ਪੜਚੋਲ ਕਰੋ

Bank Account Rules: ਸਰਕਾਰ ਬਦਲ ਰਹੀ ਹੈ Bank Account ਖੋਲ੍ਹਣ ਤੇ ਸਿਮ ਲੈਣ ਦੇ ਨਿਯਮ! ਜਾਣਕਾਰੀ ਲਈ ਪੂਰੀ ਖ਼ਬਰ

Bank account rules: ਸਰਕਾਰ ਬੈਂਕ ਖਾਤਾ ਖੋਲ੍ਹਣ ਅਤੇ ਮੋਬਾਈਲ ਸਿਮ ਲੈਣ ਦੇ ਨਿਯਮ ਹੋਰ ਸਖ਼ਤ ਕਰਨ ਜਾ ਰਹੀ ਹੈ। ਅਜਿਹਾ ਕਰਕੇ ਸਰਕਾਰ ਬੈਂਕ ਫਰਾਡ ਤੇ ਫਰਜ਼ੀ ਤਰੀਕੇ ਨਾਲ ਦੂਜੇ ਦੇ ਦਸਤਾਵੇਜ਼ਾਂ 'ਤੇ ਸਿਮ ਲੈਣ ਦੀਆਂ ਵਧਦੀਆਂ ਘਟਨਾਵਾਂ ਨੂੰ...

Bank account: ਸਰਕਾਰ ਜਲਦ ਹੀ ਦੇਸ਼ 'ਚ ਬੈਂਕ ਖਾਤੇ ਖੋਲ੍ਹਣ ਅਤੇ ਸਿਮ ਕਾਰਡ ਲੈਣ ਦੇ ਨਿਯਮਾਂ 'ਚ ਬਦਲਾਅ ਕਰਨ ਜਾ ਰਹੀ ਹੈ। ਦੇਸ਼ 'ਚ ਆਨਲਾਈਨ ਧੋਖਾਧੜੀ  (Online Fraud) ਦੇ ਵਧਦੇ ਮਾਮਲਿਆਂ ਨੂੰ ਰੋਕਣ ਲਈ ਸਰਕਾਰ ਹੁਣ ਇਕ ਨਵੇਂ ਨਿਯਮ 'ਤੇ ਵਿਚਾਰ ਕਰ ਰਹੀ ਹੈ। ਇਸ ਤਹਿਤ ਸਰਕਾਰ ਨਵਾਂ ਸਿਮ ਕਾਰਡ ਜਾਰੀ ਕਰਨ ਅਤੇ ਬੈਂਕ ਖਾਤਾ ਖੋਲ੍ਹਣ ਲਈ ਨਿਯਮਾਂ ਨੂੰ ਹੋਰ ਸਖ਼ਤ ਕਰ ਸਕਦੀ ਹੈ।

ਦਰਅਸਲ, ਸਰਕਾਰ ਅਜਿਹਾ ਨਿਯਮ ਲਿਆਉਣ 'ਤੇ ਵਿਚਾਰ ਕਰ ਰਹੀ ਹੈ ਤਾਂ ਜੋ ਮੋਬਾਈਲ ਸਿਮ ਲੈਣ ਵਾਲੇ ਅਤੇ ਬੈਂਕ ਖਾਤਾ ਖੋਲ੍ਹਣ ਵਾਲੇ ਵਿਅਕਤੀ ਨਾਲ ਜੁੜੀ ਸਾਰੀ ਜਾਣਕਾਰੀ ਦੀ ਪੂਰੀ ਤਰ੍ਹਾਂ ਜਾਂਚ ਕੀਤੀ ਜਾ ਸਕੇ। ਇਸ ਨਾਲ ਇਨ੍ਹਾਂ ਕੰਮਾਂ ਲਈ ਕਿਸੇ ਹੋਰ ਵਿਅਕਤੀ ਦਾ ਵੇਰਵਾ ਨਹੀਂ ਵਰਤਿਆ ਜਾਵੇਗਾ। ਇਸ ਨਾਲ ਬੈਂਕਿੰਗ ਅਤੇ ਸਿਮ ਦੇ ਮਾਮਲੇ 'ਚ ਧੋਖਾਧੜੀ ਨੂੰ ਰੋਕਿਆ ਜਾ ਸਕਦਾ ਹੈ।

ਕੀ ਹੈ ਸਰਕਾਰ ਦੀ ਯੋਜਨਾ?

