ਪੜਚੋਲ ਕਰੋ

ਹੁਣ ਨਹੀਂ ਆਏਗਾ ਬਿਜਲੀ ਦਾ ਮੋਟਾ ਬਿੱਲ! ਗਰਮੀਆਂ ਤੋਂ ਪਹਿਲਾਂ ਉਠਾਓ ਸਬਸਿਡੀ ਦਾ ਫਾਇਦਾ

ਪੰਜਾਬ ਵਿੱਚ 600 ਯੂਨਿਟਾਂ ਤੱਕ ਬਿਜਲੀ ਫਰੀ ਹੈ। ਸਰਦੀਆਂ ਵਿੱਚ ਤਾਂ ਲੋਕਾਂ ਨੇ ਜ਼ੀਰੋ ਬਿੱਲ ਦਾ ਲਾਹਾ ਲੈ ਲਿਆ ਹੈ ਪਰ ਗਰਮੀਆਂ ਸ਼ੁਰੂ ਹੁੰਦਿਆਂ ਹੀ ਸਭ ਨੂੰ ਧੁੜਕੂ ਲੱਗਾ ਹੈ ਕਿ ਹੁਣ ਮੋਟਾ ਬਿੱਲ ਭਰਨਾ ਪੈ ਸਕਦਾ ਹੈ।

Solar Panel Subsidy: ਪੰਜਾਬ ਵਿੱਚ 600 ਯੂਨਿਟਾਂ ਤੱਕ ਬਿਜਲੀ ਫਰੀ ਹੈ। ਸਰਦੀਆਂ ਵਿੱਚ ਤਾਂ ਲੋਕਾਂ ਨੇ ਜ਼ੀਰੋ ਬਿੱਲ ਦਾ ਲਾਹਾ ਲੈ ਲਿਆ ਹੈ ਪਰ ਗਰਮੀਆਂ ਸ਼ੁਰੂ ਹੁੰਦਿਆਂ ਹੀ ਸਭ ਨੂੰ ਧੁੜਕੂ ਲੱਗਾ ਹੈ ਕਿ ਹੁਣ ਮੋਟਾ ਬਿੱਲ ਭਰਨਾ ਪੈ ਸਕਦਾ ਹੈ। ਅਜਿਹੇ ਵਿੱਚ ਹਰੀ ਊਰਜਾ (Green Energy) ਇਸ ਸੰਕਟ ਨੂੰ ਦੂਰ ਕਰਨ ਵਿੱਚ ਬਹੁਤ ਮਦਦਗਾਰ ਸਾਬਤ ਹੋ ਸਕਦੀ ਹੈ।

ਦਰਅਸਲ ਤੁਸੀਂ ਆਪਣੇ ਘਰ ਦੀ ਛੱਤ 'ਤੇ ਸੋਲਰ ਪੈਨਲ (Solar Panel) ਲਗਾ ਕੇ ਆਸਾਨੀ ਨਾਲ ਲੋੜੀਂਦੀ ਬਿਜਲੀ ਪੈਦਾ ਕਰ ਸਕਦੇ ਹੋ। ਸਰਕਾਰ ਇਸ ਕੰਮ ਵਿੱਚ ਤੁਹਾਡੀ ਮਦਦ ਕਰਨ ਲਈ ਵੀ ਤਿਆਰ ਹੈ ਤੇ ਤੁਹਾਡੀ ਲਾਗਤ ਘਟਾਉਣ ਲਈ ਸੋਲਰ ਪੈਨਲਾਂ 'ਤੇ ਸਬਸਿਡੀ (Solar Subsidy) ਵੀ ਦਿੰਦੀ ਹੈ। ਆਓ ਜਾਣਦੇ ਹਾਂ ਸੋਲਰ ਪੈਨਲ ਲਗਾਉਣ 'ਤੇ ਕਿੰਨਾ ਖਰਚਾ (Solar Panel Cost) ਆਵੇਗਾ ਤੇ ਸਰਕਾਰ ਤੋਂ ਕਿੰਨੀ ਸਬਸਿਡੀ ਮਿਲੇਗੀ।


ਪਹਿਲਾਂ ਆਪਣੀਆਂ ਜ਼ਰੂਰਤਾਂ ਦਾ ਫੈਸਲਾ ਕਰੋ

ਜੇ ਤੁਸੀਂ ਸੋਲਰ ਪੈਨਲ ਲਗਾਉਣਾ ਚਾਹੁੰਦੇ ਹੋ, ਤਾਂ ਸਭ ਤੋਂ ਪਹਿਲਾਂ ਇਹ ਸਮਝ ਲਓ ਕਿ ਤੁਹਾਨੂੰ ਕਿੰਨੀ ਬਿਜਲੀ ਦੀ ਲੋੜ ਹੈ। ਤੁਹਾਡੇ ਘਰ ਵਿੱਚ ਬਿਜਲੀ ਦੇ ਕਿੰਨੇ ਉਪਕਰਣ ਹਨ? ਦੱਸ ਦੇਈਏ ਕਿ ਤੁਹਾਡੇ ਘਰ ਵਿੱਚ 2-3 ਪੱਖੇ, ਇੱਕ ਫਰਿੱਜ, 6-8 LED ਲਾਈਟਾਂ, 1 ਪਾਣੀ ਦੀ ਮੋਟਰ ਅਤੇ ਟੀਵੀ ਵਰਗੀਆਂ ਚੀਜ਼ਾਂ ਬਿਜਲੀ ਨਾਲ ਚੱਲਣ ਵਾਲੀਆਂ ਹਨ। ਇਸਦੇ ਲਈ ਤੁਹਾਨੂੰ ਇੱਕ ਦਿਨ ਵਿੱਚ 6 ਤੋਂ 8 ਯੂਨਿਟ ਬਿਜਲੀ ਦੀ ਲੋੜ ਪਵੇਗੀ।

ਮੋਨੋਪਾਰਕ ਬਾਇਫੇਸ਼ੀਅਲ ਸੋਲਰ ਪੈਨਲ ਇਸ ਸਮੇਂ ਨਵੀਂ ਤਕਨੀਕ ਵਾਲੇ ਸੋਲਰ ਪੈਨਲ ਹਨ। ਇਸ 'ਚ ਅੱਗੇ ਤੇ ਪਿੱਛੇ ਦੋਵਾਂ ਤੋਂ ਪਾਵਰ ਜਨਰੇਟ ਕੀਤੀ ਜਾਂਦੀ ਹੈ। ਜੇਕਰ ਤੁਸੀਂ ਅਜਿਹੇ ਚਾਰ ਸੋਲਰ ਪੈਨਲਾਂ ਨੂੰ ਇਕੱਠਾ ਕਰਦੇ ਹੋ, ਤਾਂ ਤੁਹਾਨੂੰ ਰੋਜ਼ਾਨਾ 6-8 ਯੂਨਿਟ ਤੱਕ ਬਿਜਲੀ ਆਸਾਨੀ ਨਾਲ ਮਿਲ ਜਾਵੇਗੀ। ਇਹ 4 ਸੋਲਰ ਪੈਨਲ ਲਗਪਗ 2 ਕਿਲੋਵਾਟ ਦੇ ਹੋਣਗੇ।

ਸਰਕਾਰ ਦੇ ਰਹੀ ਸਬਸਿਡੀ

ਭਾਰਤ ਵਿੱਚ ਸੂਰਜੀ ਊਰਜਾ ਨੂੰ ਉਤਸ਼ਾਹਿਤ ਕਰਨ ਲਈ, ਨਵੀਂ ਤੇ ਨਵਿਆਉਣਯੋਗ ਊਰਜਾ ਮੰਤਰਾਲੇ (Ministry of New & Renewable Energy) ਨੇ ਸੋਲਰ ਰੂਫ ਟਾਪ ਸਕੀਮ ਸ਼ੁਰੂ ਕੀਤੀ ਹੈ। ਤੁਸੀਂ ਡਿਸਕੌਮ (Discom) ਦੇ ਪੈਨਲ ਵਿੱਚ ਸ਼ਾਮਲ ਕਿਸੇ ਵੀ ਵਿਕਰੇਤਾ ਦੁਆਰਾ ਆਪਣੇ ਘਰ ਦੀ ਛੱਤ 'ਤੇ ਸੋਲਰ ਪੈਨਲ ਲਗਾ ਸਕਦੇ ਹੋ ਅਤੇ ਸਬਸਿਡੀ ਲਈ ਅਰਜ਼ੀ ਦੇ ਸਕਦੇ ਹੋ। ਇਸ ਵਿੱਚ ਪੰਜ ਸਾਲਾਂ ਲਈ ਛੱਤ ਵਾਲੇ ਸੋਲਰ ਦੀ ਸਾਂਭ-ਸੰਭਾਲ ਕਰਨ ਲਈ ਵਿਕਰੇਤਾ ਦੀ ਜ਼ਿੰਮੇਵਾਰੀ ਵੀ ਸ਼ਾਮਲ ਹੋਵੇਗੀ।


40 ਫੀਸਦੀ ਤੱਕ ਸਬਸਿਡੀ

ਜੇ ਤੁਸੀਂ 3 ਕਿਲੋਵਾਟ ਤੱਕ ਦੇ ਸੋਲਰ ਰੂਫਟਾਪ ਪੈਨਲ ਲਗਾਉਂਦੇ ਹੋ, ਤਾਂ ਸਰਕਾਰ ਤੁਹਾਨੂੰ 40 ਫੀਸਦੀ ਤੱਕ ਦੀ ਸਬਸਿਡੀ ਦੇਵੇਗੀ। ਇਸ ਦੇ ਨਾਲ ਹੀ ਜੇਕਰ ਤੁਸੀਂ 10 ਕਿਲੋਵਾਟ ਤੱਕ ਦੇ ਸੋਲਰ ਪੈਨਲ ਲਗਾਉਂਦੇ ਹੋ ਤਾਂ ਤੁਹਾਨੂੰ 20 ਫੀਸਦੀ ਸਬਸਿਡੀ ਮਿਲੇਗੀ। ਰਾਜਾਂ ਵਿੱਚ ਸਥਾਨਕ ਬਿਜਲੀ ਵੰਡ ਕੰਪਨੀ (Discom)  ਇਸ ਯੋਜਨਾ ਨੂੰ ਚਲਾ ਰਹੀ ਹੈ।

ਇਸ ਦਾ ਕਿੰਨਾ ਹੋਵੇਗਾ ਖਰਚਾ

ਜੇਕਰ ਤੁਸੀਂ 2 ਕਿਲੋਵਾਟ ਦਾ ਸੋਲਰ ਪੈਨਲ ਲਗਾ ਰਹੇ ਹੋ, ਤਾਂ ਇਸਦੀ ਕੀਮਤ ਲਗਭਗ 1.20 ਲੱਖ ਰੁਪਏ ਹੋਵੇਗੀ। ਪਰ ਤੁਹਾਨੂੰ ਸਰਕਾਰ ਤੋਂ ਇਸ 'ਤੇ 40 ਪ੍ਰਤੀਸ਼ਤ ਸਬਸਿਡੀ ਮਿਲੇਗੀ, ਫਿਰ ਤੁਹਾਡੀ ਲਾਗਤ ਘੱਟ ਕੇ 72,000 ਰੁਪਏ ਰਹਿ ਜਾਵੇਗੀ ਅਤੇ ਤੁਹਾਨੂੰ ਸਰਕਾਰ ਤੋਂ 48,000 ਰੁਪਏ ਦੀ ਸਬਸਿਡੀ ਮਿਲੇਗੀ। ਸੋਲਰ ਪੈਨਲਾਂ ਦੀ ਉਮਰ 25 ਸਾਲ ਹੈ। ਅਜਿਹੀ ਸਥਿਤੀ ਵਿੱਚ, ਇੱਕ ਵਾਰ ਵਿੱਚ ਇੰਨਾ ਨਿਵੇਸ਼ ਕਰਕੇ, ਤੁਸੀਂ ਲੰਬੇ ਸਮੇਂ ਲਈ ਮਹਿੰਗੀ ਬਿਜਲੀ ਤੋਂ ਛੁਟਕਾਰਾ ਪਾ ਸਕਦੇ ਹੋ ਤੇ ਤੁਹਾਨੂੰ ਇੱਕ ਤਰ੍ਹਾਂ ਨਾਲ ਮੁਫਤ ਬਿਜਲੀ ਮਿਲੇਗੀ।

ਇੰਝ ਕਰੋ ਅਪਲਾਈ

ਸੋਲਰ ਰੂਫਟਾਪ ਨੂੰ ਸਥਾਪਿਤ ਕਰਨ ਲਈ, ਤੁਹਾਨੂੰ ਇਸਦੀ ਅਧਿਕਾਰਤ ਵੈੱਬਸਾਈਟ https://solarrooftop.gov.in/ 'ਤੇ ਜਾਣਾ ਪਵੇਗਾ। ਇਸ ਤੋਂ ਬਾਅਦ ਤੁਹਾਨੂੰ ਸੋਲਰ ਰੂਫਟਾਪ ਲਈ ਅਪਲਾਈ ਨਹੀਂ ਕਰਨਾ ਪਵੇਗਾ। ਤੁਹਾਡੇ ਸਾਹਮਣੇ ਇੱਕ ਹੋਰ ਨਵਾਂ ਪੇਜ ਖੁੱਲੇਗਾ, ਇੱਥੇ ਤੁਸੀਂ ਸਟੇਟ ਦੇ ਹਿਸਾਬ ਨਾਲ ਲਿੰਕ ਸਿਲੈਕਟ ਕਰੋ। ਇਸ ਤੋਂ ਬਾਅਦ ਫਾਰਮ ਖੁੱਲ੍ਹੇਗਾ। ਇਸ ਵਿੱਚ ਤੁਸੀਂ ਆਪਣੀ ਸਾਰੀ ਜਾਣਕਾਰੀ ਭਰਦੇ ਹੋ। ਸਬਸਿਡੀ ਦੀ ਰਕਮ ਸੋਲਰ ਪੈਨਲਾਂ ਦੀ ਸਥਾਪਨਾ ਦੇ 30 ਦਿਨਾਂ ਦੇ ਅੰਦਰ ਡਿਸਕੌਮ ਦੁਆਰਾ ਪ੍ਰਦਾਨ ਕੀਤੇ ਤੁਹਾਡੇ ਖਾਤੇ ਵਿੱਚ ਕ੍ਰੈਡਿਟ ਕੀਤੀ ਜਾਵੇਗੀ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Chandigarh News: ਚੰਡੀਗੜ੍ਹ ਦੇ ਸੈਕਟਰ 32 ਹਸਪਤਾਲ ਦੇ ਬਾਹਰ ਚੱਲੀਆਂ ਗੋਲੀਆਂ, ਮੱਚ ਗਈ ਹਾਹਾਕਾਰ, ਦੋ ਮੁੰਡੇ ਹੋਏ ਜ਼ਖਮੀ
Chandigarh News: ਚੰਡੀਗੜ੍ਹ ਦੇ ਸੈਕਟਰ 32 ਹਸਪਤਾਲ ਦੇ ਬਾਹਰ ਚੱਲੀਆਂ ਗੋਲੀਆਂ, ਮੱਚ ਗਈ ਹਾਹਾਕਾਰ, ਦੋ ਮੁੰਡੇ ਹੋਏ ਜ਼ਖਮੀ
Viral Video: ਲੁਧਿਆਣਾ 'ਚ 100 ਸਾਲ ਪੁਰਾਣੀ ਇਮਾਰਤ ਡਿੱਗੀ, ਮੱਚ ਗਈ ਤਰਥੱਲੀ, ਗੋਦੀ 'ਚ ਬੱਚੇ ਨੂੰ ਲੈ ਮਾਂ ਨੇ ਇੰਝ ਬਚਾਈ ਜਾਨ
Viral Video: ਲੁਧਿਆਣਾ 'ਚ 100 ਸਾਲ ਪੁਰਾਣੀ ਇਮਾਰਤ ਡਿੱਗੀ, ਮੱਚ ਗਈ ਤਰਥੱਲੀ, ਗੋਦੀ 'ਚ ਬੱਚੇ ਨੂੰ ਲੈ ਮਾਂ ਨੇ ਇੰਝ ਬਚਾਈ ਜਾਨ
Punjab News: ਪਰਾਲੀ ਸਾੜਨ ਵਾਲਿਆਂ ਦੀ ਖ਼ੈਰ ਨਹੀਂ! ਪੰਜਾਬ ਦੇ 16 ਜ਼ਿਲ੍ਹਿਆਂ 'ਚ ਕੇਂਦਰ ਸਰਕਾਰ ਨੇ ਖੁਦ ਸੰਭਾਲੀ ਕਮਾਨ
Punjab News: ਪਰਾਲੀ ਸਾੜਨ ਵਾਲਿਆਂ ਦੀ ਖ਼ੈਰ ਨਹੀਂ! ਪੰਜਾਬ ਦੇ 16 ਜ਼ਿਲ੍ਹਿਆਂ 'ਚ ਕੇਂਦਰ ਸਰਕਾਰ ਨੇ ਖੁਦ ਸੰਭਾਲੀ ਕਮਾਨ
Gandhi Jayanti 2024 Wishes: ਗਾਂਧੀ ਜਯੰਤੀ 'ਤੇ ਆਪਣੇ ਦੋਸਤਾਂ ਨੂੰ ਇਸ ਖਾਸ ਅੰਦਾਜ਼ 'ਚ ਭੇਜੋ ਵਧਾਈ ਭਰੇ ਸੰਦੇਸ਼
Gandhi Jayanti 2024 Wishes: ਗਾਂਧੀ ਜਯੰਤੀ 'ਤੇ ਆਪਣੇ ਦੋਸਤਾਂ ਨੂੰ ਇਸ ਖਾਸ ਅੰਦਾਜ਼ 'ਚ ਭੇਜੋ ਵਧਾਈ ਭਰੇ ਸੰਦੇਸ਼
Advertisement
ABP Premium

