Pension Hike: ਪੈਨਸ਼ਨਰਾਂ ਲਈ ਵੱਡੀ ਖਬਰ, 7500 ਰੁਪਏ ਤੱਕ ਵਧੇਗੀ ਪੈਨਸ਼ਨ ? ਜਾਣਨ ਲਈ ਪੜ੍ਹੋ ਖ਼ਬਰ
Pension Hike: ਦੇਸ਼ ਦੇ ਕਰੋੜਾਂ ਪੈਨਸ਼ਨਰਾਂ ਨੂੰ ਸਰਕਾਰ ਜਲਦੀ ਹੀ ਵੱਡੀ ਖੁਸ਼ਖਬਰੀ ਦੇ ਸਕਦੀ ਹੈ। ਕੇਂਦਰ ਸਰਕਾਰ ਨੇ ਵਧਦੀ ਮਹਿੰਗਾਈ ਦੇ ਕਾਰਨ, ਕਰਮਚਾਰੀ ਪੈਨਸ਼ਨ ਯੋਜਨਾ (EPS) ਦੇ ਤਹਿਤ ਮਾਸਿਕ ਪੈਨਸ਼ਨ ਵਧਾਉਣ ਦਾ ਐਲਾਨ

Pension Hike: ਦੇਸ਼ ਦੇ ਕਰੋੜਾਂ ਪੈਨਸ਼ਨਰਾਂ ਨੂੰ ਸਰਕਾਰ ਜਲਦੀ ਹੀ ਵੱਡੀ ਖੁਸ਼ਖਬਰੀ ਦੇ ਸਕਦੀ ਹੈ। ਕੇਂਦਰ ਸਰਕਾਰ ਨੇ ਵਧਦੀ ਮਹਿੰਗਾਈ ਦੇ ਕਾਰਨ, ਕਰਮਚਾਰੀ ਪੈਨਸ਼ਨ ਯੋਜਨਾ (EPS) ਦੇ ਤਹਿਤ ਮਾਸਿਕ ਪੈਨਸ਼ਨ ਵਧਾਉਣ ਦਾ ਐਲਾਨ ਕੀਤਾ ਹੈ। ਕਿਹਾ ਜਾ ਰਿਹਾ ਹੈ ਕਿ ਸਰਕਾਰ ਇਸਨੂੰ 1,000 ਰੁਪਏ ਤੋਂ ਵਧਾ ਕੇ 7,500 ਰੁਪਏ ਕਰਨ 'ਤੇ ਵਿਚਾਰ ਕਰ ਰਹੀ ਹੈ।
ਰਿਪੋਰਟਾਂ ਅਨੁਸਾਰ, ਪੈਨਸ਼ਨ ਵਿੱਚ 650% ਦਾ ਵੱਡਾ ਵਾਧਾ ਹੋ ਸਕਦਾ ਹੈ। ਹੁਣ ਤੱਕ ਸਰਕਾਰ ਵੱਲੋਂ ਕੋਈ ਬਿਆਨ ਨਹੀਂ ਆਇਆ ਹੈ ਪਰ ਪੈਨਸ਼ਨਰ ਕਰਮਚਾਰੀ ਮੰਗ ਕਰ ਰਹੇ ਹਨ।
ਕੀ ਮੰਗ ਕੀਤੀ ਜਾ ਰਹੀ ਹੈ...
ਈਪੀਐਫਓ ਤੋਂ ਪੈਨਸ਼ਨ ਪ੍ਰਾਪਤ ਕਰਨ ਵਾਲੇ ਕਰਮਚਾਰੀ ਮੰਗ ਕਰ ਰਹੇ ਹਨ ਕਿ ਘੱਟੋ-ਘੱਟ ਪੈਨਸ਼ਨ 1000 ਰੁਪਏ ਤੋਂ ਵਧਾ ਕੇ 7500 ਰੁਪਏ ਪ੍ਰਤੀ ਮਹੀਨਾ ਕੀਤੀ ਜਾਵੇ।
ਉਨ੍ਹਾਂ ਦਾ ਕਹਿਣਾ ਹੈ ਕਿ 1000 ਰੁਪਏ ਦੀ ਜੋ ਪੈਨਸ਼ਨ ਮਿਲਦੀ ਹੈ ਇਸ ਨਾਲ ਕਰਮਚਾਰੀ ਆਪਣੇ ਜ਼ਰੂਰੀ ਖਰਚੇ ਵੀ ਨਹੀਂ ਕੱਢ ਪਾਉਂਦੇ ਜਿਵੇਂ ਕਿ ਦਵਾਈ, ਰਾਸ਼ਨ ਆਦਿ ਨੂੰ ਪੂਰਾ ਕਰਨ ਦੇ ਯੋਗ ਨਹੀਂ ਹਨ।
ਇਸਦਾ ਫਾਇਦਾ ਕਿਸਨੂੰ ਹੋਵੇਗਾ
ਰਿਟਾਇਰਮੈਂਟ ਦੇ ਸਮੇਂ ਜੇਕਰ ਤੁਹਾਡੀ ਉਮਰ 58 ਸਾਲ ਜਾਂ ਵੱਧ ਹੈ।
ਘੱਟੋ-ਘੱਟ 10 ਸਾਲ ਕੰਮ ਕੀਤਾ ਹੋਣਾ ਚਾਹੀਦਾ ਹੈ।
EPS ਸਮੀਖਿਆ ਵਿੱਚ ਕੀ ਹੋਈ ਗੱਲ
ਰਿਪੋਰਟਾਂ ਦੇ ਅਨੁਸਾਰ, ਭਾਜਪਾ ਸੰਸਦ ਮੈਂਬਰ ਬਸਵਰਾਜ ਬੋਮਈ ਦੀ ਅਗਵਾਈ ਵਾਲੀ ਸੰਸਦੀ ਕਮੇਟੀ ਨੇ ਕਿਰਤ ਮੰਤਰਾਲੇ ਨੂੰ EPS ਦੀ ਸਮੀਖਿਆ ਕਰਨ ਲਈ ਕਿਹਾ ਹੈ। ਬੋਲਿਆ ਗਿਆ ਕਿ ਕਮੇਟੀ ਚਾਹੁੰਦੀ ਹੈ ਕਿ 2025 ਦੇ ਅੰਤ ਤੱਕ EPS ਦੀ ਤੀਜੀ ਧਿਰ ਸਮੀਖਿਆਪੂਰੀ ਹੋ ਜਾਵੇ। ਇਸ ਰਿਪੋਰਟ ਵਿੱਚ ਕਿਹਾ ਗਿਆ ਸੀ ਕਿ 2014 ਦੇ ਮੁਕਾਬਲੇ 2024 ਵਿੱਚ ਜੀਵਨ ਸ਼ੈਲੀ ਅਤੇ ਮਹਿੰਗਾਈ ਕਈ ਗੁਣਾ ਵਧ ਗਈ ਹੋਵੇਗੀ। ਅਜਿਹੀ ਸਥਿਤੀ ਵਿੱਚ, ਘੱਟੋ-ਘੱਟ 1000 ਰੁਪਏ ਦੀ ਪੈਨਸ਼ਨ ਕਾਫ਼ੀ ਨਹੀਂ ਹੈ, EPS ਪੈਨਸ਼ਨ ਵਧਾ ਕੇ 7,500 ਰੁਪਏ ਕੀਤੀ ਜਾਣੀ ਚਾਹੀਦੀ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।






















