Budget 2024: ਬਜਟ 'ਚ ਨੌਜਵਾਨਾਂ ਲਈ 5 ਨਵੀਆਂ ਯੋਜਨਾਵਾਂ ਦਾ ਐਲਾਨ, 4.1 ਕਰੋੜ ਨੌਜਵਾਨਾਂ ਨੂੰ ਮਿਲੇਗਾ ਲਾਭ
Budget 2024: ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਬਜਟ 'ਚ ਨੌਜਵਾਨਾਂ ਲਈ 5 ਨਵੀਆਂ ਯੋਜਨਾਵਾਂ ਦਾ ਐਲਾਨ ਕੀਤਾ ਹੈ।
Budget 2024: ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਬਜਟ 'ਚ ਨੌਜਵਾਨਾਂ ਲਈ 5 ਨਵੀਆਂ ਯੋਜਨਾਵਾਂ ਦਾ ਐਲਾਨ ਕੀਤਾ ਹੈ। ਵਿੱਤ ਮੰਤਰੀ ਨੇ ਕਿਹਾ ਮੈਨੂੰ ਦੋ ਲੱਖ ਕਰੋੜ ਰੁਪਏ ਦੇ ਕੇਂਦਰੀ ਖਰਚੇ ਨਾਲ 5 ਸਾਲਾਂ ਵਿੱਚ 4.1 ਕਰੋੜ ਨੌਜਵਾਨਾਂ ਲਈ ਰੁਜ਼ਗਾਰ, ਹੁਨਰ ਤੇ ਹੋਰ ਮੌਕਿਆਂ ਦੀ ਸਹੂਲਤ ਲਈ 5 ਯੋਜਨਾਵਾਂ ਤੇ ਪਹਿਲਕਦਮੀਆਂ ਦੇ ਪ੍ਰਧਾਨ ਮੰਤਰੀ ਪੈਕੇਜ ਦਾ ਐਲਾਨ ਕਰਦੇ ਹੋਏ ਖੁਸ਼ੀ ਹੋ ਰਹੀ ਹੈ। ਇਸ ਸਾਲ ਅਸੀਂ ਸਿੱਖਿਆ, ਰੁਜ਼ਗਾਰ ਤੇ ਹੁਨਰ ਲਈ 1.48 ਲੱਖ ਕਰੋੜ ਰੁਪਏ ਦਾ ਪ੍ਰਬੰਧ ਕੀਤਾ ਹੈ।
ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਮੁਫਤ ਰਾਸ਼ਨ ਦੀ ਵਿਵਸਥਾ 5 ਸਾਲ ਤੱਕ ਜਾਰੀ ਰਹੇਗੀ। ਇਸ ਸਾਲ ਖੇਤੀਬਾੜੀ ਤੇ ਸਹਾਇਕ ਖੇਤਰਾਂ ਲਈ 1.52 ਲੱਖ ਕਰੋੜ ਰੁਪਏ ਦੀ ਵਿਵਸਥਾ ਕੀਤੀ ਗਈ ਹੈ। ਰੁਜ਼ਗਾਰ ਲਈ ਸਰਕਾਰ 3 ਵੱਡੀਆਂ ਯੋਜਨਾਵਾਂ 'ਤੇ ਕੰਮ ਕਰੇਗੀ। ਵਿਦਿਆਰਥੀਆਂ ਨੂੰ 7.5 ਲੱਖ ਰੁਪਏ ਦਾ ਸਕਿੱਲ ਮਾਡਲ ਲੋਨ ਦਿੱਤਾ ਜਾਏਗਾ। ਪਹਿਲੀ ਵਾਰ ਕਰਮਚਾਰੀਆਂ ਲਈ ਵਾਧੂ ਪੀਐਫ ਦੀ ਵਿਵਸਥਾ ਹੋਏਗੀ। ਨੌਕਰੀਆਂ ਵਿੱਚ ਔਰਤਾਂ ਨੂੰ ਪਹਿਲ ਮਿਲੇਗੀ।
ਉਨ੍ਹਾਂ ਨੇ ਬਿਹਾਰ ਵਿੱਚ 3 ਐਕਸਪ੍ਰੈਸਵੇਅ ਦਾ ਐਲਾਨ ਕੀਤਾ। ਉਨ੍ਹਾਂ ਨੇ ਕਿਹਾ ਕਿ ਬੋਧਗਯਾ-ਵੈਸ਼ਾਲੀ ਐਕਸਪ੍ਰੈਸਵੇਅ ਬਣਾਇਆ ਜਾਵੇਗਾ। ਪਟਨਾ-ਪੂਰਨੀਆ ਐਕਸਪ੍ਰੈਸਵੇਅ ਦਾ ਨਿਰਮਾਣ ਕੀਤਾ ਜਾਏਗਾ। ਬਕਸਰ ਵਿੱਚ ਗੰਗਾ ਨਦੀ 'ਤੇ ਦੋ ਲੇਨ ਵਾਲਾ ਪੁਲ ਬਣਾਇਆ ਜਾਏਗਾ। ਬਿਹਾਰ 'ਚ ਐਕਸਪ੍ਰੈਸ ਵੇਅ ਲਈ 26 ਹਜ਼ਾਰ ਕਰੋੜ ਰੁਪਏ ਦੀ ਵਿਵਸਥਾ ਕੀਤੀ ਗਈ ਹੈ।