(Source: ECI/ABP News/ABP Majha)
Bank Holidays: ਇਸ ਹਫ਼ਤੇ 5 ਦਿਨ ਬੰਦ ਰਹਿਣਗੇ ਬੈਂਕ, ਕੋਈ ਕੰਮ ਤਾਂ ਚੈੱਕ ਕਰੋ ਛੁੱਟੀਆਂ ਦੀ ਲਿਸਟ
Bank Holidays 2022: ਇਸ ਹਫ਼ਤੇ ਜੇਕਰ ਤੁਹਾਡੇ ਕੋਲ ਵੀ ਬੈਂਕ ਨਾਲ ਜੁੜਿਆ ਕੋਈ ਕੰਮ ਹੈ, ਤਾਂ ਤੁਹਾਨੂੰ ਅੱਜ ਹੀ ਨਿਪਟਾਉਣਾ ਚਾਹੀਦਾ ਹੈ ਕਿਉਂਕਿ 11 ਤੋਂ 16 ਜਨਵਰੀ ਦੇ ਵਿਚਕਾਰ 5 ਦਿਨਾਂ ਤੱਕ ਬੈਂਕਾਂ ਵਿੱਚ ਕੋਈ ਕੰਮ ਨਹੀਂ ਹੋਵੇਗਾ।
Bank Holidays January 2022: ਇਸ ਹਫ਼ਤੇ ਜੇਕਰ ਤੁਹਾਡੇ ਕੋਲ ਵੀ ਬੈਂਕ ਨਾਲ ਜੁੜਿਆ ਕੋਈ ਕੰਮ ਹੈ, ਤਾਂ ਤੁਹਾਨੂੰ ਅੱਜ ਹੀ ਨਿਪਟਾਉਣਾ ਚਾਹੀਦਾ ਹੈ ਕਿਉਂਕਿ 11 ਤੋਂ 16 ਜਨਵਰੀ ਦੇ ਵਿਚਕਾਰ 5 ਦਿਨਾਂ ਤੱਕ ਬੈਂਕਾਂ ਵਿੱਚ ਕੋਈ ਕੰਮ ਨਹੀਂ ਹੋਵੇਗਾ। ਇਹ ਛੁੱਟੀਆਂ ਸੂਬੇ ਦੇ ਹਿਸਾਬ ਨਾਲ ਹੁੰਦੀਆਂ ਹਨ, ਇਸ ਲਈ ਤੁਸੀਂ ਇਸ ਲਿਸਟ ਨੂੰ ਦੇਖ ਕੇ ਹੀ ਬੈਂਕ ਜਾਓ, ਤਾਂ ਜੋ ਤੁਹਾਨੂੰ ਕੋਈ ਪ੍ਰੇਸ਼ਾਨੀ ਨਾ ਹੋਵੇ। ਜਨਵਰੀ ਮਹੀਨੇ 'ਚ ਕੁੱਲ ਬੈਂਕਾਂ ਦੀਆਂ 16 ਛੁੱਟੀਆਂ ਹਨ, ਯਾਨੀ 30 'ਚੋਂ 16 ਦਿਨ ਬੈਂਕ ਬੰਦ ਰਹਿਣਗੇ।
RBI ਨੇ ਛੁੱਟੀਆਂ ਦੀ ਸੂਚੀ ਜਾਰੀ ਕੀਤੀ
ਇਹ ਛੁੱਟੀਆਂ ਦੀ ਸੂਚੀ ਭਾਰਤੀ ਰਿਜ਼ਰਵ ਬੈਂਕ ਵਲੋਂ ਜਾਰੀ ਕੀਤੀ ਜਾਂਦੀ ਹੈ। ਆਰਬੀਆਈ ਸਾਲ ਦੀ ਸ਼ੁਰੂਆਤ ਵਿੱਚ ਹੀ 12 ਮਹੀਨਿਆਂ ਦੀਆਂ ਬੈਂਕਿੰਗ ਛੁੱਟੀਆਂ ਦੀ ਸੂਚੀ ਜਾਰੀ ਕਰਦਾ ਹੈ, ਤਾਂ ਜੋ ਕਰਮਚਾਰੀਆਂ ਤੇ ਗਾਹਕਾਂ ਦੋਵਾਂ ਨੂੰ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।
ਕਿਸ ਦਿਨ ਬੈਂਕ ਕਿਹੜੇ ਸ਼ਹਿਰ ਵਿੱਚ ਬੰਦ ਰਹਿਣਗੇ (Bank Holidays List)
11 ਜਨਵਰੀ 2022 - ਮਿਸ਼ਨਰੀ ਦਿਵਸ ਮਿਜ਼ੋਰਮ (ਆਈਜ਼ੌਲ)
12 ਜਨਵਰੀ 2022 - ਸਵਾਮੀ ਵਿਵੇਕਾਨੰਦ ਜਯੰਤੀ 'ਤੇ ਛੁੱਟੀ ਹੋਵੇਗੀ (ਕੋਲਕਾਤਾ)
14 ਜਨਵਰੀ 2022 - ਮਕਰ ਸੰਕ੍ਰਾਂਤੀ ਨੂੰ ਛੁੱਟੀ- ਕਈ ਸੂਬਿਆਂ (ਅਹਿਮਦਾਬਾਦ ਤੇ ਚੇਨਈ)
15 ਜਨਵਰੀ 2022 - ਆਂਧਰਾ ਪ੍ਰਦੇਸ਼, ਪੁਡੂਚੇਰੀ, ਤਾਮਿਲਨਾਡੂ ਵਿੱਚ ਪੋਂਗਲ ਦੀ ਛੁੱਟੀ ਹੋਵੇਗੀ
16 ਜਨਵਰੀ 2022 - ਦੇਸ਼ ਭਰ ਵਿੱਚ ਹਫ਼ਤਾਵਾਰੀ ਛੁੱਟੀ
ਅੱਗੇ ਵੀ ਕਈ ਛੁੱਟੀਆਂ-
18 ਜਨਵਰੀ 2022 - ਥਾਈਪੁਸਮ ਫੈਸਟੀਵਲ (ਚੇਨਈ)
22 ਜਨਵਰੀ 2022 - ਚੌਥਾ ਸ਼ਨੀਵਾਰ
23 ਜਨਵਰੀ 2022 - ਨੇਤਾਜੀ ਸੁਭਾਸ਼ ਚੰਦਰ ਬੋਸ ਜੈਅੰਤੀ, ਦੇਸ਼ ਭਰ ਵਿੱਚ ਹਫ਼ਤੇ ਦੀ ਛੁੱਟੀ
26 ਜਨਵਰੀ 2022 - ਦੇਸ਼ ਭਰ ਵਿੱਚ ਗਣਤੰਤਰ ਦਿਵਸ ਦੀ ਛੁੱਟੀ ਹੋਵੇਗੀ
30 ਜਨਵਰੀ 2022 – ਐਤਵਾਰ
ਸ਼ਨੀਵਾਰ ਤੇ ਐਤਵਾਰ ਵੀ ਸ਼ਾਮਲ
ਦੱਸ ਦੇਈਏ ਕਿ ਇਨ੍ਹਾਂ ਛੁੱਟੀਆਂ ਦੀ ਸੂਚੀ ਵਿੱਚ ਸ਼ਨੀਵਾਰ ਅਤੇ ਐਤਵਾਰ ਦੀਆਂ ਛੁੱਟੀਆਂ ਵੀ ਸ਼ਾਮਲ ਹਨ। ਜਨਵਰੀ ਮਹੀਨੇ 'ਚ 2, 9, 16, 23 ਅਤੇ 30 ਨੂੰ ਐਤਵਾਰ ਹੋਣ ਕਾਰਨ ਬੈਂਕਾਂ 'ਚ ਕੰਮ ਨਹੀਂ ਹੋਵੇਗਾ। ਇਸ ਤੋਂ ਇਲਾਵਾ ਦੂਜੇ ਅਤੇ ਚੌਥੇ ਸ਼ਨੀਵਾਰ ਨੂੰ ਵੀ ਬੈਂਕਾਂ ਵਿੱਚ ਕੋਈ ਕੰਮ ਨਹੀਂ ਹੋਵੇਗਾ।
ਇਹ ਵੀ ਪੜ੍ਹੋ: ਸੋਸ਼ਲ ਡਿਸਟੈਂਸਿੰਗ ਨਾਲ Bridal makeup, ਵਾਇਰਲ ਵੀਡੀਓ ਲੋਕਾਂ ਨੂੰ ਆ ਰਹੀ ਕਾਫੀ ਪਸੰਦ, ਕੀਤੇ ਫਨੀ ਕਮੈਂਟ
ਪੰਜਾਬੀ ‘ਚ ਤਾਜ਼ਾ ਖ਼ਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: