(Source: ECI/ABP News/ABP Majha)
Budget Session: 31 ਜਨਵਰੀ ਤੋਂ 6 ਅਪ੍ਰੈਲ ਤੱਕ ਚੱਲੇਗਾ ਬਜਟ ਸੈਸ਼ਨ, ਕੁੱਲ 27 ਬੈਠਕਾਂ ਤੇ 27 ਦਿਨਾਂ ਦਾ ਹੋਵੇਗਾ ਬ੍ਰੇਕ
ਸੰਸਦ ਦਾ ਬਜਟ ਸੈਸ਼ਨ 31 ਜਨਵਰੀ ਤੋਂ ਸ਼ੁਰੂ ਹੋਵੇਗਾ। ਪਹਿਲਾ ਪੜਾਅ 31 ਜਨਵਰੀ ਤੋਂ 13 ਫਰਵਰੀ ਤੱਕ ਅਤੇ ਦੂਜਾ ਪੜਾਅ 13 ਮਾਰਚ ਤੋਂ 6 ਅਪ੍ਰੈਲ ਤੱਕ ਹੋਵੇਗਾ।
Budget Session 2023 Schedule: ਸੰਸਦ ਦਾ ਬਜਟ ਸੈਸ਼ਨ 31 ਜਨਵਰੀ ਤੋਂ ਸ਼ੁਰੂ ਹੋ ਕੇ 6 ਅਪ੍ਰੈਲ ਤੱਕ ਚੱਲੇਗਾ। ਇਹ ਜਾਣਕਾਰੀ ਕੇਂਦਰੀ ਸੰਸਦੀ ਮਾਮਲਿਆਂ ਬਾਰੇ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਦਿੱਤੀ ਹੈ। ਇਹ ਵੀ ਦੱਸਿਆ ਗਿਆ ਕਿ 14 ਫਰਵਰੀ ਤੋਂ 12 ਮਾਰਚ ਤੱਕ ਛੁੱਟੀ ਰਹੇਗੀ। ਉਨ੍ਹਾਂ ਨੇ ਟਵੀਟ 'ਚ ਲਿਖਿਆ, ਸੰਸਦ ਦਾ ਬਜਟ ਸੈਸ਼ਨ 31 ਜਨਵਰੀ ਤੋਂ ਸ਼ੁਰੂ ਹੋਵੇਗਾ ਅਤੇ 6 ਅਪ੍ਰੈਲ ਤੱਕ ਚੱਲੇਗਾ, ਜਿਸ 'ਚ 66 ਦਿਨਾਂ 'ਚ ਆਮ ਛੁੱਟੀ ਦੇ ਨਾਲ 27 ਬੈਠਕਾਂ ਹੋਣਗੀਆਂ।
ਪ੍ਰਹਵਦ ਜੋਸ਼ੀ ਨੇ ਦੱਸਿਆ ਕਿ ਬਜਟ ਸੈਸ਼ਨ 2023 ਦੌਰਾਨ ਛੁੱਟੀ 14 ਫਰਵਰੀ ਤੋਂ 12 ਮਾਰਚ ਤੱਕ ਹੋਵੇਗੀ, ਤਾਂ ਜੋ ਵਿਭਾਗ ਨਾਲ ਸਬੰਧਤ ਸੰਸਦੀ ਸਥਾਈ ਕਮੇਟੀਆਂ ਗ੍ਰਾਂਟਾਂ ਦੀਆਂ ਮੰਗਾਂ ਦੀ ਜਾਂਚ ਕਰ ਸਕਣ ਅਤੇ ਆਪਣੇ ਮੰਤਰਾਲਿਆਂ/ਵਿਭਾਗਾਂ ਨਾਲ ਸਬੰਧਤ ਰਿਪੋਰਟਾਂ ਤਿਆਰ ਕਰ ਸਕਣ।
ਸਰਦ ਰੁੱਤ ਸੈਸ਼ਨ 'ਚ ਹੋਇਆ ਸੀ ਹੰਗਾਮਾ
ਸੰਸਦ ਦੇ ਸਰਦ ਰੁੱਤ ਸੈਸ਼ਨ ਦੌਰਾਨ, ਵਿਰੋਧੀ ਧਿਰ ਨੇ ਦੋਸ਼ ਲਾਇਆ ਕਿ ਉਨ੍ਹਾਂ ਨੂੰ ਅਰੁਣਾਚਲ ਪ੍ਰਦੇਸ਼ ਦੇ ਤਵਾਂਗ ਵਿੱਚ ਅਸਲ ਕੰਟਰੋਲ ਰੇਖਾ (ਐਲਏਸੀ) ਦੇ ਨਾਲ 9 ਦਸੰਬਰ ਨੂੰ ਭਾਰਤੀ ਅਤੇ ਚੀਨੀ ਸੈਨਿਕਾਂ ਵਿਚਕਾਰ ਹੋਈ ਝੜਪ ਬਾਰੇ ਚਰਚਾ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਗਈ। ਇਸ ਕਾਰਨ ਸੈਸ਼ਨ ਵਿੱਚ ਕਈ ਹੰਗਾਮੇ ਹੋਏ।
ਕਿਉਂ ਜ਼ਰੂਰੀ ਹੈ ਬਜਟ ਸੈਸ਼ਨ?
