Budget 2025 ਤੋਂ ਰਾਹਤ ਦੀ ਉਮੀਦ, Smartphone ਸਣੇ ਆਹ Products ਹੋ ਸਕਦੇ ਸਸਤੇ, ਲੋਕਾਂ ਨੂੰ ਹੋਵੇਗਾ ਜ਼ਬਰਦਸਤ ਫਾਇਦਾ
Budget 2025 ਤੋਂ ਲੋਕਾਂ ਨੂੰ ਰਾਹਤ ਮਿਲਣ ਦੀ ਉਮੀਦ ਹੈ। ਦਰਅਸਲ, ਮਹਿੰਗਾਈ ਨਾਲ ਜੂਝ ਰਹੇ ਲੋਕਾਂ ਨੂੰ ਉਮੀਦ ਹੈ ਕਿ ਇਸ ਵਾਰ ਬਜਟ ਵਿੱਚ ਉਨ੍ਹਾਂ ਦੀਆਂ ਜੇਬ ਦਾ ਧਿਆਨ ਰੱਖਿਆ ਜਾਵੇਗਾ ਅਤੇ ਉਨ੍ਹਾਂ ਨੂੰ ਪਹਿਲਾਂ ਨਾਲੋਂ ਘੱਟ ਕੀਮਤ 'ਤੇ ਪ੍ਰੋਡਟਕਟਸ ਮਿਲ ਸਕਣਗੇ।

Budget 2025: ਹੁਣ ਆਮ ਬਜਟ ਪੇਸ਼ ਹੋਣ ਵਿੱਚ ਕੁਝ ਹੀ ਦਿਨ ਬਾਕੀ ਰਹਿ ਗਏ ਹਨ। 1 ਫਰਵਰੀ ਨੂੰ ਦੇਸ਼ ਦੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਆਮ ਬਜਟ ਪੇਸ਼ ਕਰਨਗੇ। ਮਹਿੰਗਾਈ ਨਾਲ ਜੂਝ ਰਹੇ ਲੋਕਾਂ ਨੂੰ ਬਜਟ ਤੋਂ ਰਾਹਤ ਮਿਲਣ ਦੀ ਉਮੀਦ ਹੈ। ਤਕਨੀਕੀ ਖੇਤਰ ਦੀ ਗੱਲ ਕਰੀਏ ਤਾਂ ਫ਼ੋਨਾਂ ਅਤੇ ਹੋਰ ਇਲੈਕਟ੍ਰਾਨਿਕ ਉਤਪਾਦਾਂ ਦੀਆਂ ਕੀਮਤਾਂ ਘੱਟ ਸਕਦੀਆਂ ਹਨ। ਆਓ ਜਾਣਦੇ ਹਾਂ ਕਿ ਇਸ ਸੈਕਟਰ ਨੂੰ ਬਜਟ ਤੋਂ ਕੀ ਉਮੀਦਾਂ ਹਨ ਅਤੇ ਕੀ ਸਮਾਰਟਫੋਨ ਅਤੇ ਹੋਰ ਉਤਪਾਦ ਖਰੀਦਣ ਲਈ ਉਨ੍ਹਾਂ ਦੀਆਂ ਜੇਬਾਂ 'ਤੇ ਬੋਝ ਘੱਟ ਪਵੇਗਾ।
ਇੰਪੋਰਟ ਡਿਊਟੀ ਘਟਾਉਣ ਦੀ ਕੀਤੀ ਮੰਗ
ਉਮੀਦ ਕੀਤੀ ਜਾ ਰਹੀ ਹੈ ਕਿ ਸਰਕਾਰ ਇਸ ਬਜਟ ਵਿੱਚ ਨਵਾਂ ਸਮਾਰਟਫੋਨ ਖਰੀਦਣ ਵਾਲੇ ਲੋਕਾਂ ਨੂੰ ਕੁਝ ਰਾਹਤ ਦੇ ਸਕਦੀ ਹੈ। ਦਰਅਸਲ, ਫੋਨ ਨਿਰਮਾਤਾ ਕੰਪਨੀਆਂ ਨੇ ਸਰਕਾਰ ਤੋਂ ਇੰਪੋਰਟ ਡਿਊਟੀ ਘਟਾਉਣ ਦੀ ਮੰਗ ਕੀਤੀ ਸੀ। ਜੇਕਰ ਫੋਨ ਵਿੱਚ ਵਰਤੇ ਜਾਣ ਵਾਲੇ ਡਿਵਾਈਸਾਂ 'ਤੇ ਇੰਪੋਰਟ ਡਿਊਟੀ ਘਟਾ ਦਿੱਤੀ ਜਾਂਦੀ ਹੈ, ਤਾਂ ਇਸ ਦਾ ਮਤਲਬ ਹੈ ਕਿ ਲੋਕਾਂ ਨੂੰ ਫੋਨ ਲਈ ਘੱਟ ਪੈਸੇ ਦੇਣੇ ਪੈਣਗੇ। ਸਰਕਾਰ ਬਜਟ ਵਿੱਚ ਆਯਾਤ ਡਿਊਟੀ ਵਿੱਚ ਕਟੌਤੀ ਦਾ ਐਲਾਨ ਕਰ ਸਕਦੀ ਹੈ।
ਦੂਜੇ ਇਲੈਕਟ੍ਰੋਨਿਕ ਪ੍ਰੋਡਕਟਸ ਵੀ ਹੋ ਸਕਦੇ ਸਸਤੇ
ਬਜਟ ਵਿੱਚ ਮੋਬਾਈਲ ਤੋਂ ਇਲਾਵਾ ਹੋਰ ਇਲੈਕਟ੍ਰੋਨਿਕ ਪ੍ਰੋਡਟਕਟਸ ਵੀ ਸਸਤੇ ਹੋ ਸਕਦੇ ਹਨ। ਫੋਨ ਕੰਪਨੀਆਂ ਦੀ ਤਰ੍ਹਾਂ ਇੰਡੀਅਨ ਸੈਲਿਊਲਰ ਐਂਡ ਇਲੈਕਟ੍ਰੋਨਿਕਸ ਐਸੋਸੀਏਸ਼ਨ ਨੇ ਵੀ ਸਰਕਾਰ ਤੋਂ ਅਜਿਹੀ ਮੰਗ ਕੀਤੀ ਹੈ। ਦਰਅਸਲ, ਐਸੋਸੀਏਸ਼ਨ ਚਾਹੁੰਦੀ ਹੈ ਕਿ ਸਰਕਾਰ ਇਨ੍ਹਾਂ ਪ੍ਰੋਡਟਕਟਸ ਵਿੱਚ ਵਰਤੇ ਜਾਣ ਵਾਲੇ ਹਿੱਸਿਆਂ 'ਤੇ ਟੈਕਸ ਘਟਾਏ। ਜੇਕਰ ਇਹ ਮੰਗ ਮੰਨ ਲਈ ਜਾਂਦੀ ਹੈ ਤਾਂ ਸਮਾਰਟ ਟੀਵੀ ਸਮੇਤ ਕਈ ਪ੍ਰੋਡਟਕਟਸ ਦੀਆਂ ਕੀਮਤਾਂ ਘੱਟ ਸਕਦੀਆਂ ਹਨ।
ਟੈਲੀਕਾਮ ਸੈਕਟਰ ਤੋਂ ਵੀ ਰਾਹਤ ਦੀ ਉਮੀਦ
ਟੈਲੀਕਾਮ ਕੰਪਨੀਆਂ ਵੀ ਆਯਾਤ ਡਿਊਟੀ ਅਤੇ ਲਾਇਸੈਂਸ ਫੀਸ ਆਦਿ ਵਿੱਚ ਕਟੌਤੀ ਦੀ ਮੰਗ ਕਰ ਰਹੀਆਂ ਹਨ। ਜੇਕਰ ਸਰਕਾਰ ਇਸ ਮੰਗ ਨੂੰ ਮੰਨ ਲੈਂਦੀ ਹੈ ਤਾਂ ਕੰਪਨੀਆਂ ਨੂੰ ਰਾਹਤ ਮਿਲੇਗੀ। ਉਹ ਬੁਨਿਆਦੀ ਢਾਂਚੇ ਵਿੱਚ ਆਪਣਾ ਨਿਵੇਸ਼ ਵਧਾ ਸਕਦੇ ਹਨ, ਜਿਸ ਨਾਲ ਵਧੇਰੇ ਗਾਹਕਾਂ ਨੂੰ ਬਿਹਤਰ ਸੇਵਾ ਪ੍ਰਦਾਨ ਕਰਨ ਵਿੱਚ ਮਦਦ ਮਿਲੇਗੀ। ਅਜਿਹੇ ਵਿੱਚ ਪੂਰੇ ਦੇਸ਼ ਦੀਆਂ ਨਜ਼ਰਾਂ 1 ਫਰਵਰੀ ਨੂੰ ਪੇਸ਼ ਕੀਤੇ ਜਾਣ ਵਾਲੇ ਬਜਟ 'ਤੇ ਟਿਕੀਆਂ ਹੋਈਆਂ ਹਨ।






















