ਪੜਚੋਲ ਕਰੋ
Advertisement
Bank Holiday in July 2023 : 5 ਜਾਂ 10 ਦਿਨ ਨਹੀਂ ਐਨੇ ਦਿਨ ਬੰਦ ਰਹਿਣਗੇ ਬੈਂਕ, ਦੇਖੋ ਪੂਰੀ ਲਿਸਟ
Bank Holiday in July 2023 : ਜੁਲਾਈ 2023 ਵਿੱਚ ਦੂਜੇ ਅਤੇ ਚੌਥੇ ਸ਼ਨੀਵਾਰ ਅਤੇ ਐਤਵਾਰ ਨੂੰ ਮਿਲਾ ਕੇ ਦੇਸ਼ ਭਰ ਦੇ ਬੈਂਕ ਲਗਭਗ 15 ਦਿਨ ਬੰਦ ਰਹਿਣਗੇ। ਨਿੱਜੀ ਅਤੇ ਜਨਤਕ ਖੇਤਰ ਦੇ ਦੋਵੇਂ ਬੈਂਕ ਹਰ ਮਹੀਨੇ ਦੇ ਪਹਿਲੇ ਅ
Bank Holiday in July 2023 : ਜੁਲਾਈ 2023 ਵਿੱਚ ਦੂਜੇ ਅਤੇ ਚੌਥੇ ਸ਼ਨੀਵਾਰ ਅਤੇ ਐਤਵਾਰ ਨੂੰ ਮਿਲਾ ਕੇ ਦੇਸ਼ ਭਰ ਦੇ ਬੈਂਕ ਲਗਭਗ 15 ਦਿਨ ਬੰਦ ਰਹਿਣਗੇ। ਨਿੱਜੀ ਅਤੇ ਜਨਤਕ ਖੇਤਰ ਦੇ ਦੋਵੇਂ ਬੈਂਕ ਹਰ ਮਹੀਨੇ ਦੇ ਪਹਿਲੇ ਅਤੇ ਤੀਜੇ ਸ਼ਨੀਵਾਰ ਨੂੰ ਖੁੱਲ੍ਹੇ ਰਹਿੰਦੇ ਹਨ। ਆਰਬੀਆਈ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਬੈਂਕ ਸਾਰੀਆਂ ਜਨਤਕ ਛੁੱਟੀਆਂ 'ਤੇ ਬੰਦ ਰਹਿਣਗੇ ਅਤੇ ਕੁਝ ਖੇਤਰੀ ਛੁੱਟੀਆਂ ਰਾਜ-ਵਿਸ਼ੇਸ਼ ਹਨ। ਹਾਲਾਂਕਿ, ਖੇਤਰੀ ਛੁੱਟੀਆਂ ਸਬੰਧਤ ਰਾਜ ਸਰਕਾਰਾਂ ਦੁਆਰਾ ਨਿਰਧਾਰਤ ਕੀਤੀਆਂ ਜਾਂਦੀਆਂ ਹਨ। ਨਾਲ ਹੀ ਬੈਂਕਿੰਗ ਰੈਗੂਲੇਟਰ ਨੇ ਐਤਵਾਰ ਨੂੰ ਬੈਂਕਾਂ ਨੂੰ ਬੰਦ ਰੱਖਣਾ ਲਾਜ਼ਮੀ ਕੀਤਾ ਹੋਇਆ ਹੈ।
ਜੁਲਾਈ ਵਿੱਚ ਕੁੱਲ 15 ਛੁੱਟੀਆਂ ਹੋਣਗੀਆਂ
ਜੁਲਾਈ ਮਹੀਨੇ ਵਿੱਚ ਸ਼ਨੀਵਾਰ ਅਤੇ ਐਤਵਾਰ ਨੂੰ ਛੱਡ ਕੇ ਅੱਠ ਛੁੱਟੀਆਂ ਹਨ, ਜਿਸ ਦੀ ਸ਼ੁਰੂਆਤ 5 ਜੁਲਾਈ ਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਤੋਂ ਹੋਵੇਗੀ ਅਤੇ 29 ਜੁਲਾਈ ਨੂੰ ਮੁਹੱਰਮ ਦੀ ਛੁੱਟੀ ਦੇ ਨਾਲ ਸਮਾਪਤ ਹੋ ਜਾਵੇਗੀ । ਇਹ ਛੁੱਟੀਆਂ ਕੁਝ ਰਾਜਾਂ ਨੂੰ ਛੱਡ ਕੇ ਭਾਰਤ ਦੇ ਸਾਰੇ ਬੈਂਕਾਂ 'ਤੇ ਲਾਗੂ ਹੋਣਗੀਆਂ। ਦੂਜੇ ਪਾਸੇ 7 ਛੁੱਟੀਆਂ ਸ਼ਨੀਵਾਰ ਅਤੇ ਐਤਵਾਰ ਨਾਲ ਜੁੜੀਆਂ ਹੋਈਆਂ ਹਨ। ਜੁਲਾਈ ਮਹੀਨੇ ਵਿੱਚ 5 ਐਤਵਾਰ ਅਤੇ ਦੋ ਸ਼ਨੀਵਾਰ ਦੀਆਂ ਛੁੱਟੀਆਂ ਰਹਿਣਗੀਆਂ । ਜੁਲਾਈ ਮਹੀਨੇ ਵਿੱਚ ਕੁੱਲ 15 ਛੁੱਟੀਆਂ ਹਨ। ਜੇਕਰ ਕਿਸੇ ਦਾ ਬੈਂਕ 'ਚ ਬਹੁਤ ਜ਼ਰੂਰੀ ਕੰਮ ਹੈ ਤਾਂ ਉਸ ਦਾ ਸਮਾਂ ਬੈਂਕਾਂ ਦੀਆਂ ਛੁੱਟੀਆਂ ਦੇ ਹਿਸਾਬ ਨਾਲ ਬਣਾਉਣਾ ਹੋਵੇਗਾ। ਹਾਲਾਂਕਿ, ਏਟੀਐਮ, ਨਕਦੀ ਜਮ੍ਹਾਂ, ਔਨਲਾਈਨ ਬੈਂਕਿੰਗ ਅਤੇ ਮੋਬਾਈਲ ਬੈਂਕਿੰਗ ਆਮ ਵਾਂਗ ਕੰਮ ਕਰਦੇ ਰਹਿਣਗੇ।
2000 ਰੁਪਏ ਦੇ ਨੋਟ ਹੋ ਰਹੇ ਹਨ ਜਮ੍ਹਾ
ਦੂਜੇ ਪਾਸੇ ਦੇਸ਼ ਦੇ ਸਾਰੇ ਬੈਂਕਾਂ ਵਿੱਚ 2000 ਰੁਪਏ ਦੇ ਨੋਟ ਜਮ੍ਹਾ ਕਰਵਾਏ ਜਾ ਰਹੇ ਹਨ। ਮਈ ਮਹੀਨੇ 'ਚ ਆਰਬੀਆਈ ਨੇ 2000 ਰੁਪਏ ਦੇ ਨੋਟ ਵਾਪਸ ਲੈਣ ਦਾ ਹੁਕਮ ਦਿੱਤਾ ਸੀ। ਦੇਸ਼ ਦੇ ਲੋਕਾਂ ਨੂੰ ਇਹ 2000 ਰੁਪਏ ਦੇ ਨੋਟ ਸਤੰਬਰ ਦੇ ਅੰਤ ਤੱਕ ਜਮ੍ਹਾ ਕਰਾਉਣ ਲਈ ਕਿਹਾ ਗਿਆ ਸੀ। ਜਿਸ 'ਤੇ ਲਗਾਤਾਰ ਕੰਮ ਚੱਲ ਰਿਹਾ ਹੈ। ਅਜਿਹੇ 'ਚ ਜੇਕਰ ਕਿਸੇ ਨੂੰ ਜੁਲਾਈ 'ਚ 2000 ਰੁਪਏ ਦੇ ਨੋਟ ਮਿਲਦੇ ਹਨ ਅਤੇ ਉਨ੍ਹਾਂ ਨੂੰ ਬੈਂਕਾਂ 'ਚ ਜਮ੍ਹਾ ਕਰਵਾਉਣਾ ਪੈਂਦਾ ਹੈ ਤਾਂ ਅਜਿਹੇ ਲੋਕਾਂ ਨੂੰ ਬੈਂਕ ਛੁੱਟੀ ਦੇ ਹਿਸਾਬ ਨਾਲ ਐਡਜਸਟ ਕਰਨਾ ਹੋਵੇਗਾ।
ਬੈਂਕ ਛੁੱਟੀਆਂ ਦੀ ਸੂਚੀ
2 ਜੁਲਾਈ 2023 : ਐਤਵਾਰ
5 ਜੁਲਾਈ 2023: ਗੁਰੂ ਹਰਗੋਬਿੰਦ ਸਿੰਘ ਜੈਅੰਤੀ (ਜੰਮੂ, ਸ੍ਰੀਨਗਰ)
6 ਜੁਲਾਈ 2023: MHIP ਦਿਵਸ (ਮਿਜ਼ੋਰਮ)
8 ਜੁਲਾਈ 2023: ਦੂਜਾ ਸ਼ਨੀਵਾਰ
9 ਜੁਲਾਈ 2023: ਐਤਵਾਰ
11 ਜੁਲਾਈ 2023: ਕੇਰ ਪੂਜਾ (ਤ੍ਰਿਪੁਰਾ)
13 ਜੁਲਾਈ 2023: ਭਾਨੂ ਜਯੰਤੀ (ਸਿੱਕਮ)
16 ਜੁਲਾਈ 2023: ਐਤਵਾਰ
17 ਜੁਲਾਈ 2023: ਯੂ ਤਿਰੋਟ ਸਿੰਗ ਡੇ (ਮੇਘਾਲਿਆ)
21 ਜੁਲਾਈ 2023: ਡਰੁਕਪਾ ਤਸੇ-ਜ਼ੀ (ਗੰਗਟੋਕ)
22 ਜੁਲਾਈ 2023: ਚੌਥਾ ਸ਼ਨੀਵਾਰ
23 ਜੁਲਾਈ 2023: ਐਤਵਾਰ
29 ਜੁਲਾਈ 2023: ਮੁਹੱਰਮ (ਲਗਭਗ ਸਾਰੇ ਰਾਜਾਂ ਵਿੱਚ)
30 ਜੁਲਾਈ 2023: ਐਤਵਾਰ
31 ਜੁਲਾਈ 2023: ਸ਼ਹੀਦੀ ਦਿਵਸ (ਹਰਿਆਣਾ ਅਤੇ ਪੰਜਾਬ)
Follow ਕਾਰੋਬਾਰ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕ੍ਰਿਕਟ
ਪੰਜਾਬ
ਆਟੋ
ਕਾਰੋਬਾਰ
Advertisement