ਇਸ ਸਭ ਦੇ ਵਿਚਕਾਰ ਹੁਣ ਬਜਟ ਸੈਸ਼ਨ ਹੋਣ ਜਾ ਰਿਹਾ ਹੈ। ਬਜਟ ਸੈਸ਼ਨ ਇਸ ਲਈ ਜ਼ਰੂਰੀ ਹੋ ਜਾਂਦਾ ਹੈ ਕਿਉਂਕਿ ਇਸ ਸਮੇਂ ਦੁਨੀਆ ਰੂਸ ਅਤੇ ਯੂਕਰੇਨ ਵਿਚਾਲੇ ਚੱਲ ਰਹੀ ਜੰਗ 'ਚੋਂ ਲੰਘ ਰਹੀ ਹੈ। ਇਸ ਜੰਗ ਨੇ ਵਿਸ਼ਵ ਪੱਧਰ 'ਤੇ ਜ਼ਰੂਰੀ ਵਸਤਾਂ ਦੀਆਂ ਕੀਮਤਾਂ ਨੂੰ ਪ੍ਰਭਾਵਿਤ ਕੀਤਾ ਹੈ। ਵਿਸ਼ਵ ਬੈਂਕ ਅਤੇ ਅੰਤਰਰਾਸ਼ਟਰੀ ਮੁਦਰਾ ਫੰਡ (ਆਈਐਮਐਫ) ਨੇ ਵੀ 2023 ਵਿੱਚ ਆਉਣ ਵਾਲੀ ਮੰਦੀ ਦੀ ਚੇਤਾਵਨੀ ਦਿੱਤੀ ਹੈ।
ਪ੍ਰਚੂਨ ਮਹਿੰਗਾਈ ਦਰ 5.7 'ਤੇ ਆਈ
ਨੈਸ਼ਨਲ ਸਟੈਟਿਸਟਿਕਸ ਆਫਿਸ (NSO) ਨੇ ਵੀਰਵਾਰ (12 ਜਨਵਰੀ) ਨੂੰ ਕਿਹਾ ਕਿ ਖੁਰਾਕੀ ਵਸਤਾਂ ਦੀਆਂ ਕੀਮਤਾਂ 'ਚ ਨਰਮੀ ਨਾਲ ਭਾਰਤ 'ਚ ਪ੍ਰਚੂਨ ਮਹਿੰਗਾਈ ਦਸੰਬਰ 'ਚ 5.7 ਫੀਸਦੀ ਦੇ 12 ਮਹੀਨਿਆਂ ਦੇ ਹੇਠਲੇ ਪੱਧਰ 'ਤੇ ਆ ਗਈ। ਦਸੰਬਰ 2022 ਨੂੰ ਖਤਮ ਹੋਣ ਵਾਲੀ ਤਿਮਾਹੀ ਲਗਾਤਾਰ ਚੌਥੀ ਤਿਮਾਹੀ ਸੀ ਜਦੋਂ ਸੀਪੀਆਈ 6 ਪ੍ਰਤੀਸ਼ਤ ਅੰਕ ਤੋਂ ਉੱਪਰ ਰਿਹਾ।