Bank Holidays: ਨਵੰਬਰ 'ਚ 17 ਦਿਨ ਬੰਦ ਰਹਿਣਗੇ ਬੈਂਕ, ਜਲਦੀ ਨਿਪਟਾਓ ਜ਼ਰੂਰੀ ਕੰਮ, ਵੇਖੋ ਛੁੱਟੀਆਂ ਦੀ ਸਿਲਟ
Bank Holidays in November 2021: ਜੇਕਰ ਤੁਸੀਂ ਵੀ ਨਵੰਬਰ 'ਚ ਬੈਂਕ ਨਾਲ ਸਬੰਧਤ ਕੋਈ ਕੰਮ ਕਰਨ ਬਾਰੇ ਸੋਚ ਰਹੇ ਹੋ, ਤਾਂ ਪਹਿਲਾਂ ਹੇਠਾਂ ਦਿੱਤੀ ਗਈ ਛੁੱਟੀਆਂ ਦੀ ਲਿਸਟ ਜ਼ਰੂਰ ਚੈੱਕ ਕਰ ਲਿਓ। ਨਵੰਬਰ 'ਚ ਬੈਂਕ 17 ਦਿਨਾਂ ਲਈ ਬੰਦ ਰਹਿਣਗੇ।
Bank Holidays in November 2021: ਤਿਉਹਾਰਾਂ ਦਾ ਸੀਜ਼ਨ ਪਹਿਲਾਂ ਹੀ ਸ਼ੁਰੂ ਹੋ ਚੁੱਕਾ ਹੈ, ਅਜਿਹੇ ਵਿੱਚ ਬੈਂਕ ਨਾਲ ਜੁੜੇ ਕੰਮ ਜਿੰਨੀ ਜਲਦੀ ਨਿਪਟਾਏ ਜਾਣਗੇ, ਬਿਹਤਰ ਹੋਵੇਗਾ। ਕਿਉਂਕਿ ਨਵੰਬਰ ਮਹੀਨੇ ਵਿੱਚ ਤਿਉਹਾਰਾਂ ਦੀ ਸੂਚੀ ਬਹੁਤ ਲੰਬੀ ਹੈ। ਧਨਤੇਰਸ, ਦੀਵਾਲੀ, ਭਾਈ ਦੂਜ, ਛਠ ਪੂਜਾ, ਗੁਰੂ ਨਾਨਕ ਜਯੰਤੀ ਵਰਗੀਆਂ ਕਈ ਛੁੱਟੀਆਂ ਪੈਣ ਵਾਲੀਆਂ ਹਨ। ਇਸ ਕਾਰਨ ਕੁੱਲ ਬੈਂਕਾਂ ਵਿੱਚ 17 ਦਿਨਾਂ ਦੀਆਂ ਛੁੱਟੀਆਂ ਹਨ। ਅਜਿਹੇ 'ਚ ਜੇਕਰ ਤੁਸੀਂ ਵੀ ਬੈਂਕ ਨਾਲ ਜੁੜੇ ਕੰਮ ਨੂੰ ਨਵੰਬਰ 'ਚ ਪੂਰਾ ਕਰਨ ਦੀ ਸੋਚ ਰਹੇ ਹੋ, ਤਾਂ ਪਹਿਲਾਂ ਹੇਠਾਂ ਦਿੱਤੀ ਗਈ ਲਿਸਟ ਨੂੰ ਇਕ ਵਾਰ ਜ਼ਰੂਰ ਦੇਖੋ।
17 ਦਿਨਾਂ ਲਈ ਬੰਦ ਰਹਿਣਗੇ ਬੈਂਕ
