(Source: ECI/ABP News)
Jobs quit Offer: ਲੱਖਾਂ ਸਰਕਾਰੀ ਮੁਲਾਜ਼ਮਾਂ ਨੂੰ ਵੱਡਾ ਝਟਕਾ! 6 ਫਰਵਰੀ ਤੱਕ ਨੌਕਰੀਆਂ ਛੱਡਣ ਦਾ ਫਰਮਾਨ
Government Employees Offer to quit their jobs: ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪਰਵਾਸੀਆਂ ਹੀ ਨਹੀਂ ਸਗੋਂ ਆਪਣੇ ਦੇਸ਼ ਦੇ ਨਾਗਰਿਕਾਂ ਉਪਰ ਵੀ ਸ਼ਿਕੰਜਾ ਕੱਸਣਾ ਸ਼ੁਰੂ ਕਰ ਦਿੱਤਾ ਹੈ।
![Jobs quit Offer: ਲੱਖਾਂ ਸਰਕਾਰੀ ਮੁਲਾਜ਼ਮਾਂ ਨੂੰ ਵੱਡਾ ਝਟਕਾ! 6 ਫਰਵਰੀ ਤੱਕ ਨੌਕਰੀਆਂ ਛੱਡਣ ਦਾ ਫਰਮਾਨ America President Donald Trump offers 2 million federal employees eight months pay to quit Jobs quit Offer: ਲੱਖਾਂ ਸਰਕਾਰੀ ਮੁਲਾਜ਼ਮਾਂ ਨੂੰ ਵੱਡਾ ਝਟਕਾ! 6 ਫਰਵਰੀ ਤੱਕ ਨੌਕਰੀਆਂ ਛੱਡਣ ਦਾ ਫਰਮਾਨ](https://feeds.abplive.com/onecms/images/uploaded-images/2025/01/28/11ac45c9c3362fa0d3c269fe5847d77c17380444487101126_original.jpg?impolicy=abp_cdn&imwidth=1200&height=675)
Government Employees Offer to quit their jobs: ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪਰਵਾਸੀਆਂ ਹੀ ਨਹੀਂ ਸਗੋਂ ਆਪਣੇ ਦੇਸ਼ ਦੇ ਨਾਗਰਿਕਾਂ ਉਪਰ ਵੀ ਸ਼ਿਕੰਜਾ ਕੱਸਣਾ ਸ਼ੁਰੂ ਕਰ ਦਿੱਤਾ ਹੈ। ਟਰੰਪ ਨੇ ਸਰਕਾਰੀ ਮੁਲਾਜ਼ਮਾਂ ਨੂੰ ਸਵੈ-ਇੱਛਾ ਨਾਲ ਆਪਣੀਆਂ ਨੌਕਰੀਆਂ ਛੱਡਣ ਦਾ ਹੁਕਮ ਦਿੱਤਾ ਹੈ। ਇਸ ਮਗਰੋਂ ਮੁਲਾਜ਼ਾਂ ਵਿੱਚ ਹੜਕੰਪ ਮੱਚ ਗਿਆ ਹੈ। ਟਰੰਪ ਸਰਕਾਰ ਨੇ ਈਮੇਲ ਭੇਜ ਕੇ ਮੁਲਾਜ਼ਮਾਂ ਨੂੰ ਕਿਹਾ ਹੈ ਕਿ 6 ਫਰਵਰੀ ਤੱਕ ਨੌਕਰੀ ਛੱਡਣ ਦਾ ਆਫਰ ਸਵੀਕਾਰ ਕਰੋ।