ਵੀਡੀਓਜ਼

Sukhjinder Randhawa ਦੀ ਅਫ਼ਸਰਾਂ ਨੂੰ ਚੇਤਾਵਨੀ, ਅਹੁਦੇ ਦਾ ਗਲਤ ਇਸਤੇਮਾਲ ਨਾ ਕਰੋPanchayat Eleciton 2024| ਲੋਕਾਂ ਦੀਆਂ ਕੱਟੀਆਂ ਗਈਆਂ ਵੋਟਾਂ, ਕੋਣ ਕਰੂਗਾ ਹੱਲBDPO ਦਫਤਰ 'ਚ ਹੰਗਾਮਾ, MP Sher Singh Ghubhaya ਨੂੰ ਅੰਦਰ ਜਾਣ ਤੋਂ ਰੋਕਿਆBarnala | ਗਾਂਧੀ ਜਯੰਤੀ ਨੂੰ ਲੈ ਕੇ ਸਕੂਲੀ ਬੱਚਿਆਂ ਨੇ ਕੱਢੀ ਰੈਲੀ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Chandigarh News: ਚੰਡੀਗੜ੍ਹ ਦੇ ਸੈਕਟਰ 32 ਹਸਪਤਾਲ ਦੇ ਬਾਹਰ ਚੱਲੀਆਂ ਗੋਲੀਆਂ, ਮੱਚ ਗਈ ਹਾਹਾਕਾਰ, ਦੋ ਮੁੰਡੇ ਹੋਏ ਜ਼ਖਮੀ
Chandigarh News: ਚੰਡੀਗੜ੍ਹ ਦੇ ਸੈਕਟਰ 32 ਹਸਪਤਾਲ ਦੇ ਬਾਹਰ ਚੱਲੀਆਂ ਗੋਲੀਆਂ, ਮੱਚ ਗਈ ਹਾਹਾਕਾਰ, ਦੋ ਮੁੰਡੇ ਹੋਏ ਜ਼ਖਮੀ
Viral Video: ਲੁਧਿਆਣਾ 'ਚ 100 ਸਾਲ ਪੁਰਾਣੀ ਇਮਾਰਤ ਡਿੱਗੀ, ਮੱਚ ਗਈ ਤਰਥੱਲੀ, ਗੋਦੀ 'ਚ ਬੱਚੇ ਨੂੰ ਲੈ ਮਾਂ ਨੇ ਇੰਝ ਬਚਾਈ ਜਾਨ
Viral Video: ਲੁਧਿਆਣਾ 'ਚ 100 ਸਾਲ ਪੁਰਾਣੀ ਇਮਾਰਤ ਡਿੱਗੀ, ਮੱਚ ਗਈ ਤਰਥੱਲੀ, ਗੋਦੀ 'ਚ ਬੱਚੇ ਨੂੰ ਲੈ ਮਾਂ ਨੇ ਇੰਝ ਬਚਾਈ ਜਾਨ
Punjab News: ਪਰਾਲੀ ਸਾੜਨ ਵਾਲਿਆਂ ਦੀ ਖ਼ੈਰ ਨਹੀਂ! ਪੰਜਾਬ ਦੇ 16 ਜ਼ਿਲ੍ਹਿਆਂ 'ਚ ਕੇਂਦਰ ਸਰਕਾਰ ਨੇ ਖੁਦ ਸੰਭਾਲੀ ਕਮਾਨ
Punjab News: ਪਰਾਲੀ ਸਾੜਨ ਵਾਲਿਆਂ ਦੀ ਖ਼ੈਰ ਨਹੀਂ! ਪੰਜਾਬ ਦੇ 16 ਜ਼ਿਲ੍ਹਿਆਂ 'ਚ ਕੇਂਦਰ ਸਰਕਾਰ ਨੇ ਖੁਦ ਸੰਭਾਲੀ ਕਮਾਨ
Gandhi Jayanti 2024 Wishes: ਗਾਂਧੀ ਜਯੰਤੀ 'ਤੇ ਆਪਣੇ ਦੋਸਤਾਂ ਨੂੰ ਇਸ ਖਾਸ ਅੰਦਾਜ਼ 'ਚ ਭੇਜੋ ਵਧਾਈ ਭਰੇ ਸੰਦੇਸ਼
Gandhi Jayanti 2024 Wishes: ਗਾਂਧੀ ਜਯੰਤੀ 'ਤੇ ਆਪਣੇ ਦੋਸਤਾਂ ਨੂੰ ਇਸ ਖਾਸ ਅੰਦਾਜ਼ 'ਚ ਭੇਜੋ ਵਧਾਈ ਭਰੇ ਸੰਦੇਸ਼
ਪੁਣੇ 'ਚ ਹੈਲੀਕਾਪਟਰ ਹੋਇਆ ਕ੍ਰੈਸ਼, 3 ਲੋਕਾਂ ਦੀ ਮੌਤ, ਪੁਲਿਸ ਅਤੇ ਮੈਡੀਕਲ ਟੀਮ ਹੋਈ ਰਵਾਨਾ
ਪੁਣੇ 'ਚ ਹੈਲੀਕਾਪਟਰ ਹੋਇਆ ਕ੍ਰੈਸ਼, 3 ਲੋਕਾਂ ਦੀ ਮੌਤ, ਪੁਲਿਸ ਅਤੇ ਮੈਡੀਕਲ ਟੀਮ ਹੋਈ ਰਵਾਨਾ
Punjab Holiday: ਕੱਲ੍ਹ ਨੂੰ ਵੀ ਪੰਜਾਬ ਵਿਚ ਸਰਕਾਰੀ ਛੁੱਟੀ ਹੈ ਜਾਂ ਨਹੀਂ? ਚੈੱਕ ਕਰੋ List
Punjab Holiday: ਕੱਲ੍ਹ ਨੂੰ ਵੀ ਪੰਜਾਬ ਵਿਚ ਸਰਕਾਰੀ ਛੁੱਟੀ ਹੈ ਜਾਂ ਨਹੀਂ? ਚੈੱਕ ਕਰੋ List
Diwali 2024: ਦੀਵਾਲੀ 31 ਅਕਤੂਬਰ ਜਾਂ 1 ਨਵੰਬਰ ਨੂੰ! ਜਾਣੋ ਪੂਰੇ ਦੇਸ਼ ਵਿੱਚ ਕਿਸ ਦਿਨ ਮਨਾਈ ਜਾਵੇਗੀ?
Diwali 2024: ਦੀਵਾਲੀ 31 ਅਕਤੂਬਰ ਜਾਂ 1 ਨਵੰਬਰ ਨੂੰ! ਜਾਣੋ ਪੂਰੇ ਦੇਸ਼ ਵਿੱਚ ਕਿਸ ਦਿਨ ਮਨਾਈ ਜਾਵੇਗੀ?
ਈ-ਬਾਈਕ ਜਾਂ ਸਕੂਟਰ ਖਰੀਦਣ 'ਤੇ ₹20000 ਦਾ ਡਿਸਕਾਉਂਟ, ਤਿਉਹਾਰੀ ਆਫਰ ਨਹੀਂ... ਇਹ ਹੈ ਸਰਕਾਰ ਦੀ ਗਾਰੰਟੀ
ਈ-ਬਾਈਕ ਜਾਂ ਸਕੂਟਰ ਖਰੀਦਣ 'ਤੇ ₹20000 ਦਾ ਡਿਸਕਾਉਂਟ, ਤਿਉਹਾਰੀ ਆਫਰ ਨਹੀਂ... ਇਹ ਹੈ ਸਰਕਾਰ ਦੀ ਗਾਰੰਟੀ
Embed widget