ਅਗਲੇ 50 ਸਾਲ ਤੱਕ ਭਾਰਤੀ ਸ਼ੇਅਰ ਬਾਜ਼ਾਰ 'ਚ ਰਹੇਗੀ ਤੇਜ਼ੀ! ਅਨੁਭਵੀ ਅਮਰੀਕੀ ਨਿਵੇਸ਼ਕ ਨੂੰ ਭਰੋਸਾ
ਮਾਰਕ ਨੇ ਚੀਨੀ ਸ਼ੇਅਰ ਬਾਜ਼ਾਰਾਂ 'ਚ ਆਈ ਗਿਰਾਵਟ ਦੀ ਭਰਪਾਈ ਕਰਨ ਲਈ ਭਾਰਤ ਤੇ ਤਾਈਵਾਨ ਦੇ ਸ਼ੇਅਰ ਬਾਜ਼ਾਰ 'ਤੇ ਸੱਟਾ ਲਗਾਇਆ ਹੈ। ਮਾਰਕ ਮੋਬੀਅਸ ਨੇ ਇੱਕ ਇੰਟਰਵਿਊ ਵਿੱਚ ਕਿਹਾ, 'ਭਾਰਤ ਅਗਲੇ 50 ਸਾਲਾਂ ਲਈ ਇੱਕ ਰੈਲੀ ਦੇ ਪੜਾਅ ਵਿੱਚ ਹੈ।
Rally in Indian Stock Market: ਅਨੁਭਵੀ ਅਮਰੀਕੀ ਨਿਵੇਸ਼ ਮਾਰਕ ਮੋਬੀਅਸ (Mark Mobius) ਨੂੰ ਭਰੋਸਾ ਹੈ ਕਿ ਅਗਲੇ ਪੰਜ ਦਹਾਕਿਆਂ ਯਾਨੀ 50 ਸਾਲਾਂ ਤੱਕ ਭਾਰਤੀ ਸਟਾਕ ਮਾਰਕੀਟ ਵਿੱਚ ਉਛਾਲ ਦਾ ਦੌਰ ਰਹੇਗਾ। ਉਨ੍ਹਾਂ ਭਾਰਤ ਤੇ ਤਾਈਵਾਨ ਦੇ ਸਟਾਕ ਬਾਜ਼ਾਰਾਂ ਵਿੱਚ ਆਪਣੇ ਐਮਰਜਿੰਗ ਮਾਰਕੀਟ ਫੰਡ ਦਾ ਲਗਪਗ 50 ਪ੍ਰਤੀਸ਼ਤ ਨਿਵੇਸ਼ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਚੀਨ ਦਾ ਬਾਜ਼ਾਰ ਹੇਠਾਂ ਜਾ ਰਿਹਾ ਹੈ, ਇਸ ਲਈ ਹੁਣ ਭਾਰਤ ਵਰਗੇ ਦੇਸ਼ਾਂ ਵਿਚ ਪੈਸਾ ਲਗਾਉਣਾ ਚਾਹੀਦਾ ਹੈ।
ਮਾਰਕ ਨੇ ਚੀਨੀ ਸ਼ੇਅਰ ਬਾਜ਼ਾਰਾਂ 'ਚ ਆਈ ਗਿਰਾਵਟ ਦੀ ਭਰਪਾਈ ਕਰਨ ਲਈ ਭਾਰਤ ਤੇ ਤਾਈਵਾਨ ਦੇ ਸ਼ੇਅਰ ਬਾਜ਼ਾਰ 'ਤੇ ਸੱਟਾ ਲਗਾਇਆ ਹੈ। ਮਾਰਕ ਮੋਬੀਅਸ ਨੇ ਬਲੂਮਬਰਗ ਟੀਵੀ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਕਿਹਾ, 'ਭਾਰਤ ਅਗਲੇ 50 ਸਾਲਾਂ ਲਈ ਇੱਕ ਰੈਲੀ ਦੇ ਪੜਾਅ ਵਿੱਚ ਹੈ। ਹਾਲਾਂਕਿ, ਵਿਚਕਾਰ ਕੁਝ ਸਮੇਂ ਲਈ ਮੰਦੀ ਦਾ ਦੌਰ ਰਹੇਗਾ।
ਭਾਰਤ ਨੇ ਚੀਨ ਦੀ ਥਾਂ ਲੈ ਲਈ
ਉਨ੍ਹਾਂ ਕਿਹਾ ਕਿ ਭਾਰਤ ਅੱਜ ਸ਼ਾਇਦ ਉੱਥੇ ਖੜ੍ਹਾ ਹੈ ਜਿੱਥੇ 10 ਸਾਲ ਪਹਿਲਾਂ ਚੀਨ ਸੀ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਵੱਲੋਂ ਸਾਰੇ ਰਾਜਾਂ ਵਿੱਚ ਇਕਸਾਰ ਨਿਯਮ-ਕਾਨੂੰਨ ਬਣਾਉਣ ਦੀਆਂ ਨੀਤੀਆਂ ਦੇਸ਼ ਨੂੰ ਲੰਮੇ ਸਮੇਂ ਲਈ ਸਹਾਈ ਹੋਣਗੀਆਂ।
ਮਹੱਤਵਪੂਰਨ ਗੱਲ ਇਹ ਹੈ ਕਿ ਮੋਰਬੀਅਸ ਦੇ ਭਾਰਤ ਪ੍ਰਤੀ ਬੁਲਿਸ਼ ਹੋਣ ਦਾ ਇਹ ਨਜ਼ਰੀਆ ਮੋਰਗਨ ਸਟੈਨਲੀ ਅਤੇ ਨੋਮੁਰਾ ਹੋਲਡਿੰਗਜ਼ ਇੰਕ. ਦੇ ਵਿਸ਼ਲੇਸ਼ਕਾਂ ਦੇ ਉਲਟ ਹੈ, ਜਿਨ੍ਹਾਂ ਨੇ ਭਾਰਤੀ ਸਟਾਕ ਮਾਰਕੀਟ ਦੀ ਰੇਟਿੰਗ ਘਟਾ ਦਿੱਤੀ ਹੈ।
ਪਿਛਲੇ ਸਾਲ ਮਾਰਚ 'ਚ ਭਾਰਤੀ ਸ਼ੇਅਰ ਬਾਜ਼ਾਰ 'ਚ ਗਿਰਾਵਟ ਦਰਜ ਕੀਤੀ ਗਈ ਸੀ, ਪਰ ਉਦੋਂ ਤੋਂ ਬਾਜ਼ਾਰ ਵਧਦਾ ਜਾ ਰਿਹਾ ਹੈ ਅਤੇ ਹੁਣ ਤੱਕ ਬੀਐਸਈ ਦਾ ਸੈਂਸੈਕਸ ਮਾਰਚ ਦੇ ਮੁਕਾਬਲੇ ਦੁੱਗਣੇ ਤੋਂ ਜ਼ਿਆਦਾ ਵਧਿਆ ਹੈ।
ਚੀਨ ਵਿੱਚ ਨੁਕਸਾਨ
ਦੂਜੇ ਪਾਸੇ ਚੀਨ 'ਚ ਸਰਕਾਰ ਦੀ ਸਖਤੀ ਕਾਰਨ ਕਈ ਕੰਪਨੀਆਂ ਦੇ ਸ਼ੇਅਰ ਡਿੱਗ ਗਏ ਹਨ ਅਤੇ ਸ਼ੇਅਰ ਬਾਜ਼ਾਰ ਨੂੰ ਕਾਫੀ ਨੁਕਸਾਨ ਹੋਇਆ ਹੈ। ਇਸ ਤੋਂ ਇਲਾਵਾ ਪ੍ਰਸਿੱਧ ਰੀਅਲ ਅਸਟੇਟ ਕੰਪਨੀ ਐਵਰਗ੍ਰੇਂਡ ਦੀਵਾਲੀਆ ਹੋਣ ਦੀ ਕਗਾਰ 'ਤੇ ਹੈ ਅਤੇ ਇਸ ਦਾ ਅਸਰ ਚੀਨੀ ਬਾਜ਼ਾਰ 'ਤੇ ਵੀ ਪਿਆ ਹੈ।
Mobius Capital Partners LLP ਦੇ ਸੰਸਥਾਪਕ ਮੋਬੀਅਸ ਨੇ ਕਿਹਾ ਕਿ ਲੋਕ ਕਹਿੰਦੇ ਹਨ ਕਿ ਉਭਰ ਰਹੇ ਬਾਜ਼ਾਰਾਂ ਦਾ ਮਾੜਾ ਦ੍ਰਿਸ਼ ਹੈ ਕਿਉਂਕਿ ਚੀਨ ਪੂਰੇ ਸੂਚਕਾਂਕ ਨੂੰ ਹੇਠਾਂ ਲੈ ਜਾ ਰਿਹਾ ਹੈ, ਪਰ ਉਨ੍ਹਾਂ ਨੂੰ ਭਾਰਤ ਵਰਗੇ ਹੋਰ ਖੇਤਰਾਂ ਨੂੰ ਦੇਖਣਾ ਪਵੇਗਾ, ਜੋ ਉੱਪਰ ਜਾ ਰਹੇ ਹਨ।"
ਇਨ੍ਹਾਂ ਕੰਪਨੀਆਂ ਵਿੱਚ ਨਿਵੇਸ਼ ਕੀਤਾ ਪੈਸਾ
Mobius ਐਮਰਜਿੰਗ ਮਾਰਕਿਟ ਫੰਡ ਨੇ ਭਾਰਤ ਅਤੇ ਤਾਈਵਾਨ ਵਿੱਚ ਆਪਣੇ ਪੋਰਟਫੋਲੀਓ ਦਾ ਲਗਭਗ 45 ਪ੍ਰਤੀਸ਼ਤ ਨਿਵੇਸ਼ ਕੀਤਾ ਹੈ। ਇਸ ਨੇ ਤਕਨੀਕੀ ਹਾਰਡਵੇਅਰ ਅਤੇ ਸਾਫਟਵੇਅਰ ਕੰਪਨੀਆਂ ਵਿੱਚ ਸਭ ਤੋਂ ਵੱਧ ਪੈਸਾ ਲਗਾਇਆ ਹੈ। ਇਸ ਨੇ ਭਾਰਤ ਵਿੱਚ Persistent Systems ਅਤੇ ਤਾਈਵਾਨ ਵਿੱਚ ਚਿੱਪ ਕੰਪਨੀ eMemory Technology ਵਿੱਚ ਨਿਵੇਸ਼ ਕੀਤਾ ਹੈ। ਇਨ੍ਹਾਂ ਦੋਵਾਂ ਸਟਾਕਾਂ ਦੀਆਂ ਕੀਮਤਾਂ ਇਕ ਸਾਲ ਵਿਚ ਦੁੱਗਣੇ ਤੋਂ ਵੀ ਵੱਧ ਹੋ ਗਈਆਂ ਹਨ।
ਇਹ ਵੀ ਪੜ੍ਹੋ:
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: