Vande Bharat Train: ਪੀਐਮ ਮੋਦੀ ਨੇ ਗੁਰੂਨਗਰੀ ਨੂੰ ਦਿੱਤੀ ਸੌਗਾਤ, ਗੁਰਜੀਤ ਔਜਲਾ ਨੇ ਕਿਹਾ 'ਧੰਨਵਾਦ'
Vande Bharat Express : ਵੰਦੇ ਭਾਰਤ ਟ੍ਰੇਨ ਅੰਮ੍ਰਿਤਸਰ (Vande Bharat Train) ਤੋਂ ਸਵੇਰੇ 8:15 ਵਜੇ ਰਵਾਨਾ ਹੋਵੇਗੀ ਤੇ ਦੁਪਹਿਰ 1:30 ਵਜੇ ਦਿੱਲੀ ਪਹੁੰਚੇਗੀ। ਟਰੇਨ ਜਲੰਧਰ ਕੈਂਟ, ਲੁਧਿਆਣਾ , ਅੰਬਾਲਾ ਤੋਂ ਹੋ ਕੇ ਲੰਘੇਗੀ।
Amritsar-Delhi Vande Bharat Express : ਵੰਦੇ ਭਾਰਤ ਟ੍ਰੇਨ ਅੰਮ੍ਰਿਤਸਰ (Vande Bharat Train) ਤੋਂ ਸਵੇਰੇ 8:15 ਵਜੇ ਰਵਾਨਾ ਹੋਵੇਗੀ ਤੇ ਦੁਪਹਿਰ 1:30 ਵਜੇ ਦਿੱਲੀ ਪਹੁੰਚੇਗੀ। ਟਰੇਨ ਜਲੰਧਰ ਕੈਂਟ (Jalandhar Cantt) , ਲੁਧਿਆਣਾ (Ludhiana), ਅੰਬਾਲਾ (Ambala) ਤੋਂ ਹੋ ਕੇ ਲੰਘੇਗੀ। ਇਹ ਟਰੇਨ ਦਿੱਲੀ ਤੋਂ ਦੁਪਹਿਰ 3:15 'ਤੇ ਰਵਾਨਾ ਹੋਵੇਗੀ ਅਤੇ ਰਾਤ 8:35 'ਤੇ ਅੰਮ੍ਰਿਤਸਰ ਪਹੁੰਚੇਗੀ। ਵੰਦੇ ਭਾਰਤ ਟਰੇਨ ਲਈ ਵਾਸ਼ਿੰਗ ਲਾਈਨ ਨੰਬਰ ਪੰਜ ਤਿਆਰ ਕੀਤੀ ਗਈ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Narendra Modi) ਨੇ ਅੰਮ੍ਰਿਤਸਰ ਤੋਂ ਦਿੱਲੀ ਵਿਚਾਲੇ ਵੰਦੇ ਭਾਰਤ ਰੇਲਗੱਡੀ (Vande Bharat Train) ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਪਹਿਲੇ ਦਿਨ ਇਸ ਟਰੇਨ 'ਚ ਸਾਰੇ ਯਾਤਰੀਆਂ ਨੂੰ ਦਿੱਲੀ ਤੱਕ ਮੁਫਤ ਸਫਰ ਦੀ ਸਹੂਲਤ ਮਿਲੀ। ਇਸ ਦੌਰਾਨ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ, ਅੰਮ੍ਰਿਤਸਰ ਤੋਂ ਕਾਂਗਰਸੀ ਸੰਸਦ ਮੈਂਬਰ ਗੁਰਜੀਤ ਔਜਲਾ ਵੀ ਮੌਜੂਦ ਸਨ।
ਇਸ ਦੌਰਾਨ ਪੁਰੋਹਿਤ ਨੇ ਕਿਹਾ ਕਿ ਇਹ ਕੇਂਦਰ ਵੱਲੋਂ ਪੰਜਾਬ ਨੂੰ ਵੱਡਾ ਤੋਹਫਾ ਹੈ।
ਗੁਰਜੀਤ ਔਜਲਾ ਨੇ ਕੀਤਾ ਪੀਐਮ ਮੋਦੀ ਦਾ ਧੰਨਵਾਦ
ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ (MP Gurjit Singh Aujla) ਨੇ ਇਸ ਰੇਲ ਗੱਡੀ ਨੂੰ ਅੰਮ੍ਰਿਤਸਰ ਤੋਂ ਸ਼ੁਰੂ ਕਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਦਾ ਧੰਨਵਾਦ ਕੀਤਾ। ਔਜਲਾ ਨੇ ਕਿਹਾ ਕਿ ਅੰਮ੍ਰਿਤਸਰ ਇੱਕ ਸੈਰ ਸਪਾਟਾ ਸਥਾਨ ਹੈ ਅਤੇ ਇਹ ਮੱਧ ਵਰਗ ਦੇ ਲੋਕਾਂ ਲਈ ਇੱਕ ਤੋਹਫ਼ਾ ਹੈ। ਇਹ ਸਾਡੀ ਆਰਥਿਕਤਾ ਲਈ ਵੀ ਮਦਦਗਾਰ ਹੈ ਕਿਉਂਕਿ ਹੁਣ ਜ਼ਿਆਦਾ ਲੋਕ ਅੰਮ੍ਰਿਤਸਰ ਆ ਸਕਦੇ ਹਨ।
ਵੰਦੇ ਭਾਰਤ ਟਰੇਨ ਦੀ ਰਫਤਾਰ ਲਗਭਗ 160 ਕਿਲੋਮੀਟਰ ਪ੍ਰਤੀ ਘੰਟਾ ਹੋਵੇਗੀ। ਇਹ ਟਰੇਨ ਹਫ਼ਤੇ ਵਿੱਚ ਛੇ ਦਿਨ ਚੱਲੇਗੀ। ਇਹ ਟਰੇਨ ਸ਼ੁੱਕਰਵਾਰ ਨੂੰ ਨਹੀਂ ਚੱਲੇਗੀ।