ਦਰਅਸਲ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੰਘੀ ਸਰਕਾਰ ਵਿੱਚ ਕਰਮਚਾਰੀਆਂ ਦੀ ਗਿਣਤੀ ਘਟਾਉਣ ਲਈ ਵੀ ਕੰਮ ਸ਼ੁਰੂ ਕਰ ਦਿੱਤਾ ਹੈ। ਟਰੰਪ ਪ੍ਰਸ਼ਾਸਨ ਨੇ ਮੰਗਲਵਾਰ ਨੂੰ ਸੰਘੀ ਕਰਮਚਾਰੀਆਂ ਨੂੰ ਬਾਏਆਊਟ ਭਾਵ ਸਵੈ-ਇੱਛਾ ਨਾਲ ਆਪਣੀਆਂ ਨੌਕਰੀਆਂ ਛੱਡਣ ਦਾ ਆਫਰ ਪੇਸ਼ ਕੀਤਾ। ਇਸ ਲਈ ਇੱਕ ਹਫ਼ਤੇ ਦਾ ਸਮਾਂ ਦਿੱਤਾ ਗਿਆ ਹੈ। ਯਾਨੀ 6 ਫਰਵਰੀ ਤੱਕ ਮੁਲਾਜ਼ਮ ਇਸ ਆਫਰ ਨੂੰ ਸਵੀਕਾਰ ਕਰ ਸਕਦੇ ਹਨ।
ਸਰਕਾਰ ਨੇ ਕਿਹਾ ਹੈ ਕਿ ਕਰਮਚਾਰੀਆਂ ਨੂੰ ਨੌਕਰੀ ਛੱਡਣ ਦੇ ਬਦਲੇ 8 ਮਹੀਨਿਆਂ ਦੀ ਵਾਧੂ ਤਨਖਾਹ ਦਿੱਤੀ ਜਾਵੇਗੀ। ਸਰਕਾਰੀ ਨੌਕਰੀਆਂ ਲਈ ਭਰਤੀ ਕਰਨ ਵਾਲੇ ਪਰਸੋਨਲ ਵਿਭਾਗ ਨੇ ਭਵਿੱਖ ਵਿੱਚ ਕਰਮਚਾਰੀਆਂ ਦੀ ਛਾਂਟੀ ਦੀ ਚੇਤਾਵਨੀ ਵੀ ਦਿੱਤੀ ਹੈ। ਲੱਖਾਂ ਕਰਮਚਾਰੀਆਂ ਨੂੰ ਭੇਜੀ ਗਈ ਈਮੇਲ ਵਿੱਚ ਕਿਹਾ ਗਿਆ ਹੈ ਕਿ ਜੋ ਲੋਕ ਆਪਣੀ ਮਰਜ਼ੀ ਨਾਲ ਅਹੁਦਾ ਛੱਡਦੇ ਹਨ, ਉਨ੍ਹਾਂ ਨੂੰ ਲਗਪਗ ਅੱਠ ਮਹੀਨਿਆਂ ਦੀ ਤਨਖਾਹ ਮਿਲੇਗੀ, ਪਰ ਉਨ੍ਹਾਂ ਨੂੰ ਇਹ ਵਿਕਲਪ 6 ਫਰਵਰੀ ਤੱਕ ਚੁਣਨਾ ਹੋਵੇਗਾ।
ਹਾਸਲ ਜਾਣਕਾਰੀ ਮੁਤਾਬਕ ਸਰਕਾਰੀ ਅੰਕੜਿਆਂ ਅਨੁਸਾਰ ਸੰਘੀ ਕਰਮਚਾਰੀਆਂ ਦੀ ਗਿਣਤੀ 30 ਲੱਖ ਤੋਂ ਵੱਧ ਹੈ। ਉਹ ਅਮਰੀਕਾ ਦੀ 15ਵੀਂ ਸਭ ਤੋਂ ਵੱਡੀ ਵਰਕਫੋਰਸ ਹੈ। ਪਿਊ ਰਿਸਰਚ ਦੇ ਅਨੁਸਾਰ, ਇੱਕ ਸੰਘੀ ਕਰਮਚਾਰੀ ਦਾ ਔਸਤ ਕਾਰਜਕਾਲ 12 ਸਾਲ ਹੁੰਦਾ ਹੈ। ਨਿਊਜ਼ ਏਜੰਸੀ ਏਪੀ ਦੇ ਅਨੁਸਾਰ ਵੈਟਰਨਜ਼ ਅਫੇਅਰਜ਼ ਵਿਭਾਗ ਵਿੱਚ ਕੰਮ ਕਰਨ ਵਾਲੇ ਸਿਹਤ ਕਰਮਚਾਰੀ, ਘਰ ਜਾਂ ਕਾਰੋਬਾਰ ਲਈ ਕਰਜ਼ਿਆਂ ਦੀ ਪ੍ਰਕਿਰਿਆ ਕਰਨ ਵਾਲੇ ਅਧਿਕਾਰੀ ਤੇ ਫੌਜ ਲਈ ਹਥਿਆਰ ਖਰੀਦਣ ਵਾਲੇ ਠੇਕੇਦਾਰ, ਸਾਰੇ ਇਕੱਠੇ ਬਾਹਰ ਕੱਢੇ ਜਾ ਸਕਦੇ ਹਨ। ਭੋਜਨ ਤੇ ਪਾਣੀ ਦੀ ਸਪਲਾਈ ਦੀ ਜਾਂਚ ਕਰਨ ਵਾਲੇ ਵਿਗਿਆਨੀਆਂ ਨੂੰ ਵੀ ਆਪਣੀਆਂ ਨੌਕਰੀਆਂ ਗੁਆਉਣੀਆਂ ਪੈ ਸਕਦੀਆਂ ਹਨ।
ਪਰਸੋਨਲ ਵਿਭਾਗ ਵੱਲੋਂ ਭੇਜੇ ਗਏ ਇੱਕ ਈਮੇਲ ਵਿੱਚ ਘਰ ਤੋਂ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ ਦਫਤਰ ਵਾਪਸ ਜਾਣ ਲਈ ਕਿਹਾ ਗਿਆ ਹੈ। ਇਨ੍ਹਾਂ ਕਰਮਚਾਰੀਆਂ ਨੂੰ ਹਫ਼ਤੇ ਵਿੱਚ 5 ਦਿਨ ਦਫ਼ਤਰ ਤੋਂ ਕੰਮ ਕਰਨਾ ਪਵੇਗਾ। ਅਮੈਰੀਕਨ ਫੈਡਰੇਸ਼ਨ ਆਫ ਗੌਰਮਿੰਟ ਇੰਪਲਾਈਜ਼ ਯੂਨੀਅਨ ਦੇ ਪ੍ਰਧਾਨ ਐਵਰੇਟ ਕੈਲੀ ਨੇ ਟਰੰਪ ਦੇ ਹੁਕਮ 'ਤੇ ਨਾਰਾਜ਼ਗੀ ਜ਼ਾਹਰ ਕੀਤੀ ਹੈ। ਕੈਲੀ ਨੇ ਕਿਹਾ ਕਿ ਇਸ ਹੁਕਮ ਰਾਹੀਂ, ਟਰੰਪ ਪ੍ਰਸ਼ਾਸਨ ਪ੍ਰਤੀ ਵਫ਼ਾਦਾਰ ਨਾ ਹੋਣ ਵਾਲੇ ਕਰਮਚਾਰੀਆਂ 'ਤੇ ਨੌਕਰੀ ਛੱਡਣ ਲਈ ਦਬਾਅ ਪਾਇਆ ਜਾ ਰਿਹਾ ਹੈ। ਕੈਲੀ ਨੇ ਕਿਹਾ ਕਿ ਸੰਘੀ ਕਰਮਚਾਰੀਆਂ ਨੂੰ ਕੱਢਣ ਦੇ ਗੰਭੀਰ ਨਤੀਜੇ ਹੋਣਗੇ। ਉਨ੍ਹਾਂ ਟਰੰਪ ਪ੍ਰਸ਼ਾਸਨ 'ਤੇ ਮਜ਼ਦੂਰ ਵਿਰੋਧੀ ਹੁਕਮਾਂ ਤੇ ਨੀਤੀਆਂ ਜਾਰੀ ਕਰਨ ਦਾ ਦੋਸ਼ ਲਗਾਇਆ। ਕੈਲੀ ਨੇ ਕਿਹਾ ਕਿ ਟਰੰਪ ਪ੍ਰਸ਼ਾਸਨ ਸੰਘੀ ਸਰਕਾਰ ਨੂੰ ਇੱਕ ਜ਼ਹਿਰੀਲੇ ਮਾਹੌਲ ਵਿੱਚ ਬਦਲਣਾ ਚਾਹੁੰਦਾ ਹੈ ਜਿੱਥੇ ਕਰਮਚਾਰੀ ਚਾਹੁਣ ਦੇ ਬਾਵਜੂਦ ਵੀ ਕੰਮ ਨਹੀਂ ਕਰ ਸਕਦੇ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)