ਭਾਰਤੀ ਰਿਜ਼ਰਵ ਬੈਂਕ (RBI) ਨੇ ਨਵੰਬਰ ਮਹੀਨੇ ਦੀਆਂ ਸਰਕਾਰੀ ਬੈਂਕਾਂ ਦੀਆਂ ਛੁੱਟੀਆਂ ਦੀ ਸੂਚੀ ਜਾਰੀ ਕੀਤੀ ਹੈ, ਜਿਸ ਦੇ ਮੁਤਾਬਕ ਨਵੰਬਰ ਮਹੀਨੇ ਦੀਆਂ 17 ਛੁੱਟੀਆਂ ਹਨ। ਇਸ ਦੌਰਾਨ ਦੇਸ਼ ਦੇ ਕਈ ਸ਼ਹਿਰਾਂ ਵਿੱਚ ਬੈਂਕ ਲਗਾਤਾਰ ਬੰਦ ਰਹਿਣਗੇ। ਤੁਹਾਨੂੰ ਦੱਸ ਦੇਈਏ ਕਿ ਇਸ 17 ਦਿਨਾਂ ਦੀ ਛੁੱਟੀ ਵਿੱਚ ਹਫਤਾਵਾਰੀ ਛੁੱਟੀਆਂ ਵੀ ਸ਼ਾਮਲ ਹਨ।
ਆਰਬੀਆਈ ਦੇ ਦਿਸ਼ਾ-ਨਿਰਦੇਸ਼ਾਂ ਮੁਤਾਬਕ, ਬੈਂਕ ਐਤਵਾਰ ਦੇ ਨਾਲ-ਨਾਲ ਮਹੀਨੇ ਦੇ ਦੂਜੇ ਅਤੇ ਚੌਥੇ ਸ਼ਨੀਵਾਰ ਨੂੰ ਵੀ ਬੰਦ ਰਹਿੰਦੇ ਹਨ। ਨੈਗੋਸ਼ੀਏਬਲ ਇੰਸਟਰੂਮੈਂਟਸ ਐਕਟ ਦੇ ਤਹਿਤ, ਆਰਬੀਆਈ ਨੇ 1, 3, 4, 5, 6, 10, 11, 12, 19, 22 ਅਤੇ 23 ਨਵੰਬਰ ਨੂੰ ਛੁੱਟੀਆਂ ਦਾ ਐਲਾਨ ਕੀਤਾ ਹੈ। ਇਸ ਤੋਂ ਇਲਾਵਾ ਮਹੀਨੇ ਵਿੱਚ ਚਾਰ ਐਤਵਾਰ ਅਤੇ ਦੂਜੇ ਅਤੇ ਚੌਥੇ ਸ਼ਨੀਵਾਰ ਵੀ ਆਉਂਦੇ ਹਨ।
ਨਵੰਬਰ 2021 ਵਿੱਚ ਬੈਂਕ ਦੀਆਂ ਛੁੱਟੀਆਂ
1 ਨਵੰਬਰ - ਕੰਨੜ ਰਾਜਯੋਤਸਵ / Kut - ਬੈਂਗਲੁਰੂ ਅਤੇ ਇੰਫਾਲ ਵਿੱਚ ਬੈਂਕ ਬੰਦ
3 ਨਵੰਬਰ – ਨਰਕ ਚਤੁਰਦਸ਼ੀ – ਬੈਂਗਲੁਰੂ ਵਿੱਚ ਬੈਂਕ ਬੰਦ
4 ਨਵੰਬਰ – ਦੀਵਾਲੀ ਮੱਸਿਆ (ਲਕਸ਼ਮੀ ਪੂਜਾ) / ਦੀਵਾਲੀ / ਕਾਲੀ ਪੂਜਾ – ਬੈਂਗਲੁਰੂ ਨੂੰ ਛੱਡ ਕੇ ਸਾਰੇ ਸੂਬਿਆਂ ਵਿੱਚ ਬੈਂਕ ਬੰਦ
5 ਨਵੰਬਰ – ਦੀਵਾਲੀ (ਬਲੀ ਪ੍ਰਤੀਪਦਾ) / ਵਿਕਰਮ ਸੰਵਤ ਨਵਾਂ ਸਾਲ / ਗੋਵਰਧਨ ਪੂਜਾ – ਅਹਿਮਦਾਬਾਦ, ਬੇਲਾਪੁਰ, ਬੰਗਲੌਰ, ਦੇਹਰਾਦੂਨ, ਗੰਗਟੋਕ, ਜੈਪੁਰ, ਕਾਨਪੁਰ, ਲਖਨਊ, ਮੁੰਬਈ ਅਤੇ ਨਾਗਪੁਰ ਵਿੱਚ ਬੈਂਕ ਬੰਦ
