(Source: ECI/ABP News)
Market Facts: ਕੀ ਤੁਸੀਂ ਜਾਣਦੇ ਹੋ ਆਖਰ ਕਦੋਂ-ਕਦੋਂ ਮਾਰਕੀਟ ਧੜੰਮ ਡਿੱਗੀ! ਇੱਖੇ ਜਾਣੋ ਮਾਰਕੀਟ ਦੀਆਂ 5 ਵੱਡੀਆਂ ਗਿਰਾਵਟਾਂ ਬਾਰੇ
ਵਿਸ਼ਵਵਿਆਪੀ ਮੰਦੀ ਕਾਰਨ ਘਰੇਲੂ ਬਾਜ਼ਾਰ 'ਚ ਸਥਿਤੀ ਵੀ ਮਾੜੀ ਹੈ। ਇਸ ਦੌਰਾਨ ਸਟਾਕ ਮਾਰਕੀਟ ਵਿੱਚ ਇੱਕ ਇਤਿਹਾਸਕ ਗਿਰਾਵਟ ਵੇਖੀ ਗਈ ਹੈ ਤੇ ਲੱਖਾਂ ਕਰੋੜਾਂ ਨਿਵੇਸ਼ਕ ਸਟਾਕ ਮਾਰਕੀਟ ਵਿੱਚ ਡੁੱਬ ਗਏ।
![Market Facts: ਕੀ ਤੁਸੀਂ ਜਾਣਦੇ ਹੋ ਆਖਰ ਕਦੋਂ-ਕਦੋਂ ਮਾਰਕੀਟ ਧੜੰਮ ਡਿੱਗੀ! ਇੱਖੇ ਜਾਣੋ ਮਾਰਕੀਟ ਦੀਆਂ 5 ਵੱਡੀਆਂ ਗਿਰਾਵਟਾਂ ਬਾਰੇ bombay stock exchange bse recorded a huge decline last 12 years Market Facts: ਕੀ ਤੁਸੀਂ ਜਾਣਦੇ ਹੋ ਆਖਰ ਕਦੋਂ-ਕਦੋਂ ਮਾਰਕੀਟ ਧੜੰਮ ਡਿੱਗੀ! ਇੱਖੇ ਜਾਣੋ ਮਾਰਕੀਟ ਦੀਆਂ 5 ਵੱਡੀਆਂ ਗਿਰਾਵਟਾਂ ਬਾਰੇ](https://static.abplive.com/wp-content/uploads/sites/5/2020/03/10205410/BSE.jpg?impolicy=abp_cdn&imwidth=1200&height=675)
ਮਨਵੀਰ ਕੌਰ ਰੰਧਾਵਾ
ਚੰਡੀਗੜ੍ਹ: ਘਰੇਲੂ ਸਟਾਕ ਮਾਰਕੀਟ ਵੀ ਗਲੋਬਲ ਬਾਜ਼ਾਰ 'ਚ ਨਿਰੰਤਰ ਗਿਰਾਵਟ ਨਾਲ ਪ੍ਰਭਾਵਿਤ ਹੈ। ਸ਼ੁੱਕਰਵਾਰ ਦਾ ਦਿਨ ਭਾਰਤ ਦੇ ਸ਼ੇਅਰ ਬਾਜ਼ਾਰ ਲਈ ਮਾੜਾ ਰਿਹਾ। ਸਟਾਕ ਮਾਰਕੀਟ ਇਸ ਦਿਨ ਭਾਰੀ ਗਿਰਾਵਟ ਨਾਲ ਖੁੱਲ੍ਹਿਆ।
ਬੀਐਸਸੀ ਦਾ ਇਤਿਹਾਸ: ਬੀਐਸਸੀ ਨੂੰ ਬੰਬੇ ਸਟਾਕ ਐਕਸਚੇਜ਼ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਇਹ ਏਸ਼ੀਆ ਦਾ ਸਭ ਤੋਂ ਪੁਰਾਣਾ ਸਟਾਕ ਮਾਰਕੀਟ ਹੈ ਜੋ 1875 'ਚ ਸਥਾਪਤ ਕੀਤੀ ਗਈ। ਬੀਐਸਸੀ ਨੇ ਭਾਰਤ ਦੀ ਪੂੰਜੀ ਬਾਜ਼ਾਰ ਦੇ ਵਿਕਾਸ 'ਚ ਮਹੱਤਵਪੂਰਣ ਭੂਮਿਕਾ ਨਿਭਾਈ ਹੈ। ਬੀਐਸਸੀ ਦੀਆਂ ਸ਼ਾਖਾਵਾਂ ਰਾਸ਼ਟਰੀ ਪੱਧਰ 'ਤੇ ਫੈਲੀਆਂ ਹਨ।
