ATM ਤੋਂ ਪੈਸੇ ਕਢਵਾਉਣ ਵਾਲਿਆਂ ਲਈ ਖਾਸ ਖ਼ਬਰ, ਨਿਯਮਾਂ 'ਚ ਹੋਇਆ ਵੱਡਾ ਬਦਲਾਅ
ATM Cash Withdrawal Rule: ਦੇਸ਼ ਦੇ ਸਭ ਤੋਂ ਵੱਡੇ ਸਰਕਾਰੀ ਬੈਂਕ SBI ਨੇ ATM (SBI ATM Cash) ਤੋਂ ਨਕਦੀ ਕਢਵਾਉਣ ਵਾਲੇ ਗਾਹਕਾਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਨਿਯਮਾਂ ਵਿੱਚ ਬਦਲਾਅ ਕੀਤਾ ਹੈ।
ATM Cash Withdrawal Limit: ਜੇਕਰ ਤੁਸੀਂ ਵੀ ATM Machine ਤੋਂ ਪੈਸੇ ਕਢਵਾਉਣ ਜਾ ਰਹੇ ਹੋ, ਤਾਂ ਤੁਹਾਡੇ ਲਈ ਇਹ ਅਹਿਮ ਖ਼ਬਰ ਹੈ। ATM ਮਸ਼ੀਨ (SBI ATM) ਤੋਂ ਨਕਦੀ ਕਢਵਾਉਣ ਦੇ ਨਿਯਮ ਬਦਲ ਗਏ ਹਨ। ਦੇਸ਼ ਦੇ ਸਭ ਤੋਂ ਵੱਡੇ ਸਰਕਾਰੀ ਬੈਂਕ ਐਸਬੀਆਈ ਨੇ ਏਟੀਐਮ ਤੋਂ ਨਕਦੀ ਕਢਵਾਉਣ ਵਾਲੇ ਗਾਹਕਾਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਨਿਯਮਾਂ ਵਿੱਚ ਬਦਲਾਅ ਕੀਤਾ ਹੈ।
ਦਰਜ ਕਰਨਾ ਹੋਵੇਗਾ ਇਹ ਨੰਬਰ
ਦੱਸ ਦੇਈਏ ਕਿ ਜੇਕਰ ਤੁਸੀਂ SBI ATM ਤੋਂ ਕੈਸ਼ ਕਢਵਾਉਣ ਜਾ ਰਹੇ ਹੋ, ਤਾਂ ਤੁਹਾਨੂੰ OTP ਐਂਟਰ ਕਰਨਾ ਹੋਵੇਗਾ। ਬੈਂਕ ਦੇ ਇਸ ਨਵੇਂ ਨਿਯਮ ਤਹਿਤ ਗਾਹਕ ਬਗੈਰ OTP ਦੇ ਪੈਸੇ ਨਹੀਂ ਕੱਢ ਸਕਣਗੇ। ਬੈਂਕ ਦੇ ATM ਤੋਂ ਨਕਦੀ ਕਢਵਾਉਣ ਲਈ ਤੁਹਾਡੇ ਰਜਿਸਟਰਡ ਮੋਬਾਈਲ ਨੰਬਰ 'ਤੇ ਇੱਕ OTP ਆਵੇਗਾ, ਜਿਸ ਨੂੰ ਦਰਜ ਕਰਨ ਤੋਂ ਬਾਅਦ ਹੀ ਤੁਸੀਂ ਪੈਸੇ ਕਢਵਾ ਸਕੋਗੇ।
ਧੋਖਾਧੜੀ ਤੋਂ ਬਚਾਉਣ ਲਈ ਸ਼ੁਰੂ ਕੀਤੀ ਗਈ ਸਰਵਿਸ
ਸਟੇਟ ਬੈਂਕ ਨੇ ਟਵੀਟ ਕਰਕੇ ਗਾਹਕਾਂ ਨੂੰ ਇਸ ਦੀ ਜਾਣਕਾਰੀ ਦਿੱਤੀ ਹੈ। ਬੈਂਕ ਨੇ ਕਿਹਾ ਕਿ ਇਹ ਕਦਮ ਨਕਦ ਨਿਕਾਸੀ ਪ੍ਰਣਾਲੀ ਨੂੰ ਹੋਰ ਸੁਰੱਖਿਅਤ ਬਣਾਉਣ ਲਈ ਚੁੱਕਿਆ ਗਿਆ ਹੈ। ਇਸ ਸਮੇਂ ਦੇਸ਼ ਵਿੱਚ ਫ੍ਰੋਡ ਦੇ ਕਈ ਮਾਮਲੇ ਸਾਹਮਣੇ ਆ ਰਹੇ ਹਨ। ਇਸ ਨੂੰ ਧਿਆਨ 'ਚ ਰੱਖਦੇ ਹੋਏ ਇਹ ਕਦਮ ਚੁੱਕਿਆ ਗਿਆ ਹੈ।
10000 ਤੋਂ ਵੱਧ ਦੀ ਨਕਦੀ ਕਢਵਾਉਣ ਲਈ ਦੇਣਾ ਹੋਵੇਗਾ OTP
ਜੇਕਰ ਤੁਸੀਂ ATM ਰਾਹੀਂ 10,000 ਰੁਪਏ ਤੋਂ ਵੱਧ ਦੀ ਨਕਦੀ ਕਢਵਾਉਂਦੇ ਹੋ, ਤਾਂ ਇਹ ਨਿਯਮ ਤੁਹਾਡੇ 'ਤੇ ਲਾਗੂ ਹੋਵੇਗਾ। ਜੇਕਰ ਤੁਸੀਂ 10,000 ਘੱਟ ਨਕਦ ਕਢਵਾਉਂਦੇ ਹੋ ਤਾਂ ਇਹ ਨਿਯਮ ਤੁਹਾਡੇ 'ਤੇ ਲਾਗੂ ਨਹੀਂ ਹੋਵੇਗਾ। ਇਸ ਸਹੂਲਤ ਲਈ ਤੁਹਾਡਾ ਮੋਬਾਈਲ ਨੰਬਰ ਬੈਂਕ ਵਿੱਚ ਰਜਿਸਟਰਡ ਹੋਣਾ ਚਾਹੀਦਾ ਹੈ।
63,906 ATM ਹਨ
ਦੱਸ ਦੇਈਏ ਕਿ SBI ਕੋਲ ਭਾਰਤ ਵਿੱਚ 71,705 BC ਆਊਟਲੇਟਸ ਦੇ ਨਾਲ 22,224 ਬ੍ਰਾਂਚਾਂ ਅਤੇ 63,906 ATM/CDM ਦਾ ਸਭ ਤੋਂ ਵੱਡਾ ਨੈੱਟਵਰਕ ਹੈ। ਇੰਟਰਨੈੱਟ ਬੈਂਕਿੰਗ ਅਤੇ ਮੋਬਾਈਲ ਬੈਂਕਿੰਗ ਦੀ ਵਰਤੋਂ ਕਰਨ ਵਾਲੇ ਗਾਹਕਾਂ ਦੀ ਗਿਣਤੀ ਲਗਪਗ 9.1 ਕਰੋੜ ਅਤੇ 2 ਕਰੋੜ ਹੈ।
ਇਹ ਵੀ ਪੜ੍ਹੋ: Modi Cabinet Decision: ਚੀਨੀ ਬਾਜ਼ਾਰ 'ਚ ਦਹਿਸ਼ਤ ਦਾ ਮਾਹੌਲ, 6 ਸਾਲਾਂ 'ਚ ਸਰਕਾਰ ਖਰਚ ਕਰੇਗੀ 76 ਹਜ਼ਾਰ ਕਰੋੜ ਰੁਪਏ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin