ 2022 ਤੋਂ ਲਾਗੂ ਹੋਵੇਗੀ।

ਸਕਿਓਰਿਟੀਜ਼ ਐਂਡ ਐਕਸਚੇਂਜ ਬੋਰਡ ਆਫ਼ ਇੰਡੀਆ (ਸੇਬੀ) ਦੇ ਮੁਖੀ ਅਜੇ ਤਿਆਗੀ ਨੇ ਕਿਹਾ ਹੈ ਕਿ ਚੇਅਰਮੈਨ ਤੇ ਪ੍ਰਬੰਧ ਨਿਰਦੇਸ਼ਕਾਂ (ਸੀਐਮਡੀ) ਦੀ ਭੂਮਿਕਾ ਨੂੰ ਵੱਖ-ਵੱਖ ਕਰਨ ਲਈ ਨਵਾਂ ਢਾਂਚੇ ਦਾ ਮਕਸਦ ਪ੍ਰਮੋਟਰਾਂ ਦੀ ਸਥਿਤੀ ਨੂੰ ਕਮਜ਼ੋਰ ਕਰਨਾ ਨਹੀਂ। ਇਸ ਨਵੀਂ ਵਿਵਸਥਾ ਨਾਲ ਸੂਚੀਬੱਧ ਕੰਪਨੀਆਂ ਦੇ ਕੰਮਕਾਜ ਦੇ ਢਾਂਚੇ ਨੂੰ ਬਿਹਤਰ ਬਣਾਉਣ 'ਚ ਮਦਦ ਮਿਲੇਗੀ।

ਤਿਆਗੀ ਨੇ ਕਾਰਪੋਰੇਟ ਆਫ਼ ਇੰਡੀਅਨ ਇੰਡਸਟਰੀ (ਸੀਆਈਆਈ) ਦੀ ਕਾਰਪੋਰੇਟ ਗਵਰਨੈਂਸ 'ਤੇ ਵਰਚੁਅਲ ਸਮਾਰੋਹ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਸ ਨਾਲ ਕਿਸੇ ਇਕ ਵਿਅਕਤੀ ਕੋਲ ਬਹੁਤ ਜ਼ਿਆਦਾ ਅਧਿਕਾਰਾਂ ਨੂੰ ਘਟਾਉਣ 'ਚ ਮਦਦ ਮਿਲੇਗੀ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਭੂਮਿਕਾਵਾਂ ਨੂੰ ਵੱਖ ਕਰਨ ਨਾਲ ਸੰਚਾਲਨ ਦਾ ਢਾਂਚਾ ਹੋਰ ਵਧੀਆ ਤੇ ਸੰਤੁਲਿਤ ਹੋ ਸਕੇਗਾ।

ਤਿਆਗੀ ਨੇ ਕਿਹਾ ਕਿ ਦਸੰਬਰ 2020 ਤਕ ਟਾਪ ਦੀਆਂ 500 ਸੂਚੀਬੱਧ ਕੰਪਨੀਆਂ 'ਚੋਂ ਲਗਪਗ 53 ਫ਼ੀਸਦੀ ਰੈਗੂਲੇਟਰੀ ਵਿਵਸਥਾ ਦੀ ਪਾਲਣਾ ਕਰ ਰਹੀਆਂ ਸਨ। ਸੇਬੀ ਨੇ ਜਨਵਰੀ 2020 'ਚ ਸੂਚੀਬੱਧ ਕੰਪਨੀਆਂ ਲਈ ਚੇਅਰਮੈਨ ਤੇ ਮੈਨੇਜਿੰਗ ਡਾਇਰੈਕਟਰ ਦੀਆਂ ਭੂਮਿਕਾਵਾਂ ਨੂੰ ਵੱਖ-ਵੱਖ ਕਰਨ ਦੀ ਵਿਵਸਥਾ ਦੋ ਸਾਲ ਲਈ ਮਤਲਬ 1 ਅਪ੍ਰੈਲ 2022 ਤਕ ਮੁਲਤਵੀ ਕਰ ਦਿੱਤਾ ਸੀ। ਕੰਪਨੀਆਂ ਵੱਲੋਂ ਇਸ ਦੀ ਮੰਗ ਕੀਤੀ ਗਈ ਸੀ। ਸੇਬੀ ਦੇ ਨਿਯਮਾਂ ਤਹਿਤ ਟਾਪ ਦੀਆਂ 500 ਸੂਚੀਬੱਧ ਕੰਪਨੀਆਂ ਨੂੰ 1 ਅਪ੍ਰੈਲ 2020 ਤੋਂ ਚੇਅਰਮੈਨ ਤੇ ਮੈਨੇਜਿੰਗ ਡਾਇਰੈਕਟਰ ਜਾਂ ਸੀਈਓ ਦੇ ਕਾਰਜਕਾਰੀ ਅਧਿਕਾਰੀ ਦੀ ਭੂਮਿਕਾ ਨੂੰ ਵੱਖ ਕਰਨਾ ਸੀ।

