Lok Sabha Election: ਲੋਕ ਸਭਾ ਚੋਣਾਂ 2024 ਤੋਂ ਪਹਿਲਾਂ ਪਾਰਟੀ-ਪਰਿਵਰਤਨ ਦਾ ਦੌਰ ਹੋਇਆ ਸ਼ੁਰੂ, ਐਮਪੀ ਰਿਤੇਸ਼ ਪਾਂਡੇ ਨੇ BSP ਤੋਂ ਦਿੱਤਾ ਅਸਤੀਫਾ
Lok Sabha Election: ਲੋਕ ਸਭਾ ਚੋਣਾਂ 2024 ਤੋਂ ਪਹਿਲਾਂ ਪਾਰਟੀ-ਪਰਿਵਰਤਨ ਦਾ ਦੌਰ ਵੀ ਸ਼ੁਰੂ ਹੋ ਗਿਆ ਹੈ। ਇਸ ਕੜੀ 'ਚ ਬਸਪਾ ਨੂੰ ਵੱਡਾ ਝਟਕਾ ਲੱਗਾ ਹੈ, ਕਿਉਂਕਿ ਉਨ੍ਹਾਂ ਦੇ ਇਕ ਸੰਸਦ ਮੈਂਬਰ ਨੇ ਪਾਰਟੀ ਛੱਡ ਦਿੱਤੀ ਹੈ।
Ritesh Pandey : ਯੂਪੀ ਦੀ ਅੰਬੇਡਕਰ ਨਗਰ ਸੀਟ (Ambedkar Nagar seat of UP) ਤੋਂ ਲੋਕ ਸਭਾ ਮੈਂਬਰ ਰਿਤੇਸ਼ ਪਾਂਡੇ ਨੇ ਐਤਵਾਰ (25 ਫਰਵਰੀ) ਨੂੰ ਬਹੁਜਨ ਸਮਾਜ ਪਾਰਟੀ (Bahujan Samaj Party (BSP) ਤੋਂ ਅਸਤੀਫਾ ਦੇ ਦਿੱਤਾ ਹੈ। ਹਾਲ ਹੀ 'ਚ ਉਨ੍ਹਾਂ ਨੂੰ ਸੰਸਦ ਦੀ ਕੰਟੀਨ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ (Prime Minister Narendra Modi) ਨਾਲ ਲੰਚ ਕਰਦੇ ਦੇਖਿਆ ਗਿਆ। ਰਿਤੇਸ਼ ਪਾਂਡੇ ਅੱਜ ਹੀ ਭਾਜਪਾ 'ਚ ਸ਼ਾਮਲ ਹੋ ਸਕਦੇ ਹਨ। ਉਹ ਦੁਪਹਿਰ 12 ਵਜੇ ਭਾਜਪਾ ਹੈੱਡਕੁਆਰਟਰ (BJP Headquarters) ਵਿਖੇ ਭਾਜਪਾ ਦੀ ਮੈਂਬਰਸ਼ਿਪ ਲੈ ਸਕਦੇ ਹਨ। ਮਾਇਆਵਤੀ ਦੀ ਅਗਵਾਈ ਵਾਲੀ ਬਸਪਾ ਨੂੰ ਲੋਕ ਸਭਾ ਚੋਣਾਂ ਤੋਂ ਪਹਿਲਾਂ ਵੱਡਾ ਝਟਕਾ ਲੱਗਾ ਹੈ।
ਰਿਤੇਸ਼ ਪਾਂਡੇ (Ritesh Pandey) ਨੇ ਆਪਣਾ ਅਸਤੀਫਾ ਸੋਸ਼ਲ ਮੀਡੀਆ ਪਲੇਟਫਾਰਮ X (social media platform X) 'ਤੇ ਪੋਸਟ ਕੀਤਾ ਹੈ। ਇਸ ਵਿੱਚ ਉਨ੍ਹਾਂ ਨੇ ਲੋਕ ਸਭਾ ਅਤੇ ਉੱਤਰ ਪ੍ਰਦੇਸ਼ ਵਿਧਾਨ ਸਭਾ ਵਿੱਚ ਬਸਪਾ ਦੀ ਨੁਮਾਇੰਦਗੀ ਕਰਨ ਲਈ ਮਾਇਆਵਤੀ ਅਤੇ ਪਾਰਟੀ ਆਗੂਆਂ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਨੇ ਵਰਕਰਾਂ ਦੇ ਮਾਰਗਦਰਸ਼ਨ ਅਤੇ ਸਹਿਯੋਗ ਲਈ ਉਨ੍ਹਾਂ ਦਾ ਧੰਨਵਾਦ ਵੀ ਕੀਤਾ। ਇੱਥੇ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ 9 ਫਰਵਰੀ ਨੂੰ ਪੀਐਮ ਮੋਦੀ ਨਾਲ ਲੰਚ ਕਰਨ ਤੋਂ ਬਾਅਦ ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਵੀ ਉਨ੍ਹਾਂ ਦੀ ਤਾਰੀਫ ਕੀਤੀ ਸੀ।
बहुजन समाज पार्टी की प्राथमिक सदस्यता से त्यागपत्र pic.twitter.com/yUzVIBaDQ9
— Ritesh Pandey (@mpriteshpandey) February 25, 2024
ਕੀ ਕਿਹਾ ਰਿਤੇਸ਼ ਪਾਂਡੇ ਨੇ ਅਸਤੀਫੇ 'ਚ?
ਅੰਬੇਡਕਰ ਨਗਰ ਦੇ ਸੰਸਦ ਮੈਂਬਰ ਨੇ ਮਾਇਆਵਤੀ ਨੂੰ ਦਿੱਤੇ ਆਪਣੇ ਅਸਤੀਫ਼ੇ 'ਚ ਲਿਖਿਆ, 'ਲੰਬੇ ਸਮੇਂ ਤੋਂ ਨਾ ਤਾਂ ਮੈਨੂੰ ਪਾਰਟੀ ਮੀਟਿੰਗਾਂ 'ਚ ਬੁਲਾਇਆ ਜਾ ਰਿਹਾ ਹੈ ਅਤੇ ਨਾ ਹੀ ਲੀਡਰਸ਼ਿਪ ਪੱਧਰ 'ਤੇ ਮੇਰੇ ਨਾਲ ਗੱਲਬਾਤ ਕੀਤੀ ਜਾ ਰਹੀ ਹੈ। ਮੈਂ ਤੁਹਾਡੇ ਅਤੇ ਉੱਚ ਅਧਿਕਾਰੀਆਂ ਨਾਲ ਮੀਟਿੰਗ ਦੀ ਕੋਸ਼ਿਸ਼ ਕੀਤੀ, ਪਰ ਕੋਈ ਲਾਭ ਨਹੀਂ ਹੋਇਆ। ਅਜਿਹੀ ਸਥਿਤੀ ਵਿਚ ਮੈਂ ਇਸ ਨਤੀਜੇ 'ਤੇ ਪਹੁੰਚਿਆ ਹਾਂ ਕਿ ਪਾਰਟੀ ਨੂੰ ਹੁਣ ਮੇਰੀ ਸੇਵਾ ਅਤੇ ਮੌਜੂਦਗੀ ਦੀ ਲੋੜ ਨਹੀਂ ਹੈ। ਇਸ ਲਈ ਮੇਰੇ ਕੋਲ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇਣ ਤੋਂ ਇਲਾਵਾ ਕੋਈ ਚਾਰਾ ਨਹੀਂ ਹੈ।
It was truly an honour to be invited by the Prime Minister @narendramodi ji for lunch today and learn how he used his insights from the 2001 Bhuj Earthquake to respond to the COVID-19 pandemic. What an insightful discussion - thank you for having us over! pic.twitter.com/VozzubjZ5i
— Ritesh Pandey (@mpriteshpandey) February 9, 2024