ਸਾਵਧਾਨ! ਪਤਨੀ ਨੂੰ ਤੋਹਫ਼ੋ ਵਜੋਂ ਮਿਲਿਆ ਕੈਸ਼, ਇੰਨਾ ਦੇਣਾ ਪਵੇਗਾ ਟੈਕਸ? ਜਾਣੋ IT ਦੇ ਨਿਯਮ
ਜੇਕਰ ਤੁਸੀਂ ਆਪਣੀ ਪਤਨੀ ਦੇ ਨਾਂਅ 'ਤੇ ਕਿਸੇ ਤਰ੍ਹਾਂ ਦਾ ਨਿਵੇਸ਼ ਕਰਦੇ ਹੋ ਤਾਂ ਇਸ ਨੂੰ ਤੋਹਫ਼ੀ ਮੰਨਿਆ ਜਾਂਦਾ ਹੈ। ਤੁਹਾਨੂੰ ਇਨਕਮ ਟੈਕਸ ਰਿਟਰਨ (ITR) 'ਚ ਆਪਣੀ ਪਤਨੀ ਦੇ ਨਾਮ 'ਤੇ ਨਿਵੇਸ਼ ਕੀਤੀ ਰਕਮ ਦੇ ਵੇਰਵੇ ਦਾ ਜ਼ਿਕਰ ਕਰਨਾ ਚਾਹੀਦਾ ਹੈ।
ਨਵੀਂ ਦਿੱਲੀ: ਪੂਰੀ ਦੁਨੀਆਂ 'ਚ ਕੌਮਾਂਤਰੀ ਮਹਿਲਾ ਦਿਵਸ (International Women’s Day) 8 ਮਾਰਚ ਨੂੰ ਮਨਾਇਆ ਜਾਂਦਾ ਹੈ। ਇਸ ਖ਼ਾਸ ਮੌਕੇ 'ਤੇ ਹਰ ਵਿਅਕਤੀ ਆਪਣੇ ਘਰ ਦੀਆਂ ਔਰਤਾਂ ਨੂੰ ਕੋਈ ਖ਼ਾਸ ਤੋਹਫ਼ਾ ਦੇਣਾ ਚਾਹੁੰਦਾ ਹੈ। ਜੇਕਰ ਤੁਸੀਂ ਮਹਿਲਾ ਦਿਵਸ ਦੇ ਮੌਕੇ 'ਤੇ ਆਪਣੀ ਪਤਨੀ ਨੂੰ ਕੋਈ ਤੋਹਫ਼ਾ ਦੇਣ ਦੀ ਤਿਆਰੀ ਕਰ ਰਹੇ ਹੋ ਤਾਂ ਤੁਸੀਂ ਨਿਵੇਸ਼ ਕਰਕੇ ਉਸ ਨੂੰ ਵਿੱਤੀ ਸੁਰੱਖਿਆ ਦਾ ਤੋਹਫ਼ਾ ਦੇ ਸਕਦੇ ਹੋ।
ਪਰ, ਕਿਸੇ ਵੀ ਕਿਸਮ ਦਾ ਨਿਵੇਸ਼ ਕਰਨ ਤੋਂ ਪਹਿਲਾਂ ਤੁਹਾਨੂੰ ਟੈਕਸ ਅਤੇ ਨਿਵੇਸ਼ ਦੀ ਵਾਪਸੀ ਬਾਰੇ ਸਹੀ ਜਾਣਕਾਰੀ ਪ੍ਰਾਪਤ ਕਰਨੀ ਚਾਹੀਦੀ ਹੈ। ਜੇਕਰ ਤੁਸੀਂ ਆਪਣੀ ਪਤਨੀ ਦੇ ਨਾਂਅ 'ਤੇ ਕਿਸੇ ਤਰ੍ਹਾਂ ਦਾ ਨਿਵੇਸ਼ ਕਰਦੇ ਹੋ ਤਾਂ ਇਸ ਨੂੰ ਤੋਹਫ਼ੀ ਮੰਨਿਆ ਜਾਂਦਾ ਹੈ। ਤੁਹਾਨੂੰ ਇਨਕਮ ਟੈਕਸ ਰਿਟਰਨ (ITR) 'ਚ ਆਪਣੀ ਪਤਨੀ ਦੇ ਨਾਮ 'ਤੇ ਨਿਵੇਸ਼ ਕੀਤੀ ਰਕਮ ਦੇ ਵੇਰਵੇ ਦਾ ਜ਼ਿਕਰ ਕਰਨਾ ਚਾਹੀਦਾ ਹੈ।
ਇਸ ਦੇ ਨਾਲ ਜੇਕਰ ਤੁਸੀਂ ਆਪਣੀ ਪਤਨੀ ਦੇ ਨਾਮ 'ਤੇ ਸੀਨੀਅਰ ਸਿਟੀਜ਼ਨ ਸੇਵਿੰਗਜ਼ ਸਕੀਮ (SCSS) 'ਚ ਨਿਵੇਸ਼ ਕੀਤਾ ਹੈ ਤਾਂ ਤੁਹਾਨੂੰ ਇਸ ਨੂੰ ITR 'ਚ ਸ਼ਾਮਲ ਕਰਨਾ ਚਾਹੀਦਾ ਹੈ। ਪਰ ਤੁਹਾਨੂੰ ਆਪਣੇ ITR 'ਚ ਪਤਨੀ ਦੀ ਆਮਦਨ ਨੂੰ ਸ਼ਾਮਲ ਕਰਨ ਦੀ ਲੋੜ ਨਹੀਂ ਹੈ।
ਜੇਕਰ ਤੁਹਾਡੀ ਪਤਨੀ ਨੂੰ ਕਿਸੇ ਅਣਜਾਣ ਤੋਂ ਮਿਲਦੇ ਹਨ ਤੋਹਫ਼ੇ ਵਜੋਂ ਕੈਸ਼
ਦੱਸ ਦੇਈਏ ਕਿ ਜੇਕਰ ਤੁਹਾਡੀ ਪਤਨੀ ਨੂੰ ਨਕਦੀ ਦੇ ਰੂਪ 'ਚ ਪੈਸਾ ਮਿਲਦਾ ਹੈ ਤਾਂ ਇਸ ਨੂੰ ਤੋਹਫ਼ਾ ਮੰਨਿਆ ਜਾਂਦਾ ਹੈ। ਇਸ 'ਚ ਰਕਮ ਦੀ ਸੀਮਾ 50,000 ਰੁਪਏ ਤੱਕ ਹੈ ਤਾਂ ਇਸ 'ਤੇ ਕੋਈ ਟੈਕਸ ਨਹੀਂ ਲੱਗਦਾ ਹੈ। ਇਸ ਦੇ ਨਾਲ ਹੀ ਜੇਕਰ ਇਹ ਰਕਮ 50,000 ਰੁਪਏ ਤੋਂ ਵੱਧ ਹੈ ਅਤੇ ਤੁਹਾਡੀ ਪਤਨੀ ਨੇ ਪ੍ਰਾਪਤ ਕੀਤੀ ਹੈ ਤਾਂ ਤੁਹਾਡੀ ITR 'ਚ ਇਸ ਰਕਮ ਦਾ ਜ਼ਿਕਰ ਕਰਨਾ ਜ਼ਰੂਰੀ ਹੈ। ਇਸ ਰਕਮ 'ਤੇ ਟੈਕਸ ਸਲੈਬ ਦੇ ਮੁਤਾਬਕ ਟੈਕਸ ਲਗਾਇਆ ਜਾਵੇਗਾ।
ਰਿਸ਼ਤੇਦਾਰਾਂ ਤੋਂ ਮਿਲਣ ਵਾਲਾ ਕੈਸ਼ ਗਿਫ਼ਟ
ਦੱਸ ਦੇਈਏ ਕਿ ਜੇਕਰ ਤੁਸੀਂ ਜਾਂ ਤੁਹਾਡਾ ਕੋਈ ਰਿਸ਼ਤੇਦਾਰ ਤੁਹਾਡੀ ਪਤਨੀ ਨੂੰ ਨਕਦ ਤੋਹਫ਼ਾ ਦਿੰਦਾ ਹੈ ਤਾਂ ਇਹ ਤੋਹਫ਼ਾ ਪੂਰੀ ਤਰ੍ਹਾਂ ਟੈਕਸ ਮੁਕਤ ਹੈ। ਜ਼ਿਕਰਯੋਗ ਹੈ ਕਿ ਆਮਦਨ ਟੈਕਸ ਦੇ ਨਿਯਮਾਂ ਮੁਤਾਬਕ ਪਤੀ, ਭਰਾ, ਭੈਣ, ਮਾਤਾ-ਪਿਤਾ, ਸੱਸ, ਸਹੁਰਾ ਆਦਿ ਤੋਂ ਮਿਲੇ ਕਿਸੇ ਤੋਹਫ਼ੇ 'ਤੇ ਕੋਈ ਟੈਕਸ ਨਹੀਂ ਲੱਗਦਾ ਹੈ।