CNBC ਦੀ ਰਿਪੋਰਟ ਦੇ ਮੁਤਾਬਕ ਆਉਣ ਵਾਲੇ ਸਮੇਂ 'ਚ ਟੈਲੀਕਾਮ ਆਪਰੇਟਰਾਂ ਅਤੇ ਬੈਂਕਾਂ ਲਈ ਗਾਹਕ ਦੀ ਫਿਜ਼ੀਕਲ ਵੈਰੀਫਿਕੇਸ਼ਨ ਕਰਨਾ ਲਾਜ਼ਮੀ ਕੀਤਾ ਜਾ ਸਕਦਾ ਹੈ। ਹਾਲਾਂਕਿ, ਮੌਜੂਦਾ ਸਮੇਂ ਵਿੱਚ, ਜਦੋਂ ਵੀ ਕੋਈ ਬੈਂਕ ਖਾਤਾ ਖੋਲ੍ਹਣ ਅਤੇ ਸਿਮ ਲੈਣ ਲਈ ਅਰਜ਼ੀ ਦਿੰਦਾ ਹੈ, ਤਾਂ ਆਨਲਾਈਨ ਈ-ਕੇਵਾਈਸੀ ਦੁਆਰਾ ਆਧਾਰ ਤੋਂ ਵੇਰਵੇ ਲੈ ਕੇ ਇਸ ਦੀ ਪੁਸ਼ਟੀ ਕੀਤੀ ਜਾਂਦੀ ਹੈ, ਪਰ ਦੂਜੇ ਪਾਸੇ, ਕੰਪਨੀਆਂ ਦਾ ਖਾਤਾ ਸਿਰਫ ਇਨਕਾਰਪੋਰੇਸ਼ਨ ਦੇ ਸਰਟੀਫਿਕੇਟ ਨਾਲ ਹੀ ਖੋਲ੍ਹਿਆ ਜਾਂਦਾ ਹੈ।

ਦਰਅਸਲ ਪਿਛਲੇ ਕੁਝ ਦਿਨਾਂ ਤੋਂ ਬੈਂਕਾਂ ਵਿੱਚ ਧੋਖਾਧੜੀ ਦੇ ਮਾਮਲੇ ਤੇਜ਼ੀ ਨਾਲ ਵਧੇ ਹਨ। ਇਸ ਦਾ ਸਭ ਤੋਂ ਵੱਡਾ ਕਾਰਨ ਸਿਮ ਕਾਰਡਾਂ ਦੀ ਆਸਾਨੀ ਨਾਲ ਉਪਲਬਧਤਾ ਤੇ ਬੈਂਕ ਖਾਤਾ ਖੋਲ੍ਹਣਾ ਹੈ। ਭਾਰਤੀ ਰਿਜ਼ਰਵ ਬੈਂਕ (RBI) ਦੀ ਇੱਕ ਰਿਪੋਰਟ ਦੇ ਅਨੁਸਾਰ, 2021-22 ਵਿੱਚ ਬੈਂਕ ਧੋਖਾਧੜੀ ਦੇ ਮਾਮਲਿਆਂ ਵਿੱਚ ਸ਼ਾਮਲ ਰਕਮ 41,000 ਕਰੋੜ ਰੁਪਏ ਸੀ।

