ਪੜਚੋਲ ਕਰੋ
Advertisement
ਹੁਣ ਬਿਸਕੁਟਾਂ ਦੀਆਂ ਕੀਮਤਾਂ ਵੱਧਣ ਦੀ ਸੰਭਾਵਨਾ , Britannia ਨੇ ਦਿੱਤੇ ਉਤਪਾਦਾਂ ਦੀਆਂ ਕੀਮਤਾਂ ਵਧਾਉਣ ਦੇ ਸੰਕੇਤ
ਮਹਿੰਗਾਈ ਦੀ ਮਾਰ ਹੁਣ ਬਿਸਕੁਟ ( Biscuits) 'ਤੇ ਪੈਣ ਵਾਲੀ ਹੈ। ਬਿਸਕੁਟ ਬਣਾਉਣ ਵਾਲੀ ਸਭ ਤੋਂ ਵੱਡੀ FMCG ਕੰਪਨੀ ਬ੍ਰਿਟਾਨੀਆ ( Britannia ) ਨੇ ਆਉਣ ਵਾਲੇ ਦਿਨਾਂ 'ਚ ਆਪਣੇ ਉਤਪਾਦਾਂ ਦੀਆਂ ਕੀਮਤਾਂ ਵਧਾਉਣ ਦੇ ਸੰਕੇਤ ਦਿੱਤੇ ਹਨ।
Biscuits Prices Likely To Be Hiked Soon : ਮਹਿੰਗਾਈ ਦੀ ਮਾਰ ਹੁਣ ਬਿਸਕੁਟ ( Biscuits) 'ਤੇ ਪੈਣ ਵਾਲੀ ਹੈ। ਬਿਸਕੁਟ ਬਣਾਉਣ ਵਾਲੀ ਸਭ ਤੋਂ ਵੱਡੀ FMCG ਕੰਪਨੀ ਬ੍ਰਿਟਾਨੀਆ ( Britannia ) ਨੇ ਆਉਣ ਵਾਲੇ ਦਿਨਾਂ 'ਚ ਆਪਣੇ ਉਤਪਾਦਾਂ ਦੀਆਂ ਕੀਮਤਾਂ ਵਧਾਉਣ ਦੇ ਸੰਕੇਤ ਦਿੱਤੇ ਹਨ। ਕੰਪਨੀ ਨੇ ਆਪਣੇ ਤਿਮਾਹੀ ਨਤੀਜਿਆਂ ਦਾ ਐਲਾਨ ਕਰਦੇ ਹੋਏ ਕਿਹਾ ਕਿ ਜਨਵਰੀ ਅਤੇ ਮਾਰਚ ਤਿਮਾਹੀ ਦੇ ਵਿਚਕਾਰ ਕੰਪਨੀ ਨੇ ਕੀਮਤਾਂ ਵਿੱਚ ਵਾਧਾ ਕੀਤਾ ਹੈ ਅਤੇ ਮੁਨਾਫੇ ਨੂੰ ਬਰਕਰਾਰ ਰੱਖਣ ਲਈ ਕੰਪਨੀ ਕੈਲੀਬਰੇਟਡ ਤਰੀਕੇ ਨਾਲ ਕੀਮਤਾਂ ਵਿੱਚ ਵਾਧਾ ਕਰੇਗੀ।
ਲਾਗਤ ਵਧਣ ਕਾਰਨ ਐਫਐਮਸੀਜੀ ਕੰਪਨੀਆਂ ਵਧਾ ਰਹੀ ਕੀਮਤਾਂ
ਹਾਲ ਹੀ ਦੇ ਸਮੇਂ ਵਿੱਚ ਬਹੁਤ ਸਾਰੀਆਂ ਐਫਐਮਸੀਜੀ ਕੰਪਨੀਆਂ ਨੇ ਇਨਪੁਟ ਲਾਗਤ ਵਿੱਚ ਵਾਧੇ ਕਾਰਨ ਮਾਰਜਿਨ ਅਤੇ ਮੁਨਾਫੇ ਨੂੰ ਬਣਾਈ ਰੱਖਣ ਲਈ ਆਪਣੇ ਉਤਪਾਦਾਂ ਦੀਆਂ ਕੀਮਤਾਂ ਵਿੱਚ ਵਾਧਾ ਕਰਨ ਦਾ ਫੈਸਲਾ ਕੀਤਾ ਹੈ। ਹਾਲਾਂਕਿ ਕੀਮਤਾਂ 'ਚ ਵਾਧੇ ਦਾ ਅਸਰ ਮੰਗ 'ਤੇ ਵੀ ਦੇਖਣ ਨੂੰ ਮਿਲ ਰਿਹਾ ਹੈ। ਪਿਛਲੇ ਹਫਤੇ HUL ਨੇ ਵਧਦੀ ਮਹਿੰਗਾਈ ਦੇ ਨਾਲ ਮਾਰਕੀਟ ਵਿਕਾਸ ਵਿੱਚ ਗਿਰਾਵਟ 'ਤੇ ਚਿੰਤਾ ਜ਼ਾਹਰ ਕੀਤੀ ਸੀ। ਐਚਯੂਐਲ ਦੇ ਸੀਈਓ ਅਤੇ ਮੈਨੇਜਿੰਗ ਡਾਇਰੈਕਟਰ ਸੰਜੀਵ ਮਹਿਤਾ ਨੇ ਕਿਹਾ, ਮਹਿੰਗਾਈ ਅਤੇ ਹੌਲੀ ਬਾਜ਼ਾਰ ਵਾਧਾ ਨੇੜਲੇ ਭਵਿੱਖ ਦੀਆਂ ਚਿੰਤਾਵਾਂ ਹਨ। ਸਾਨੂੰ ਭਾਰਤੀ FMCG ਸੈਕਟਰ ਦੀਆਂ ਮੱਧਮ ਤੋਂ ਲੰਬੀ ਮਿਆਦ ਦੀਆਂ ਸੰਭਾਵਨਾਵਾਂ ਬਾਰੇ ਭਰੋਸਾ ਹੈ। ਹੋਰ FMCG ਪਲੇਅਰ ਮੈਰੀਕੋ ਅਤੇ ਗੋਦਰੇਜ ਕੰਜ਼ਿਊਮਰ ਪ੍ਰੋਡਕਟਸ ਲਿਮਟਿਡ ਨੇ ਵੀ ਵਸਤੂਆਂ ਦੀਆਂ ਵਧਦੀਆਂ ਕੀਮਤਾਂ 'ਤੇ ਚਿੰਤਾ ਜ਼ਾਹਰ ਕੀਤੀ ਹੈ।
ਵਿਗੜ ਰਿਹਾ ਲੋਕਾਂ ਦਾ ਘਰੇਲੂ ਬਜਟ
ਦਰਅਸਲ, ਜੇਕਰ ਇਹ ਐਫਐਮਸੀਜੀ ਕੰਪਨੀਆਂ ਲਾਗਤ ਦਾ ਹਵਾਲਾ ਦੇ ਕੇ ਕੀਮਤਾਂ ਵਧਾਉਂਦੀਆਂ ਹਨ ਤਾਂ ਇਸ ਦਾ ਸਿੱਧਾ ਅਸਰ ਗਾਹਕਾਂ ਦੇ ਬਜਟ ਅਤੇ ਉਨ੍ਹਾਂ ਦੀ ਜੇਬ 'ਤੇ ਪੈਂਦਾ ਹੈ। ਪਹਿਲਾਂ ਹੀ ਮਹਿੰਗੇ ਪੈਟਰੋਲ, ਡੀਜ਼ਲ, ਰਸੋਈ ਗੈਸ ਅਤੇ ਈਐਮਆਈ ਮਹਿੰਗੇ ਹੋਣ ਤੋਂ ਪ੍ਰੇਸ਼ਾਨ ਲੋਕਾਂ ਨੂੰ ਹੋਰ ਚੀਜ਼ਾਂ ਦੀ ਮਹਿੰਗਾਈ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਾਲ ਹੀ ਦੇ ਸਮੇਂ ਵਿੱਚ ਐਫਐਮਸੀਜੀ ਕੰਪਨੀਆਂ ਨੇ ਸਾਬਣ, ਸ਼ੈਂਪੂ ਅਤੇ ਡਿਟਰਜੈਂਟ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਹੈ ਅਤੇ ਹੁਣ ਬਿਸਕੁਟ ਵੀ ਮਹਿੰਗੇ ਹੋਣ ਜਾ ਰਹੇ ਹਨ।
Follow ਕਾਰੋਬਾਰ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਜਲੰਧਰ
ਪੰਜਾਬ
ਵਿਸ਼ਵ
Advertisement