ਜਾਣੋ ਕਦੋ-ਕਦੋ ਆਈ ਗਿਰਾਵਟ: 145 ਸਾਲਾਂ 'ਚ ਬੀਐਸਈ 'ਚ ਪਿਛਲੇ 12 ਸਾਲਾਂ 'ਚ 5 ਸਭ ਤੋਂ ਵੱਡੀਆਂ ਗਿਰਾਵਟਾਂ ਦਰਜ ਕੀਤੀਆਂ ਗਈਆਂ। ਇੱਥੇ ਪਿਛਲੇ 12 ਸਾਲਾਂ ਵਿੱਚ ਬਹੁਤ ਸਾਰੀਆਂ ਵੱਡੀਆਂ ਗਿਰਾਵਟਾਂ ਬਾਰੇ ਜਾਣੋ:
28 ਫਰਵਰੀ 2020: 28 ਫਰਵਰੀ 2020 ਨੂੰ ਕੋਰੋਨਾਵਾਇਰਸ ਦੇ ਵਧਣ ਦੀ ਸੰਭਾਵਨਾ ਕਰਕੇ ਮਾਰਕੀਟ ਬੁਰੀ ਤਰ੍ਹਾਂ ਡਿੱਗ ਗਈ ਤੇ ਸੈਂਸੇਕਸ ਨੇ 1448 ਅੰਕਾਂ ਤੱਕ ਦੀ ਗਿਰਾਵਟ ਦਰਜ ਕੀਤੀ ਗਈ।
1 ਫਰਵਰੀ 2020: ਸੈਂਸੇਕਸ 'ਚ ਇੱਕ ਹੋਰ ਵੱਡੀ ਗਿਰਾਵਟ ਇਸ ਸਾਲ 1 ਫਰਵਰੀ, 2020 ਨੂੰ ਦਰਜ ਕੀਤੀ ਗਈ ਸੀ। ਇਸ ਗਿਰਾਵਟ ਕਾਰਨ ਸੈਂਸੇਕਸ 987 ਅੰਕਾਂ ਤੱਕ ਟੁੱਟ ਗਿਆ।
24 ਅਕਤੂਬਰ 2015: ਨੂੰ ਸੈਂਸੇਕਸ ਇੱਕ ਦਿਨ 'ਚ 1624 ਅੰਕ ਦੀ ਗਿਰਾਵਟ ਦਰਜ ਕੀਤਾ ਸੀ। ਇਸ ਗਿਰਾਵਟ ਦਾ ਕਾਰਨ ਗਲੋਬਲ ਬਾਜ਼ਾਰਾਂ ਵਿੱਚ ਗਿਰਾਵਟ ਤੇ ਡਾਲਰ ਦੇ ਮੁਕਾਬਲੇ ਰੁਪਏ ਦੀ ਗਿਰਾਵਟ ਸੀ।
21 ਜਨਵਰੀ, 2008: ਇਸ ਦੌਰਾਨ ਸੈਂਸੇਕਸ 1408 ਅੰਕਾਂ ਤੱਕ ਟੁੱਟਿਆ। ਫਿਰ ਇਸ ਗਿਰਾਵਟ ਦਾ ਮੁੱਖ ਕਾਰਨ ਵਿਸ਼ਵਵਿਆਪੀ ਮੰਦੀ ਕਾਰਨ ਦੁਨੀਆ ਭਰ ਦੇ ਬਾਜ਼ਾਰਾਂ ਵਿੱਚ ਆਈ ਗਿਰਾਵਟ ਨੂੰ ਮੰਨਿਆ ਗਿਆ।
24 ਅਕਤੂਬਰ 2008: ਇਸ ਸਾਲ ਇੱਕ ਵਾਰ ਫਿਰ ਭਾਰੀ ਗਿਰਾਵਟ ਨੇ ਨਿਵੇਸ਼ਕਾਂ ਨੂੰ ਵੱਡਾ ਝਟਕਾ ਦਿੱਤਾ। ਇਸੇ ਸਾਲ ਅਕਤੂਬਰ ਵਿੱਚ ਗਲੋਬਲ ਮੰਦੀ ਤੇ ਯੂਐਸ ਬੈਂਕਾਂ ਦੀ ਇੰਸੋਲਵੈਂਸੀ ਵਿੱਚ ਇੱਕ ਵਾਰ ਫਿਰ ਗਿਰਾਵਟ ਆਈ, ਜਿਸ ਕਾਰਨ ਸੈਂਸੇਕਸ ਇੱਕ ਦਿਨ ਵਿੱਚ 1070 ਅੰਕ ਹੇਠਾਂ ਆਇਆ।
ਇਹ ਵੀ ਪੜ੍ਹੋ: ਇਸ ਤਰੀਕੇ ਨਾਲ ਤੁਸੀਂ ਗਰਮੀਆਂ 'ਚ ਆਪਣੀ ਕਾਰ ਨੂੰ ਖ਼ਰਾਬ ਹੋਣ ਤੋਂ ਬਚਾ ਸਕਦੇ ਹੋ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)