ਬਦਲ ਜਾਣਗੇ ਹੁਣ ਨਿਯਮ 

ਹੁਣ ਸਰਕਾਰ ਨਵਾਂ ਸਿਮ ਕਾਰਡ ਜਾਰੀ ਕਰਨ ਅਤੇ ਬੈਂਕ ਖਾਤਾ ਖੋਲ੍ਹਣ ਦੀ ਪ੍ਰਕਿਰਿਆ ਨੂੰ ਬਦਲਣ ਦੀ ਤਿਆਰੀ ਕਰ ਰਹੀ ਹੈ। ਇਸ ਦੇ ਲਈ ਕੇਵਾਈਸੀ ਨਿਯਮਾਂ ਨੂੰ ਸਖਤ ਬਣਾਉਣ 'ਤੇ ਵਿਚਾਰ ਕੀਤਾ ਜਾ ਰਿਹਾ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਸਰਕਾਰ ਟੈਲੀਕਾਮ ਆਪਰੇਟਰਾਂ ਅਤੇ ਬੈਂਕਾਂ ਨੂੰ ਜਲਦ ਹੀ ਨਵੇਂ ਨਿਯਮ ਲਾਗੂ ਕਰਨ ਲਈ ਕਹਿ ਸਕਦੀ ਹੈ। ਗ੍ਰਹਿ ਮੰਤਰਾਲੇ ਨੇ ਇਸ ਮੁੱਦੇ 'ਤੇ ਵਿੱਤ ਅਤੇ ਦੂਰਸੰਚਾਰ ਮੰਤਰਾਲੇ ਨਾਲ ਸਮੀਖਿਆ ਮੀਟਿੰਗ ਵੀ ਕੀਤੀ ਹੈ। ਮੀਟਿੰਗ ਵਿੱਚ ਇਸ ਫੈਸਲੇ ਲਈ ਰੋਡਮੈਪ 'ਤੇ ਚਰਚਾ ਵੀ ਕਰ ਚੁੱਕੀ ਹੈ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Punjab News: ਅੰਮ੍ਰਿਤਪਾਲ ਸਿੰਘ ਦੀ ਪੈਰੋਲ 'ਤੇ ਲਾ ਦਿੱਤੀਆਂ 10 ਸ਼ਰਤਾਂ! ਸਰਕਾਰ ਨੇ ਕੀਤੀ ਪੂਰੀ ਪਲਾਨਿੰਗ 
Punjab News: ਅੰਮ੍ਰਿਤਪਾਲ ਸਿੰਘ ਦੀ ਪੈਰੋਲ 'ਤੇ ਲਾ ਦਿੱਤੀਆਂ 10 ਸ਼ਰਤਾਂ! ਸਰਕਾਰ ਨੇ ਕੀਤੀ ਪੂਰੀ ਪਲਾਨਿੰਗ 
Lawrence Bishnoi Gang: ਲਾਰੈਂਸ ਬਿਸ਼ਨੋਈ ਗੈਂਗ ਦੇ ਸ਼ੂਟਰ ਦੇ ਘਰ 'ਤੇ ਚੱਲਿਆ ਬੁਲਡੋਜ਼ਰ, ਕਰ ਦਿੱਤਾ ਢਹਿ-ਢੇਰੀ
Lawrence Bishnoi Gang: ਲਾਰੈਂਸ ਬਿਸ਼ਨੋਈ ਗੈਂਗ ਦੇ ਸ਼ੂਟਰ ਦੇ ਘਰ 'ਤੇ ਚੱਲਿਆ ਬੁਲਡੋਜ਼ਰ, ਕਰ ਦਿੱਤਾ ਢਹਿ-ਢੇਰੀ
Karamjit Anmol: ਸਿਆਸਤ 'ਚ ਹੱਥ ਅਜ਼ਮਾਉਣ ਤੋਂ ਬਾਅਦ ਕਰਮਜੀਤ ਅਨਮੋਲ ਦੀ ਫਿਲਮਾਂ 'ਚ ਵਾਪਸੀ, ਸ਼ੁਰੂ ਕੀਤੀ ਸ਼ੂਟਿੰਗ
Karamjit Anmol: ਸਿਆਸਤ 'ਚ ਹੱਥ ਅਜ਼ਮਾਉਣ ਤੋਂ ਬਾਅਦ ਕਰਮਜੀਤ ਅਨਮੋਲ ਦੀ ਫਿਲਮਾਂ 'ਚ ਵਾਪਸੀ, ਸ਼ੁਰੂ ਕੀਤੀ ਸ਼ੂਟਿੰਗ
Air Pollution in India: ਕਿੱਧਰ ਨੂੰ ਜਾ ਰਿਹਾ ਭਾਰਤ? ਸਾਹ ਲੈਣ 'ਤੇ ਵੀ ਮੌਤ! ਦੇਸ਼ ਦੇ ਵੱਡੇ ਸ਼ਹਿਰਾਂ ਦੀ ਦਿਲ ਦਹਿਲਾ ਦੇਣ ਵਾਲੀ ਰਿਪੋਰਟ
ਕਿੱਧਰ ਨੂੰ ਜਾ ਰਿਹਾ ਭਾਰਤ? ਸਾਹ ਲੈਣ 'ਤੇ ਵੀ ਮੌਤ! ਦੇਸ਼ ਦੇ ਵੱਡੇ ਸ਼ਹਿਰਾਂ ਦੀ ਦਿਲ ਦਹਿਲਾ ਦੇਣ ਵਾਲੀ ਰਿਪੋਰਟ
Advertisement
ABP Premium

