Budget 2024: ਬਜਟ ਤਿਆਰ ਕਰਨ ਦੀ ਅੰਤਿਮ ਪ੍ਰਕਿਰਿਆ ਸ਼ੁਰੂ, ਵਿੱਤ ਮੰਤਰਾਲੇ ਵਿੱਚ ਹਲਵਾ ਸਮਾਰੋਹ ਆਯੋਜਿਤ, ਕੀ ਲੋਕ ਹੋ ਪਾਉਣਗੇ ਖੁਸ਼?
Union Budget 2024 India: ਵਿੱਤ ਮੰਤਰਾਲੇ ਵਿੱਚ ਹਲਵਾ ਸੈਰੇਮਨੀ ਦੇ ਨਾਲ 23 ਜੁਲਾਈ ਨੂੰ ਪੇਸ਼ ਹੋਣ ਜਾ ਰਿਹਾ ਵਿੱਤੀ ਸਾਲ 2024-25 ਦਾ ਬਜਟ ਤਿਆਰ ਕਰਨ ਦੀ ਪ੍ਰਕਿਰਿਆ ਦਾ ਆਖਰੀ ਪੜਾਅ ਸ਼ੁਰੂ ਹੋ ਗਿਆ ਹੈ।
Union Budget 2024 India: ਵਿੱਤ ਮੰਤਰਾਲੇ ਵਿੱਚ ਹਲਵਾ ਸੈਰੇਮਨੀ (Halwa Ceremony) ਦੇ ਨਾਲ 23 ਜੁਲਾਈ ਨੂੰ ਪੇਸ਼ ਹੋਣ ਜਾ ਰਿਹਾ ਵਿੱਤੀ ਸਾਲ 2024-25 ਦਾ ਬਜਟ ਤਿਆਰ ਕਰਨ ਦੀ ਪ੍ਰਕਿਰਿਆ ਦਾ ਆਖਰੀ ਪੜਾਅ ਸ਼ੁਰੂ ਹੋ ਗਿਆ ਹੈ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੀ ਮੌਜੂਦਗੀ ਵਿੱਚ ਉੱਤਰੀ ਬਲਾਕ ਸਥਿਤ ਵਿੱਤ ਮੰਤਰਾਲੇ ਵਿੱਚ ਹਲਵਾ ਸਮਾਰੋਹ ਦਾ ਆਯੋਜਨ ਕੀਤਾ ਗਿਆ।
The final stage of the Budget preparation process for Union Budget 2024-25 commenced with the customary Halwa ceremony in the presence of Union Minister for Finance and Corporate Affairs Smt. @nsitharaman, in New Delhi, today. (1/4) pic.twitter.com/X1ywbQx70A
— Ministry of Finance (@FinMinIndia) July 16, 2024
ਵਿੱਤ ਮੰਤਰੀ ਨੇ ਖੁਦ ਹਲਵਾ ਵੰਡਿਆ
ਬਜਟ ਪੇਸ਼ ਕਰਨ ਤੋਂ ਪਹਿਲਾਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਵਿੱਤ ਮੰਤਰਾਲੇ 'ਚ ਹਲਵਾ ਸਮਾਰੋਹ ਦਾ ਆਯੋਜਨ ਕੀਤਾ ਗਿਆ ਹੈ। ਹਲਵਾ ਸਮਾਰੋਹ ਦੌਰਾਨ ਵਿੱਤ ਮੰਤਰੀ ਨਿਰਮਲਾ ਸੀਤਾਰਮਨ, ਵਿੱਤ ਰਾਜ ਮੰਤਰੀ ਪੰਕਜ ਚੌਧਰੀ ਅਤੇ ਵਿੱਤ ਮੰਤਰਾਲੇ ਦੇ ਹੋਰ ਉੱਚ ਅਧਿਕਾਰੀ ਮੌਜੂਦ ਸਨ।
ਵਿੱਤ ਮੰਤਰੀ ਸੀਤਾਰਮਨ ਨੇ ਆਪਣੇ ਹੱਥਾਂ ਨਾਲ ਕੜਾਹੀ ਵਿੱਚੋਂ ਹਲਵਾ ਕੱਢਿਆ ਅਤੇ ਹਾਜ਼ਰ ਲੋਕਾਂ ਨੂੰ ਹਲਵਾ ਵੰਡਿਆ। ਹਰ ਸ਼ੁਭ ਕੰਮ ਕਰਨ ਤੋਂ ਬਾਅਦ ਮਠਿਆਈ ਖਾਣ ਦੀ ਪਰੰਪਰਾ ਹੈ, ਹਲਵੇ ਦੀ ਰਸਮ ਪਿੱਛੇ ਵੀ ਇਹੀ ਧਾਰਨਾ ਹੈ। ਭਾਰਤੀ ਪਰੰਪਰਾ ਵਿੱਚ ਹਲਵੇ ਨੂੰ ਬਹੁਤ ਸ਼ੁਭ ਮੰਨਿਆ ਜਾਂਦਾ ਹੈ। ਪੂਜਾ ਦੌਰਾਨ ਪ੍ਰਭੂ ਨੂੰ ਪ੍ਰਸਾਦ ਵਜੋਂ ਹਲਵਾ ਵੀ ਚੜ੍ਹਾਇਆ ਜਾਂਦਾ ਹੈ। ਇਸ ਲਈ ਇਹ ਸਮਾਰੋਹ ਬਜਟ ਦੀ ਛਪਾਈ ਤੋਂ ਪਹਿਲਾਂ ਕਰਵਾਇਆ ਜਾਂਦਾ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।