Bank Holiday: ਅੱਜ ਬੈਂਕਾਂ 'ਚ ਨਹੀਂ ਹੋ ਸਕੇਗਾ ਕੋਈ ਕੰਮ, ਜਾਣੋ ਕਿਹੜੇ ਰਾਜ 'ਚ ਬੈਂਕ ਰਹਿਣਗੇ ਬੰਦ
ਇਸ ਹਫਤੇ ਕਈ ਸੂਬਿਆਂ 'ਚ ਵੱਖ-ਵੱਖ ਦਿਨਾਂ 'ਤੇ ਪ੍ਰਾਈਵੇਟ ਅਤੇ ਸਰਕਾਰੀ ਦੋਹਾਂ ਸੈਕਟਰਾਂ ਦੇ ਬੈਂਕਾਂ ਦੀ ਛੁੱਟੀਆਂ ਰਹਿਣ ਵਾਲੀਆਂ ਹਨ। ਜੇਕਰ ਤੁਹਾਨੂੰ ਇਸ ਗੱਲ ਦੀ ਜਾਣਕਾਰੀ ਨਾ ਹੋਵੇ ਤੇ ਤੁਸੀਂ ਬੈਂਕ ਪਹੁੰਚ ਗਏ ਤਾਂ ਤੁਹਾਨੂੰ ਬਿਨਾ ਕੰਮ ਮੁੜਨਾ..

Bank Holiday: ਅੱਜ ਸੋਮਵਾਰ, 26 ਮਈ 2025 ਨੂੰ ਪ੍ਰਾਈਵੇਟ ਅਤੇ ਸਰਕਾਰੀ ਦੋਹਾਂ ਸੈਕਟਰਾਂ ਦੇ ਬੈਂਕਾਂ ਦੀ ਛੁੱਟੀ ਰਹੇਗੀ। ਜੇਕਰ ਤੁਹਾਨੂੰ ਇਸ ਗੱਲ ਦੀ ਜਾਣਕਾਰੀ ਨਾ ਹੋਵੇ ਤੇ ਤੁਸੀਂ ਬੈਂਕ ਪਹੁੰਚ ਗਏ ਤਾਂ ਤੁਹਾਨੂੰ ਬਿਨਾ ਕੰਮ ਮੁੜਨਾ ਪੈ ਸਕਦਾ ਹੈ। ਅੱਜ ਬੈਂਕਾਂ ਦੇ ਗਾਹਕ ਆਪਣਾ ਕੋਈ ਵੀ ਕੰਮ ਨਹੀਂ ਕਰਵਾ ਸਕਣਗੇ। ਹਾਲਾਂਕਿ ਇਹ ਛੁੱਟੀ ਸਿਰਫ਼ ਇੱਕ ਰਾਜ ਵਿੱਚ ਲਾਗੂ ਰਹੇਗੀ—ਉਹ ਰਾਜ ਹੈ ਤ੍ਰਿਪੁਰਾ।
ਇਸ ਸੂਬੇ 'ਚ ਬੈਂਕ ਬੰਦ
ਇਸਦਾ ਕਾਰਨ ਹੈ ਕਾਜੀ ਨਜ਼ਰੂਲ ਇਸਲਾਮ ਦਾ ਹਰ ਸਾਲ 26 ਮਈ ਨੂੰ ਮਨਾਇਆ ਜਾਣ ਵਾਲਾ ਜਨਮਦਿਨ। ਨਜ਼ਰੂਲ ਇਸਲਾਮ ਪੱਛਮੀ ਬੰਗਾਲ ਦੇ ਮਹਾਨ ਲੇਖਕ, ਸੰਗੀਤਕਾਰ, ਕਵੀ ਅਤੇ ਇਨਕਲਾਬੀ ਸਨ। ਇਸ ਲਈ ਉਹਨਾਂ ਨੂੰ 'ਵਿਦ੍ਰੋਹੀ ਕਵੀ' ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਕਾਜੀ ਨਜ਼ਰੂਲ ਇਸਲਾਮ ਨੇ ਆਪਣੀ ਲੇਖਣੀ ਰਾਹੀਂ ਅੰਗਰੇਜ਼ੀ ਸਰਕਾਰ, ਧਾਰਮਿਕ ਕਟੜਤਾ ਅਤੇ ਸਮਾਜਕ ਨਿਆਂ ਦੇ ਖ਼ਿਲਾਫ਼ ਤੇਜ਼ ਆਵਾਜ਼ ਉਠਾਈ ਸੀ।