ਵੀਡੀਓਜ਼

Barnala News | ਬਾਰਿਸ਼ ਨੇ ਢਹਿ ਢੇਰੀ ਕੀਤਾ ਰਿਕਸ਼ੇ ਵਾਲੇ ਦਾ ਕੱਚਾ ਆਸ਼ਿਆਨਾBeas water Levevl alert | ਬਿਆਸ ਨਦੀ 'ਚ ਆਇਆ ਹੜ੍ਹ -  70 ਸਾਲਾ ਬਜ਼ੁਰਗ ਔਰਤ ਰੁੜ੍ਹੀHina khan ਨੂੰ ਹੋਇਆ ਬ੍ਰੈਸਟ ਕੈਂਸਰ,ਕੀਮੋਥੈਰੇਪੀ ਤੋਂ ਪਹਿਲਾਂ ਸ਼ੇਅਰ ਕੀਤਾ Emotional VideoSangrur Principal Suicide | ਪ੍ਰਿੰਸੀਪਲ ਨੇ ਕੀਤੀ ਖ਼ੁਦਕੁਸ਼ੀ,5 ਅਧਿਆਪਕਾਂ 'ਤੇ ਮਾਮਲਾ ਦਰਜ਼

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਅੰਮ੍ਰਿਤਪਾਲ ਸਿੰਘ ਦੀ ਪੈਰੋਲ 'ਤੇ ਲਾ ਦਿੱਤੀਆਂ 10 ਸ਼ਰਤਾਂ! ਸਰਕਾਰ ਨੇ ਕੀਤੀ ਪੂਰੀ ਪਲਾਨਿੰਗ 
Punjab News: ਅੰਮ੍ਰਿਤਪਾਲ ਸਿੰਘ ਦੀ ਪੈਰੋਲ 'ਤੇ ਲਾ ਦਿੱਤੀਆਂ 10 ਸ਼ਰਤਾਂ! ਸਰਕਾਰ ਨੇ ਕੀਤੀ ਪੂਰੀ ਪਲਾਨਿੰਗ 
Lawrence Bishnoi Gang: ਲਾਰੈਂਸ ਬਿਸ਼ਨੋਈ ਗੈਂਗ ਦੇ ਸ਼ੂਟਰ ਦੇ ਘਰ 'ਤੇ ਚੱਲਿਆ ਬੁਲਡੋਜ਼ਰ, ਕਰ ਦਿੱਤਾ ਢਹਿ-ਢੇਰੀ
Lawrence Bishnoi Gang: ਲਾਰੈਂਸ ਬਿਸ਼ਨੋਈ ਗੈਂਗ ਦੇ ਸ਼ੂਟਰ ਦੇ ਘਰ 'ਤੇ ਚੱਲਿਆ ਬੁਲਡੋਜ਼ਰ, ਕਰ ਦਿੱਤਾ ਢਹਿ-ਢੇਰੀ
Karamjit Anmol: ਸਿਆਸਤ 'ਚ ਹੱਥ ਅਜ਼ਮਾਉਣ ਤੋਂ ਬਾਅਦ ਕਰਮਜੀਤ ਅਨਮੋਲ ਦੀ ਫਿਲਮਾਂ 'ਚ ਵਾਪਸੀ, ਸ਼ੁਰੂ ਕੀਤੀ ਸ਼ੂਟਿੰਗ
Karamjit Anmol: ਸਿਆਸਤ 'ਚ ਹੱਥ ਅਜ਼ਮਾਉਣ ਤੋਂ ਬਾਅਦ ਕਰਮਜੀਤ ਅਨਮੋਲ ਦੀ ਫਿਲਮਾਂ 'ਚ ਵਾਪਸੀ, ਸ਼ੁਰੂ ਕੀਤੀ ਸ਼ੂਟਿੰਗ
Air Pollution in India: ਕਿੱਧਰ ਨੂੰ ਜਾ ਰਿਹਾ ਭਾਰਤ? ਸਾਹ ਲੈਣ 'ਤੇ ਵੀ ਮੌਤ! ਦੇਸ਼ ਦੇ ਵੱਡੇ ਸ਼ਹਿਰਾਂ ਦੀ ਦਿਲ ਦਹਿਲਾ ਦੇਣ ਵਾਲੀ ਰਿਪੋਰਟ
ਕਿੱਧਰ ਨੂੰ ਜਾ ਰਿਹਾ ਭਾਰਤ? ਸਾਹ ਲੈਣ 'ਤੇ ਵੀ ਮੌਤ! ਦੇਸ਼ ਦੇ ਵੱਡੇ ਸ਼ਹਿਰਾਂ ਦੀ ਦਿਲ ਦਹਿਲਾ ਦੇਣ ਵਾਲੀ ਰਿਪੋਰਟ
JTPL City: ਮੀਂਹ ਦੇ ਪਾਣੀ 'ਚ ਡੁੱਬੀ ਜੇਟੀਪੀਐਲ ਸਿਟੀ, ਲੋਕਾਂ ਲਈ ਨਰਕ ਬਣੀ ਸੁਸਾਇਟੀ 
JTPL City: ਮੀਂਹ ਦੇ ਪਾਣੀ 'ਚ ਡੁੱਬੀ ਜੇਟੀਪੀਐਲ ਸਿਟੀ, ਲੋਕਾਂ ਲਈ ਨਰਕ ਬਣੀ ਸੁਸਾਇਟੀ 
21 ਸੈਕਿੰਡ 'ਚ ਮੌਤ... ਬਿਜਲੀ ਦੀ ਤਾਰਾਂ ਨੂੰ ਛੁਹ ਗਿਆ ਡੰਡਾ, ਤੜਫ-ਤੜਫ ਕੇ ਨੌਜਵਾਨ ਦੀ ਮੌਤ, ਵੇਖੋ ਰੂਹ ਕੰਬਾਊ VIDEO
21 ਸੈਕਿੰਡ 'ਚ ਮੌਤ... ਬਿਜਲੀ ਦੀ ਤਾਰਾਂ ਨੂੰ ਛੁਹ ਗਿਆ ਡੰਡਾ, ਤੜਫ-ਤੜਫ ਕੇ ਨੌਜਵਾਨ ਦੀ ਮੌਤ, ਵੇਖੋ ਰੂਹ ਕੰਬਾਊ VIDEO
Jalandhar News: ਸੀਐਮ ਭਗਵੰਤ ਮਾਨ ਦੇ ਚੈਲੰਜ ਮਗਰੋਂ 'ਸਬੂਤ' ਲੈ ਕੇ ਪਹੁੰਚੇ ਸ਼ੀਤਲ ਅੰਗੁਰਾਲ, ਸੀਐਮ ਲਈ ਕੁਰਸੀ ਡਾਹ ਕੇ ਵੰਗਾਰਿਆ
Jalandhar News: ਸੀਐਮ ਭਗਵੰਤ ਮਾਨ ਦੇ ਚੈਲੰਜ ਮਗਰੋਂ 'ਸਬੂਤ' ਲੈ ਕੇ ਪਹੁੰਚੇ ਸ਼ੀਤਲ ਅੰਗੁਰਾਲ, ਸੀਐਮ ਲਈ ਕੁਰਸੀ ਡਾਹ ਕੇ ਵੰਗਾਰਿਆ
Hardik Pandya: ਹਾਰਦਿਕ ਨੂੰ 29 ਸਾਲਾਂ ਖਿਡਾਰੀ ਕਰੇਗਾ Replace, ਪਾਂਡਿਆ ਦੇ ਸੰਨਿਆਸ ਤੋਂ ਬਾਅਦ ਜੈ ਸ਼ਾਹ ਨੇ ਲੱਭਿਆ Replacement
ਹਾਰਦਿਕ ਨੂੰ 29 ਸਾਲਾਂ ਖਿਡਾਰੀ ਕਰੇਗਾ Replace, ਪਾਂਡਿਆ ਦੇ ਸੰਨਿਆਸ ਤੋਂ ਬਾਅਦ ਜੈ ਸ਼ਾਹ ਨੇ ਲੱਭਿਆ Replacement
Embed widget