RBI ਦਾ ਵੱਡਾ ਐਲਾਨ! ਘਟਾਇਆ ਰੈਪੋ ਰੇਟ, GDP ਗ੍ਰੋਥ 7.3% ਰਹਿਣ ਦਾ ਅਨੁਮਾਨ; ਕੀ ਹੈ ਪੂਰੀ ਡਿਟੇਲ
RBI ਦੇ ਗਵਰਨਰ ਸੰਜੇ ਮਲਹੋਤਰਾ ਨੇ 5 ਦਸੰਬਰ ਨੂੰ ਰੈਪੋ ਰੇਟ ਵਿੱਚ ਕਟੌਤੀ ਦਾ ਐਲਾਨ ਕੀਤਾ। ਉਨ੍ਹਾਂ ਨੇ ਮੌਜੂਦਾ ਵਿੱਤੀ ਸਾਲ 2026 ਲਈ GDP ਵਿਕਾਸ ਦਰ 7.3 ਪ੍ਰਤੀਸ਼ਤ ਰਹਿਣ ਦਾ ਅਨੁਮਾਨ ਵੀ ਲਗਾਇਆ...

GDP Growth Forecast: ਭਾਰਤੀ ਰਿਜ਼ਰਵ ਬੈਂਕ (RBI) ਦੇ ਗਵਰਨਰ ਸੰਜੇ ਮਲਹੋਤਰਾ ਨੇ ਸ਼ੁੱਕਰਵਾਰ 5 ਦਸੰਬਰ ਨੂੰ ਰੈਪੋ ਰੇਟ ਵਿੱਚ ਕਟੌਤੀ ਦਾ ਐਲਾਨ ਕੀਤਾ। ਮੁਦਰਾ ਨੀਤੀ ਕਮੇਟੀ (MPC) ਨੇ ਰੈਪੋ ਰੇਟ ਨੂੰ 25 ਬੇਸਿਸ ਪੁਆਇੰਟ ਘਟਾ ਕੇ 5.25 ਪ੍ਰਤੀਸ਼ਤ ਕਰਨ ਦਾ ਫੈਸਲਾ ਕੀਤਾ। ਉਨ੍ਹਾਂ ਨੇ ਮੌਜੂਦਾ ਵਿੱਤੀ ਸਾਲ 2026 ਲਈ GDP ਵਿਕਾਸ ਦਰ 7.3 ਪ੍ਰਤੀਸ਼ਤ ਹੋਣ ਦਾ ਵੀ ਅਨੁਮਾਨ ਲਗਾਇਆ।
ਇਹ GDP ਵਾਧਾ ਦਰ 6.8 ਪ੍ਰਤੀਸ਼ਤ ਤੋਂ ਵਧਾ ਕੇ 7.3 ਪ੍ਰਤੀਸ਼ਤ ਕਰ ਦਿੱਤੀ ਗਈ ਹੈ। ਵਿੱਤੀ ਸਾਲ 2025-26 ਦੀ ਤੀਜੀ ਤਿਮਾਹੀ ਲਈ ਮਹਿੰਗਾਈ ਦਰ ਦਾ ਅਨੁਮਾਨ 6.4 ਪ੍ਰਤੀਸ਼ਤ ਤੋਂ ਵਧਾ ਕੇ 7 ਪ੍ਰਤੀਸ਼ਤ ਕਰ ਦਿੱਤਾ ਗਿਆ ਹੈ ਅਤੇ ਚੌਥੀ ਤਿਮਾਹੀ ਲਈ ਇਸਨੂੰ 6.2 ਪ੍ਰਤੀਸ਼ਤ ਤੋਂ ਵਧਾ ਕੇ 6.5 ਪ੍ਰਤੀਸ਼ਤ ਕਰ ਦਿੱਤਾ ਗਿਆ ਹੈ।
RBI ਗਵਰਨਰ ਨੇ ਦਿੱਤੀ ਜਾਣਕਾਰੀ
RBI ਗਵਰਨਰ ਨੇ ਕਿਹਾ ਕਿ ਦੇਸ਼ ਵਿੱਚ ਘਰੇਲੂ ਆਰਥਿਕ ਗਤੀਵਿਧੀਆਂ ਚੰਗੀ ਰਫ਼ਤਾਰ ਨਾਲ ਅੱਗੇ ਵੱਧ ਰਹੀਆਂ ਹਨ। ਪੇਂਡੂ ਖੇਤਰਾਂ ਵਿੱਚ ਮੰਗ ਮਜ਼ਬੂਤ ਬਣੀ ਹੋਈ ਹੈ, ਜਦੋਂ ਕਿ ਸ਼ਹਿਰੀ ਮੰਗ ਹੌਲੀ-ਹੌਲੀ ਸੁਧਰ ਰਹੀ ਹੈ। ਰੈਪੋ ਰੇਟ ਦੇ ਸੰਬੰਧੀ ਮੁਦਰਾ ਨੀਤੀ ਕਮੇਟੀ ਨੇ ਸਰਬਸੰਮਤੀ ਨਾਲ ਵਿਆਜ ਦਰਾਂ ਵਿੱਚ 25 ਬੇਸਿਸ ਪੁਆਇੰਟ ਦੀ ਕਟੌਤੀ ਕਰਨ ਦਾ ਫੈਸਲਾ ਕੀਤਾ। ਸੰਜੇ ਮਲਹੋਤਰਾ ਨੇ ਅੱਗੇ ਦੱਸਿਆ ਕਿ ਦਰ ਵਿੱਚ ਕਟੌਤੀ ਦਾ ਫੈਸਲਾ ਲੈਣ ਤੋਂ ਪਹਿਲਾਂ ਐਮਪੀਸੀ ਨੇ ਬਦਲਦੀਆਂ ਮੈਕਰੋ-ਆਰਥਿਕ ਸਥਿਤੀਆਂ ਅਤੇ ਭਵਿੱਖ ਦੀਆਂ ਸੰਭਾਵਨਾਵਾਂ ਦਾ ਚੰਗੀ ਤਰ੍ਹਾਂ ਅਧਿਐਨ ਕੀਤਾ, ਅਤੇ ਇਸ ਦੇ ਅਧਾਰ ਤੇ, ਸਾਰੇ ਮੈਂਬਰਾਂ ਨੇ ਦਰ ਵਿੱਚ ਕਟੌਤੀ ਦਾ ਫੈਸਲਾ ਕੀਤਾ।
RBI ਗਵਰਨਰ ਦੇ ਅਨੁਸਾਰ, ਮਜ਼ਬੂਤ ਖਪਤ ਅਤੇ ਜੀਐਸਟੀ ਸੁਧਾਰਾਂ ਕਾਰਨ ਦੇਸ਼ ਦੀ ਦੂਜੀ ਤਿਮਾਹੀ ਦੀ ਜੀਡੀਪੀ ਵਿਕਾਸ ਦਰ ਵਿੱਚ ਤੇਜ਼ੀ ਆਈ। ਉਨ੍ਹਾਂ ਕਿਹਾ ਕਿ ਅਕਤੂਬਰ 2025 ਵਿੱਚ ਪ੍ਰਚੂਨ ਮਹਿੰਗਾਈ 0.25 ਪ੍ਰਤੀਸ਼ਤ ਤੱਕ ਡਿੱਗ ਗਈ, ਜੋ ਕਿ ਹੁਣ ਤੱਕ ਦਾ ਸਭ ਤੋਂ ਘੱਟ ਪੱਧਰ ਹੈ।
1 ਅਕਤੂਬਰ ਨੂੰ ਪਿਛਲੀ ਮੁਦਰਾ ਨੀਤੀ ਮੀਟਿੰਗ ਵਿੱਚ ਰੈਪੋ ਦਰ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਸੀ। ਕਮੇਟੀ ਨੇ ਰੈਪੋ ਦਰ ਨੂੰ 5.5 ਪ੍ਰਤੀਸ਼ਤ 'ਤੇ ਸਥਿਰ ਰੱਖਣ ਦਾ ਫੈਸਲਾ ਕੀਤਾ।
ਇਸ ਸਾਲ ਰੈਪੋ ਰੇਟ ਵਿੱਚ ਕਿੰਨੀ ਕਮੀਂ ਆਈ?
RBI ਨੇ ਇਸ ਸਾਲ ਫਰਵਰੀ ਅਤੇ ਜੂਨ ਦੇ ਵਿਚਕਾਰ ਰੈਪੋ ਰੇਟ ਵਿੱਚ ਕੁੱਲ 100 ਬੇਸਿਸ ਪੁਆਇੰਟ ਦੀ ਕਟੌਤੀ ਕੀਤੀ, ਜਿਸ ਨਾਲ ਵਿਆਜ ਦਰ 6.5 ਪ੍ਰਤੀਸ਼ਤ ਤੋਂ ਘਟਾ ਕੇ 5.5 ਪ੍ਰਤੀਸ਼ਤ ਹੋ ਗਈ। ਇਸ ਤੋਂ ਬਾਅਦ, ਅਗਸਤ ਅਤੇ ਅਕਤੂਬਰ ਵਿੱਚ ਹੋਈਆਂ ਨੀਤੀਗਤ ਮੀਟਿੰਗਾਂ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਅਤੇ ਰੈਪੋ ਰੇਟ ਨੂੰ ਬਿਨਾਂ ਕਿਸੇ ਬਦਲਾਅ ਦੇ ਰੱਖਣ ਦਾ ਫੈਸਲਾ ਕੀਤਾ ਗਿਆ।






