ਕਈ ਕੰਪਨੀਆਂ ਨੇ ਚੇਅਰਮੈਨ ਤੇ ਮੈਨੇਜਿੰਗ ਡਾਇਰੈਕਟਰ ਦੇ ਅਹੁਦੇ ਦਾ ਰਲੇਵਾਂ ਕਰ ਦਿੱਤਾ ਹੈ। ਇਸ ਨਾਲ ਹਿੱਤਾਂ ਦੇ ਟਕਰਾਅ ਦੀ ਸਥਿਤੀ ਪੈਦਾ ਹੋ ਸਕਦੀ ਹੈ। ਇਸ ਦੇ ਮੱਦੇਨਜ਼ਰ ਸੇਬੀ ਨੇ ਮਈ 2018 'ਚ ਇਨ੍ਹਾਂ ਅਸਾਮੀਆਂ ਨੂੰ ਵੱਖ-ਵੱਖ ਕਰਨ ਦੇ ਨਿਯਮ ਪੇਸ਼ ਕੀਤੇ ਸਨ। ਤਿਆਗੀ ਨੇ ਕਿਹਾ ਕਿ ਕੋਵਿਡ-19 ਦੌਰਾਨ ਸੂਚੀਬੱਧ ਕੰਪਨੀਆਂ ਨੂੰ ਸਾਰੇ ਹਿੱਸੇਦਾਰਾਂ ਨੂੰ ਢੁੱਕਵੇਂ ਖੁਲਾਸੇ ਕਰਨੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਕੰਪਨੀਆਂ ਨੂੰ ਦੱਸਣਾ ਚਾਹੀਦਾ ਹੈ ਕਿ ਮਹਾਂਮਾਰੀ ਦਾ ਵਿੱਤੀ ਪ੍ਰਭਾਵ ਕੀ ਹੋਇਆ ਹੈ। ਉਹ ਸਿਰਫ਼ ਚੋਣਵੇਂ ਖੁਲਾਸਿਆਂ ਤਕ ਸੀਮਤ ਨਹੀਂ ਹੋਣੇ ਚਾਹੀਦੇ।
 
ਟਾਪ ਹੈਡਲਾਈਨ

Good News For Women: ਔਰਤਾਂ ਲਈ ਖੁਸ਼ਖਬਰੀ, ਹੁਣ ਖਾਤਿਆਂ 'ਚ ਪਹਿਲਾਂ ਆਉਣਗੇ 10 ਹਜ਼ਾਰ ਰੁਪਏ, ਫਿਰ 2-2 ਲੱਖ ਦੀ ਮਿਲੇਗੀ ਸਹੂਲਤ! ਸਰਕਾਰ ਵੱਲੋਂ ਨਵੀਂ ਯੋਜਨਾ...
ਔਰਤਾਂ ਲਈ ਖੁਸ਼ਖਬਰੀ, ਹੁਣ ਖਾਤਿਆਂ 'ਚ ਪਹਿਲਾਂ ਆਉਣਗੇ 10 ਹਜ਼ਾਰ ਰੁਪਏ, ਫਿਰ 2-2 ਲੱਖ ਦੀ ਮਿਲੇਗੀ ਸਹੂਲਤ! ਸਰਕਾਰ ਵੱਲੋਂ ਨਵੀਂ ਯੋਜਨਾ...
ਪੁਰਾਣਾ Credit Card ਬੰਦ ਕਰਨ ਤੋਂ ਪਹਿਲਾਂ ਜਾਣ ਲਓ ਆਹ ਗੱਲਾਂ, ਨਹੀਂ ਤਾਂ ਹੋਵੇਗਾ ਨੁਕਸਾਨ
ਪੁਰਾਣਾ Credit Card ਬੰਦ ਕਰਨ ਤੋਂ ਪਹਿਲਾਂ ਜਾਣ ਲਓ ਆਹ ਗੱਲਾਂ, ਨਹੀਂ ਤਾਂ ਹੋਵੇਗਾ ਨੁਕਸਾਨ
10 ਅਗਸਤ ਨੂੰ ਕਿੰਨੇ ਦਾ ਮਿਲੇਗਾ 14 ਕਿਲੋ ਵਾਲਾ ਗੈਸ ਸਿਲੰਡਰ? ਜਾਣੋ ਅੱਜ ਦੇ ਰੇਟ
10 ਅਗਸਤ ਨੂੰ ਕਿੰਨੇ ਦਾ ਮਿਲੇਗਾ 14 ਕਿਲੋ ਵਾਲਾ ਗੈਸ ਸਿਲੰਡਰ? ਜਾਣੋ ਅੱਜ ਦੇ ਰੇਟ
ਸਾਬਣ-ਬਿਸਕੁੱਟ ਹੋਣਗੇ ਮਹਿੰਗੇ, ਕਈ ਵੱਡੇ FMCG ਬ੍ਰਾਂਡਸ ਦੇ ਰੇਟ ਵਧਾਉਣ ਦੀ ਤਿਆਰੀ
ਸਾਬਣ-ਬਿਸਕੁੱਟ ਹੋਣਗੇ ਮਹਿੰਗੇ, ਕਈ ਵੱਡੇ FMCG ਬ੍ਰਾਂਡਸ ਦੇ ਰੇਟ ਵਧਾਉਣ ਦੀ ਤਿਆਰੀ

ਵੀਡੀਓਜ਼

ਆਂਗਣਵਾੜੀ ਵਰਕਰਾਂ ਦਾ ਸਰਕਾਰ ਖਿਲਾਫ਼ ਹੱਲਾ ਬੋਲ! ਮੰਤਰੀ ਦੇ ਦਫ਼ਤਰ ਅੱਗੇ ਧਰਨਾ
ਕਾਂਗਰਸ 'ਚ ਫਿਰ ਦਿਖੀ ਖਿੱਚੋਤਾਣ! ਵੜਿੰਗ ਦੇ ਭਾਸ਼ਣ ਦੌਰਾਨ ਗੂੰਜੇ ਚੰਨੀ ਦੇ ਨਾਅਰੇ
ਕੈਨੇਡਾ 'ਚ ਸੈਂਕੜੇ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ 'ਚ? PGWP ਨੂੰ ਲੈ ਕੇ ਵੱਡੀ ਚਿੰਤਾ
CM ਮਾਨ ਦਾ ਤਿੱਖਾ ਵਾਰ! 'ਵਿਰੋਧੀ ਲੋਕਾਂ ਨੂੰ ਭੜਕਾ ਰਹੇ ਹਨ'
CM ਮਾਨ ਦਾ ਦਾਅਵਾ! 'ਆਪ ਸਰਕਾਰ ਨੇ ਹਰ ਵਾਅਦਾ ਪੂਰਾ ਕੀਤਾ'

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Alanna Panday ਦੂਜੀ ਵਾਰ ਮਾਂ ਬਣਨ ਵਾਲੀ ਹੈ , ਪ੍ਰੈਗਨੈਂਸੀ ਕਿੱਟ ਦੇਖ ਕੇ ਝੂਮ ਉੱਠੀ, ਪਤੀ ਨਾਲ ਕੀਤਾ Liplock
Alanna Panday ਦੂਜੀ ਵਾਰ ਮਾਂ ਬਣਨ ਵਾਲੀ ਹੈ , ਪ੍ਰੈਗਨੈਂਸੀ ਕਿੱਟ ਦੇਖ ਕੇ ਝੂਮ ਉੱਠੀ, ਪਤੀ ਨਾਲ ਕੀਤਾ Liplock
Punjab 'ਚ ਮੁਲਾਜ਼ਮ 11 ਅਗਸਤ ਨੂੰ ਕਰਨਗੇ ਗੇਟ ਰੈਲੀਆਂ, 13 ਅਗਸਤ ਨੂੰ ਵਿੱਤ ਮੰਤਰੀ ਹਰਪਾਲ ਚੀਮਾ ਦੇ ਫੂਕਣਗੇ ਪੁਤਲੇ 
Punjab 'ਚ ਮੁਲਾਜ਼ਮ 11 ਅਗਸਤ ਨੂੰ ਕਰਨਗੇ ਗੇਟ ਰੈਲੀਆਂ, 13 ਅਗਸਤ ਨੂੰ ਵਿੱਤ ਮੰਤਰੀ ਹਰਪਾਲ ਚੀਮਾ ਦੇ ਫੂਕਣਗੇ ਪੁਤਲੇ 
 Stress ਦਾ ਮੁੰਡਿਆਂ ਦੀ Sexual Health 'ਤੇ ਪੈਂਦਾ ਹੈ ਵੱਡਾ ਅਸਰ, ਜਾਣੋ ਕਿਵੇਂ
 Stress ਦਾ ਮੁੰਡਿਆਂ ਦੀ Sexual Health 'ਤੇ ਪੈਂਦਾ ਹੈ ਵੱਡਾ ਅਸਰ, ਜਾਣੋ ਕਿਵੇਂ
Masturbation Side Effects : ਕੀ ਵਾਰ-ਵਾਰ Masturbation ਨਾਲ ਸਿਹਤ ਨੂੰ ਨੁਕਸਾਨ ਹੁੰਦਾ ਹੈ ?
Masturbation Side Effects : ਕੀ ਵਾਰ-ਵਾਰ Masturbation ਨਾਲ ਸਿਹਤ ਨੂੰ ਨੁਕਸਾਨ ਹੁੰਦਾ ਹੈ ?
Women Health Tips : ਔਰਤਾਂ ਨੂੰ ਮਰਦਾਂ ਨਾਲੋਂ ਜ਼ਿਆਦਾ ਨੀਂਦ ਦੀ ਲੋੜ ਕਿਉਂ ਹੁੰਦੀ ਹੈ ? ਜਾਣੋ ਵਜ੍ਹਾ
Women Health Tips : ਔਰਤਾਂ ਨੂੰ ਮਰਦਾਂ ਨਾਲੋਂ ਜ਼ਿਆਦਾ ਨੀਂਦ ਦੀ ਲੋੜ ਕਿਉਂ ਹੁੰਦੀ ਹੈ ? ਜਾਣੋ ਵਜ੍ਹਾ
Mohali News : ਰੱਖੜੀ ਖਰੀਦਣ ਜਾ ਰਹੀ ਬੱਚੀ ਨਾਲ ਰਸਤੇ 'ਚ ਵਾਪਰਿਆ ਹਾਦਸਾ , ਪੈ ਗਿਆ ਚੀਕ-ਚਿਹਾੜਾ
Mohali News : ਰੱਖੜੀ ਖਰੀਦਣ ਜਾ ਰਹੀ ਬੱਚੀ ਨਾਲ ਰਸਤੇ 'ਚ ਵਾਪਰਿਆ ਹਾਦਸਾ , ਪੈ ਗਿਆ ਚੀਕ-ਚਿਹਾੜਾ
Punjab News: ਪੰਜਾਬ ਤੋਂ ਮੰਦਭਾਗੀ ਖਬਰ, ਸੰਤਾਨ ਨਾ ਹੋਣ ਤੇ ਪਤੀ-ਪਤਨੀ ਨੇ ਜੀਵਨ ਲੀਲ੍ਹਾ ਕੀਤੀ ਸਮਾਪਤ, ਘਰ 'ਚ ਲਟਕਦੀਆਂ ਮਿਲੀਆਂ ਲਾਸ਼ਾਂ...
ਪੰਜਾਬ ਤੋਂ ਮੰਦਭਾਗੀ ਖਬਰ, ਸੰਤਾਨ ਨਾ ਹੋਣ ਤੇ ਪਤੀ-ਪਤਨੀ ਨੇ ਜੀਵਨ ਲੀਲ੍ਹਾ ਕੀਤੀ ਸਮਾਪਤ, ਘਰ 'ਚ ਲਟਕਦੀਆਂ ਮਿਲੀਆਂ ਲਾਸ਼ਾਂ...
Cheapest Flight Tickets :  ਹਵਾਈ ਸਫ਼ਰ ਕਰਨ ਵਾਲਿਆਂ ਲਈ ਖੁਸ਼ਖਬਰੀ! ਇਸ ਹਫ਼ਤੇ ਇਨ੍ਹਾਂ ਰੂਟਾਂ 'ਤੇ ਮਿਲਣਗੀਆਂ ਸਸਤੀਆਂ ਟਿਕਟਾਂ
Cheapest Flight Tickets :  ਹਵਾਈ ਸਫ਼ਰ ਕਰਨ ਵਾਲਿਆਂ ਲਈ ਖੁਸ਼ਖਬਰੀ! ਇਸ ਹਫ਼ਤੇ ਇਨ੍ਹਾਂ ਰੂਟਾਂ 'ਤੇ ਮਿਲਣਗੀਆਂ ਸਸਤੀਆਂ ਟਿਕਟਾਂ
Embed widget