6 ਨਵੰਬਰ – ਭਾਈ ਦੂਜ / ਚਿਤਰਗੁਪਤ ਜਯੰਤੀ / ਲਕਸ਼ਮੀ ਪੂਜਾ / ਦੀਪਾਵਲੀ / ਨਿੰਗੋਲ ਚਕੋਬਾ – ਗੰਗਟੋਕ, ਇੰਫਾਲ, ਕਾਨਪੁਰ, ਲਖਨਊ ਅਤੇ ਸ਼ਿਮਲਾ ਵਿੱਚ ਬੈਂਕ ਬੰਦ
7 ਨਵੰਬਰ - ਐਤਵਾਰ (ਹਫਤਾਵਾਰੀ ਛੁੱਟੀ)
10 ਨਵੰਬਰ - ਛਠ ਪੂਜਾ / ਸੂਰਜ ਸ਼ਸ਼ਠੀ ਦਾਲਾ ਛਠ - ਪਟਨਾ ਅਤੇ ਰਾਂਚੀ ਵਿੱਚ ਬੈਂਕ ਬੰਦ
11 ਨਵੰਬਰ – ਛਠ ਪੂਜਾ – ਪਟਨਾ ਵਿੱਚ ਬੈਂਕ ਬੰਦ
12 ਨਵੰਬਰ – ਵਾਂਗਲਾ ਉਤਸਵ – ਸ਼ਿਲਾਂਗ ਵਿੱਚ ਬੈਂਕ ਬੰਦ
13 ਨਵੰਬਰ - ਸ਼ਨੀਵਾਰ (ਮਹੀਨੇ ਦਾ ਦੂਜਾ ਸ਼ਨੀਵਾਰ)
14 ਨਵੰਬਰ - ਐਤਵਾਰ (ਹਫਤਾਵਾਰੀ ਛੁੱਟੀ)
19 ਨਵੰਬਰ – ਗੁਰੂ ਨਾਨਕ ਜਯੰਤੀ / ਕਾਰਤਿਕ ਪੂਰਨਿਮਾ – ਆਈਜ਼ੌਲ, ਬੇਲਾਪੁਰ, ਭੋਪਾਲ, ਚੰਡੀਗੜ੍ਹ, ਦੇਹਰਾਦੂਨ, ਹੈਦਰਾਬਾਦ, ਜੈਪੁਰ, ਜੰਮੂ, ਕਾਨਪੁਰ, ਕੋਲਕਾਤਾ, ਲਖਨਊ, ਮੁੰਬਈ, ਨਾਗਪੁਰ, ਨਵੀਂ ਦਿੱਲੀ, ਰਾਏਪੁਰ, ਰਾਂਚੀ, ਸ਼ਿਮਲਾ, ਸ਼੍ਰੀਨਗਰ ਵਿੱਚ ਬੈਂਕ ਬੰਦ ਹਨ।
21 ਨਵੰਬਰ- ਐਤਵਾਰ (ਹਫਤਾਵਾਰੀ ਛੁੱਟੀ)
22 ਨਵੰਬਰ – ਕਨਕਦਾਸ ਜਯੰਤੀ – ਬੈਂਗਲੁਰੂ ਵਿੱਚ ਬੈਂਕ ਬੰਦ
23 ਨਵੰਬਰ – ਸੇਂਗ ਕੁਟਸਨਮ – ਸ਼ਿਲਾਂਗ ਵਿੱਚ ਬੈਂਕ ਬੰਦ
ਨਵੰਬਰ 27 - ਸ਼ਨੀਵਾਰ (ਮਹੀਨੇ ਦਾ ਚੌਥਾ ਸ਼ਨੀਵਾਰ)
28 ਨਵੰਬਰ - ਐਤਵਾਰ (ਹਫਤਾਵਾਰੀ ਛੁੱਟੀ)
ਇਹ ਵੀ ਪੜ੍ਹੋ: ਬੱਚੇ ਨੂੰ ਦੋ ਪਹੀਆ ਵਾਹਨ 'ਤੇ ਬਿਠਾਉਣ ਤੋਂ ਪਹਿਲਾਂ ਪੜ੍ਹੋ ਇਹ ਨਿਯਮ, ਰੱਖਣਾ ਹੋਵੇਗਾ ਉਨ੍ਹਾਂ ਗੱਲਾਂ ਦਾ ਧਿਆਨ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: