Budget 2021: ਸਿਹਤ ਖੇਤਰ 'ਚ ਕਈ ਐਲਾਨ ਕਰ ਸਕਦੀ ਸਰਕਾਰ, ਸਿਹਤ ਤੇ ਸਿੱਖਿਆ ਸੈਸ 2 ਫੀਸਦ ਵਧਣ ਦੀ ਸੰਭਾਵਨਾ
ਵਰਤਮਾਨ 'ਚ ਆਮਦਨ ਕਰ ਸਲੈਬ ਦੇ ਮੁਤਾਬਕ ਹਰ ਟੈਕਸ 'ਤੇ ਚਾਰ ਪ੍ਰਤੀਸ਼ਤ ਹੈਲਥ ਐਂਡ ਐਜੂਕੇਸ਼ਨ ਸੈਸ ਲਾਇਆ ਜਾਂਦਾ ਹੈ। ਸੂਤਰਾਂ ਦੇ ਮੁਤਾਬਕ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਇਸ 'ਚ 0-2 ਫੀਸਦ ਵਾਧੇ ਦਾ ਐਲਾਨ ਕੀਤਾ ਜਾ ਸਕਦਾ ਹੈ।
ਆਗਾਮੀ ਬਜਟ 2020-21 ਫਰਵਰੀ ਨੂੰ ਪੇਸ਼ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਬਜਟ ਨੂੰ ਲੈਕੇ ਕਿਆਸਰਾਈਆਂ ਲਾਏ ਜਾਣ ਦਾ ਦੌਰ ਸ਼ੁਰੂ ਹੋ ਚੁੱਕਾ ਹੈ। ਹਰ ਕਿਸੇ ਨੂੰ ਉਮੀਦ ਹੈ ਕਿ ਇਸ ਵਾਰ ਮੋਦੀ ਸਰਕਾਰ ਦੇ ਬਜਟ ਵਹੀਖਾਤੇ ਤੋਂ ਰਾਹਤ ਤੇ ਸੌਗਾਤਾਂ ਦਾ ਐਲਾਨ ਕੀਤਾ ਜਾਵੇਗਾ। ਸਿਹਤ ਖੇਤਰ ਨੂੰ ਵੀ ਆਗਾਮੀ ਬਜਟ ਤੋਂ ਕਾਫੀ ਉਮੀਦਾਂ ਹਨ। ਸੂਤਰਾਂ ਦੀ ਮੰਨੀਏ ਤਾਂ ਇਸ ਵਾਰ ਸਰਕਾਰ ਸਿਹਤ ਦੇਖਭਾਲ ਦੇ ਖਰਚ 'ਤੇ ਵਿਚਾਰ ਕਰ ਰਹੀ ਹੈ।
ਹਾਲਾਂਕਿ ਇਹ ਵੀ ਕਿਹਾ ਜਾ ਰਿਹਾ ਹੈ ਕਿ ਵਿੱਤ ਮੰਤਰਾਲੇ ਦਾ ਮਾਲੀਆ ਵਿਭਾਗ ਵਰਤਮਾਨ 'ਚ ਇਸ ਤਰ੍ਹਾਂ ਦੇ ਪ੍ਰਸਤਾਵ ਦੀ ਸਮੀਖਿਆ ਕਰ ਰਿਹਾ ਹੈ ਤੇ ਵਿਚਾਰ ਵਟਾਂਦਰਾ ਅਜੇ ਵੀ ਚੱਲ ਰਿਹਾ ਹੈ, ਫਿਲਹਾਲ ਅਜੇ ਤਕ ਕੋਈ ਫੈਸਲਾ ਨਹੀਂ ਲਿਆ ਗਿਆ।
ਹੈਲਡ ਐਂਡ ਐਜੂਕੇਸ਼ਨ ਸੈਸ 2 ਪ੍ਰਤੀਸ਼ਤ ਤਕ ਵਧਾਏ ਜਾਣ ਦੇ ਕਿਆਸ
ਵਰਤਮਾਨ 'ਚ ਆਮਦਨ ਕਰ ਸਲੈਬ ਦੇ ਮੁਤਾਬਕ ਹਰ ਟੈਕਸ 'ਤੇ ਚਾਰ ਪ੍ਰਤੀਸ਼ਤ ਹੈਲਥ ਐਂਡ ਐਜੂਕੇਸ਼ਨ ਸੈਸ ਲਾਇਆ ਜਾਂਦਾ ਹੈ। ਸੂਤਰਾਂ ਦੇ ਮੁਤਾਬਕ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਇਸ 'ਚ 0-2 ਫੀਸਦ ਵਾਧੇ ਦਾ ਐਲਾਨ ਕੀਤਾ ਜਾ ਸਕਦਾ ਹੈ। ਪਰ ਇਹ ਉਦੋਂ ਹੀ ਹੋ ਸਕਦਾ ਹੈ ਜਦੋਂ ਪ੍ਰਸਤਾਵ ਵਿਚਾਰ-ਵਟਾਂਦਰੇ ਤੋਂ ਗੁਜ਼ਰਦਾ ਹੈ ਤੇ ਉੱਚ ਸਿਆਸੀ ਪੱਧਰ 'ਤੇ ਅਧਿਕਾਰਤ ਰੂਪ ਤੋਂ ਇਸ ਨੂੰ ਮਨਜੂਰੀ ਮਿਲਦੀ ਹੈ।
ਸਿਹਤ ਬੀਮਾ ਕਵਰ ਵਧਾਇਆ ਜਾ ਸਕਦਾ ਹੈ
ਇਸ ਦਰਮਿਆਨ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ ਹੈ ਕਿ ਵਿੱਤ ਮੰਤਰਾਲਾ ਆਯੁਸ਼ਮਾਨ ਭਾਰਤ ਦੇ ਤਹਿਤ ਸਿਹਤ ਬੀਮਾ ਕਵਰ ਵਧਾਉਣ ਦੇ ਪੱਖ 'ਚ ਹੈ। ਪ੍ਰਧਾਨ ਮੰਤਰੀ ਜਨ ਆਰੋਗ ਯੋਜਨਾ ਤਹਿਤ, ਸਰਕਾਰ ਪ੍ਰਤੀ ਪਰਿਵਾਰ 5 ਲੱਖ ਰੁਪਏ ਦਾ ਸਾਲਾਨਾ ਸਿਹਤ ਬੀਮਾ ਕਵਰ ਦਿੰਦੀ ਹੈ। ਹੁਣ ਦੇਖਣਾ ਇਹ ਹੈ ਕਿ ਸਰਕਾਰ ਵੱਲੋਂ ਕਿੰਨਾ ਜ਼ਿਆਦਾ ਕਵਰ ਵਧਾਇਆ ਜਾ ਸਕਦਾ ਹੈ ਤਾਂ ਕਿ ਵੱਧ ਤੋਂ ਵੱਧ ਪਰਿਵਾਰਾਂ ਨੂੰ ਬੀਮਾ ਲਾਭ ਮਿਲ ਸਕੇ।
ਬਜਟ ਦਾ ਆਕਾਰ 30 ਖਰਬ ਰੁਪਏ ਤੋਂ ਜਾ ਸਕਦਾ ਪਾਰ
ਇਸ ਦੇ ਨਾਲ ਹੀ ਸਰਕਾਰ ਵੱਲੋਂ ਪੇਂਡੂ ਖੇਤਰਾਂ ਦੇ ਮੌਜੂਦਾ ਹਸਪਤਾਲਾਂ 'ਚ, ਨਵੇਂ ਹਸਪਤਾਲਾਂ 'ਚ ਤੇ ਡਿਸਪੈਂਸਰੀ 'ਚ ਜ਼ਿਆਦਾ ਆਈਸੀਯੂ ਬੈੱਡ ਬਣਾਉਣ ਲਈ ਬਜਟ ਵੰਡੇ ਜਾਣ ਦੀ ਵੀ ਸੰਭਾਵਨਾ ਹੈ। ਕੋਰੋਨਾ ਵੈਕਸੀਨੇਸ਼ਨ ਦੇ ਮੱਦੇਨਜ਼ਰ ਸਿਹਤ ਤੇ ਬੁਨਿਆਦੀ ਢਾਂਚਾ ਵੀ ਇਸ ਬਜਟ 'ਚ ਅਹਿਮ ਮੁੱਦਾ ਹੋਵੇਗਾ। ਇਸ ਕਾਰਨ ਬਜਟ ਦਾ ਆਕਾਰ ਮੌਜੂਦਾ 30 ਖਰਬ ਰੁਪਏ ਤੋਂ ਪਾਰ ਜਾਣ ਦੀ ਸੰਭਾਵਨਾ ਹੈ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