ਉਹਨਾਂ ਦੇ ਗੀਤਾਂ, ਲੇਖਾਂ ਅਤੇ ਕਵਿਤਾਵਾਂ ਵਿੱਚ ਬਰਾਬਰੀ, ਆਜ਼ਾਦੀ ਅਤੇ ਮਨੁੱਖੀ ਇੱਜ਼ਤ ਦੀ ਵੱਡੀ ਝਲਕ ਮਿਲਦੀ ਹੈ। ਇਸ ਲਈ ਨਜ਼ਰੂਲ ਇਸਲਾਮ ਦੇ ਸਨਮਾਨ ਵਿੱਚ ਤ੍ਰਿਪੁਰਾ ਸਰਕਾਰ ਨੇ ਬੈਂਕ ਬੰਦ ਰੱਖਣ ਦਾ ਐਲਾਨ ਕੀਤਾ ਹੈ। ਇਸ ਤੋਂ ਬਾਅਦ 29 ਮਈ ਨੂੰ ਵੀ ਸ਼ਿਮਲਾ ਵਿੱਚ ਬੈਂਕਾਂ ਦੀ ਛੁੱਟੀ ਰਹੇਗੀ। ਇਸਦੀ ਵਜ੍ਹਾ ਹੈ ਕਿ ਇਸ ਦਿਨ ਮਹਾਰਾਣਾ ਪ੍ਰਤਾਪ ਦੀ ਜਨਮ ਜਯੰਤੀ ਹੈ।
ਇਸ ਸ਼ਨਿੱਚਰਵਾਰ ਬੈਂਕ ਖੁੱਲੇ ਰਹਿਣਗੇ
ਜਦੋਂ ਕਿ ਤ੍ਰਿਪੁਰਾ ਵਿੱਚ ਬੈਂਕਾਂ ਦੀ ਛੁੱਟੀ ਰਹੇਗੀ, ਪਰ ਉੱਥੇ ਡਿਜਿਟਲ ਸੇਵਾਵਾਂ ਜਿਵੇਂ ਕਿ UPI, IMPS, ਮੋਬਾਈਲ ਬੈਂਕਿੰਗ ਅਤੇ ਨੈੱਟ ਬੈਂਕਿੰਗ ਪਹਿਲਾਂ ਵਾਂਗ ਹੀ ਚਲਦੀਆਂ ਰਹਿਣਗੀਆਂ। ਇਸ ਦੇ ਨਾਲ, ਇਸ ਮਹੀਨੇ ਦੇ ਆਖ਼ਰੀ ਸ਼ਨਿੱਚਰਵਾਰ ਨੂੰ ਬੈਂਕਾਂ ਦੀ ਛੁੱਟੀ ਨਹੀਂ ਹੋਵੇਗੀ ਕਿਉਂਕਿ ਇਹ ਪੰਜਵਾਂ ਸ਼ਨਿੱਚਰਵਾਰ ਹੈ। ਇਸ ਲਈ ਅਗਲੇ ਹਫ਼ਤੇ ਅਗਰਤਲਾ ਅਤੇ ਸ਼ਿਮਲਾ ਵਿੱਚ ਬੈਂਕ ਦੋ ਦਿਨ ਬੰਦ ਰਹਿਣਗੇ ਕਿਉਂਕਿ 1 ਜੂਨ ਨੂੰ ਐਤਵਾਰ ਹੈ।
RBI ਦੀਆਂ ਗਾਈਡਲਾਈਨਾਂ ਮੁਤਾਬਕ, ਹਰ ਮਹੀਨੇ ਦੇ ਦੂਜੇ ਅਤੇ ਚੌਥੇ ਸ਼ਨਿੱਚਰਵਾਰ ਨੂੰ ਬੈਂਕਾਂ ਦੀ ਛੁੱਟੀ ਰਹਿੰਦੀ ਹੈ, ਜਦਕਿ ਬਾਕੀ ਦੋ ਸ਼ਨਿੱਚਰਵਾਰਾਂ ਨੂੰ ਪੂਰਾ ਦਿਨ ਕੰਮ ਹੁੰਦਾ ਹੈ। ਇਸ ਤੋਂ ਇਲਾਵਾ ਐਤਵਾਰ ਨੂੰ ਵੀ ਬੈਂਕ ਬੰਦ ਰਹਿੰਦੇ ਹਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।






















